ਇਹ ਖ਼ੁਸ਼ੀ ਤੇ ਖ਼ੁਸ਼ਹਾਲੀ ਲਿਆਵੇਗਾ। ਇਹ ਕੌਮ ਨੂੰ ਨਵਾਂ ਜੀਵਨ ਦੇਵੇਗਾ, ਇਹ ਨਵੇਂ ਸਮਾਜ ਦਾ ਜਨਮਦਾਤਾ ਹੋਵੇਗਾ। ਇਸ ਤੋਂ ਵਧ ਕੇ ਇਹ ਕ੍ਰਿਤੀ ਦੀ ਸਰਦਾਰੀ ਸਥਾਪਤ ਕਰਕੇ ਸਮਾਜੀ ਜੋਕਾਂ ਨੂੰ ਸਦਾ ਲਈ ਰਾਜ ਗੱਦੀਓਂ ਹਟਾ ਦੇਵੇਗਾ।
ਆਤੰਕਵਾਦ (Terrorism)
ਇਨਕਲਾਬੀ ਅੱਗੇ ਹੀ ਨੌਜਵਾਨਾਂ ਦੀ ਬੇਚੈਨੀ ਵਿਚ ਇਨਕਲਾਬੀ ਸ਼ੁਰੂਆਤ ਦੇਖ ਰਹੇ ਹਨ। ਉਹ ਹਰ ਤਰ੍ਹਾਂ ਦੀ ਮਾਨਸਿਕ ਗੁਲਾਮੀ ਅਤੇ ਮਜ਼੍ਹਬੀ ਵਹਿਮਾਂ ਤੋਂ ਬੰਦ ਖਲਾਸੀ ਦੇ ਚਾਹਵਾਨ ਹਨ। ਜਿਵੇਂ-ਜਿਵੇਂ ਨੌਜਵਾਨਾਂ ਵਿਚ ਇਨਕਲਾਬੀ ਰੂਹ ਰਚਦੀ ਜਾਏਗੀ, ਉਹ ਕੌਮੀ ਗ਼ੁਲਾਮੀ ਦਾ ਝਟਪਟ ਅਨੁਭਵ ਅਤੇ ਆਜ਼ਾਦੀ ਲਈ ਨਾ ਮਿਟਣ ਵਾਲੀ ਖਿੱਚ ਨਾਲ ਪਰੋਤੇ ਹੋਏ ਜ਼ੁਲਮਾਂ ਵਿਰੁੱਧ ਹੱਥ ਉਠਾਉਣਗੇ। ਇਸ ਤਰ੍ਹਾਂ ਆਤੰਕਵਾਦ (Terrorism) ਦੇ ਦੌਰ ਨੇ ਇਸ ਦੇਸ਼ ਵਿਚ ਜਨਮ ਲਿਆ। ਇਹ ਇਨਲਾਬ ਦਾ ਇਕ ਦੌਰ ਹੁੰਦਾ ਹੈ ਜੋ ਕਿਸੇ ਨਾ ਕਿਸੇ ਰੂਪ ਵਿਚ ਜ਼ਰੂਰ ਆਉਂਦਾ ਹੈ। ਆਤੰਕਵਾਦ ਕ੍ਰਾਂਤੀ ਬਿਨਾਂ ਅਧੂਰਾ ਹੈ ਅਤੇ ਕ੍ਰਾਂਤੀ ਇਹਦੇ ਬਗ਼ੈਰ ਨਹੀਂ ਹੋ ਸਕਦੀ। ਇਸ ਤੱਥ ਦੀ ਪੁਸ਼ਟੀ ਹਰ ਇਕ ਇਨਕਲਾਬ ਦੀ ਵਿੱਥਿਆ ਵਿਚ ਮਿਲਦੀ ਹੈ। ਆਤੰਕਵਾਦ ਹਾਕਮ ਦੇ ਦਿਲ ਵਿਚ ਡਰ ਅਤੇ ਦੱਬੀ ਜਨਤਾ ਦੇ ਦਿਲ ਵਿਚ ਬਦਲੇ ਅਤੇ ਮੁਕਤੀ ਦੀ ਆਸ ਜਗਾਉਂਦਾ ਹੈ। ਇਹ ਥਿੜਕਦਿਆਂ ਨੂੰ ਹੌਸਲਾ ਅਤੇ ਸਵੈਵਿਸ਼ਵਾਸ ਦੇਂਦਾ ਹੈ। ਰਾਜ ਕਰਦੀਆਂ ਜਮਾਤਾਂ ਦੀ ਪ੍ਰਮੁਖਤਾ ਦੇ ਡਰ ਦਾ ਖਾਤਮਾ ਕਰਦੀ ਹੈ। ਅਤੇ ਦੱਬੀ ਕੌਮ ਦੀ ਇੱਜ਼ਤ ਨੂੰ ਦੁਨੀਆ ਦੀਆਂ ਨਜ਼ਰਾਂ ਵਿਚ ਕਾਇਮ ਕਰਦਾ ਹੈ ਕਿਉਂਕਿ ਇਹ ਕੌਮ ਦੀ ਆਜ਼ਾਦੀ ਲਈ ਤਾਂਘ ਦਾ ਸੂਚਕ ਹੁੰਦਾ ਹੈ। ਸਾਡੇ ਦੇਸ਼ ਵਿਚ ਵੀ ਆਤੰਕਵਾਦ ਦੂਜੇ ਦੇਸ਼ਾਂ ਵਾਂਗ ਕ੍ਰਾਂਤੀ ਵਿਚ ਵਿਕਸਤ ਹੋਵੇਗਾ ਅਤੇ ਇਹ ਕ੍ਰਾਂਤੀ ਪੂਰਨ ਆਜ਼ਾਦੀ, ਸਮਾਜਕ ਰਾਜਨੀਤਕ ਅਤੇ ਆਰਥਿਕ ਲਈ ਹੋਵੇਗੀ।
ਇਨਕਲਾਬੀ ਢੰਗ
ਇਹ ਹੈ ਇਨਕਲਾਬੀਆਂ ਦਾ ਵਿਸ਼ਵਾਸ ਅਤੇ ਇਹ ਹੈ ਜਿਸ ਨੂੰ ਉਹ ਪ੍ਰਾਪਤ ਕਰਨ ਦੀ ਉਮੀਦ ਰਖਦੇ ਹਨ। ਉਹ ਇਸ ਉੱਪਰ ਖੁੱਲ੍ਹੇ ਅਤੇ ਖੁਫ਼ੀਆ ਦੋਹਾਂ ਢੰਗਾਂ ਨਾਲ ਕੰਮ ਕਰ ਰਹੇ ਹਨ। ਪਿਛਲੀ ਇਕ ਸਦੀ ਦੇ ਤਜਰਬੇ ਅਤੇ ਦੁਨੀਆ ਵਿਆਪੀ ਰਾਜ ਕਰਦੀਆਂ ਜਮਾਤਾਂ ਤੇ ਜਨਤਾ ਵਿਚ ਆਜ਼ਾਦੀ ਸੰਗਰਾਮ ਉਨ੍ਹਾਂ ਦੀ ਮੰਜਲ ਦੀ ਅਗਵਾਈ ਕਰਦੇ ਹਨ। ਇਹ ਢੰਗ ਸਾਡੀ ਜਾਣਕਾਰੀ ਅਨੁਸਾਰ ਕਦੇ ਅਸਫਲ ਨਹੀਂ ਹੋਏ।
ਕਾਂਗਰਸ ਅਤੇ ਇਨਕਲਾਬੀ
ਇਸ ਦੌਰਾਨ ਕਾਂਗਰਸ ਕੀ ਕਰਦੀ ਰਹੀ ਹੈ? ਇਸ ਨੇ ਆਪਣਾ ਨਿਸ਼ਾਨਾ ਗਣਰਾਜ ਦੀ ਬਜਾਏ ਮੁਕੰਮਲ ਆਜ਼ਾਦੀ ਬਦਲ ਲਿਆ ਹੈ। ਸਿੱਟੇ ਵਜੋਂ ਆਸ ਕੀਤੀ ਜਾ ਸਕਦੀ ਹੈ ਕਿ ਇਹ ਅੰਗਰੇਜ਼ੀ ਸਰਕਾਰ ਵਿਰੁੱਧ ਜੰਗ ਦਾ ਐਲਾਨ ਕਰੇਗੀ। ਪਰ ਇਸ ਦੇ ਐਨ ਉਲਟ ਇਸਨੇ ਇਨਕਲਾਬੀਆਂ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਹੈ। ਇਹਦਾ ਪਹਿਲਾ ਵਾਰ ਵਾਇਸਰਾਏ ਦੀ ਗੱਡੀ 'ਤੇ 23 ਦਸੰਬਰ 1929 ਨੂੰ ਕੀਤੇ ਬੰਬ ਵਿਸਫੋਟ ਦੀ ‘ਨਿਖੇਧੀ ਦੇ ਮਤੇ' ਦੇ ਰੂਪ ਵਿਚ ਆਇਆ। ਇਹ ਖ਼ੁਦ ਹੀ ਗਾਂਧੀ ਨੇ ਤਿਆਰ ਕੀਤੀ ਅਤੇ ਸਿਰ ਤੋਂ ਲੈ ਕੇ ਪੈਰਾਂ ਤੀਕ ਇਹਨੂੰ ਪਾਸ ਕਰਾਉਣ ਦਾ ਯਤਨ ਕੀਤਾ, ਫੇਰ ਵੀ 1713 ਦੀ ਸਭਾ ਵਿਚ ਕੇਵਲ 81 ਵੋਟਾਂ ਦੀ ਬਹੁਗਿਣਤੀ ਨਾਲ ਪ੍ਰਵਾਨ ਹੋਇਆ। ਪਰ ਕੀ ਇਹ ਨਾਂਮਾਤਰ ਬਹੁਗਿਣਤੀ ਵੀ ਹੱਕੀ ਰਾਜਸੀ ਨਿਰਨੈ ’ਤੇ ਆਧਾਰਤ ਸੀ। ਸ੍ਰੀਮਤੀ ਸਰਲਾ ਦੇਵੀ ਚੌਧਰਾਣੀ, ਜੋ ਜੀਵਨ ਭਰ ਕਾਂਗਰਸ ਦੇ ਸ਼ਰਧਾਲੂ ਰਹੇ ਹਨ, ਨੇ ਕਿਹਾ ‘ਮਹਾਤਮਾ ਜੀ ਦੇ ਕਈ ਚੇਲਿਆਂ ਨਾਲ ਗੱਲਬਾਤ ਪਿਛੋਂ ਇਹ
ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/271