ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/297

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਅਤੇ ਚੰਗੀ ਪੁਸ਼ਾਕ ਮਿਲੇਗੀ। ਪਰ ਸਾਨੂੰ ਸਿਆਸੀ ਕੈਦੀਆਂ ਨੂੰ ਇਹ ਚੀਜ਼ਾਂ ਮੁਹੱਈਆ ਨਹੀਂ ਕੀਤੀਆਂ ਜਾਂਦੀਆਂ। ਲਾਰਡ ਇਰਵਿਨ ਅਤੇ ਸ਼੍ਰੀ ਮਿਡਲਟਨ ਦੀਆਂ ਟਿੱਪਣੀਆਂ ਇਹ ਸਾਬਤ ਕਰਨ ਲਈ ਕਾਫੀ ਹਨ ਕਿ ਅਸੀਂ ਸਿਆਸੀ (ਕੈਦੀ) ਹਾਂ ਅਤੇ ਇਸ ਆਧਾਰ 'ਤੇ ਮੈਂ ਮੰਗ ਕਰਦਾ ਹਾਂ ਕਿ ਸਾਡੇ (ਭਗਤ ਸਿੰਘ ਅਤੇ ਦੱਤ) ਨਾਲ ਸਿਆਸੀ ਕੈਦੀਆਂ ਵਾਲਾ ਸਲੂਕ ਹੋਣਾ ਚਾਹੀਦਾ ਹੈ। ਮੈਨੂੰ ਚੰਗੇਰੀ ਖ਼ੁਰਾਕ ਮਿਲਣੀ ਚਾਹੀਦੀ ਹੈ ਕਿਉਂਕਿ ਇਨਸਾਨ ਦੀ ਸਿਹਤ ਵਾਸਤੇ ਇਹ ਜ਼ਰੂਰੀ ਹੁੰਦੀ ਹੈ।

ਇਹਦੇ ਨਾਲ ਹੀ ਸਿਆਸਤ 'ਤੇ ਵਿਚਾਰ ਕਰਨ ਲਈ ਮੈਨੂੰ ਹਰ ਤਰ੍ਹਾਂ ਦਾ ਸਾਹਿਤ ਅਤੇ ਅਖ਼ਬਾਰ ਮਿਲਣੇ ਚਾਹੀਦੇ ਹਨ। ਲੋਕ ਸਾਨੂੰ ਅੱਖੜ, ਕੁਰਾਹੀਏ ਅਤੇ ਬੇਸਬਰੇ ਨੌਜਵਾਨ ਕਹਿੰਦੇ ਹਨ। ਇਸ ਲਈ ਸਾਨੂੰ ਵੱਖ-ਵੱਖ ਕਿਤਾਬਾਂ ਪੜ੍ਹਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ ਅਸੀਂ ਦੇਖ ਸਕੀਏ ਕਿ ਕੀ ਅਸੀਂ ਸੱਚੀਂ ਬੇਸਬਰੇ ਕੁਰਾਹੀਏ ਜਵਾਨ ਹਾਂ ਜਾਂ ਨਹੀਂ, ਸਾਡੇ ਕੰਮ ਦੀ ਸੇਧ ਠੀਕ ਹੈ ਜਾਂ ਗ਼ਲਤ। ਮੇਰੀਆਂ ਮੰਗਾਂ ਇਸ ਤਰ੍ਹਾਂ ਹਨ:
1. ਚੰਗੇਰੀ ਖ਼ੁਰਾਕ, ਸਵੇਰੇ ਦੁੱਧ ਅਤੇ ਡਬਲਰੋਟੀ, ਦੁਪਹਿਰੇ ਦਾਲ, ਚੌਲ, ਘਿਉ, ਸਬਜ਼ੀ ਅਤੇ ਖੰਡ ਤੇ ਰਾਤ ਨੂੰ ਡਬਲਰੋਟੀ, ਗੋਸ਼ਤ ਅਤੇ ਚਟਣੀ।
2. ਮੁਸ਼ੱਕਤ ਨਾ ਹੋਵੇ।
3. ਅਖ਼ਬਾਰ ਅਤੇ ਹਰ ਤਰ੍ਹਾਂ ਦਾ ਸਾਹਿਤ।
4. ਗੁਸਲ, ਸਾਬਣ, ਤੇਲ, ਕੰਘਾ ਅਤੇ ਹਜ਼ਾਮ ਆਦਿ ਸਮੇਤ।
5. ਚੰਗੇਰੀ ਰਿਹਾਇਸ਼।
6. ਆਪਣੇ ਕੱਪੜੇ।
ਸਜ਼ਾ ਤੋਂ ਪਹਿਲੋਂ ਅਤੇ ਮਗਰੋਂ ਮੈਨੂੰ ਇਹ ਸਭ ਚੀਜ਼ਾਂ ਜੇਲ੍ਹ ਦੇ ਖ਼ਰਚ ਵਿਚੋਂ ਮਿਲਦੀਆਂ ਹੁੰਦੀਆਂ ਸਨ। ਪਰ ਇਥੇ ਇਹ ਸਭ ਚੀਜ਼ਾ ਨਹੀਂ ਮਿਲ ਰਹੀਆਂ। ਇਸੇ ਲਈ ਮੈਂ 14 ਜੂਨ, 1929 ਤੋਂ ਭੁੱਖ ਹੜਤਾਲ ਸ਼ੁਰੂ ਕੀਤੀ ਹੈ। ਇਨ੍ਹਾਂ ਕਾਰਨਾਂ ਕਰਕੇ ਹੀ ਮੀਆਂਵਾਲੀ ਜੇਲ੍ਹ ਵਿਚ ਮੇਰੇ ਸਾਥੀ ਭਗਤ ਸਿੰਘ ਨੇ ਵੀ ਭੁੱਖ ਹੜਤਾਲ ਕੀਤੀ ਹੋਈ ਹੈ ਅਤੇ ਮੈਂ ਉਦੋਂ ਤਕ ਭੁੱਖ ਹੜਤਾਲ ਨਹੀਂ ਛੱਡਣੀ ਜਦੋਂ ਤਕ ਸਰਕਾਰ ਸਾਡੀਆਂ (ਮੇਰੀਆਂ ਅਤੇ ਭਗਤ ਸਿੰਘ) ਦੀਆਂ ਮੰਗਾਂ ਨਹੀਂ ਮੰਨਦੀ।

ਮੈਂ ਫੌਰੀ ਜਵਾਬ ਦੀ ਆਸ ਕਰਦਾ ਹਾਂ। ਜਿਹੜਾ ਵੀ ਕੋਈ ਸਰਕਾਰੀ ਅਫ਼ਸਰ ਮੇਰੇ ਨਾਲ ਵਿਚਾਰ ਕਰਨ ਲਈ ਆਵੇ, ਉਹਦੇ ਨਾਲ ਇਹ ਮੁਆਮਲਾ ਵਿਚਾਰਨ ਲਈ ਤਿਆਰ ਹਾਂ।

ਬੀ.ਕੇ. ਦੱਤ (ਅਸੈਂਬਲੀ ਕੇਸ ਵਾਲਾ)

(14 ਸਤੰਬਰ, 1929 ਨੂੰ ਲੈਜਿਸਲੇਟਿਵ ਅਸੈਂਬਲੀ 'ਚ ਪੰਡਤ ਮਦਨ ਮੋਹਨ ਮਾਲਵੀਆ ਨੇ ਪੜ੍ਹੀ)

☆ ☆ ☆

70. ਗ੍ਰਹਿ ਮੈਂਬਰ ਭਾਰਤ ਸਰਕਾਰ ਨੂੰ ਲਿਖੀ ਚਿੱਠੀ ਜੋ ਸਪਤਾਹਿਕ ਪੀਪਲ,
ਲਾਹੌਰ, 25 ਜੁਲਾਈ, 1929 ਵਿਚ ਪ੍ਰਕਾਸ਼ਤ ਹੋਈ।

−14 ਜੁਲਾਈ, 1929

ਸਾਨੂੰ ਭਗਤ ਸਿੰਘ ਅਤੇ ਬੀ.ਕੇ. ਦੱਤ ਨੂੰ 19 ਅਪ੍ਰੈਲ, 1929 ਨੂੰ ਦਿੱਲੀ ਦੇ ਅਸੈਂਬਲੀ ਬੰਬ ਕੇਸ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਜਦ ਤਕ ਅਸੀਂ ਦਿੱਲੀ ਜੇਲ੍ਹ ਵਿਚ ਜ਼ੇਰ ਸਮਾਇਤ ਕੈਦੀ ਰਹੇ, ਸਾਡੇ ਨਾਲ ਚੰਗਾ ਸਲੂਕ ਕੀਤਾ ਗਿਆ, ਪਰ ਜਦ ਤੋਂ ਉਸ ਜੇਲ੍ਹ

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/281