ਸੂਰਤ ਵਿਚ ਹੀ ਆਮ ਰਿਹਾਈਆਂ ਤੇ ਮੁਆਫ਼ੀਆਂ ਨੂੰ ਜੀ ਆਇਆਂ ਕਹਿ ਸਕਦਾ ਹਾਂ, ਜਦ ਇਸ ਦਾ ਅਸਰ ਪੱਕਾ ਹੋਵੇ ਅਤੇ ਦੇਸ਼ ਦੇ ਲੋਕਾਂ ਦੇ ਦਿਲਾਂ ਵਿਚ ਸਾਡੀਆਂ ਫ਼ਾਂਸੀਆਂ ਨਾਲ ਬਹੁਤ ਡੂੰਘੇ ਨਕਸ਼ ਪੈ ਜਾਣ। ਬਸ ਇਹੋ ਕੁਝ, ਹੋਰ ਇਸ ਤੋਂ ਕੁਝ ਵੱਧ ਨਹੀਂ।
ਮੇਰਾ ਖ਼ਿਆਲ ਹੈ ਕਿ ਮੈਂ ਉਨ੍ਹਾਂ ਸਾਰੀਆਂ ਗੱਲਾਂ ਬਾਰੇ ਆਪ ਨੂੰ ਆਪਣੀ ਰਾਏ ਦੱਸ ਦਿੱਤੀ ਹੈ, ਜਿਨ੍ਹਾਂ ਬਾਰੇ ਤੁਸਾਂ ਆਪਣੀ ਚਿੱਠੀ ਵਿਚ ਲਿਖਿਆ ਸੀ। ਪਰ ਇਸ ਨੂੰ ਖ਼ਤਮ ਕਰਨ ਤੋਂ ਪਹਿਲਾਂ ਮੈਂ ਕੁਝ ਸ਼ਬਦ ਸੂਫ਼ੀ ਜੀ ਦੀ ਖੁਦਕਸ਼ੀ ਬਾਰੇ ਵੀ ਕਹਿਣਾ ਚਾਹੁੰਦਾ ਹਾਂ। ਆਪ ਨੂੰ ਦੱਸਾਂ ਕਿ ਸ਼ੁਰੂ ਤੋਂ ਹੀ ਮੈਨੂੰ ਇਸ ਖ਼ੁਦਕਸ਼ੀ ਨੇ ਕਦੀ ਅਪੀਲ ਨਹੀਂ ਕੀਤਾ, ਪਰ ਇਸ ਮਹਾਨ ਇਨਕਲਾਬੀ ਦਾ ਅੰਧ ਵਿਸ਼ਵਾਸੀ ਚੇਲੇ ਤੇ ਭਗਤ ਹੋਣ ਕਰਕੇ ਆਪਣੇ ਦਿਲ ਵਿਚ ਇਸ ਬਾਰੇ ਕਮਜ਼ੋਰੀ ਮਹਿਸੂਸ ਕਰਦੇ ਹੋਏ ਵੀ ਸੂਫ਼ੀ ਜੀ ਦੇ ਇਸ ਆਖ਼ਰੀ ਕੰਮ ਦੀ ਤਾਰੀਫ਼ ਕਰਦਾ ਹਾਂ। ਕਿਸੇ ਖੰਭੇ ਨਾਲ ਬੰਨ੍ਹ ਕੇ ਗੋਲੀ ਮਾਰ ਕੇ ਮਾਰ ਦੇਣਾ, ਫ਼ਾਂਸੀ ਦਿੱਤੇ ਜਾਣਾ ਜਾਂ ਜੱਲਾਦ ਦੇ ਹੱਥੀਂ ਬਿਜਲੀ ਨਾਲ ਸਜ਼ਾਏ ਮੌਤ ਪਾਉਣਾ ਹੋਰ ਚੀਜ਼ ਹੈ ਅਤੇ ਜ਼ਹਿਰ ਖਾ ਕੇ ਜਾਂ ਕਿਸੇ ਹੋਰ ਤਰੀਕੇ ਨਾਲ ਖ਼ੁਦਕਸ਼ੀ ਕਰਨਾ ਬਿਲਕੁਲ ਵੱਖਰੀ ਚੀਜ਼ ਹੈ। ਖ਼ੁਦਕਸ਼ੀ ਤਾਂ ਸਿਰਫ਼ ਕੁਝ ਇਕ ਇਣੇ-ਗਿਣੇ ਹਾਲਤਾਂ ਵਿਚ ਹੀ ਜਦ ਕਿ ਇਹ ਇਨਸਾਨੀਅਤ ਵਾਸਤੇ ਜ਼ਿਆਦਾ ਫ਼ਾਇਦੇਮੰਦ ਹੋ ਸਕਦੀ ਹੋਵੇ, ਜਾਇਜ਼ ਸਮਝੀ ਜਾ ਸਕਦੀ ਹੈ। ਇਰਾਕ ਦੇ ਵਜ਼ੀਰ ਦੀ ਖ਼ੁਦਕਸ਼ੀ ਵਾਕਿਆ ਹੀ ਬਹੁਤ ਦਰਦਨਾਕ ਹੈ ਅਤੇ ਜਾਇਜ਼ ਹੈ, ਕਿਉਂਕਿ ਉਸ ਨੇ ਆਪਣੀ ਕੌਮ ਨੂੰ ਜਗਾਉਣ ਤੇ ਉਨ੍ਹਾਂ ਨੂੰ ਆਪਣੇ ਫਰਜ਼ ਨੂੰ ਮਹਿਸੂਸ ਕਰਨ ਲਈ ਜਾਨ ਦਿੱਤੀ ਸੀ। ਉਹ ਇਸ ਦੇ ਇਲਾਵਾ ਹੋਰ ਕਰ ਵੀ ਕੀ ਸਕਦਾ ਸੀ, ਕਿਉਂਕਿ ਉਸਦੇ ਦੇਸ਼ ਦੇ ਲੋਕ ਆਮ ਤੌਰ 'ਤੇ ਵਿਸ਼ਵਾਸ ਨਹੀਂ ਕਰਦੇ ਸਨ ਪਰ ਇਥੇ ਤਾਂ ਇਹੋ ਜਿਹੇ ਪੇਚੀਦਾ ਅਤੇ ਗੁੰਝਲਦਾਰ ਹਾਲਾਤ ਬਿਲਕੁਲ ਨਹੀਂ ਹਨ। ਇਸ ਕਰਕੇ ਇਸ ਕਿਸਮ ਦੇ ਖ਼ਿਆਲ ਤੇ ਸਿਰਫ਼ ਵਿਚਾਰ ਕਰਨਾ ਵੀ ਮੈਨੂੰ ਨਫ਼ਰਤ ਦੇ ਕਾਬਲ ਲੱਗਦਾ ਹੈ
ਭਗਤ ਸਿੰਘ
☆ ☆ ☆
ਭੁੱਖ ਹੜਤਾਲ ਦਾ ਹਥਿਆਰ
[ਅੰਗਰੇਜ਼ ਸਾਮਰਾਜ ਦੇ ਖ਼ਿਲਾਫ਼ ਲੜਾਈ ਹਰ ਦਿਨ ਚਲਾਈ ਗਈ। ਭੁੱਖ ਹੜਤਾਲ ਜੋ ਜੇਲ੍ਹਾਂ ਵਿਚ ਸੁਧਾਰ ਕਰਾਉਣ ਲਈ ਕੀਤੀ ਗਈ, ਕਈ ਮੰਜ਼ਲਾਂ ਵਿਚੋਂ ਦੀ ਲੰਘੀ। ਜਤਿੰਦਰ ਨਾਥ ਦਾਸ ਸ਼ਹੀਦ ਹੋਏ, ਸਰਕਾਰ ਨੇ ਕੁਝ ਵਾਅਦੇ ਕੀਤੇ। ਇਕ ਦਿਨ ਭੁੱਖ ਹੜਤਾਲ ਛੱਡੀ ਗਈ ਅਤੇ ਫਿਰ ਸ਼ੁਰੂ ਕਰ ਦਿੱਤੀ ਗਈ ਕਿਉਂਕਿ ਸਰਕਾਰ ਦੇ ਝੂਠੇ ਵਾਇਦੇ ਨੰਗੇ ਹੋ ਗਏ ਸਨ। ਲੋਕਾਂ ਵਿਚ ਸਰਕਾਰ ਦੇ ਖਾਸੇ ਨੂੰ ਨੰਗਾ ਕਰਨਾ, ਉਸ ਮੁਹਿੰਮ ਦਾ ਕੰਮ ਸੀ। ਫਿਰ ਭੁੱਖ ਹੜਤਾਲ ਸ਼ੁਰੂ ਹੋ ਗਈ, ਅੰਗਰੇਜ਼ ਸਰਕਾਰ ਦੀ ਮਸ਼ੀਨਰੀ ਨੇ ਕਈ ਬੇਹੂਦਾ ਢੰਗ ਅਪਣਾਏ ਪਰ ਇਨਕਲਾਬੀ ਦ੍ਰਿੜਤਾ ਤੇ ਆਪਣੇ ਅਕੀਦੇ ਲਈ ਡਟੇ ਰਹਿਣਾ ਅਤੇ ਹਰ ਦੁੱਖ ਨੂੰ ਖਿੜੇ ਮੱਥੇ ਝੱਲਣ ਦੇ ਅਸੂਲ 'ਤੇ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀ ਚਲਦੇ ਰਹੇ।
ਇਸ ਪੜਾਅ ਉਤੇ, ਇਹ ਦਸਤਾਵੇਜ਼ ਲਿਖੇ ਗਏ ਸਨ। ਚਾਹੇ ਲਾਹੌਰ ਸਾਜ਼ਸ਼ ਕੇਸ ਦੀ ਸੁਣਵਾਈ ਮੈਜਿਸਟਰੇਟ ਦੇ ਸ਼ੁਰੂ ਹੋ ਗਈ ਸੀ ਪਰ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਭਾਰਤੀ ਲੋਕਾਂ ਨੂੰ ਇਹ ਦਰਸਾਉਣਾ ਚਾਹਿਆ ਕਿ ਅੰਗਰੇਜ਼ ਰਾਜ ਵਿਚ ਇਨਸਾਫ ਦਾ ਢੰਕੋਸਲਾ ਹੀ ਹੈ, ਇਨਸਾਫ਼ ਨਹੀਂ ਹੈ, ਮੁਕੱਦਮੇ ਵੱਲ ਵਤੀਰੇ ਦਾ ਇਕ ਨਮੂਨਾ ਦਸਤਾਵੇਜ਼ 76 ਨੰਬਰ ਤੁਹਾਨੂੰ ਦਰਸਾਏਗਾ।
ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/290