ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/308

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਦੇ ਮੈਂਬਰਾਂ ਦੀ ਯਕੀਨਦਹਾਨੀ 'ਤੇ ਕਿ ਬੜੀ ਛੇਤੀ ਹੀ ਸਿਆਸੀ ਕੈਦੀਆਂ ਦੇ ਵਰਤਾਰੇ ਦਾ ਸਵਾਲ ਸਾਡੀ ਤਸੱਲੀ ਅਨੁਸਾਰ ਨਬੇੜਿਆ ਜਾ ਰਿਹਾ ਹੈ, ਭੁੱਖ ਹੜਤਾਲ ਮੁਲਤਵੀ ਕਰ ਦਿੱਤੀ। ਹੋਰ, ਸਾਡੇ ਮਹਾਨ ਸ਼ਹੀਦ ਜਤਿੰਦਰ ਨਾਥ ਦਾਸ ਦੀ ਮੌਤ ਮਗਰੋਂ ਇਹ ਮਸਲਾ ਲੈਜਿਸਲੇਟਿਵ ਅਸੈਂਬਲੀ ਵਿਚ ਉਠਾਇਆ ਗਿਆ ਅਤੇ ਇਹੀ ਯਕੀਨ ਸਰ ਜੇਮਜ਼ ਕਰੀਰਰ ਨੇ ਸ਼ਰੇਆਮ ਦਿਵਾਇਆ। ਉਦੋਂ ਇਹ ਕਿਹਾ ਗਿਆ ਸੀ ਕਿ ਮਨ ਬਦਲ ਗਿਆ ਸੀ। ਸਿਆਸੀ ਕੈਦੀਆਂ ਨਾਲ ਵਰਤਾਰੇ ਦੇ ਸਵਾਲ ਨਾਲ ਸਰਕਾਰ ਦੀ ਬਹੁਤ ਹਮਦਰਦੀ ਹੈ। ਅਜਿਹੇ ਕੈਦੀਆਂ ਨੇ, ਜੋ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੀਆਂ ਜੇਲ੍ਹਾਂ ਵਿਚ ਭੁੱਖ ਹੜਤਾਲ 'ਤੇ ਸਨ, ਉਦੋਂ ਕੁਲ ਹਿੰਦ ਕਾਂਗਰਸ ਕਮੇਟੀ ਦੇ ਮਤੇ, ਜੋ ਉਪਰੋਕਤ ਯਕੀਨਦਹਾਨੀ ਅਤੇ ਕੁਝ ਕੈਦੀਆਂ ਦੀ ਨਾਜ਼ੁਕ ਹਾਲਤ ਨੂੰ ਨਜ਼ਰ ਵਿਚ ਰੱਖ ਕੇ ਪਾਸ ਕੀਤਾ ਗਿਆ ਸੀ, ਦੀ ਬੇਨਤੀ 'ਤੇ ਆਪਣੀ ਭੁੱਖ ਹੜਤਾਲ ਮੁਲਤਵੀ ਕਰ ਦਿੱਤੀ ਸੀ।

ਉਦੋਂ ਤੋਂ ਸਾਰੀਆਂ ਸਥਾਨਕ ਸਰਕਾਰਾਂ ਨੇ ਆਪਣੀਆਂ ਰਿਪੋਰਟਾਂ ਪੇਸ਼ ਕਰ ਦਿੱਤੀਆਂ ਹਨ। ਵੱਖ-ਵੱਖ ਸੂਬਿਆਂ ਦੀਆਂ ਜੇਲ੍ਹਾਂ ਦੇ ਇੰਸਪੈਕਟਰ ਜਨਰਲਾਂ ਦੀ ਮੀਟਿੰਗ ਲਖਨਊ ਵਿਚ ਹੋ ਕੇ ਹਟੀ ਹੈ ਅਤੇ ਕੁਲ ਹਿੰਦ ਸਰਕਾਰੀ ਕਾਨਫਰੰਸ ਦੀ ਵਿਚਾਰ ਚਰਚਾ ਦਿੱਲੀ ਵਿਚ ਹੋਈ ਹੈ। ਕੁਲ ਹਿੰਦ ਕਾਨਫਰੰਸ ਪਿਛਲੇ ਦਸੰਬਰ ਦੇ ਮਹੀਨੇ ਵਿਚ ਹੋਈ ਸੀ। ਮਹੀਨੇ ਤੋਂ ਉੱਪਰ ਬੀਤ ਚੁੱਕਾ ਹੈ; ਪਰ ਸਰਕਾਰ ਨੇ ਹਾਲੇ ਤਕ ਇਕ ਵੀ ਸਿਫ਼ਾਰਸ਼ ਲਾਗੂ ਨਹੀਂ ਕੀਤੀ। ਇਸ ਤਰ੍ਹਾਂ ਦੇ ਲਟਕਾਈ ਰੱਖਣ ਦੇ ਵਤੀਰੇ ਨਾਲ ਆਮ ਲੋਕਾਂ ਵਾਂਗ ਸਾਨੂੰ ਡਰ ਹੈ ਕਿ ਸ਼ਾਇਦ ਸਵਾਲ ਨੂੰ ਖੂੰਜੇ ਲਾ ਦਿੱਤਾ ਗਿਆ ਹੈ। ਪਿਛਲੇ ਚਹੁੰ ਮਹੀਨਿਆਂ ਵਿਚ ਜਿਸ ਤਰ੍ਹਾਂ ਭੁੱਖ ਹੜਤਾਲੀਆਂ ਅਤੇ ਹੋਰ ਸਿਆਸੀ ਕੈਦੀਆਂ ਨਾਲ ਬਦਲਾ ਲਊ ਸਲੂਕ ਕੀਤਾ ਗਿਆ, ਉਸ ਤੋਂ ਸਾਡੇ ਡਰ ਹੋਰ ਪੱਕੇ ਹੋਏ ਹਨ। ਜਿਹੜੀਆਂ ਤਕਲੀਫ਼ਾਂ ਸਿਆਸੀ ਕੈਦੀਆਂ ਨੂੰ ਦਿੱਤੀਆਂ ਜਾ ਰਹੀਆਂ ਹਨ, ਉਨ੍ਹਾਂ ਦੇ ਵੇਰਵੇ ਜਾਨਣੇ ਸਾਡੇ ਲਈ ਬਹੁਤ ਮੁਸ਼ਕਲ ਗੱਲ ਹੈ। ਫੇਰ ਵੀ ਜੇਲ੍ਹ ਦੀ ਚਾਰਦੀਵਾਰੀ ਵਿਚੋਂ ਜਿਹੜੀ ਥੋੜ੍ਹੀ ਬਹੁਤ ਇਤਲਾਹ ਮਿਲ ਸਕੀ ਹੈ, ਉਹ ਸਾਨੂੰ ਜ਼ਾਹਰਾ ਮਿਸਾਲਾਂ ਤੋਂ ਜਾਣੂ ਕਰਵਾਉਣ ਲਈ ਬਥੇਰੀ ਹੈ। ਇਹੋ ਜਿਹੀਆਂ ਕੁਝ ਮਿਸਾਲਾਂ ਅਸੀਂ ਹੇਠ ਦਿੰਦੇ ਹਾਂ, ਜਿਨ੍ਹਾਂ ਬਾਰੇ ਅਸੀਂ ਮਹਿਸੂਸ ਕਰਨੋਂ ਨਹੀਂ ਰਹਿ ਸਕਦੇ, ਜੋ ਸਰਕਾਰ ਦੀ ਯਕੀਨਦਹਾਨੀ ਨਾਲ ਮੇਲ ਨਹੀਂ ਖਾਂਦੀਆਂ।

1. ਸ਼੍ਰੀਯੁਤ ਬੀ.ਕੇ. ਬੈਨਰਜੀ, ਜੋ ਦਕਸ਼ਿਨੇਸ਼ਵਰ ਬੰਬ ਕੇਸ ਦੇ ਸਬੰਧ ਵਿਚ ਲਾਹੌਰ ਸੈਂਟਰਲ ਜੇਲ੍ਹ ਵਿਚ 5 ਸਾਲ ਦੀ ਸਜ਼ਾ ਭੁਗਤ ਰਹੇ ਹਨ, ਪਿਛਲੇ ਸਾਲ ਆਮ ਭੁੱਖ ਹੜਤਾਲ ਵਿਚ ਰਲ ਗਏ। ਹੁਣ ਉਸਦੀ ਸਜ਼ਾ ਦੇ ਤੌਰ 'ਤੇ ਉਹਦੀ ਭੁੱਖ ਹੜਤਾਲ ਦੇ ਸਮੇਂ ਦੇ ਹਰ ਦਿਨ ਲਈ ਉਹਦੀ ਹੁਣ ਤਕ ਦੀ ਮੁਆਫ਼ੀ ਦੇ ਦੋ ਦਿਨ ਕੱਟ ਲਏ ਗਏ ਹਨ। ਆਮ ਹਾਲਾਤ ਅਧੀਨ ਉਹਦੀ ਰਿਹਾਈ ਪਿਛਲੀ ਦਸੰਬਰ ਨੂੰ ਹੋ ਜਾਣੀ ਸੀ, ਪਰ ਹੁਣ ਚਾਰ ਮਹੀਨੇ ਪਿੱਛੇ ਪੈ ਗਈ ਹੈ। ਇਸੇ ਜੇਲ੍ਹ ਵਿਚ ਲਾਹੌਰ ਸਾਜ਼ਿਸ਼ ਕੇਸ ਸਬੰਧੀ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਕੋਈ ਸੱਤਰ ਸਾਲਾ ਦੇ ਬਜ਼ੁਰਗ ਸੋਹਣ ਸਿੰਘ ਨੂੰ ਸਜ਼ਾ ਦਿੱਤੀ ਗਈ ਹੈ। ਇਸ ਤੋਂ ਬਿਨਾਂ ਹੋਰਨਾਂ ਵਿਚੋਂ ਮੀਆਂਵਾਲੀ ਜੇਲ੍ਹ ਵਿਚ ਬੰਦ ਸਰਦਾਰ ਕਾਬਲ ਸਿੰਘ ਅਤੇ ਸਰਦਾਰ ਗੋਪਾਲ ਸਿੰਘ ਨੂੰ ਆਮ ਭੁੱਖ ਹੜਤਾਲ ਵਿਚ ਸ਼ਾਮਲ ਹੋਣ ਕਾਰਨ ਸਖ਼ਤ ਸਜ਼ਾਵਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ਬਹੁਤ ਸਾਰੇ ਮਾਮਲਿਆਂ ਵਿਚ

——————————————

1. ਬਾਬਾ ਸੋਹਣ ਸਿੰਘ ਭਕਨਾ (1867-1968) ਗਦਰ ਪਾਰਟੀ ਦੇ ਪਹਿਲੇ ਪ੍ਰਧਾਨ
2. ਕਾਬਲ ਸਿੰਘ ਗੋਬਿੰਦਪੁਰੀ

3. ਗੋਪਾਲ ਸਿੰਘ ਕੌਮੀ

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/292