ਰੌਸ਼ਨੀ ਵਿਚ ਹੁਣ ਕੀ ਅਸੀਂ ਇਹ ਮੰਨੀਏ ਕਿ ਭੁੱਖ ਹੜਤਾਲੀਆਂ ਦੀਆਂ ਅਕਹਿ ਤਕਲੀਫ਼ਾਂ ਅਤੇ ਜਤਿਨਦਾਸ ਦੀ ਮਹਾਨ ਕੁਰਬਾਨੀ ਅਜਾਈਂ ਗਈਆਂ ਹਨ? ਕੀ ਅਸੀਂ ਇਹ ਸਮਝੀਏ ਕਿ ਜਨਤਕ ਮੋਰਚੇ ਦੇ ਵਧ ਰਹੇ ਉਭਾਰ ਨੂੰ ਥੰਮ੍ਹਣ ਅਤੇ ਸੰਕਟ ਨੂੰ ਟਾਲਣ ਲਈ ਸਰਕਾਰ ਨੇ ਆਪਣਾ ਵਿਸ਼ਵਾਸ ਦਿੱਤਾ ਸੀ? ਸਾਨੂੰ ਆਸ ਹੈ ਕਿ ਤੁਸੀਂ ਸਾਡੇ ਨਾਲ ਸਹਿਮਤ ਹੋਵੋਗੇ, ਜਦ ਅਸੀਂ ਆਖੀਏ ਕਿ ਅਸੀਂ ਬਹੁਤ ਵਾਜਬ ਵਕਤ ਤਕ ਸਬਰ ਨਾਲ ਉਡੀਕ ਲਿਆ। ਪਰ ਅਸੀਂ ਅਣਮਿੱਥੇ ਸਮੇਂ ਤਕ ਉਡੀਕ ਨਹੀਂ ਕਰ ਸਕਦੇ। ਸਰਕਾਰ ਨੇ ਆਪਣੇ ਢਿੱਲੜ ਵਤੀਰੇ ਅਤੇ ਸਿਆਸੀ ਕੈਦੀਆਂ ਨਾਲ ਭੈੜਾ ਸਲੂਕ ਜਾਰੀ ਰੱਖਣ ਨਾਲ ਸਾਡੇ ਕੋਲ ਜੱਦੋਜਹਿਦ ਮੁੜ ਸ਼ੁਰੂ ਕਰਨ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਰਹਿ ਗਿਆ। ਸਾਨੂੰ ਪਤਾ ਹੈ ਕਿ ਭੁੱਖ ਹੜਤਾਲ ਸ਼ੁਰੂ ਕਰਨੀ ਅਤੇ ਇਹਨੂੰ ਜਾਰੀ ਰੱਖਣਾ ਕੋਈ ਸੌਖਾ ਕੰਮ ਨਹੀਂ ਹੈ। ਪਰ ਅਸੀਂ ਨਾਲ ਹੀ ਦੱਸ ਦਿੰਦੇ ਹਾਂ ਕਿ ਭਾਰਤ, ਹੋਰ ਬਹੁਤ ਸਾਰੇ ਜਤੀਨ ਅਤੇ ਵਜ਼ੀਏ, ਰਾਮ ਰੱਖੇ ਅਤੇ ਭਾਨ ਸਿੰਘ ਪੈਦਾ ਕਰ ਸਕਦਾ ਹੈ। (ਆਖ਼ਰੀ ਦੋਹਵਾਂ ਨੇ 1917 ਵਿਚ ਅੰਡੇਮਾਨ ਟਾਪੂਆਂ ਵਿਚ ਆਪਣੀਆਂ ਜਾਨਾਂ ਦੇ ਦਿੱਤੀਆਂ, ਪਹਿਲੇ ਨੇ 92 ਦਿਨਾਂ ਦੀ ਭੁੱਖ ਹੜਤਾਲ ਮਗਰੋਂ ਆਖ਼ਰੀ ਸਾਹ ਲਿਆ ਅਤੇ ਦੂਸਰਾ ਛੇ ਮਹੀਨਿਆਂ ਤਕ ਚੁੱਪਚਾਪ ਅਣਮਨੁੱਖੀ ਤਸੀਹੇ ਜਰ ਕੇ ਮਹਾਨ ਨਾਇਕ ਦੀ ਮੌਤ ਮਰਿਆ।)
ਸਿਆਸੀ ਕੈਦੀਆਂ ਦੇ ਚੰਗੇਰੇ ਸਲੂਕ ਦੇ ਹੱਕ ਵਿਚ ਜਨਤਾ ਦੇ ਬੰਦਿਆਂ ਨੇ ਅਤੇ ਅਸਾਂ ਬਹੁਤ ਕੁਝ ਕਿਹਾ ਹੈ ਅਤੇ ਇਥੇ ਇਹਨੂੰ ਦੁਹਰਾਉਣ ਦੀ ਲੋੜ ਹੈ। ਵਰਗੀਕਰਨ ਦੇ ਮਾਮਲੇ ਵਿਚ ਸਭ ਤੋਂ ਅਹਿਮ ਪੱਖ ਅਤੇ ਬੁਨਿਆਦੀ ਮੰਤਵ ਦੀ ਸ਼ਮੂਲੀਅਤ ਬਾਰੇ ਅਸੀਂ ਕੁਝ ਸ਼ਬਦ ਕਹਿਣੇ ਚਾਹਾਂਗੇ। ਵਰਗੀਕਰਨ ਦੀ ਕਸਵੱਟੀ ਦੇ ਸਵਾਲ ਬਾਰੇ ਬਹੁਤ ਹੰਗਾਮਾ ਹੋਇਆ ਹੈ। ਵੱਖ-ਵੱਖ ਸਰਕਾਰਾਂ ਦੀ ਤਜਵੀਜ਼ ਕੀਤੀ ਕਸਵੱਟੀ ਵਿਚੋਂ ਮੰਤਵ ਨੂੰ ਬਿਲਕੁਲ ਕੱਢ ਦਿੱਤਾ ਗਿਆ ਹੈ। ਇਹ ਸੱਚਮੁਚ ਅਜੀਬ ਵਤੀਰਾ ਹੈ। ਸਿਰਫ਼ ਮੰਤਵ ਨਾਲ ਹੀ ਕਿਸੇ ਵੀ ਐਕਸ਼ਨ ਦੀ ਸਹੀ ਕਦਰ ਦਾ ਫ਼ੈਸਲਾ ਕੀਤਾ ਜਾ ਸਕਦਾ ਹੈ। ਕੀ ਅਸੀਂ ਇਹ ਸਮਝੀਏ ਕਿ ਸਰਕਾਰ ਇਕ ਧਾੜਵੀ, ਜੋ ਆਪਣੇ ਸ਼ਿਕਾਰ ਨੂੰ ਲੁੱਟਦਾ ਅਤੇ ਜਾਨੋਂ ਮਾਰ ਦਿੰਦਾ ਹੈ ਅਤੇ ਇਕ ਖੜਗ ਬਹਾਦਰ, ਜੋ ਬਦਮਾਸ਼ ਨੂੰ ਜਾਨੋਂ ਮਾਰ ਕੇ ਮੁਟਿਆਰ ਦੀ ਇੱਜ਼ਤ ਬਚਾਉਂਦਾ ਹੈ ਅਤੇ ਸਮਾਜ ਨੂੰ ਸਭ ਤੋਂ ਵੱਧ ਦੁਰਾਚਾਰੀ ਚਾਪਲੂਸ ਤੋਂ ਛੁਟਕਾਰਾ ਦਿਵਾਉਂਦਾ ਹੈ, ਵਿਚਕਾਰ ਫ਼ਰਕ ਕਰਨੋਂ ਅਸਮਰਥ ਹੈ? ਕੀ ਦੋਹਵਾਂ ਨੂੰ ਇਕੋ ਵਰਗ ਦੇ ਬੰਦੇ ਸਮਝਿਆ ਜਾਵੇ? ਕੀ ਇਕੋ ਜੁਰਮ ਕਰਨ ਵਾਲੇ ਦੋ ਬੰਦਿਆਂ ਵਿਚਕਾਰ ਕੋਈ ਫ਼ਰਕ ਨਹੀਂ, ਜਿਸ ਵਿਚ ਇਕ ਖੁਦਗਰਜ਼ ਹੋਵੇ ਅਤੇ ਦੂਜਾ ਬੇਗਰਜ਼? ਇਸ ਤਰ੍ਹਾਂ ਇਕ ਆਮ ਕਾਤਲ ਅਤੇ ਇਕ ਸਿਆਸੀ ਕਾਰਕੁੰਨ ਵਿਚ ਕੋਈ ਫ਼ਰਕ ਨਹੀਂ, ਭਾਵੇਂ ਸਿਆਸੀ ਕਾਰਕੁੰਨ ਹਿੰਸਾ ਵੀ ਅਪਣਾ ਲਵੇ, ਕੀ ਉਹਦੀ ਇਹ ਬੇਗਰਜ਼ੀ ਉਹਨੂੰ ਬਾਕੀ ਮਾਮੂਲੀ ਮੁਜਰਿਮਾਂ ਨਾਲੋਂ ਬੁਲੰਦ ਨਹੀਂ ਕਰ ਦਿੰਦੀ? ਇਨ੍ਹਾਂ ਹਾਲਾਤ ਵਿਚ ਸਾਡਾ ਵਿਚਾਰ ਹੈ ਕਿ ਵਰਗੀਕਰਨ ਦੀ ਕਸਵੱਟੀ ਵਿਚ ਮੰਤਵ ਨੂੰ ਸਭ ਤੋਂ ਅਹਿਮ ਪੱਖ ਵਜੋਂ ਲਿਆ ਜਾਣਾ ਚਾਹੀਦਾ ਹੈ।
ਪਿਛਲੇ ਸਾਲ ਸਾਡੀ ਭੁੱਖ ਹੜਤਾਲ ਸ਼ੁਰੂ ਹੋਣ ’ਤੇ ਇਹੀ ਗੱਲ ਵਿਚਾਰਨ ਵਾਸਤੇ ਜਦੋਂ ਜਨਤਕ ਆਗੂ ਸਣੇ ਡਾਕਟਰ ਗੋਪੀ ਚੰਦ ਅਤੇ ਲਾਲਾ ਦੁਨੀ ਚੰਦ ਅੰਬਾਲੇ ਵਾਲੇ, ਜਿਨ੍ਹਾਂ ਪੰਜਾਬ ਜੇਲ੍ਹ ਪੜਤਾਲ ਕਮੇਟੀ ਦੀ ਰਿਪੋਰਟ 'ਤੇ ਦਸਤਖ਼ਤ ਕੀਤੇ ਹਨ, ਸਾਡੇ ਕੋਲ ਆਏ। ਜਦੋਂ ਉਨ੍ਹਾਂ ਸਾਨੂੰ ਦੱਸਿਆ ਕਿ ਤਸ਼ੱਦਦ ਆਮੇਜ਼ ਜੁਰਮਾਂ ਵਿਚ ਸਜ਼ਾ ਹੋਏ ਸਿਆਸੀ ਕੈਦੀਆਂ ਨੂੰ ਸਰਕਾਰ ਸਪੈਸ਼ਲ ਕਲਾਸ ਕੈਦੀ ਮੰਨਣ ਲਈ ਵਿਚਾਰ ਕਰ ਰਹੀ ਹੈ ਤਾਂ ਅਸਲ ਵਿਚ ਕਤਲ ਦੇ ਜੁਰਮ ਵਾਲਿਆਂ ਨੂੰ ਬਾਹਰ ਰੱਖਣ ਦੀ ਹੱਦ ਤਕ ਦੀ ਤਜਵੀਜ਼ ਨੂੰ ਅਸਾਂ ਸੁਲਾਹ ਦੇ ਤੌਰ 'ਤੇ ਮੰਨ ਲਿਆ। ਪਰ ਬਾਅਦ ਵਿਚ ਬਹਿਸ ਨੇ ਹੋਰ ਹੀ ਰੁਖ਼ ਅਪਣਾ ਲਿਆ ਅਤੇ ਪੰਜਾਬ ਜੇਲ੍ਹ ਪੜਤਾਲ
ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/294