ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/315

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਬਾਰੇ ਐਲਾਨ ਕੀਤਾ ਸੀ। ਜਿਉਂ ਹੀ ਇਹ ਮੁਸ਼ਕਲਾਂ ਹਟਾ ਦਿੱਤੀਆਂ ਗਈਆਂ, ਅਸੀਂ ਬੜੀ ਰਜ਼ਾਮੰਦੀ ਨਾਲ ਅਦਾਲਤ ਵਿਚ ਆਵਾਂਗੇ।

ਭਗਤ ਸਿੰਘ ਅਤੇ ਹੋਰ
(ਹਿੰਦੁਸਤਾਨ ਟਾਈਮਜ਼
13 ਫਰਵਰੀ, 1930 ਨੂੰ ਪ੍ਰਕਾਸ਼ਤ)

☆ ☆ ☆

76. ਗਵਾਹੀਆਂ ਨਾਲੋਂ ਰਸਗੁੱਲੇ ਵੱਧ ਜ਼ਰੂਰੀ

-9 ਅਪ੍ਰੈਲ 1930

[9 ਅਪ੍ਰੈਲ, 1930 ਨੂੰ ਅਖ਼ਬਾਰ ਟ੍ਰਿਬਿਊਨ ਨੇ ਭਗਤ ਸਿੰਘ ਦੇ ਮੁਕੱਦਮੇ ਦੀ ਕਾਰਵਾਈ ਦਿੰਦੇ ਹੋਏ ਇਹ ਗੱਲਬਾਤ ਰਿਪੋਰਟ ਕੀਤੀ। ਉਨ੍ਹਾਂ ਦੇ ਮੁਕੱਦਮੇ ਵੱਲ ਵਤੀਰੇ ਨੂੰ ਦਰਸਾਉਂਦਾ ਇਹ ਇਕ ਚੰਗਾ ਪ੍ਰਸੰਗ ਹੈ।

-ਸੰਪਾਦਕ]

ਅੱਜ ਅਦਾਲਤ ਵਿਚ ਭਗਤ ਸਿੰਘ ਨੇ ਸ਼ਿਕਾਇਤ ਕੀਤੀ ਕਿ ਜਦ ਡਿਫੈਂਸ ਕਮੇਟੀ ਦੇ ਇਕ ਮੈਂਬਰ ਦੁਪਹਿਰ ਦੇ ਖਾਣੇ ਲਈ ਕੁਝ ਵਸਤੂਆਂ ਲਿਆ ਰਹੇ ਸਨ ਤਾਂ ਖਾਣ ਵਾਲੀਆਂ ਚੀਜ਼ਾਂ ਅਦਾਲਤ ਦੇ ਅੰਦਰ ਨਹੀਂ ਲਿਆਉਣ ਦਿੱਤੀਆਂ ਗਈਆਂ।

ਦੁਪਹਿਰ ਦੇ ਖਾਣੇ ਬਾਅਦ ਕਥਿਤ ਅਪਰਾਧੀ ਜਤਿਨ ਸਾਨਿਆਲ ਨੇ ਮੈਜਿਸਟਰੇਟ ਨੂੰ ਸ਼ਕਾਇਤ ਕੀਤੀ ਕਿ ਉਨ੍ਹਾਂ ਦੇ ਵਾਸਤੇ ਬੰਗਾਲ ਤੋਂ ਰਸਗੁੱਲਿਆਂ ਦਾ ਪਾਰਸਲ ਆਇਆ ਸੀ, ਪਰ ਜੇਲ੍ਹ ਅਧਿਕਾਰੀਆਂ ਨੇ ਉਹ ਇਸ ਤਰ੍ਹਾਂ ਕੁਚਲ ਦਿੱਤਾ ਕਿ ਖਾਣ ਦੇ ਕਾਬਲ ਨਹੀਂ ਰਹੇ।

ਸਰਦਾਰ ਭਗਤ ਸਿੰਘ (ਮੈਜਿਸਟਰੇਟ ਨੂੰ): ਰਸਗੁੱਲੇ ਬਾਹਰ ਪਏ ਹਨ, ਕੀ ਤੁਸੀਂ ਉਨ੍ਹਾਂ ਦਾ ਨਰੀਖਣ ਕਰਨ ਦਾ ਕਸ਼ਟ ਕਰੋਗੇ? ਉਥੇ ਇਕ ਖ਼ੂਬਸੂਰਤ ਸੀਨ ਹੈ। ਬਸ ਜ਼ਰਾ ਦੇਖ ਲਓ। ਇਨ੍ਹਾਂ ਗਵਾਹੀਆਂ ਨਾਲੋਂ ਰਸਗੁੱਲੇ ਸਾਡੇ ਵਾਸਤੇ ਵੱਧ ਜ਼ਰੂਰੀ ਹਨ।

ਜਤਿਨ ਸਾਨਿਆਲ: ਸਾਰੀ ਚੀਜ਼ ਬੇਹੱਦ ਬੇਹੂਦਾ ਹਾਲ ਵਿਚ ਹੈ। ਕੀ ਤੁਸੀਂ ਇਸਨੂੰ ਤਰਕ ਭਰਪੂਰ ਕਹਿੰਦੇ ਹੋ?

ਸ. ਭਗਤ ਸਿੰਘ: ਇਹ (ਮੈਜਿਸਟਰੇਟ) ਬਿਲਕੁਲ ਤਰਕ ਵਹੀਨ ਹੈ।

ਜਤਿਨ ਸਾਨਿਆਲ: ਇਹ ਅਸੀਂ ਕਿਸ ਨੂੰ ਵਾਪਸ ਕਰੀਏ, ਤੁਹਾਨੂੰ ਜਾਂ ਜੇਲ੍ਹ ਅਧਿਕਾਰੀਆਂ ਨੂੰ?

ਮੈਜਿਸਟਰੇਟ: ਜੇਲ੍ਹ ਅਧਿਕਾਰੀਆਂ ਨੂੰ।

ਸ. ਭਗਤ ਸਿੰਘ: ਪਰ ਇਸਦੀ ਕੀਮਤ ਕੌਣ ਦੇਵੇਗਾ। ਸਾਡੇ ਦੋਸਤਾਂ ਨੇ ਬਹੁਤ ਸਾਰੇ ਪੈਸੇ ਖ਼ਰਚ ਕੀਤੇ ਹਨ ਇਸ 'ਤੇ।

ਮੈਜਿਸਟਰੇਟ: ਇਹ ਜੇਲ੍ਹ ਅਧਿਕਾਰੀਆਂ ਨਾਲ ਸਬੰਧ ਰੱਖਦੀ ਹੈ।

☆ ☆ ☆

77. ਤੀਜੀ ਇੰਟਰਨੈਸ਼ਨਲ, ਮਾਸੋਕੋ ਦੇ ਪ੍ਰਧਾਨ ਨੂੰ ਤਾਰ

[24 ਜਨਵਰੀ, 1930 ਨੂੰ ਲੈਨਿਨ ਦਿਨ ਦੇ ਮੌਕੇ 'ਤੇ ਲਾਹੌਰ ਸਾਜ਼ਿਸ਼ ਕੇਸ ਦੇ ਮੁਲਜ਼ਮ ਆਪਣੇ ਗਲਾਂ ਵਿਚ ਲਾਲ ਰੁਮਾਲ ਬੰਨ੍ਹ ਕੇ ਅਦਾਲਤ ਵਿਚ ਆਏ ਸਨ। ਉਹ ਕਾਕੋਰੀ ਦੇ ਗੀਤ ਗਾਉਂਦੇ ਰਹੇ ਸਨ। ਮੈਜਿਸਟਰੇਟ ਦੇ ਆਉਣ ਤੇ ਉਨ੍ਹਾਂ ‘ਸਮਾਜਵਾਦੀ ਇਨਕਲਾਬ-

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/299