ਕਮਿਸ਼ਨਰ,
ਖਾਸ ਟ੍ਰਿਬਿਊਨਲ, ਲਾਹੌਰ ਸਾਜ਼ਿਸ਼ ਕੇਸ
ਲਾਹੌਰ
ਜਨਾਬ,
ਆਪਣੇ 6 ਸਾਥੀਆਂ ਵਲੋਂ, ਜਿਸ ਵਿਚ ਮੈਂ ਵੀ ਸ਼ਾਮਲ ਹਾਂ, ਹੇਠ ਲਿਖਤ ਬਿਆਨ, ਇਸ ਸੁਣਵਾਈ ਦੇ ਸ਼ੁਰੂ ਵਿਚ ਹੀ ਦੇਣਾ ਜ਼ਰੂਰੀ ਸਮਝਦੇ ਹਾਂ। ਸਾਡੀ ਇੱਛਾ ਹੈ ਕਿ ਇਹ ਰਿਕਾਰਡ ਵਿਚ ਰੱਖਿਆ ਜਾਵੇ।
ਅਸੀਂ ਮੁਕੱਦਮੇ ਦੀ ਕਾਰਵਾਈ ਵਿਚ ਕੋਈ ਹਿੱਸਾ ਨਹੀਂ ਲੈਣਾ ਚਾਹੁੰਦੇ ਕਿਉਂਕਿ ਅਸੀਂ ਇਸ ਸਰਕਾਰ ਨੂੰ ਨਾ ਤਾਂ ਇਨਸਾਫ਼ 'ਤੇ ਆਧਾਰਤ ਸਮਝਦੇ ਹਾਂ ਤੇ ਨਾ ਹੀ ਕਾਨੂੰਨੀ ਤੌਰ 'ਤੇ ਸਥਾਪਤ ਹੋਈ। ਸਾਡਾ ਵਿਸ਼ਵਾਸ ਹੈ ਅਤੇ ਅਸੀਂ ਇਥੇ ਐਲਾਨ ਕਰਦੇ ਹਾਂ ਕਿ 'ਸਾਰੀ ਸੱਤਾ ਦਾ ਆਧਾਰ ਮਨੁੱਖ ਹੈ, ਕੋਈ ਵਿਅਕਤੀ ਜਾਂ ਸਰਕਾਰ ਕਿਸੇ ਉਸ ਕਿਸਮ ਦੀ ਸ਼ਕਤੀ ਦੀ ਹੱਕਦਾਰ ਨਹੀਂ ਹੈ, ਜੋ ਜਨਤਾ ਨੇ ਉਨ੍ਹਾਂ ਨੂੰ ਨਾ ਦਿੱਤੀ ਹੋਵੇ।' ਕਿਉਂਕਿ ਇਹ ਸਰਕਾਰ ਇਨ੍ਹਾਂ ਅਸੂਲਾਂ ਦੇ ਉਲਟ ਹੈ, ਇਸ ਕਰਕੇ ਇਸਦੀ ਹੋਂਦ ਹੀ ਉਚਿਤ ਨਹੀਂ ਹੈ। ਅਜਿਹੀਆਂ ਸਰਕਾਰਾਂ, ਜੋ ਕੌਮਾਂ ਦੀ ਲੁੱਟ ਲਈ ਜਥੇਬੰਦ ਕੀਤੀਆਂ ਜਾਂਦੀਆਂ ਹਨ, ਉਨ੍ਹਾਂ ਨੂੰ ਤਲਵਾਰ ਦੇ (ਵਹਿਸ਼ੀ ਤਾਕਤ ਦੇ) ਆਧਾਰ ਬਗ਼ੈਰ ਹੋਰ ਕੋਈ ਆਧਾਰ ਕਾਇਮ ਰਹਿਣ ਲਈ ਨਹੀਂ ਹੁੰਦਾ ਹੈ। ਇਸੇ ਕਰਕੇ ਵਹਿਸ਼ੀ ਤਾਕਤ ਨਾਲ ਉਹ ਮੁਕਤੀ ਤੇ ਆਜ਼ਾਦੀ ਵਾਲੇ ਵਿਚਾਰ ਅਤੇ ਲੋਕਾਂ ਦੀਆਂ ਜਾਇਜ਼ ਇੱਛਾਵਾਂ ਨੂੰ ਕੁਚਲਦੀ ਹੈ।
ਸਾਡਾ ਵਿਸ਼ਵਾਸ ਹੈ ਕਿ ਅਜਿਹੀਆਂ ਸਾਰੀਆਂ ਸਰਕਾਰਾਂ ਤੇ ਖ਼ਾਸ ਕਰਕੇ ਅੰਗਰੇਜ਼ੀ ਸਰਕਾਰ, ਜੋ ਕਿ ਬੇਸਹਾਰਾ ਤੇ ਗ਼ੈਰ ਰਜ਼ਾਮੰਦ ਭਾਰਤੀ ਕੌਮ 'ਤੇ ਠੋਸੀ ਗਈ ਹੈ, ਗੁੰਡੇ, ਡਾਕੂਆਂ ਦਾ ਗਰੋਹ ਹੈ ਅਤੇ ਲੁਟੇਰਿਆਂ ਦਾ ਟੋਲਾ ਹੈ, ਜਿਸ ਨੇ ਕਤਲੇਆਮ ਕਰਨ ਅਤੇ ਲੋਕਾਂ ਨੂੰ ਉਜਾੜਨ ਲਈ ਸਭ ਤਰ੍ਹਾਂ ਦੀਆਂ ਤਾਕਤਾਂ ਇਕੱਠੀਆਂ ਕੀਤੀਆਂ ਹੋਈਆਂ ਹਨ। 'ਅਮਨ ਕਾਨੂੰਨ’ ਦੇ ਨਾਂ ਹੇਠ ਇਹ ਆਪਣੀ ਮੁਖਾਲਫਤ ਕਰਨ ਜਾਂ ਭੇਤ ਖੋਲ੍ਹਣ ਵਾਲੇ ਨੂੰ ਕੁਚਲ ਦਿੰਦੇ ਹਨ।
ਸਾਡਾ ਵਿਸ਼ਵਾਸ ਹੈ ਕਿ ਸਾਮਰਾਜਵਾਦ ਇਕ ਵੱਡੀ ਡਾਕੇ ਮਾਰਨ ਦੀ ਸਾਜ਼ਿਸ਼ ਤੋਂ ਬਗ਼ੈਰ ਹੋਰ ਕੁਝ ਨਹੀਂ। ਸਾਮਰਾਜਵਾਦ ਮਨੁੱਖ ਦੇ ਹੱਥੋਂ ਮਨੁੱਖ ਦੀ ਅਤੇ ਕੌਮ ਦੇ ਹੱਥੋਂ ਕੌਮ ਦੀ ਲੁੱਟ ਦਾ ਸਿਖਰ ਹੈ। ਸਾਮਰਾਜਵਾਦੀ (ਵਿਦੇਸ਼ੀ ਰਾਜ ਠੋਸਣ ਵਾਲੇ) ਆਪਣੇ ਹਿਤਾਂ, ਤੇ ਲੁੱਟਣ ਦੀਆਂ ਸਕੀਮਾਂ ਨੂੰ ਪੂਰੇ ਕਰਨ ਲਈ, ਨਾ ਸਿਰਫ਼ ਅਦਾਲਤੀ ਤੇ ਕਾਨੂੰਨੀ ਤਾਕਤ ਕਰਦੇ ਹਨ, ਸਗੋਂ ਵੱਡੇ-ਵੱਡੇ ਕਤਲੇਆਮ ਵੀ ਰਚਾਉਂਦੇ ਹਨ। ਆਪਣੀ ਲੁੱਟ ਨੂੰ ਪੂਰਾ ਕਰਨ ਲਈ ਜੰਗ ਵਰਗੇ ਖੌਫ਼ਨਾਕ ਜੁਰਮ ਵੀ ਕਰਦੇ ਹਨ। ਜੇ ਕਿਤੇ ਉਨ੍ਹਾਂ ਦੀਆਂ ਨਾਦਰਸ਼ਾਹੀ ਲੋਟੂ ਮੰਗਾਂ ਨੂੰ ਨਾ ਮੰਨਣ ਜਾਂ ਚੁੱਪਚਾਪ ਉਨ੍ਹਾਂ ਦੀਆਂ ਤਬਾਹਕੁੰਨ ਤੇ ਨਫ਼ਰਤਯੋਗ ਸਾਜ਼ਿਸ਼ਾਂ ਨੂੰ ਮੰਨਣ ਤੋਂ ਇਨਕਾਰ ਕਰ ਦੇਣ ਤਾਂ ਉਹ ਬੇਗੁਨਾਹਾਂ ਦਾ ਖੂਨ ਵਹਾਉਣ ਤੋਂ ਸੰਕੋਚ ਨਹੀਂ ਕਰਦੇ। ਕਾਨੂੰਨ ਤੇ ਅਮਨ ਦੀ ਆੜ ਹੇਠ, ਉਹ ਅਮਨ ਭੰਗ ਕਰਦੇ ਹਨ, ਹਫੜਾ-ਦਫੜੀ ਮਚਾਉਂਦੇ ਹਨ, ਲੋਕਾਂ ਨੂੰ ਜਾਨੋਂ ਮਾਰਦੇ ਅਤੇ ਹਰ ਸੰਭਵ ਜ਼ੁਲਮ ਕਰਦੇ ਹਨ।
ਸਾਡਾ ਵਿਸ਼ਵਾਸ ਹੈ ਕਿ ਆਜ਼ਾਦੀ ਸਭ ਮਨੁੱਖਾਂ ਦਾ ਅਮਿੱਟ ਹੱਕ ਹੈ। ਹਰ ਮਨੁੱਖ ਨੂੰ ਆਪਣੀ ਮਿਹਨਤ ਦਾ ਫਲ ਮਾਨਣ ਦਾ ਹਰ ਹੱਕ ਹੈ। ਤੇ ਹਰ ਕੌਮ ਆਪਣੇ ਬੁਨਿਆਦੀ ਕੁਦਰਤੀ ਸਾਧਨਾਂ ਦੀ ਪੂਰੀ ਮਾਲਕ ਹੈ। ਜੇ ਕੋਈ ਸਰਕਾਰ, ਜਨਤਾ ਨੂੰ, ਉਨ੍ਹਾਂ ਦੇ ਇਨ੍ਹਾਂ ਬੁਨਿਆਦੀ ਹੱਕਾਂ ਤੋਂ ਵਾਂਝਿਆਂ ਰੱਖਦੀ ਹੈ ਤਾਂ ਲੋਕਾਂ ਦਾ ਕੇਵਲ ਹੱਕ ਹੀ ਨਹੀਂ, ਸਗੋਂ ਜ਼ਰੂਰੀ ਫਰਜ਼ ਹੈ ਕਿ ਅਜਿਹੀ
ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/305