ਤਰ੍ਹਾਂ ਇਕ ਜੱਜ, ਜੋ ਉਸ ਹੁਕਮ ਵਿਚ ਹਿੱਸੇਦਾਰ ਸੀ, ਕਿਉਂਕਿ ਹੁਕਮ ਬਹੁਗਿਣਤੀ ਵਲੋਂ ਦਿੱਤਾ ਗਿਆ ਸੀ, ਨੂੰ ਟ੍ਰਿਬਿਊਨਲ ਦਾ ਪ੍ਰਧਾਨ ਬਣਾਇਆ ਗਿਆ ਹੈ।ਐਸੇ ਹਾਲਾਤ ਵਿਚ ਅਸੀਂ ਇਕ ਚੀਜ਼ 'ਤੇ ਜ਼ੋਰ ਨਾਲ ਕਹਿਣਾ ਚਾਹੁੰਦੇ ਹਾਂ ਕਿ ਸਾਡਾ ਜੱਜ ਕੋਲਡ ਸਟਰੀਮ ਦੇ ਨਿਜ ਨਾਲ ਕੋਈ ਗਿਲਾ ਨਹੀਂ ਸੀ, ਸਾਡੇ ਇਤਰਾਜ਼ ਦਾ ਕਾਰਨ ਤਾਂ ਜੱਜ ਕੋਲਡ ਸਟਰੀਮ ਵਲੋਂ ਪਾਸ ਕੀਤਾ ਬਹੁ-ਗਿਣਤੀ ਦਾ ਹੁਕਮ ਅਤੇ ਉਸਦੇ ਬਾਅਦ ਸਾਡੇ ਨਾਲ ਹੋਇਆ ਭੈੜਾ ਸਲੂਕ ਸੀ। ਜੱਜ ਕੋਲਡ ਸਟਰੀਮ ਤੇ ਜੱਜ ਹਮਿਲਟਨ ਦਾ ਅਸੀਂ ਸਤਿਕਾਰ ਕਰਦੇ ਹਾਂ ਜੋ ਇਕ ਆਦਮੀ ਵਲੋਂ ਦੂਸਰੇ ਆਦਮੀ ਦਾ ਕਰਨਾ ਚਾਹੀਦਾ ਹੈ ਅਤੇ ਸਾਡਾ ਰੋਸ ਇਕ ਖਾਸ ਹੁਕਮ ਦੇ ਉਲਟ ਸੀ, ਜਿਸ ਕਰਕੇ ਟ੍ਰਿਬਿਊਨਲ, ਜੋ ਉਸ ਹੁਕਮ ਦਾ ਜ਼ਿੰਮੇਵਾਰ ਹੈ, ਦੇ ਵਲੋਂ ਪ੍ਰਧਾਨ ਨੂੰ ਮੁਆਫ਼ੀ ਮੰਗਣ ਦੀ ਮੰਗ ਕੀਤੀ ਗਈ ਸੀ ; ਪ੍ਰਧਾਨ ਨੂੰ ਹਟਾ ਕੇ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਜੱਜ ਹੇਮਿਲਟਨ, ਜੋ ਕਿ ਉਸ ਦੇ ਹੁਕਮ ਦੇ ਵਿਚ ਹਿੱਸੇਦਾਰ ਸੀ, ਹੁਣ ਜੱਜ ਕੋਲਡ ਸਟਰੀਮ ਦੇ ਥਾਂ ਪ੍ਰਧਾਨਗੀ ਕਰ ਰਹੇ ਹਨ। ਅਸੀਂ ਤਾਂ ਸਿਰਫ਼ ਇਹ ਕਹਿ ਸਕਦੇ ਹਾਂ ਕਿ ਹੁਣ ਦੇ ਹਾਲਾਤ ਨੇ ਜ਼ਖ਼ਮਾਂ ’ਤੇ ਲੂਣ ਦਾ ਕੰਮ ਕੀਤਾ ਹੈ।
ਤੁਹਾਡੇ ਵਗ਼ੈਰਾ-ਵਗ਼ੈਰਾ
ਭਗਤ ਸਿੰਘ
ਬੀ.ਕੇ. ਦੱਤ
25 ਜੂਨ, 1930
☆ ☆ ☆
ਅਸੂਲ ਜ਼ਿੰਦਗੀ ਤੋਂ ਅਮੁੱਲੇ ਹਨ
-4 ਅਕਤੂਬਰ, 1930
20 ਸਤੰਬਰ, 1930 ਨੂੰ ਭਗਤ ਸਿੰਘ ਦੇ ਪਿਤਾ ਸ. ਕਿਸ਼ਨ ਸਿੰਘ ਨੇ ਇਕ ਅਰਜ਼ੀ ਟ੍ਰਿਬਿਊਨਲ ਨੂੰ ਪੇਸ਼ ਕੀਤੀ, ਜਿਸ ਰਾਹੀਂ ਸਫਾਈ ਦੇਣ ਲਈ ਮੌਕਾ ਮੰਗਿਆ ਗਿਆ ਸੀ। ਸ. ਕਿਸ਼ਨ ਸਿੰਘ ਇਕ ਅਣਥੱਕ ਦੇਸ਼ ਭਗਤ ਸਨ, ਪਰ ਲਾਹੌਰ ਸਾਜ਼ਿਸ਼ ਕੇਸ ਬਾਰੇ ਉਨ੍ਹਾਂ ਦੀ ਅਤੇ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੇ ਦੂਸਰੇ ਹਿਤੈਸ਼ੀਆਂ ਦਾ ਵਿਚਾਰ ਸੀ ਕਿ ਜਦ ਲੋਕ ਰਾਏ ਪੂਰੀ ਤਰ੍ਹਾਂ ਉੱਭਰੀ ਹੋਈ ਹੈ ਤਾਂ ਨਿਆਂ ਦੇ ਡਰਾਮੇ ਵਿਚ ਝਕਾਨੀ ਦੇ ਕੇ ਇਨਕਲਾਬੀਆਂ ਨੂੰ ਸ਼ਾਇਦ ਫ਼ਾਂਸੀ ਤੋਂ ਬਚਾਇਆ ਜਾ ਸਕਦਾ ਹੈ। ਪਰ ਭਗਤ ਸਿੰਘ ਤੇ ਉਸਦੇ ਸਾਥੀ ਬਿਲਕੁਲ ਵੱਖਰੀ ਨੀਤੀ ’ਤੇ ਚੱਲ ਰਹੇ ਸਨ। ਉਨ੍ਹਾਂ ਮੁਤਾਬਕ ਅੰਗਰੇਜ਼ ਸਰਕਾਰ ਬਦਲਾ ਲਊ ਨੀਤੀ 'ਤੇ ਚੱਲ ਰਹੀ ਹੈ ਤੇ ਨਿਆਂ ਦਾ ਢੰਕੋਚਲਾ ਰਚੀ ਬੈਠੀ ਹੈ। ਕੋਈ ਵੀ ਹੀਲਾ ਉਨ੍ਹਾਂ ਨੂੰ ਸਜ਼ਾ ਦੇਣ ਨੂੰ ਰੋਕ ਨਹੀਂ ਸਕੇਗਾ। ਅਗਰ ਥੋੜ੍ਹੀ ਵੀ ਕਮਜ਼ੋਰੀ ਦਿਖਾਈ ਤਾਂ ਲੋਕਾਂ ਦੀ ਚੇਤਨਾ ਵਿਚ ਪੈਦਾ ਕੀਤਾ ਇਨਕਲਾਬੀ ਸੋਚ ਦਾ ਬੀਜ ਸਥਾਈ ਥਾਂ ਨਹੀਂ ਪ੍ਰਾਪਤ ਕਰ ਸਕੇਗਾ। ਇਸ ਨੀਤੀ ਦੇ ਵਖਰੇਵੇਂ ਇਸ ਖ਼ਤ ਵਿਚ ਭਗਤ ਸਿੰਘ ਨੇ ਲਿਖਿਆ। ਸ. ਕਿਸ਼ਨ ਸਿੰਘ ਨੇ ਵੀ ਇਕ ਇਨਕਲਾਬੀ ਦੀ ਤਰ੍ਹਾਂ ਆਪਣੀ ਕਰੜੀ ਨੁਕਤਾਚੀਨੀ ਨੂੰ ਸਵੀਕਾਰ ਕਰਦੇ ਹੋਏ ਇਹ ਚਿੱਠੀ ਅਖ਼ਬਾਰਾਂ ਵਿਚ ਛਪਾਈ ਤਾਂ ਕਿ ਲੋਕਾਂ ਨੂੰ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੇ ਵਿਚਾਰਾਂ ਬਾਰੇ ਕੋਈ ਸ਼ੱਕ ਸ਼ੁਭਾ ਨਾ ਬਣੇ। ਇਹ ਚਿੱਠੀ 4 ਅਕਤੂਬਰ, 1930 ਨੂੰ ਲਿਖੀ ਗਈ ਕਿਉਂਕਿ 15 ਸਤੰਬਰ, 1930 ਤੋਂ ਮੁਲਾਕਾਤਾਂ ਦੇ ਬੰਦ ਕੀਤੇ ਜਾਣ ਕਰਕੇ ਇਹ ਜਾਣਕਾਰੀ ਕੁਝ ਪਛੜ ਕੇ ਭਗਤ ਸਿੰਘ ਨੂੰ ਮਿਲੀ। ਅਗਲੇ ਦਿਨ ਅਖ਼ਬਾਰਾਂ ਵਿਚ ਛਪ ਵੀ ਗਈ। 7 ਅਕਤੂਬਰ, 1930 ਨੂੰ ਫ਼ੈਸਲਾ ਵੀ ਸੁਣਾ ਦਿੱਤਾ ਗਿਆ।
☆ ☆ ☆
ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/309