ਸ਼ਹੀਦ ਭਗਤ ਸਿੰਘ ਦਾ ਜੀਵਨ ਵਿਕਾਸ
-ਪ੍ਰੋ. ਜਗਮੋਹਨ ਸਿੰਘ
ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀ ਸਾਡੇ ਕੌਮੀ ਇਤਿਹਾਸ ਵਿਚ ਇਕ ਖ਼ਾਸ ਥਾਂ ਰੱਖਦੇ ਹਨ। ਉਨ੍ਹਾਂ ਦੇ ਜੀਵਨ ਵਿਚ ਕੌਮੀ ਜਜ਼ਬੇ ਤੇ ਅੰਤਰਰਾਸ਼ਟਰੀ ਵਿਗਿਆਨਕ ਸੋਚ ਦਾ ਸੁਮੇਲ ਸਾਨੂੰ ਮਿਲਦਾ ਹੈ। ਇਹੀ ਕਾਰਨ ਹੈ ਕਿ ਭਾਰਤ ਦੇ ਲੋਕ ਉਨ੍ਹਾਂ ਲਈ ਇਕ ਖ਼ਾਸ ਪਿਆਰ ਦਾ ਇਜ਼ਹਾਰ ਕਰਦੇ ਹਨ। ਅੱਜ ਦੀਆਂ ਹਾਲਤਾਂ ਵਿਚ ਵੀ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀ ਵਿਚਾਰਧਾਰਾ, ਜੀਵਨ ਅਤੇ ਫ਼ਰਜ਼ ਨਿਭਾਉਣ ਦਾ ਤਰੀਕਾ ਸਾਡੇ ਲਈ ਰਾਹ ਦਿਖਾਉਂਦਾ ਹੈ। ਸ਼ਹੀਦ ਭਗਤ ਸਿੰਘ ਦਾ ਜੀਵਨ ਉਸ ਲਹਿਰ ਦਾ ਸਾਰ ਬਣ ਗਿਆ ਹੈ ਅਤੇ ਉਹਨਾਂ ਦੇ ਆਪਣੇ ਲਫ਼ਜ਼ਾਂ ਵਿਚ ਉਹਨਾਂ ਦਾ ਜੀਵਨ ਵਿਕਾਸ “ਵਕਤ ਅਤੇ ਹਾਲਾਤ ਦਾ ਸਾਡੇ 'ਤੇ ਅਸਰ ਦਾ ਨਤੀਜਾ ਹੈ।” ਇਥੇ ਇਹੀ ਕੋਸ਼ਿਸ਼ ਕੀਤੀ ਗਈ ਹੈ ਕਿ ਇਸ ਸੰਬੰਧੀ ਕੁਝ ਜਾਣਿਆ ਜਾਵੇ ਤਾਂ ਕਿ ਅੱਜ ਵੀ ਨੌਜਵਾਨ ਆਪਣੇ ਸਮੇਂ ਦੇ ਵਕਤ ਅਤੇ ਹਾਲਾਤ ਤੋਂ ਸਿੱਖਦੇ ਹੋਏ, ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੇ ਜਨਤਾ ਪ੍ਰਤੀ ਸੁਫ਼ਨੇ ਨੂੰ ਸਾਕਾਰ ਕਰਨ ਵਿਚ ਸਹਾਈ ਹੋ ਸਕਣ।
ਬਚਪਨ
ਸ਼ਹੀਦ ਭਗਤ ਸਿੰਘ ਦਾ ਜਨਮ 28 ਸਤੰਬਰ, 1907 ਨੂੰ ਬੰਗੇ ਚੱਕ 105 ਜ਼ਿਲਾ ਲਾਇਲਪੁਰ ਵਿਚ ਹੋਇਆ। 1907 ਦਾ ਸਾਲ ਪੰਜਾਬ ਦੀ ਕਿਸਾਨ ਦੀ ਜਾਗ੍ਰਤੀ ਦਾ ਸਾਲ ਸੀ, ਜਦ ਬਾਰਾਂ ਵਿਚ ‘ਪਗੜੀ ਸੰਭਾਲ ਜੱਟਾ’ ਲਹਿਰ ਚੱਲੀ ਸੀ ਅਤੇ ਸ. ਕਿਸ਼ਨ ਸਿੰਘ (ਪਿਤਾ ਜੀ), ਸ. ਅਜੀਤ ਸਿੰਘ (ਚਾਚਾ ਜੀ) ਅਤੇ ਉਨ੍ਹਾਂ ਦੇ ਸਾਥੀ 1857 ਦੀ ਪੰਜਾਹ ਸਾਲਾ ਵਰ੍ਹੇਗੰਢ, ਇਕ ਵਿਸ਼ਾਲ ਆਜ਼ਾਦੀ ਦੀ ਲਹਿਰ ਪੈਦਾ ਕਰਕੇ ਮਨਾਉਣਾ ਚਾਹੁੰਦੇ ਸਨ। ਫ਼ੌਜਾਂ, ਜਨਤਾ ਤੇ ਦੇਸੀ ਰਾਜਿਆਂ ਨੂੰ ਇਕੱਠੇ ਕਰਕੇ ਜ਼ੋਰਦਾਰ ਧੱਕੇ ਨਾਲ ਅੰਗਰੇਜ਼ ਨੂੰ ਭਾਰਤ ਵਿਚੋਂ ਕੱਢ ਕੇ ਭਾਰਤ ਗਣਤੰਤਰ ਸਥਾਪਿਤ ਕਰਨ ਦੀ ਕੋਸ਼ਿਸ਼ ਵਿਚ ਰੁੱਝੇ ਸਨ। ਪਰ ਹਾਲਾਤ ਪੂਰੇ ਸਾਜ਼ਗਰ ਨਾ ਹੋ ਸਕੇ। ਘਰ ਦੇ ਇਸ ਮਾਹੌਲ ਵਿਚ ਭਗਤ ਸਿੰਘ ਦਾ ਬਚਪਨ ਬੀਤਿਆ। ਉਨ੍ਹਾਂ ਦੇ ਪਰਿਵਾਰ ਵਿਚ ਸਭ ਤੋਂ ਪਹਿਲਾਂ ਇਨਕਲਾਬੀ ਪੈਦਾ ਕਰਨ ਵਾਲੇ ਉਨ੍ਹਾਂ ਦੇ ਦਾਦਾ ਜੀ ਸ. ਅਰਜਨ ਸਿੰਘ ਸਨ। ਉਨ੍ਹਾਂ ਨੇ ਆਪਣੇ ਤਿੰਨੇ ਪੁੱਤਰਾਂ ਅਤੇ ਫਿਰ ਪੋਤਿਆਂ ਨੂੰ ਲੋਕਾਂ ਪ੍ਰਤੀ ਪਿਆਰ ਕਰਨ ਲਈ ਪ੍ਰੇਰਿਆ ਤੇ ਲੋਕਾਂ ਦੀ ਮੁਕਤੀ ਲਈ ਅੱਗੇ ਤੋਰਿਆ। ਇਸ ਘਰ ਦਾ ਮਾਹੌਲ ਕੀ ਸੀ, ਇਸ ਬਾਰੇ ਜਾਨਣਾ ਬੜਾ ਦਿਲਚਸਪ ਹੈ। ਬਾਬਾ ਅਰਜਨ ਸਿੰਘ ਇਕ ਸੂਝਵਾਨ ਪੇਂਡੂ ਸਨ। ਮਿਡਲ ਤੱਕ ਪੜ੍ਹ ਕੇ, ਵੈਦਗੀ ਸਿੱਖ ਲਈ ਸੀ ਕਿਉਂਕਿ ਅੰਗਰੇਜ਼ ਦੇ ਪੰਜਾਬ 'ਤੇ ਰਾਜ ਬਾਅਦ ਅਕਾਲਾਂ ਤੇ ਬਿਮਾਰੀਆਂ 'ਚ ਬੜਾ ਵਾਧਾ ਹੋਇਆ ਸੀ। ਇਸ ਲਈ ਆਮ ਆਦਮੀ ਨੂੰ ਡਾਕਟਰੀ ਮਦਦ ਜ਼ਰੂਰੀ ਸੀ। ਪਰ ਵਰਤਦੇ ਸਨ ਲੋਕ ਸੇਵਾ ਲਈ ਲਾਗਤ ਖ਼ਰਚ 'ਤੇ। ਪਿੰਡ ਵਿਚ ਹੀ ਨਹੀਂ ਇਲਾਕੇ ਭਰ ਵਿਚ ਵਿਚਾਰੇ ਸਿੱਧੇ-ਸਾਦੇ ਪੇਂਡੂਆਂ ਵਾਸਤੇ ਜ਼ੁਲਮ, ਦਬਾਅ ਅਤੇ ਲੁੱਟ ਦੇ ਉਲਟ ਲੜਨ ਲਈ ਉਹ ਇਕ ਸਹਾਰਾ ਸਨ। ਉਹ ਆਰੀਆ ਸਮਾਜੀ ਪ੍ਰਭਾਵ ਹੇਠ ਆ ਕੇ ਅੰਧ-
ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/17