ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/338

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਪਾਠ-16
ਸ਼ਹੀਦ ਸੁਖਦੇਵ ਸਿੰਘ ਦੇ ਯਾਦਗਾਰੀ ਦਸਤਾਵੇਜ਼

[ਸੁਖਦੇਵ ਪੰਜਾਬ ਬਰਾਂਚ ਦੇ ਜਥੇਬੰਦਕ ਮੋਹਰੀ ਸਨ, ਜਦਕਿ ਭਗਤ ਸਿੰਘ ਤੇ ਵਿਜੇ ਕੁਮਾਰ ਸਿਨਹਾ ਦੀ ਅੰਤਰ ਸੂਬਾਈ ਮੇਲ-ਮਿਲਾਪ ਦੀ ਜਿੰਮੇਵਾਰੀ ਸੀ। ਇਸ ਕਰਕੇ ਲਾਹੌਰ ਸਾਜ਼ਸ਼ ਕੇਸ ਬਰਤਾਨਵੀ ਤਾਜ Vs ਸੁਖਦੇਵ ਤੇ ਉਸ ਦੇ ਸਾਥੀ, ਕਰਕੇ ਚਲਿਆ। ਸੁਖਦੇਵ ਸਾਂਡਰਸ ਦੇ ਕਤਲ ਵਿਚ ਸਿੱਧੇ ਤੌਰ 'ਤੇ ਸ਼ਾਮਲ ਨਹੀਂ ਸਨ, ਪਰ ਫਿਰ ਵੀ ਇਨਕਲਾਬੀ ਪਾਰਟੀ ਦੇ ਸੰਗਠਿਤ ਕਰਤਾ ਦੇ ਨਾਤੇ ਫ਼ਾਂਸੀ ਦੀ ਸਜ਼ਾ ਦਿੱਤੀ ਗਈ। ਜੇ ਭਗਤ ਸਿੰਘ ਵਿਚਾਰਧਾਰਕ ਤੌਰ 'ਤੇ ਅਗਵਾਈ ਕਰ ਰਹੇ ਸਨ ਤੇ ਸੁਖਦੇਵ ਜਥੇਬੰਦ ਕਰਨ ਵਿਚ ਅਤੇ ਰਾਜਗੁਰੂ ਸਿਰੇ ਦੀ ਲਗਨ ਅਤੇ ਤਿਆਗ ਦੀ ਮੂਰਤੀ ਸਨ, ਤਾਂ ਹੀ ਤਿੰਨਾਂ ਦੇ ਸੁਮੇਲ ਵਿਚੋਂ ਦੋ ਲਫ਼ਜ਼ ਨਿਕਲੇ ਹਨ “ਇਨਕਲਾਬ-ਜ਼ਿੰਦਾਬਾਦ"।

ਭਗਤ ਸਿੰਘ ਤੇ ਸੁਖਦੇਵ ਇਨਕਲਾਬੀ ਪੜ੍ਹਾਈ ਵਿਚ ਵੀ ਇਕੱਠੇ ਹੀ ਚੱਲੇ ਅਤੇ ਬਹਿਸ ਰਾਹੀਂ ਵਿਚਾਰਾਂ ਦੇ ਨਿਖਾਰ ਵਿਚ ਇਕ ਦੂਜੇ ਦੇ ਸਹਾਇਕ ਸਨ। ਹਰ ਅਹਿਮ ਮਸਲੇ 'ਤੇ ਇਨ੍ਹਾਂ ਦੋਹਾਂ ਦੀ ਬਹਿਸ ਦੇ ਰਾਹੀਂ, ਇਨਕਲਾਬੀ ਪਾਰਟੀ ਵਿਚ ਚਲਦੀ ਲਗਾਤਾਰ ਬਹਿਸ ਦੇ ਬਹੁਤ ਸਾਰੇ ਅੰਸ਼ ਤੇ ਦਲੀਲਾਂ ਸਾਡੇ ਤਕ ਪਹੁੰਚੀਆਂ ਹਨ। ਏਥੇ ਸੁਖਦੇਵ ਜੀ ਦੇ ਕੁਝ ਦਸਤਾਵੇਜ਼ ਸਾਂਝੇ ਕਰ ਰਹੇ ਹਾਂ, ਬਹੁਤ ਸਾਰੇ ਪੰਜਾਬੀ ਵਿਚ ਪਹਿਲੀ ਵਾਰ ਆ ਰਹੇ ਹਨ।

ਲਾਹੌਰ ਸਾਜ਼ਿਸ਼ ਕੇਸ ਦੇ ਮੁਕੱਦਮੇ ਦੌਰਾਨ ਭਗਤ ਸਿੰਘ ਤੇ ਦੱਤ ਕੇਂਦਰੀ ਜੇਲ੍ਹ ਵਿਚ ਰੱਖੇ ਗਏ ਸਨ ਤੇ ਬਾਕੀ ਸਾਥੀ ਬੋਰਸਟਲ ਜੇਲ੍ਹ ਲਾਹੌਰ ਵਿਚ।

-ਸੰਪਾਦਕ]

☆ ☆ ☆

93. ਆਪਣੇ ਤਾਇਆ ਜੀ ਦੇ ਨਾਂ ਖ਼ਤ

ਬੋਰਸਟਲ
ਲਾਹੌਰ

ਮਾਨਯੋਗ ਤਾਇਆ ਜੀ,

ਦੋ ਖ਼ਤ ਲਿਖ ਚੁੱਕਿਆ ਹਾਂ। ਕੋਈ ਜਵਾਬ ਨਹੀਂ ਆਇਆ।

ਮੈਂ ਸੁਣ ਰਿਹਾ ਹਾਂ, ਮੇਰੇ ਕਾਰਨ ਆਪ ਨੂੰ ਬਹੁਤ ਮਾਨਸਿਕ ਕਸ਼ਟ ਉਠਾਣਾ ਪੈ ਰਿਹਾ ਹੈ। ਇਸ ਤੋਂ ਪਹਿਲਾਂ ਵੀ ਇਸੇ ਖਿਆਲ ਨਾਲ, ਖ਼ਤ ਰਾਹੀਂ ਕੋਸ਼ਿਸ਼ ਕੀਤੀ ਹੈ। ਹੁਣ ਫਿਰ ਉਹੀ ਕਰ ਰਿਹਾ ਹਾਂ।

ਮੈਂ ਜਾਣਦਾ ਹਾਂ ਕਿ ਤੁਹਾਨੂੰ ਮੇਰੇ ਸੁਭਾਅ ਕਰਕੇ ਬਹੁਤ ਚਿੰਤਤ ਰਹਿਣਾ ਪੈਂਦਾ ਹੈ ਅਤੇ ਮੈਂ ਇਹ ਵੀ ਚਾਹੁੰਦਾ ਹਾਂ ਕਿ ਤੁਹਾਡੀ ਚਿੰਤਾ ਕਿਸੇ ਤਰ੍ਹਾਂ ਦੂਰ ਹੋ ਜਾਵੇ ਖਾਸ ਕਰ ਇਨ੍ਹਾਂ ਦਿਨਾਂ ਵਿਚ ਜਦ ਕਿ ਤੁਹਾਡੇ ਲਈ ਦੂਸਰੇ ਕਸ਼ਟ ਹੀ ਬਹੁਤ ਇਕੱਠੇ ਹੋ ਗਏ ਹਨ। ਪਰ ਇਕ ਗੱਲ

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/322