ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/349

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਠ-17

ਦੂਸਰੇ ਸਾਥੀਆਂ ਦੇ ਵਿਚਾਰ

[ਏਥੇ ਸ਼ਹੀਦ ਮਹਾਂਬੀਰ ਸਿੰਘ ਦਾ ਖ਼ਤ ਜੋ ਕਾਲੇ ਪਾਣੀ ਤੋਂ ਲਿਖਿਆ ਗਿਆ ਅਤੇ ਬੀ.ਕੇ. ਦੱਤ ਜੀ ਦਾ ਲੇਖ ‘ਇਨਕਲਾਬੀ ਜੀਵਨ ਦਰਸ਼ਨ’ ਪੇਸ਼ ਹਨ। ਪਹਿਲਾ ਖ਼ਤ ਮਹਾਂਬੀਰ ਸਿੰਘ ਦੇ ਦ੍ਰਿੜ ਇਰਾਦੇ ਅਤੇ ਜੀਵਨ ਦਰਸ਼ਨ ਦੀ ਝਲਕ ਦਿੰਦਾ ਹੈ ਅਤੇ ਦੂਸਰਾ ਲੇਖ ਦੱਤ ਜੀ ਦੇ ਚੁੱਪ-ਚਾਪ ਇਨਕਲਾਬੀ ਜੀਵਨ ਜੀਉਣ ਦੀ ਫ਼ਿਲਾਸਫ਼ੀ ਦੇ ਨਾਲ ਨਾਲ ਇਨਕਲਾਬੀ ਮਾਨਸਿਕਤਾ ਨੂੰ ਸਮਝਣ ਲਈ ਜ਼ਰੂਰੀ ਹੈ।

ਸੰਪਾਦਕ]

☆ ☆ ☆

98. ਕਾਲੇ ਪਾਣੀ ਤੋਂ ਸ਼ਹੀਦ ਮਹਾਂਬੀਰ ਸਿੰਘ ਦਾ ਇਕ ਖ਼ਤ

[ਸ਼ਹੀਦ ਮਹਾਂਬੀਰ ਸਿੰਘ ਨੂੰ ਲਾਹੌਰ ਸਾਜ਼ਿਸ਼ ਕੇਸ ਵਿਚ ਉਮਰ ਕੈਦ ਦੀ ਸਜ਼ਾ ਹੋਈ ਸੀ। ਦੂਸਰੇ ਸਾਥੀ, ਜਿਨ੍ਹਾਂ ਨੂੰ ਉਮਰ ਕੈਦ ਸੁਣਾਈ ਗਈ, ਉਹ ਸਨ-ਡਾ. ਗਿਯਾ ਪ੍ਰਸ਼ਾਦ, ਸ਼ਿਵ ਵਰਮਾ, ਜੈ ਦੇਵ ਕਪੂਰ, ਪੰਡਿਤ ਕਿਸ਼ੋਰੀ ਲਾਲ, ਵਿਜੈ ਕੁਮਾਰ ਸਿਨਹਾ, ਕੁੰਦਨ ਲਾਲ ਅਤੇ ਕਮਲ ਨਾਥ ਤਿਵਾੜੀ। ਸਾਰੇ ਸਾਥੀ ਅੰਡੇਮਾਨ ਜੇਲ੍ਹ ਵਿਚ ਭੇਜੇ ਗਏ ਸਨ। ਜੇਲ੍ਹਾਂ ਦੇ ਅੰਦਰ ਵੀ ਅੰਗਰੇਜ਼ ਸਰਕਾਰ ਦੇ ਅਨਿਆਂ ਵਿਰੁੱਧ ਜੰਗ ਜਾਰੀ ਰੱਖੀ। 17 ਮਈ, 1933 ਨੂੰ ਇਕ ਲੰਬੀ ਭੁੱਖ ਹੜਤਾਲ ਬਾਅਦ ਉਹ ਅੰਡੇਮਾਨ ਜੇਲ੍ਹ ਵਿਚ ਸ਼ਹੀਦ ਹੋਏ। ਇਹ ਖ਼ਤ ਉਨ੍ਹਾਂ ਦੇ ਅੰਤਿਮ ਦਿਨਾਂ ਵਿਚ ਉੱਚ ਤੇ ਸੁੱਚ ਭਾਵਨਾ ਨੂੰ ਦਰਸਾਉਂਦਾ ਹੈ ਜੋ ਕਿ 23 ਜਨਵਰੀ, 1933 ਨੂੰ ਕਾਲੇ ਪਾਣੀ ਪਹੁੰਚ ਕੇ ਲਿਖਿਆ ਗਿਆ ਹੈ।

-ਸੰਪਾਦਕ]
ਪੋਰਟ ਬਲੇਅਰ,
ਅੰਡੇਮਾਨ।

ਪਰਮ ਪੂਜਨੀਕ ਪਿਤਾ ਜੀ,

ਆਪ ਪੜ੍ਹ ਕੇ ਹੈਰਾਨ ਹੋਵੋਗੇ ਕਿ ਉੱਪਰ ਲਿਖੇ ਥਾਂ 'ਤੇ ਮੈਂ ਕਦੋਂ ਆ ਗਿਆ। ਏਥੇ ਇਸ ਬੁਝਾਰਤ ਨੂੰ ਹੀ ਸੁਲਝਾਉਣ ਲੱਗਾ ਹਾਂ। 19 ਜਨਵਰੀ ਨੂੰ ਸਵੇਰੇ ਦਰਵਾਜ਼ਾ ਖੋਲ੍ਹ ਕੇ ਸੂਚਨਾ ਦਿੱਤੀ ਕਿ ਤੁਹਾਡੀ ਬਦਲੀ ਹੈ, ਪਰ ਇਹ ਨਹੀਂ ਦਸਿਆ ਕਿ ਕਿੱਥੋਂ ਦੀ ਹੈ। ਪੁੱਛਣ ਤੇ ਬਸ ਇੰਨਾ ਦਸਿਆ ਕਿ ਸ਼ਾਇਦ ਪੰਜਾਬ ਵਿਚ ਨਵੇਂ ਲਾਹੌਰ ਸਾਜ਼ਸ਼ ਕੇਸ ਵਿਚ ਗਵਾਹੀ ਦੇਣ ਲਈ ਮਦਰਾਸ ਤੋਂ ਭੇਜੇ ਜਾਓਗੇ। ਸੋ 19 ਤਰੀਕ ਸ਼ਾਮ ਨੂੰ ਮੈਂ ਜਦ ਸੈਂਟਰਲ ਜੇਲ੍ਹ ਮਦਰਾਸ ਵਿਚ ਪੈਰ ਰਖਿਆ ਤਾਂ ਮੇਰੇ ਜ਼ਿੰਦਗੀ ਮੌਤ ਦੇ ਸਾਥੀ ਸ਼੍ਰੀਮਾਨ ਬਾਈ ਕਲਮਨਾਥ ਤਿਵਾੜੀ ਦੇ ਦਰਸ਼ਨ ਲਗਭਗ ਦੋ ਸਾਲ ਬਾਅਦ ਹੋਏ ਅਤੇ ਰਾਤ ਨੂੰ ਭਾਈ ਬੀ.ਕੇ. ਦੱਤ ਅਤੇ ਭਾਈ ਕੁੰਦਨ ਲਾਲ ਜੀ ਦੀਆਂ ਆਵਾਜ਼ਾਂ ਸੁਣੀਆਂ। ਤੁਸੀਂ ਖ਼ੁਦ ਹੀ ਜਾਣ ਸਕਦੇ ਹੋ ਕਿ ਮੈਨੂੰ ਕਿੰਨੀ ਖੁਸ਼ੀ ਹੋਈ ਹੋਵੇਗੀ। ਪਰ ਇਸ ਖੁਸ਼ੀ ਵਿਚ ਕੁਝ ਨਿਰਾਸ਼ਾ ਦੀ ਝਲਕ ਨਜ਼ਰ ਆਈ ਜਦ ਵੇਖਿਆ ਕਿ ਤਿਵਾੜੀ, ਵੀਰ ਦੱਤ ਤੇ ਕੁੰਦਨ ਲਾਲ ਮੇਰੇ ਤੋਂ ਵੱਖਰੇ ਲਿਜਾਏ ਗਏ ਹਨ। ਪਰ 15 ਮਿੰਟ ਬਾਅਦ

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/333