ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/353

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਤਰ੍ਹਾਂ ਦੀ ਭਖਦੀ ਸੱਚਾਈ ਤੋਂ ਆਖ਼ਿਰ ਕਿਉਂ ਮੁਨਕਰ ਹੁੰਦੇ ਹਨ। ਇਹਦਾ ਇਕੋ ਕਾਰਨ ਇਹੋ ਹੈ ਕਿ ਉਨ੍ਹਾਂ ਇਨਕਲਾਬੀ ਮਹਾਂ-ਪੁਰਖਾਂ ਦਾ ਸਹੀ ਮੁੱਲ ਪਾਉਣ ਲੱਗਿਆਂ ਅਸੀਂ ਅੱਜ ਵੀ ਮਜਬੂਰ ਅਤੇ ਅਸਮਰਥ ਹਾਂ। ਲੋਕਾਂ ਦੀਆਂ ਨਜ਼ਰਾਂ ਵਿਚ ਉਹ ਨੌਜਵਾਨ ਬਾਗ਼ੀ ਸਿਰਫ਼ ਹਥਿਆਰ ਚੁੱਕਣ ਵਾਲੇ ਹੀ ਰਹਿ ਗਏ, ਹਿੰਸਕ ਇਨਸਾਨ ਹੀ ਰਹੇ। ਉਨ੍ਹਾਂ ਦੇ ਵਿਚਾਰ, ਉਨ੍ਹਾਂ ਦੇ ਦ੍ਰਿਸ਼ਟੀਕੋਣ, ਮਨੁੱਖਤਾ ਵੱਲ ਉਨ੍ਹਾਂ ਦਾ ਅਥਾਹ ਪਿਆਰ, ਗਹਿਰੀ ਦਿਲੀ ਹਮਦਰਦੀ ਅਤੇ ਸਭ ਤੋਂ ਉੱਤਮ ਉਨ੍ਹਾਂ ਦਾ ਅਧਿਆਤਮਕ ਗਠਨ ਆਦਿ ਦੀਆਂ ਗੱਲਾਂ ਤਾਂ ਲੋਕਾਂ ਤੋਂ ਦੂਰ ਹੀ ਰਹਿ ਗਈਆਂ। ਹਾਂ ਫ਼ਾਂਸੀ ਦਾ ਰੱਸਾ ਚੁੰਮਦਿਆਂ ਹੋਇਆਂ ਤਾਂ ਸ਼ਹੀਦ ਨੂੰ ਲੋਕਾਂ ਨੇ ਪਹਿਚਾਨਿਆ ਕਾਮਨਾ ਤੋਂ ਰਹਿਤ ਵੈਰਾਗੀ ਬਾਗੀ ਦਿਲਾਂ ਤੋਂ ਲੋਕ ਅਨਜਾਣ ਹੀ ਰਹਿ ਗਏ। ਬਾਗੀ ਦਾ ਮੋਹ, ਵੈਰਾਗ ਸਾਧਨਾ, ਜਿਸ ਤੋਂ ਉਸ ਦੇ ਚਰਿੱਤਰ ਤੇ ਵਡਿਆਈ ਸਭ ਤੋਂ ਸਿਖਰ’ਤੇ ਪਹੁੰਚ ਸਕਿਆ, ਉਸ ਦੀ ਆਪਣੀ ਕੁਰਬਾਨੀ, ਰਾਜਨੀਤਕ ਪ੍ਰਭਾਵ ਲੋਕਾਂ ਦੀਆਂ ਨਜ਼ਰਾਂ ਤੋਂ ਉਹਲੇ ਹੀ ਰਹਿ ਗਏ। ਮਨੁੱਖ ਮਾਤਰ ਦਾ ਦਿਲ ਅਨੁਭਵ ਕਰਨ ਦੀ ਕਿਰਿਆ ਹੈ। ਬ੍ਰਹਿਮੰਡ ਦੀ ਵਿਸ਼ਾਲ ਕਰਮਸਾਲਾ ਵਿਚ ਉਹ ਵੱਖ-ਵੱਖ ਇਮਤਿਹਾਨਾਂ ਵਿਚੋਂ ਲੰਘਦਾ ਹੋਇਆ ਵੱਖੋ-ਵੱਖਰੀ ਕਿਸਮ ਦੇ ਤਜਰਬੇ ਹਾਸਲ ਕਰਦਾ ਰਿਹਾ ਹੈ। ਆਪਣੇ ਵੱਖੋ-ਵੱਖ ਦ੍ਰਿਸ਼ਟੀਕੋਣ ਤੇ ਕੰਮ ਖੇਤਰ ਦੇ ਅਨੁਸਾਰ ਮਨੁੱਖ ਦੇ ਤਜਰਬੇ ਭਾਂਤ-ਭਾਂਤ ਦੇ ਹਨ, ਤਜਰਬੇ ਵਿਚ ਇਸ ਤਰ੍ਹਾਂ ਦਾ ਅਨੋਖਾਪਣ ਹੋਣ ਦੇ ਬਾਵਜੂਦ ਮਨੁੱਖ ਦੇ ਦਿਲ ਦੀ ਡੂੰਘਾਈ ਵਿਚੋਂ ਇਕ ਦਰਦ ਭਰੀ ਪੀੜ ਦੀ ਚੀਸ ਉਠਦੀ ਸੁਣਾਈ ਦੇਂਦੀ ਹੈ। ਇਸ ਕਰਮ ਦੇ ਰੌਲੇ ਗੌਲੇ ਹੇਠਾਂ ਖੁਦਗਰਜ਼ੀ ਦੀ ਦਲ ਵਿਚ ਫਸੇ ਮਨੁੱਖ ਨੂੰ ਇਸ ਦੀ ਸੁੱਧ ਨਹੀਂ। ਦਿਨ ਢਲੇ ਤੋਂ ਪਿਛੋਂ ਇਸ ਰੌਲੇ ਰੱਪੇ ਦੇ ਕੰਮ ਵਿਚ ਫਸਿਆ ਸੰਸਾਰ ਤੇ ਜੀਵਨ ਦੀ ਬੇੜੀ ਨੂੰ ਚਲਾਉਣ ਲਈ ਜਦੋਂ ਅਸੀਂ ਘਰ ਪਹੁੰਚਦੇ ਹਾਂ, ਤੇ ਰਾਤ ਦੀ ਖਾਮੋਸ਼ੀ ਵਿਚ ਜਦੋਂ ਅਸੀਂ ਆਪਣੇ ਮਿਹਨਤੀ ਸਰੀਰ ਨੂੰ ਬਿਸਤਰੇ 'ਤੇ ਪਾ ਕੇ, ਇਸ ਦੁਨੀਆ ਦੀ ਅਸਲੀਅਤ ਨੂੰ ਭੁਲਾਉਣ ਲਈ ਆਪਣੀਆਂ ਅੱਖਾਂ ਬੰਦ ਕਰ ਲੈਂਦੇ ਹਾਂ, ਸੰਸਾਰ ਤੋਂ ਪਈਆਂ ਚੁਪੇੜਾਂ ਦੀ ਯਾਦ ਭਲਾਉਣ ਲਈ ਸੁਖੀ ਨੀਂਦਰ ਸੌਣ ਦੀ ਕਰਦੇ ਹਾਂ, ਉਸ ਵਕਤ ਮਨੁੱਖ-ਮਾਤਰ ਦੇ ਦਿਲ ਵਿਚ ਦੁਖੀ ਰੂਹ ਉਠ ਖਲਾਉਂਦੀ ਹੈ। “ਛੁਡਾਓ, ਛੁਡਾਓ, ਮੈਨੂੰ ਆਜ਼ਾਦ ਕਰੋ।”

ਲੇਕਿਨ ਕਿਸ ਦੀ ਆਜ਼ਾਦੀ ਲਈ ਇਹ ਦੁਖੀ ਪੁਕਾਰ, ਕਿਥੋਂ ਆਜ਼ਾਦ ਹੋਣ ਲਈ ਇਹ ਆਵਾਜ਼ ਨਿਕਲ ਰਹੀ ਹੈ। ਦੌਲਤ ਦੇ ਐਸ਼ ਦਾ ਠਾਠ-ਬਾਠ ਸਾਡੀਆਂ ਅੱਖਾਂ ਨੂੰ ਚੁੰਧਿਆ ਰਿਹਾ ਹੈ। ਇੱਜ਼ਤਮਈ ਦਰਜੇ ਤੇ ਪਦਵੀ ਦੇ ਨਸ਼ੇ ਵਿਚ ਮਨੁੱਖ ਚੂਰ ਹੈ। ਫਿਰ ਵੀ ਕਿਉਂ ਆਜ਼ਾਦੀ ਹਾਸਲ ਕਰਨ ਦੇ ਲਈ ਮਨੁੱਖ ਦਾ ਦਿਲ ਇਹ ਰੋਣਾ ਰੋ ਰਿਹਾ ਹੈ। ਇਸ ਕੁਰਲਾਟ ਵਿਚ ਉਹ ਕਿਉਂ ਔਖਾ ਹੋ ਰਿਹਾ ਹੈ। ਮਨੁੱਖੀ ਦਿਲ ਦਾ ਇਹ ਫਿਕਰ ਭਰਿਆ ਸੁਆਲ, “ਮੈਂ ਕੌਣ ਹਾਂ? ਕਿਥੋਂ ਆਇਆ, ਕਿਥੇ ਚਲਿਆ?" ਮਨੁੱਖ ਦੇ ਬੌਧਿਕ ਵਿਕਾਸ ਦੇ ਨਾਲ ਨਾਲ ਲਗਾਤਾਰ ਇਹ ਸੁਆਲ ਵਿਚੋਂ ਉਠ ਰਿਹਾ ਹੈ। ਇਹੀ ਪ੍ਰਸ਼ਨ ਬੱਚੇ ਦੀ ਰੋਣ ਦੀ ਵੀ ਆਵਾਜ਼ ਵਿਚੋਂ ਉਠ ਰਿਹਾ ਹੈ ਤੇ ਬੁੱਢੇ ਦੀ ਆਹ ਨੂੰ ਬੇਦਿਲ ਬਣਾ ਰਿਹਾ ਹੈ। ਧਰਤੀ ਦੇ ਟੁਕੜੇ ਟੁਕੜੇ ਹੋਈ ਛਾਤੀ ਤੋਂ ਲਗਾਤਾਰ ਇਹ ਪ੍ਰਸ਼ਨ ਉਠਕੇ ਨੀਲੇ ਅਸਮਾਨ ਨੂੰ ਛੋਹ ਰਿਹਾ ਹੈ। ਕੌਣ ਇਹਦਾ ਜੁਆਬ ਦੇਵੇ? ਮਨੁੱਖ ਦੀ ਇਹ ਦੁਚਿੱਤੀ ਦਾ ਹੱਲ ਕਿਥੋਂ ਮਿਲੇ। ਭਗਤੀ ਦਰਸ਼ਨ ਸ਼ਾਸਤਰਾਂ ਵਿਚ ਇਸਦਾ ਹੱਲ ਕਿਸ ਤਰ੍ਹਾਂ ਲਿਖਿਆ ਹੈ। “ਪਹਿਚਾਣੋ ਆਪਣੇ ਆਪ ਨੂੰ ਪਹਿਚਾਣੋ, ਆਪਣੇ ਅੰਦਰ ਵਿਰਾਜਮਾਨ ਆਨੰਦ ਤਾਕਤ ਦੇ ਰੂਪ ਨੂੰ ਖੋਲ੍ਹੋ। ਤਾਂ ਹੀ ਤੁਹਾਡੀ ਦੁਚਿੱਤੀ ਖਤਮ ਹੋਵੇਗੀ ਤੇ ਤੁਹਾਨੂੰ ਮੁਕਤੀ ਮਿਲੇਗੀ।”

ਫਿਰ ਵੀ ਸੁਭਾਵਕ ਇਹ ਸੁਆਲ ਰਹਿ ਜਾਂਦਾ ਹੈ ਕਿ ਕਿਸੇ ਤਰੀਕੇ ਰਾਹੀਂ ਆਪਣੇ ਵਿਚ ਸੁੱਤੀ ਸਵਰਗੀ ਸ਼ਕਤੀ ਦੇ ਰੂਪ ਦਾ ਪਤਾ ਲਗਾਈਏ। ਵੱਖਰੇ-ਵੱਖਰੇ ਮਹਾਂਪੁਰਖਾਂ ਨੇ ਇਸ ਦੇ

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/337