ਲਈ ਕਈ ਰਸਤਿਆਂ ਵੱਲ ਇਸ਼ਾਰਾ ਕੀਤਾ ਹੈ, ਜਿਸ ਤਰ੍ਹਾਂ ਧਿਆਨ ਯੋਗ, ਭਗਤੀ ਯੋਗ ਤੇ ਕਰਮ ਯੋਗ ਆਦਿ। ਇਨ੍ਹਾਂ ਵੱਖੋ-ਵੱਖਰੇ ਯੁੱਗਾਂ ਦੇ ਪ੍ਰਚਾਰਕ ਬਣਕੇ ਕਈ ਮਹਾਂਪੁਰਖ ਇਸ ਸੰਸਾਰ ਵਿਚ ਆਏ। ਸ਼ੰਕਰ ਆਚਾਰੀਆਂ ਤੇ ਰਾਮਾਨੁਜ ਜਿਹੇ, ਪੁਰਖਾਂ ਨੇ ਅਵਤਾਰ ਲਿਆ। ਇਸ ਭਾਰਤ ਵਿਚ ਮਹਾਂ ਗੁਰੂ ਚੈਤਨਯਾ ਤੇ ਰਾਮ ਕ੍ਰਿਸ਼ਨ ਜਿਹੇ ਅਵਤਾਰ ਪੁਰਖਾਂ ਦਾ ਜਨਮ ਹੋਇਆ। ਕਰਮਵੀਰ ਸੰਨਿਆਸੀ ਸਵਾਮੀ ਵਿਵੇਕਾ ਨੰਦ ਜਿਹੇ ਜੁਗ ਪੁਰਖ ਵੀ ਪੈਦਾ ਹੋਏ। ਇਹ ਸਾਰੇ ਲੋਕੀਂ ਵੱਖੋ-ਵੱਖ ਰਾਹ ਦੇ ਆਗੂ ਬਣ ਕੇ ਸਾਡੇ ਦਿਲ ਵਿਚੋਂ ਚਲੇ ਗਏ। ਇਨ੍ਹਾਂ ਮਹਾਂਪੁਰਖਾਂ ਦੇ ਪਾਏ ਪੂਰਨਿਆਂ ਦੇ ਅਨੁਸਾਰ ਮਨੁੱਖੀ ਆਪਣੀ ਵਿਤ ਤੇ ਰੁਚੀ ਅਨੁਸਾਰ ਆਪਣਾ ਰਾਹ ਆਪ ਚੁਣ ਲਏ। ਵਿਦਵਾਨਾਂ ਨੇ ਕਿਹਾ ਹੈ, ਦਲੀਲ ਤੇ ਕਥਨ ਰਾਹੀਂ ਪੜਤਾਲ ਕਰਕੇ ਵੇਖੋ ਤੇ ਫਿਰ ਇਸ ਦੇ ਸਹਾਰੇ ਰੋਜ਼ ਬਰੋਜ਼ ਸੱਚ ਝੂਠ ਦਾ ਵਿਸ਼ਲੇਸ਼ਣ ਕਰਦਾ ਹੋਇਆ ਮਨੁੱਖ ਸਵਰਗੀ ਗਿਆਨ ਦੇ ਵੱਲ ਵਧੇ। ਗਿਆਨ ਰਾਹੀਂ ਹੀ ਮਨੁੱਖ ਦੀ ਅੱਖ ਖੁਲ੍ਹੇਗੀ ਤਾਂ ਹੀ ਉਸ ਨੂੰ ਆਪਣੇ ਅੰਦਰ ਛਿਪੇ ਹੋਏ ਗਿਆਨ ਦਾ ਪਤਾ ਲੱਗੇਗਾ। ਨਿੱਜੀ ਮੋਹ ਦੇ ਜਾਲ ਤੋਂ ਉਤਾਂਹ ਉੱਠ ਕੇ ਮਨੁੱਖ ਦੇ ਸਾਹਮਣੇ ਜਦੋਂ ਉਸ ਦੇ ਸੁਨਹਿਰੀ ਗਿਆਨ ਦਾ ਦਰਵਾਜ਼ਾ ਖੁੱਲ੍ਹ ਜਾਏਗਾ ਤਾਂ ਹੀ ਉਸ ਨੂੰ ਮੁਕਤੀ ਮਿਲੇਗੀ।
ਇਨਕਲਾਬੀ ਘੋਲ ਦਾ ਰੂਪ ਰਾਜਨੀਤਕ ਰਿਹਾ ਹੈ ਅਤੇ ਦੇਸ਼ ਵਿਚ ਉਸ ਘੋਲ ਬਾਰੇ ਡੂੰਘੀ ਪ੍ਰਤੀਕਿਰਿਆ ਹੋਈ ਹੈ। ਲੇਕਿਨ ਉਨ੍ਹਾਂ ਇਨਕਲਾਬੀਆਂ ਦੇ ਆਤਮ ਬਲੀਦਾਨ ਦਾ ਮੁੱਲ ਰਾਜਨੀਤਕ ਕਾਂਡ ਦੇ ਰੂਪ ਵਿਚ ਪ੍ਰਗਟ ਦ੍ਰਿਸ਼ਟੀਕੋਣ 'ਤੇ ਪਾਉਣਾ ਠੀਕ ਨਹੀਂ। ਉਹ ਸਿਰਫ ਦੇਸ਼ ਦੇ ਹੋ ਕੇ ਵਿਖਾਈ ਦਿੱਤੇ। ਲੇਕਿਨ ਉਨ੍ਹਾਂ ਦਾ ਅਸਲੀ ਕਰਮਯੋਗੀ ਰੂਪ ਲੋਕਾਂ ਦੀਆਂ ਅੱਖਾਂ ਤੋਂ ਉਹਲੇ ਰਿਹਾ। ਦੇਸ਼ ਦੇ ਸਾਹਮਣੇ ਇਨਕਲਾਬੀਆਂ ਦੇ ਜੀਵਨ ਸੰਬੰਧੀ ਦ੍ਰਿਸ਼ਟੀਕੋਣ ਵਿਚ ਜੋ ਦਾਰਸ਼ਨਿਕ ਪੁੱਠ ਸੀ ਉਸ ਵੱਲੋਂ ਲੋਕ ਬੇਧਿਆਨ ਰਹੇ। ਕਰਮ ਯੋਗੀ ਬਾਗੀਆਂ ਦਾ ਦ੍ਰਿਸ਼ਟੀਕੋਣ ਉਨ੍ਹਾਂ ਦੇ ਆਤਮ ਬਲੀਦਾਨ ਤੋਂ ਉਠੇ ਰਾਜਨੀਤਕ ਰੌਲੇ ਗੌਲੇ ਵਿਚ ਦਬ ਕੇ ਰਹਿ ਗਿਆ। ਇਸ ਨੂੰ ਕਦੀ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਕਿ ਉਹ ਕਿਸ ਤਰ੍ਹਾਂ ਤਿਆਗੀ ਪੁਰਖ ਦੇ ਦਰਜੇ ਤਕ ਪਹੁੰਚੇ। ਮਨੁੱਖ ਕਲਿਆਣ ਦੇ ਵਿਚਾਰ ਤੋਂ ਪ੍ਰੇਰਿਤ ਹੋ ਕੇ, ਉਹ ਆਪਣੇ ਵਿਚਾਰ ਤੇ ਵਿਸ਼ਵਾਸ ਦੀ ਵੇਦੀ ਤੇ ਨਿੱਜੀ ਜੀਵਨ ਤੇ ਜਵਾਨੀ ਦੀ ਕੁਰਬਾਨੀ ਏਨੀ ਸੌਖੀ ਤਰ੍ਹਾਂ ਕਿਵੇਂ ਦੇ ਸਕੇ। ਦੇਸ ਪਿਆਰ ਦੇ ਮੂਲ ਮੰਤਰ ਨੂੰ ਅਪਣਾ ਕੇ ਪੂਰਨ ਵੈਰਾਗੀ ਤਰ੍ਹਾਂ ਆਪਣੇ ਪਿਆਰੇ ਸੰਬੰਧੀਆਂ ਤੋਂ ਸੰਬੰਧ ਤੋੜ ਕੇ ਘਰ ਬਾਰ ਛੱਡਿਆ। ਇਨਕਲਾਬ ਦੇ ਕੰਡਿਆਂ ਭਰੇ ਰਾਹ 'ਤੇ ਚਲਦੇ ਹੋਏ ਸੰਨਿਆਸੀ ਜੀਵਨ ਦੀਆਂ ਮੁਸ਼ਕਲ ਹਾਲਤਾਂ ਨੂੰ ਪਾਰ ਕਰਕੇ ਉਨ੍ਹਾਂ ਦਾ ਮਨ ਸੰਸਾਰਿਕ ਮੋਹਾਂ ਤੋਂ ਮੁਕਤ ਹੋ ਗਿਆ ਉਨ੍ਹਾਂ ਨੇ ਜੀਵਨ ਤੇ ਮੌਤ ਤੋਂ ਬੇਪਰਵਾਹ ਹੋ ਕੇ, ਦੋਨਾਂ ਦੇ ਭੇਤ ਨੂੰ ਭੁੱਲ ਕੇ, ਆਪਣੇ ਆਪ ਨੂੰ ਆਜ਼ਾਦੀ ਦੀ ਵੇਦੀ ਤੇ ਸਿਰ ਵਾਰਨ ਨੂੰ ਪਹਿਲ ਦਿੱਤੀ ਤੇ ਇਸ ਦੇ ਵਿਚ ਹੀ ਆਪਣੇ ਜੀਵਨ ਨੂੰ ਸਮਝਿਆ। ਦਰਸ਼ਨ ਸ਼ਾਸਤਰ ਦੀਆਂ ਕਿਤਾਬਾਂ ਪੜ੍ਹ ਕੇ ਠੀਕ ਤੱਤ ਗਿਆਨ ਕੱਢਣਾ ਉਨ੍ਹਾਂ ਲਈ ਸੌਖਾ ਕੰਮ ਨਹੀਂ ਸੀ। ਪਰ ਬਾਗ਼ੀ ਜੀਵਨ ਵਿਚ ਇਮਤਿਹਾਨ ਦੀ ਘੜੀ, ਬੇ ਖੋਫ਼ ਮੌਤ ਦੀ ਉਡੀਕ ਕਰਦਿਆਂ ਹੋਇਆਂ, ਕਰਮ ਯੋਗ ਦੇ ਰਸਤੇ ਰਾਹੀਂ ਦਰਸ਼ਨ ਸ਼ਾਸਤਰ ਦੇ ਠੀਕ ਤੱਤ ਨਿਚੋੜ ਨੂੰ ਉਨ੍ਹਾਂ ਨੇ ਆਪਣੇ ਜੀਵਨ ਵਿਚ ਅਪਨਾਇਆ।
ਇਸ ਛੋਟੀ ਜਿਹੀ ਜ਼ਿੰਦਗੀ ਵਿਚ ਵਿਅਕਤੀਗਤ ਜੀਵਨ ਦੀ ਤੰਗ ਸੀਮਾ ਦਾ ਉਲੰਘਣ ਕਰ ਕੇ ਉਹ ਸੰਸਾਰ ਦੀ ਮੋਹ ਮਾਇਆ ਤੋਂ ਉਤਾਂਹ ਉਠੇ। ਫ਼ਾਂਸੀ ਦੀ ਸਜ਼ਾ ਤੋਂ ਬਾਅਦ ਸ਼ਹੀਦ ਭਗਤ ਸਿੰਘ ਨੇ ਪੁੱਤਰ ਪਿਆਰ ਨਾਲ ਭਰੇ ਆਪਣੇ ਪਿਤਾ ਸਵਰਗੀ ਸਰਦਾਰ ਕਿਸ਼ਨ ਸਿੰਘ ਨੂੰ ਜੋ ਖ਼ਤ ਲਿਖਿਆ ਸੀ, ਉਹ ਬਾਗ਼ੀ ਦੇ ਆਜ਼ਾਦ ਮਨ ਦਾ ਹੀ ਸਬੂਤ ਹੈ, ਵਿਸ਼ੇ ਵਾਸਨਾ ਤੋਂ ਉਨ੍ਹਾਂ ਦਾ ਬਾਗ਼ੀ ਦਿਲ ਹਮੇਸ਼ਾ ਆਜ਼ਾਦ ਰਿਹਾ। ਉਦੇਸ਼ ਦੀ ਪੂਰਤੀ ਅਤੇ ਉਸ ਕੋਸ਼ਿਸ਼ ਵਿਚ
ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/338