ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/355

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੌਤ ਦਾ ਪ੍ਰਣ ਲੈ ਕੇ ਉਨ੍ਹਾਂ ਨੇ ਭੁੱਖ, ਤ੍ਰੇਹ, (ਭੁੱਖ ਹੜਤਾਲ ਦੇ ਦਿਨਾਂ ਵਿਚ) ਦੀ ਚਾਹ ਉੱਤੇ ਕਾਬੂ ਕਰ ਵਿਖਾਇਆ। ਭੁੱਖ ਹੜਤਾਲ ਦੇ ਦਿਨਾਂ ਵਿਚ ਅਫਸਰ ਲੋਕਾਂ ਵੱਲੋਂ ਦਿੱਤੇ ਲਾਲਚਾਂ ਨੂੰ ਸਾਹਮਣੇ ਰੱਖ ਕੇ ਆਪਣੀ ਭਾਵਨਾਵਾਂ ਨੂੰ ਵੱਸ ਵਿਚ ਰੱਖਿਆ! ਉਨ੍ਹਾਂ ਨੇ ਮਨੁੱਖੀ ਦਿਲ ਦੀ ਅਣਗਿਣਤ ਤਾਕਤ ਦਾ ਪਤਾ ਪ੍ਰਾਪਤ ਕੀਤਾ। ਅੰਨ, ਪਾਣੀ ਛੱਡ ਕੇ (ਲੰਮੀ ਭੁੱਖ ਹੜਤਾਲ ਵਿਚ) ਮਨੁੱਖੀ ਦਿਲ ਦੀਆਂ ਸਚਾਈ ਵਾਲੀਆਂ ਭਾਵਨਾਵਾਂ ਹੀ ਮਨੁੱਖੀ ਚੇਤਨਾ ਵਿਚ ਪ੍ਰਫੁੱਲਤ ਹੋ ਕੇ ਉਸ ਨੂੰ ਮਹਾਨ ਤਾਕਤ ਦਾ ਮਾਲਕ ਬਣਾ ਦੇਂਦੀਆਂ ਹਨ। ਲਾਹੌਰ ਸਾਜ਼ਸ਼ ਕੇਸ ਦੇ ਕੈਦੀਆਂ ਰਾਹੀਂ ਕੀਤੀ ਗਈ ਭੁੱਖ ਹੜਤਾਲ ਵਿਚ ਰਾਜਨੀਤਕ ਸਿਧਾਂਤ ਦੀ ਗੱਲ ਜ਼ਰੂਰ ਸੀ। ਉਨ੍ਹਾਂ ਦਿਨਾਂ ਵਿਚ ਦੇਸ਼ ਦੀ ਰਾਜਨੀਤਕ ਹਾਲਤ ਤੇ ਇਨ੍ਹਾਂ ਹੜਤਾਲਾਂ ਦਾ ਡੂੰਘਾ ਅਸਰ ਪਿਆ। ਪਰ ਫਿਰ ਵੀ ਮੌਤ ਦੀ ਉਡੀਕ ਲੈ ਕੇ ਸ਼ੁਰੂ ਕੀਤੀ ਗਈ ਉਸ ਭੁੱਖ ਹੜਤਾਲ ਦਾ ਬਾਗ਼ੀਆਂ ਦੇ ਨਿੱਜੀ ਜੀਵਨ 'ਤੇ ਜੋ ਅਸਰ ਪਿਆ, ਉਹ ਲੋਕਾਂ ਦੀਆਂ ਅੱਖਾਂ ਤੋਂ ਉਹਲੇ ਰਹਿ ਗਿਆ। ਇਹ ਇਤਿਹਾਸਕ ਭੁੱਖ ਹੜਤਾਲ, ਜਿਸ ਨੂੰ ਸਰਦਾਰ ਭਗਤ ਸਿੰਘ ਨੇ ਤੇ ਮੈਂ ਜੂਨ 1929 ਵਿਚ ਸ਼ੁਰੂ ਕੀਤਾ ਸੀ ਅਤੇ ਜਿਸ ਵਿਚ ਜਤਿੰਦਰ ਨਾਥ ਦਾਸ ਵਰਗਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ, ਮੇਰੇ ਨਿੱਜੀ ਜੀਵਨ ਵਿਚ ਇਸ ਅਜੀਬ ਰਸਤੇ ਦੀ ਵੱਖਰੀ ਜਿਹੀ ਤਸਵੀਰ ਰਹੀ। ਇਸ ਭੁੱਖ ਹੜਤਾਲ ਵਿਚ ਅਸਾਂ ਹਰ ਵੇਲੇ ਆਪਣੀ ਭਾਵਨਾਵਾਂ 'ਤੇ ਜਿੱਤ ਪ੍ਰਾਪਤ ਕਰਦੇ ਹੋਏ ਬੇਹੱਦ ਨਿੱਜੀ ਤਾਕਤ ਦਾ ਗਿਆਨ ਹਾਸਲ ਕੀਤਾ। ਸਵਾਮੀ ਵਿਵੇਕਾਨੰਦ ਦੇ ਇਸ ਕਥਨ ਦਾ ਕਿ— “ਉਨ੍ਹਾਂ ਹਾਲਤਾਂ ਵਿਚ, ਜੋ ਤਾਕਤਾਂ ਮਨੁੱਖ ਨੂੰ ਖ਼ਤਮ ਕਰਨ 'ਤੇ ਤੁੱਲ ਜਾਂਦੀਆਂ ਹਨ ਆਪਣੇ ਜੀਵਨ ਦਾ ਤਜਰਬਾ ਹਾਸਲ ਕਰਨਾ ਤੇ ਉਸ ਦਾ ਵਿਕਾਸ ਕਰਨਾ ਹੀ ਮਨੁੱਖੀ ਜੀਵਨ ਦੀ ਅਸਲੀਅਤ ਹੈ।” ਇਹ ਅਸਾਂ ਉਸ ਭੁੱਖ ਹੜਤਾਲ ਵਿਚ ਪ੍ਰਤੱਖ ਰੂਪ ਵਿਚ ਮਹਿਸੂਸ ਕੀਤਾ ਸੀ। ਸਵਰਗੀ ਗਣੇਸ਼ ਵਿਦਿਆਰਥੀ ਜੀ ਨੇ ਇਸ ਵਰਤ ਨੂੰ ਮਨੁੱਖੀਪਣ ਤੇ ਰਾਖਸ਼ਪੁਣੇ ਵਿਚ ਇਕ ਵੱਡੀ ਜੰਗ ਦਾ ਨਾਮ ਦਿੱਤਾ ਸੀ। ਉਨ੍ਹਾਂ ਦਿਨਾਂ ਵਿਚ ਪ੍ਰਤਾਪ ਦੇ ਸੰਪਾਦਕੀ ਨੋਟ ਵਿਚ ਲਿਖਿਆ ਸੀ, “ਭੁੱਖ ਹੜਤਾਲ ਰਾਹੀਂ ਜੋ ਉੱਤਮ ਕੁਰਬਾਨੀ ਦਾ ਯੁੱਗ ਉਨ੍ਹਾਂ ਰਚਾਇਆ ਹੈ ਅਤੇ ਉਸ ਵਿਚ ਜੋ ਅਟੱਲ, ਅਡੋਲ ਅਤੇ ਮੁਕੰਮਲ ਹੌਸਲੇ ਦਾ ਜੋ ਸਬੂਤ ਦਿੱਤਾ ਹੈ, ਉਹ ਸੌ ਸੌ ਵਾਰੀ ਸਲਾਹੁਣਯੋਗ, ਉਦਾਹਰਨਯੋਗ ਅਤੇ ਪੂਜਣਯੋਗ ਹੈ।” ਆਪਣੇ ਉਦੇਸ਼, ਆਪਣੇ ਕੰਮ ਦੇ ਵੱਲ ਪੱਕਾ ਅਤੇ ਅਟੁੱਟ ਵਿਸ਼ਵਾਸ ਹੀ ਇਨਕਲਾਬੀ ਜੀਵਨ ਦਾ ਮੂਲ-ਮੰਤਰ ਸੀ। 1 ਜੂਨ 1929 ਵਿਚ ਅਸੈਂਬਲੀ ਬੰਬ ਕਾਂਡ ਦੇ ਕੇਸ ਵਿਚ ਉਮਰ ਕੈਦ ਦੀ ਸਜ਼ਾ ਦਾ ਸਵਾਗਤ ਕਰਦੇ ਹੋਏ ਸਾਡੇ (ਮੇਰੇ ਅਤੇ ਭਗਤ ਸਿੰਘ ਦੇ) ਦਿਲਾਂ ਵਿਚੋਂ ਉਸ ਪੱਕੇ ਵਿਸ਼ਵਾਸ ਦੀ ਆਵਾਜ਼ ਨਿਕਲੀ ਸੀ ਕਿ “ਤੁਸੀਂ ਸਾਡੇ ਵਰਗੇ ਨਾ-ਚੀਜ਼ ਆਦਮੀਆਂ ਨੂੰ ਤਾਂ ਖ਼ਤਮ ਕਰ ਸਕਦੇ ਹੋ ਪਰ ਕੌਮ ਖ਼ਤਮ ਨਹੀਂ ਕਰ ਸਕਦੇ।”

“ਇਨਕਲਾਬ-ਜ਼ਿੰਦਾਬਾਦ"
ਸਾਫ਼ ਸੁੱਚੇ ਤੇ ਉੱਚੇ ਜੀਵਨ ਦੀ ਬਾਜ਼ੀ ਲਾ ਕੇ ਆਪਣੇ ਵਿਚਾਰ ਅਤੇ ਦੇਸ਼ ਦੇ ਭਵਿੱਖ ਦੇ ਸੰਬੰਧ ਵਿਚ ਜੋ ਪਵਿੱਤਰ ਨਤੀਜਾ ਸਾਡੇ ਦਿਲਾਂ 'ਚੋਂ ਨਿਕਲਿਆ ਸੀ ਉਹ ਵੇਗ ਭਰਪੂਰ ਬਾਗ਼ੀਆਂ ਦੇ ਜੀਵਨ ਦੀ ਧੁਰੀ ਸੀ। ਇਸ ਲਈ ਆਪਾ ਕੁਰਬਾਨੀ ਦੇ ਰਸਤੇ 'ਤੇ ਚੱਲਣਾ ਸੌਖਾ ਸਿੱਧ ਹੋਇਆ। ਵਿਵੇਕਾ ਨੰਦ ਨੇ ਕਿਹਾ, “ਜਦੋਂ ਵਿਸ਼ਵਾਸ ਖ਼ਤਮ ਹੋ ਜਾਂਦਾ ਹੈ ਤਾਂ ਮਨੁੱਖ ਵੀ ਖ਼ਤਮ ਹੋ ਜਾਂਦਾ ਹੈ। ਵਿਸ਼ਵਾਸ ਨੂੰ ਆਪਣੇ ਵਿਚ ਜੀਉਂਦਾ ਰੱਖੋ ਅਤੇ ਉਸ ਲਈ ਮਰ ਮਿਟਣ ਲਈ ਤਿਆਰ ਹੋਵੋ। ਉਸ ਵਿਸ਼ਵਾਸ ਨਾਲ ਹੀ ਤੁਹਾਡੇ ਵਿਚੋਂ ਅਪਣਾਪਨ ਜਾਏਗਾ।”

ਆਪਾ ਤਿਆਗੀ ਇਨਕਲਾਬੀਆਂ ਦਾ ਦਿਮਾਗ਼ੀ ਗਠਨ ਤੇ ਸੋਚਣਾ ਨਿਸ਼ਕਾਮ ਕਰਮ ਯੋਗ ਦੇ ਸ਼ਬਦਾਂ ਤੇ ਹੀ ਬੱਝਿਆ ਹੋਇਆ ਸੀ। ਇਸ ਲਈ ਔਖਾ ਤਰੀਕਾ ਵੀ ਉਨ੍ਹਾਂ ਲਈ ਕੋਈ

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/339