ਅਨਹੋਣਾ ਕੰਮ ਨਹੀਂ ਸੀ। ਮਨੁੱਖ ਜਿਸ ਮੌਤ ਦੇ ਬਾਰੇ ਹਮੇਸ਼ਾ ਭੁਲਿਆ ਰਹਿੰਦਾ ਹੈ, ਉਸੇ ਮੌਤ ਨੂੰ ਹਮੇਸ਼ਾ ਸਾਹਮਣੇ ਰੱਖ ਕੇ ਉਹ ਲੋਕ ਆਪਣੇ ਆਦਰਸ਼ਾਂ ਦੀ ਪ੍ਰਾਪਤੀ ਲਈ ਅੱਗੇ ਵਧੇ। ਮੌਤ ਹਮੇਸ਼ਾ ਹੀ ਉਨ੍ਹਾਂ ਦੇ ਜੀਵਨ 'ਤੇ ਛਾਈ ਰਹੀ। ਉਹਦੀ ਠੰਢੀ ਪੀੜ ਦਾ ਅਨੁਭਵ ਕਰਦੇ ਹੋਏ ਜੀਵਨ ਤੇ ਮੌਤ ਦੇ ਵਿਚਕਾਰਲੇ ਭੇਦ ਨੂੰ ਉਹ ਬਿਲਕੁਲ ਭੁੱਲ ਗਏ। ਮਨੁੱਖ ਜਦੋਂ ਮੌਤ ਦੇ ਬਾਰੇ ਇਸ ਤਰ੍ਹਾਂ ਜਾਗਰਤ ਰਹਿ ਕੇ ਕੰਮ ਕਰਦਾ ਹੈ ਤਾਂ ਕੁਲ ਦਰਸ਼ਨ ਸ਼ਾਸਤਰਾਂ ਦੀ ਨਿਚੋੜ ਨਿਸ਼ਕਾਮ ਕਰਮ ਦੀ ਭਾਵਨਾ ਉਹਦੇ ਦਿਲ ਵਿਚ ਘਰ ਕਰ ਜਾਂਦੀ ਹੈ।
ਰਾਜਸੀ ਜੀਵਨ ਦੇ ਵੱਖੋ-ਵੱਖ ਪੜਾਵਾਂ ਤੇ ਇਨਕਲਾਬੀਆਂ ਦੇ ਵੱਖੋ-ਵੱਖਰੇ ਵਿਚਾਰ ਆਏ। ਰਾਜਨੀਤਿਕ ਆਜ਼ਾਦੀ ਤੋਂ ਇਨਕਲਾਬ ਅਤੇ ਸਮਾਜਵਾਦੀ ਵਿਚਾਰਧਾਰਾ ਤਕ ਨਿਰਸੰਦੇਹ ਇਨਕਲਾਬੀ ਜਦੋ-ਜਹਿਦ ਦਾ ਰਾਜਨੀਤਿਕ ਸਵਰੂਪ ਹੈ। ਫਿਰ ਵੀ ਇਸ ਅੰਦੋਲਨ ਦੇ ਸ਼ੁਰੂ ਤੋਂ ਆਖ਼ਰ ਤਕ ਬਾਗ਼ੀ ਜੀਵਨ ਵਿਚ ਅਧਿਆਤਮਕ ਸੂਝ ਦੀ ਜਗ੍ਹਾ ਸਭ ਤੋਂ ਪਹਿਲੇ ਰਹੀ।
ਦਰਸ਼ਨ ਸ਼ਾਸਤਰਾਂ ਦੇ ਤੱਤਾਂ ਦੀ ਪ੍ਰਾਪਤੀ ਜਾਂ ਤੇ ਆਲੋਚਨਾ, ਵਿਚਾਰ ਅਤੇ ਗਿਆਨ ਦੇ ਰਸਤੇ ਤੋਂ ਹੁੰਦੀ ਹੈ ਜਾਂ ਨਿਸ਼ਕਾਮ ਕਰਮ ਯੋਗੀ ਦੇ ਰਸਤੇ ਤੋਂ ਗਿਆਨ ਹਾਸਲ ਕਰਨ ਰਾਹੀਂ। ਦਿਮਾਗ਼ੀ ਕਸਰਤ ਦੀ ਥਾਂ ਤੇ ਬਾਗ਼ੀਆਂ ਨੇ ਉਨ੍ਹਾਂ ਤੱਤਾਂ ਨੂੰ ਅਸਲੀ ਜੀਵਨ ਵਿਚ ਮਾਪਿਆ ਜਾਂ ਵੇਖਿਆ। ਉਦੇਸ਼ ਹਾਸਲ ਕਰਨ ਦੇ ਲਈ ਇਕਾਗਰ ਸੋਚ ਹੀ ਉਨ੍ਹਾਂ ਦੇ ਜੀਵਨ ਵਿਚ ਧਿਆਨਮਈ ਰਹੀ। ਆਦਰਸ਼ ਵਿਚ ਪੱਕੇ ਵਿਸ਼ਵਾਸ ਨੇ ਹੀ ਉਨ੍ਹਾਂ ਨੂੰ ਆਤਮਕ ਬਲ ਵਿਚ ਬਹਾਦਰ ਬਣਾਇਆ। ਮੁਸ਼ਕਲ, ਸਰੀਰਕ ਦੁੱਖ ਝੱਲ ਕੇ ਉਨ੍ਹਾਂ ਨੇ ਵਿਹਾਰ ਵਿਚ ਨਿਸ਼ਚਾ ਹਾਸਲ ਕੀਤਾ। ਵਰਤ ਦੀ ਅੱਗ ਵਿਚ ਆਪਣੇ ਸਰੀਰ ਤੇ ਮਨ ਨੂੰ ਝੁਲਸਾਣਾ ਉਨ੍ਹਾਂ ਦੇ ਜੀਵਨ ਵਿਚ ਤਪੱਸਿਆ ਦਾ ਰੂਪ ਹੀ ਸੀ, ਆਪਣੀ ਕੁਰਬਾਨੀ ਉਸ ਅਗਨੀ ਵਿਚ ਪੂਰਨ ਸਵਰੂਪ ਸੀ। ਉਨ੍ਹਾਂ ਦੇ ਇਸ ਤਰ੍ਹਾਂ ਦੇ ਕੰਮ ਨੂੰ ਤੁਸੀਂ ਕਿਸ ਨਾਮ ਨਾਲ ਬੁਲਾਓਗੇ। ਪਤਾ ਨਹੀਂ, ਪਰ ਸਾਡੇ ਕੰਨਾਂ ਵਿਚ ਇਕ ਮਹਾਤਮਾ ਦੇ ਸ਼ਬਦ ਸੁਣਾਈ ਦੇ ਰਹੇ ਹਨ, “ਜੋ ਮਨੁੱਖ ਆਜ਼ਾਦੀ ਦੇ ਲਈ ਬਣਿਆ ਹੈ ਉਸ ਨੂੰ ਆਪਣੀ ਸਭ ਤੋਂ ਪਿਆਰੀ ਚੀਜ਼ ਦੀ ਭੇਟ ਦੇਣੀ ਪੈਂਦੀ ਹੈ।
ਇਨਕਲਾਬੀ ਦਾ ਜੀਵਨ ਹਮੇਸ਼ਾ ਜਿਉਂਦਿਆਂ ਜਾਂ ਸੂਲੀ 'ਤੇ ਚੜ੍ਹਦਿਆਂ ਹੀ ਜੱਗ ਨੇ ਪਹਿਚਾਣਿਆ। ਪ੍ਰਸ਼ੰਸਾ ਦਾ ਸਿਹਰਾ ਉਹਨਾਂ ਦੇ ਸਿਰ 'ਤੇ ਨਹੀਂ ਹੈ। ਇੱਜ਼ਤ ਦੇ ਹਾਰ ਪੈਣ ਦੀ ਥਾਂ ਉਨ੍ਹਾਂ ਦੇ ਗਲੇ ਵਿਚ ਫ਼ਾਂਸੀ ਦੇ ਰੱਸੇ ਹੀ ਪਏ। ਬੇਇਜ਼ਤੀ ਅਤੇ ਪ੍ਰਸ਼ੰਸਾ ਵੱਲੋਂ ਉਹ ਲੋਕ ਬੇਪਰਵਾਹ ਹੀ ਰਹੇ। ਭਾਰਤ ਦੇ ਰਾਜਨੀਤਿਕ ਜੀਵਨ ਵਿਚ ਉਹ ਇਨਕਲਾਬੀ ਕੇਤੂ ਗ੍ਰਹਿ ਦੀ ਤਰ੍ਹਾਂ ਤਾਕਤਵਰ ਹੌਸਲਾ ਲੈ ਕੇ ਬਹੁਤ ਜ਼ੋਰ ਤੇ ਤੇਜ਼ੀ ਨਾਲ ਅੱਗੇ ਵਧੇ। ਆਪਣੇ ਤਿਆਗ ਅਤੇ ਆਤਮ ਬਲੀਦਾਨ ਵਿਚ ਭਿੱਜੇ ਇਹ ਇਨਕਲਾਬੀ ਹਨੇਰੇ ਵਿਚ ਇਸ ਦੇਸ਼ ਨੂੰ, ਆਪਣੇ ਦਿਲ ਵਿਚ ਆਤਮ ਬਲ ਤੇ ਵਿਸ਼ਵਾਸ ਦੀ ਇਕ ਚਮਕਦਾਰ ਦੀਵੇ ਦੀ ਲਾਟ ਨਾਲ ਰੋਸ਼ਨ ਕਰਕੇ, ਫਿਰ ਕਾਲ ਦੇ ਅੰਧਕਾਰ ਵਿਚ ਮਿਲ ਗਏ।
ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/340