ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/372

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਸਿਆਸੀ ਕਾਰਕੁੰਨ ਹਾਂ ਤੇ ਵੱਧ ਤੋਂ ਵੱਧ ਮੈਂ ਇਸ ਕਿਤਾਬ ਨੂੰ ਸਿਆਸੀ ਨਜ਼ਰੀਏ ਤੋਂ ਹੀ ਵਿਚਾਰ ਸਕਦਾ ਹਾਂ। ਇਸ ਨਜ਼ਰੀਏ ਤੋਂ ਵਿਚਾਰਨਾ ਹੀ ਐਸ ਵੇਲੇ ਬਿਲਕੁਲ ਅਸੰਭਵ ਜਾਂ ਕਮ-ਅਜ਼-ਕਮ ਬਹੁਤ ਮੁਸ਼ਕਲ ਕੰਮ ਹੈ। ਅਸੂਲਨ ਤੌਰ 'ਤੇ ਭੂਮਿਕਾ ਹਮੇਸ਼ਾ ਉਹ ਵਿਅਕਤੀ ਲਿਖਿਆ ਕਰਦਾ ਹੈ, ਜੋ ਲੇਖਕ ਦੀ ਕਿਰਤ ਨਾਲ ਸਹਿਮਤ ਹੋਵੇ। ਪਰ ਇਥੇ ਮੁਆਮਲਾ ਅਸਲੋਂ ਹੀ ਵੱਖਰਾ ਹੈ। ਮੈਂ ਆਪਣੇ ਦੋਸਤ ਨਾਲ ਸਾਰੀਆਂ ਗੱਲਾਂ ਨਾਲ ਸਹਿਮਤ ਨਹੀਂ ਹਾਂ। ਲਾਲਾ ਜੀ ਨੂੰ ਇਸ ਗੱਲ ਦਾ ਪਤਾ ਸੀ ਕਿ ਕਈ ਅਹਿਮ ਨੁਕਤਿਆਂ ਬਾਰੇ ਮੇਰਾ ਉਨ੍ਹਾਂ ਨਾਲ ਮੱਤਭੇਦ ਸੀ। ਇਸ ਲਈ ਮੇਰੀ ਇਹ ਲਿਖਤ ਭੂਮਿਕਾ ਕਤੱਈ ਨਹੀਂ ਹੋਣ ਲੱਗੀ। ਵੱਧ ਤੋਂ ਵੱਧ ਇਹ ਆਲੋਚਨਾ ਹੋ ਸਕਦੀ ਹੈ ਅਤੇ ਇਸਦੀ ਜਗ੍ਹਾ ਕਿਤਾਬ ਦੇ ਅਖ਼ੀਰ ਵਿਚ ਹੋਵੇਗੀ, ਸ਼ੁਰੂ ਵਿਚ ਨਹੀਂ।
ਸਿਆਸੀ ਖੇਤਰ ਵਿਚ ਡਰੀਮਲੈਂਡ ਦੀ ਬਹੁਤ ਅਹਿਮ ਥਾਂ ਹੈ। ਮੌਜੂਦਾ ਹਾਲਾਤ ਵਿਚ ਇਹ ਕਿਤਾਬ ਲਹਿਰ ਦੇ ਵੱਡੇ ਖੱਪੇ ਨੂੰ ਪੂਰ ਰਹੀ ਹੈ। ਦਰਅਸਲ ਸਾਡੇ ਮੁਲਕ ਦੇ ਅਜੋਕੇ ਇਤਿਹਾਸ ਵਿਚ ਅਹਿਮ ਰੋਲ ਅਦਾ ਕਰਨ ਵਾਲੀਆਂ ਸਾਰੀਆਂ ਸਿਆਸੀ ਲਹਿਰਾਂ ਮਨੋਰਥ ਦੇ ਆਦਰਸ਼ ਤੋਂ ਵਿਰਵੀਆਂ ਰਹੀਆਂ ਹਨ। ਇਨਕਲਾਬੀ ਲਹਿਰ ਵੀ ਇਸ ਦੋਸ਼ ਤੋਂ ਮੁਕਤ ਨਹੀਂ ਹੈ। ਆਪਣੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਮੈਨੂੰ ਸਪੱਸ਼ਟ ਵਿਚਾਰਾਂ ਵਾਲੀ ਕੋਈ ਇਨਕਲਾਬੀ ਪਾਰਟੀ ਨਜ਼ਰ ਨਹੀਂ ਆਈ। ਇਕੋ-ਇਕ ਗ਼ਦਰ ਪਾਰਟੀ ਸੀ, ਜੋ ਸੰਯੁਕਤ ਰਾਜ ਅਮਰੀਕਾ ਦੀ ਸਰਕਾਰ ਤੋਂ ਪ੍ਰੇਰਿਤ ਹੋ ਕੇ ਮੌਜੂਦਾ ਸਰਕਾਰ ਦੀ ਥਾਂ ਪਰਜਾਤੰਤਰਿਕ (ਰੀਪਬਲਿਕਨ) ਕਿਸਮ ਦੀ ਸਰਕਾਰ ਕਾਇਮ ਕਰਨ ਲਈ ਸਪੱਸ਼ਟ ਰੂਪ ਵਿਚ ਕਹਿੰਦੀ ਸੀ। ਦੂਜੀਆਂ ਸਾਰੀਆਂ ਪਾਰਟੀਆਂ ਦਾ ਬੱਸ ਇਕੋ-ਇਕ ਨਿਸ਼ਾਨਾ ਸੀ, ਉਹ ਸੀ ਵਿਦੇਸ਼ੀ ਹਾਕਮਾਂ ਦੇ ਖ਼ਿਲਾਫ ਲੜਨਾ। ਇਹ ਵਿਚਾਰ ਤਾਂ ਸਲਾਹੁਣਯੋਗ ਹੈ, ਪਰ ਇਹਨੂੰ ਇਨਕਲਾਬੀ ਵਿਚਾਰ ਨਹੀਂ ਕਿਹਾ ਜਾ ਸਕਦਾ। ਸਾਨੂੰ ਲਾਜ਼ਮੀ ਤੌਰ 'ਤੇ ਇਹ ਸਪੱਸ਼ਟ ਕਰ ਦੇਣਾ ਚਾਹੀਦਾ ਹੈ ਕਿ ਇਨਕਲਾਬ ਦਾ ਮਤਲਬ ਨਿਰੀ ਉਥਲ-ਪੁਥਲ ਜਾਂ ਖ਼ੂਨੀ ਲੜਾਈ ਨਹੀਂ ਹੁੰਦੀ। ਇਨਕਲਾਬ ਦਾ ਲਾਜ਼ਮੀ ਭਾਵ ਮੌਜੂਦਾ ਹਾਲਾਤ (ਯਾਨੀ ਰਾਜ ਪ੍ਰਬੰਧ) ਨੂੰ ਪੂਰੀ ਤਰ੍ਹਾਂ ਤਬਾਹ ਕਰਕੇ ਸਮਾਜ ਦੇ ਨਵੇਂ ਤੇ ਚੰਗੇਰੇ ਅਨੁਕੂਲਤ ਆਧਾਰ 'ਤੇ ਕੀਤੀ ਜਾਣ ਵਾਲੀ ਬਾਕਾਇਦਾ ਮੁੜ ਉਸਾਰੀ ਦੇ ਪ੍ਰੋਗਰਾਮ ਤੋਂ ਹੁੰਦਾ ਹੈ।
(ਸਾਡੇ) ਸਿਆਸੀ ਖੇਤਰ ਵਿਚ ਲਿਬਰਲ (ਨਰਮਦਲੀਏ) ਮੌਜੂਦਾ ਸਰਕਾਰ ਅਧੀਨ ਕੁਝ ਸੁਧਾਰ ਚਾਹੁੰਦੇ ਸਨ, ਜਦਕਿ ਗਰਮਦਲੀਆਂ ਦੀ ਮੰਗ ਇਸ ਤੋਂ ਰਤਾ ਅਗਾਂਹ ਸੀ ਅਤੇ ਉਹ ਇਸ ਮਕਸਦ ਲਈ ਪਰਿਵਰਤਨਕਾਰੀ ਤਰੀਕੇ ਅਪਣਾਉਣ ਲਈ ਤਿਆਰ ਸਨ। ਇਨਕਲਾਬੀ ਹਮੇਸ਼ਾ ਸਿਰੇ ਦੇ ਤਰੀਕਿਆਂ ਦੇ ਹਮਾਇਤੀ ਰਹੇ, ਉਨ੍ਹਾਂ ਦਾ ਨਿਸ਼ਾਨਾ ਇਕੋ ਹੀ ਸੀ ਕਿ ਵਿਦੇਸ਼ੀ ਗਲਬੇ ਨੂੰ ਉਲਟਾ ਦਿੱਤਾ ਜਾਏ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕੁਝ ਇਹੋ ਜਿਹੇ ਵੀ ਲੋਕ ਸਨ, ਜੋ ਉਨ੍ਹਾਂ ਤਰੀਕਿਆਂ ਰਾਹੀਂ ਕੁਝ ਸੁਧਾਰਾਂ ਦੇ ਹਮਾਇਤੀ ਸਨ। ਇਨ੍ਹਾਂ ਸਾਰੀਆਂ ਲਹਿਰਾਂ ਨੂੰ ਸਹੀ ਅਰਥਾਂ ਵਿਚ ਇਨਕਲਾਬੀ ਲਹਿਰਾਂ ਦਾ ਨਾਂ ਨਹੀਂ ਦਿੱਤਾ ਜਾ ਸਕਦਾ।

ਪਰ ਲਾਲਾ ਰਾਮ ਸਰਨ ਦਾਸ ਹੁਰੀਂ ਪੰਜਾਬ ਦੇ ਪਹਿਲੇ ਇਨਕਲਾਬੀ ਸਨ, ਜਿਨ੍ਹਾਂ ਨੂੰ ਕਿਸੇ ਬੰਗਾਲੀ ਮਫਹੂਰ ਨੇ 1908 ਵਿਚ ਬਾਕਾਇਦਾ ਰੂਪ ਵਿਚ ਭਰਤੀ ਕੀਤਾ ਸੀ। ਫੇਰ ਇਨ੍ਹਾਂ ਦਾ ਇਨਕਲਾਬੀ ਲਹਿਰਾਂ ਨਾਲ ਸਬੰਧ ਰਿਹਾ ਅਤੇ ਅਖ਼ੀਰ ਗ਼ਦਰ ਪਾਰਟੀ ਵਿਚ ਸ਼ਾਮਲ ਹੋ ਗਏ ਪਰ ਇਨ੍ਹਾਂ ਦੇ ਵਿਚਾਰ ਪਹਿਲੀ ਲਹਿਰ ਦੇ ਆਦਰਸ਼ ਵਾਲੇ ਹੀ ਰਹੇ। ਇਸ ਕਿਤਾਬ ਦੀ ਖ਼ੂਬਸੂਰਤੀ ਤੇ ਕਦਰ ਵਧਾਉਣ ਵਾਲਾ ਇਕ ਹੋਰ ਦਿਲਚਸਪ ਤੱਥ ਹੈ। ਲਾਲਾ ਜੀ ਨੂੰ 1915 ਵਿਚ ਫ਼ਾਂਸੀ ਦੀ ਸਜ਼ਾ ਹੋਈ ਸੀ ਤੇ ਮਗਰੋਂ ਟੁਟ ਕੇ ਉਮਰ ਕੈਦ ਵਿਚ ਬਦਲ ਗਈ। ਅੱਜ ਮੈਂ ਆਪ ਫ਼ਾਂਸੀ ਕੋਠੀ ਵਿਚ ਬੈਠਾ ਪਾਠਕਾਂ ਨੂੰ ਦਾਅਵੇ ਨਾਲ ਦੱਸ ਸਕਦਾ ਹਾਂ ਕਿ ਉਮਰ ਕੈਦ ਮੌਤ ਨਾਲੋਂ

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/356