ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/374

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧਰਤ ਹੇਠ ਲੱਗਾ ਸੰਗ-ਇ-ਬੁਨਿਆਦ ਹੋ ਜਾਓ
ਵੱਡੇ ਉਸਰੇ ਕਲੱਬ ਮਕਾਨ ਦਾ ਜੀ
ਸੀਨੇ ਆਪਣੇ 'ਤੇ ਹੱਸ ਕੇ ਭਾਰ ਝੱਲੋ
ਘੜੀ ਦੁੱਖ ਦੀ ਸਬਰ-ਸੰਤੋਖ ਹੈ ਜੀ
ਉੱਚੀ ਮਮਟੀ ਨਾਲ ਕਰੀਏ ਨਾ ਕਦੇ ਸਾੜਾ
ਜਿਸਦੀ ਸ਼ਾਨ ਗਾਉਣਾ ਕੰਮ ਜਹਾਨ ਦਾ ਜੀ...

ਮੈਂ ਆਪਣੇ ਜ਼ਾਤੀ ਤਜਰਬੇ ਤੋਂ ਜ਼ੋਰ ਦੇ ਕੇ ਆਖ ਸਕਦਾ ਹਾਂ ਕਿ ਗੁਪਤ (ਸਿਆਸੀ) ਕੰਮ ਵਿਚ ਜਦ ਬੰਦੇ ਨੂੰ ਲਗਾਤਾਰ ਖ਼ਤਰੇ ਦੀ ਜ਼ਿੰਦਗੀ ਜਿਊਣੀ ਪੈਂਦੀ ਹੈ, “ਨਾ ਕੋਈ ਆਸ ਹੁੰਦੀ ਹੈ ਤੇ ਨਾ ਕੋਈ ਡਰ", ਬੰਦਾ ਹਮੇਸ਼ਾ ਗੁੰਮਨਾਮੀ ਵਿਚ ਮਰਨ ਲਈ ਤਿਆਰ ਹੁੰਦਾ ਹੈ ਤਾਂ ਇਸ ਹਾਲਾਤ ਵਿਚ ਆਪਣੀਆਂ ਨਿੱਜੀ ਖ਼ਾਹਿਸ਼ਾਂ ਤੇ ਮੋਹ ਵਿਰੁੱਧ ਲੜਨ ਲਈ ਉਹਦੇ ਕੋਲ ਇਸ ਕਿਸਮ ਦੇ ਰਹੱਸਵਾਦ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੁੰਦਾ ਅਤੇ ਇਹੋ ਜਿਹਾ ਰਹੱਸਵਾਦ ਕਿਸੇ ਤਰ੍ਹਾਂ ਵੀ ਦਿਲ ਪਸਤ ਕਰਨ ਵਾਲਾ ਨਹੀਂ ਹੁੰਦਾ। ਲਾਲਾ ਰਾਮ ਸਰਨ ਦਾਸ ਜੀ ਇਸ ਤੋਂ ਅੱਗੇ ਇਨਕਲਾਬੀ ਦੀ ਮਾਨਸਿਕਤਾ ਬਾਰੇ ਗੱਲ ਕਰਦੇ ਹਨ। ਇਹ ਉਸ ਇਨਕਲਾਬੀ ਪਾਰਟੀ ਦੇ ਮੈਂਬਰ ਸਨ, ਜਿਹਨੂੰ ਕਈ ਹਿੰਸਕ ਕਾਰਵਾਈਆਂ ਦਾ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਪਰ ਇਹਦਾ ਇਹ ਹਰਗਿਜ਼ ਮਤਲਬ ਨਹੀਂ ਕਿ ਇਨਕਲਾਬੀ ਲਹੂ ਪੀਣੇ ਦੈਂਤ ਹੁੰਦੇ ਹਨ, ਜਿਨ੍ਹਾਂ ਨੂੰ ਤਬਾਹੀ ਵਿਚ ਕੋਈ ਮਜ਼ਾ ਆਉਂਦਾ ਹੈ।

If need be, outwardly be wild,
But in thy heart be always mild,
His if need be, but do not bite,
Love in thy heart and outside fight, etc. etc.
ਲੋੜ ਪਏ ਤਾਂ ਬਾਹਰੋਂ ਭਾਵੇਂ ਬਣਾਓ ਖੂੰਖਾਰ,
ਪਰ ਦਿਲ ਦੇ ਮਾੜੇ ਕਦੇ ਬਣੀਂਦਾ ਨਹੀਂ,
ਲੋੜ ਪਏ ਤਾ ਦਿਖਾ ਦਿਓ ਕੱਢ ਅੱਖਾਂ,
ਪਰ ਪਿਆਰ ਕਦੇ ਦਿਲੋਂ ਛੱਡੀਦਾ ਨਹੀਂ।

ਉਸਾਰੀ ਵਾਸਤੇ ਤਬਾਹੀ ਜ਼ਰੂਰੀ ਹੀ ਨਹੀਂ, ਸਗੋਂ ਲਾਜ਼ਮੀ ਹੁੰਦੀ ਹੈ। ਇਹ ਇਨਕਲਾਬੀਆਂ ਦੇ ਪ੍ਰੋਗਰਾਮ ਦੀ ਜ਼ਰੂਰੀ ਮੱਦ ਹੁੰਦੀ ਹੈ ਅਤੇ ਹਿੰਸਾ ਤੇ ਅਹਿੰਸਾ ਦਾ ਦਰਸ਼ਨ ਉਪਰੋਕਤ ਸਤਰਾਂ ਵਿਚ ਬਖ਼ੂਬੀ ਬਿਆਨ ਕੀਤਾ ਹੈ। ਲੈਨਿਨ ਨੇ ਇਕ ਵਾਰੀ ਗੋਰਕੀ ਨੂੰ ਕਿਹਾ ਸੀ ਕਿ ਉਹ ਅਜਿਹਾ ਸੰਗੀਤ ਕਦੀ ਨਹੀਂ ਸੁਣ ਸਕੇਗਾ, ਜਿਸ ਨਾਲ ਉਹ ਉਤੇਜਿਤ ਮਹਿਸੂਸ ਕਰੇ ਅਤੇ ਉਨ੍ਹਾਂ ਦੀ ਇਹ ਖ਼ਾਹਸ਼ ਹੁੰਦੀ ਹੋਵੇ ਕਿ ਉਹ ਕਲਾਕਾਰਾਂ ਦੇ ਸਿਰਾਂ ਨੂੰ ਪਲੋਸਣ। ਪਰ ਨਾਲ ਹੀ ਉਨ੍ਹਾਂ ਕਿਹਾ ਸੀ ਕਿ “ਹੁਣ ਕਲਾਕਾਰਾਂ ਦੇ ਸਿਰ ਪਲੋਸਣ ਦਾ ਵੇਲਾ ਨਹੀਂ ਹੈ। ਹੁਣ ਖੋਪੜੀਆਂ ਨੂੰ ਫੇਹਣ ਦਾ ਸਮਾਂ ਹੈ, ਭਾਵੇਂ ਸਾਡਾ ਅੰਤਮ ਮਨੋਰਥ ਹਰ ਕਿਸਮ ਦੀ ਹਿੰਸਾ ਨੂੰ ਖ਼ਤਮ ਕਰਨ ਦਾ ਹੈ।” ਜਦ ਇਨਕਲਾਬੀਆਂ ਨੂੰ ਸਖ਼ਤ ਜ਼ਰੂਰਤ ਵਜੋਂ ਹਿੰਸਕ ਤਰੀਕੇ ਅਪਣਾਉਣੇ ਪੈਂਦੇ ਹਨ, ਤਾਂ ਉਦੋਂ ਉਹ ਬਿਲਕੁਲ ਇਸੇ ਤਰ੍ਹਾਂ ਹੀ ਮਹਿਸੂਸ ਕਰਦੇ ਹਨ।

ਇਸ ਤੋਂ ਮਗਰੋਂ ਲੇਖਕ ਕਈ ਵੱਖ-ਵੱਖ ਵਿਰੋਧੀ ਧਰਮਾਂ ਦੀ ਸਮੱਸਿਆ ਬਾਰੇ ਵਿਚਾਰ ਕਰਦਾ ਹੈ। ਸਭਨਾਂ ਰਾਸ਼ਟਰਵਾਦੀਆਂ ਵਾਂਗ ਰਾਮ ਸਰਨ ਦਾਸ ਜੀ ਵੀ ਇਨ੍ਹਾਂ ਧਰਮਾਂ ਦਾ ਮੇਲ-ਮਿਲਾਪ ਕਰਨ ਦੀ ਕੋਸ਼ਿਸ਼ ਕਰਦੇ ਹਨ। ਸਮੱਸਿਆ ਨਾਲ ਨਜਿੱਠਣ ਦੀ ਇਨ੍ਹਾਂ ਦੀ ਵਿਧੀ

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/358