3. ਅਹਿੰਸਕ ਸਿਵਲ ਨਾ ਫੁਰਮਾਨੀ
ਅਨਾਰਕਿਜ਼ਮ
ਸਮਾਜਵਾਦ
ਕਮਿਊਨਿਜ਼ਮ
ਸਿੰਡੀਕੇਲਿਜ਼ਮ
ਕੁਲਿਕਟੀਵਿਜ਼ਮ
1. ਭਾਰਤੀ ਇਨਕਲਾਬ ਦਾ ਆਦਰਸ਼
2. ਇਨਕਲਾਬ ਜਾਂ ਦੁਨੀਆ ਦੇ ਇਨਕਲਾਬ ਦਾ ਆਦਰਸ਼
3. ਵਿਆਹ
* * *
103. ਇਨਕਲਾਬੀ ਪ੍ਰੋਗਰਾਮ ਦਾ ਖਰੜਾ
-2 ਫਰਵਰੀ, 1931
[ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦਾ, ਜਿਥੇ ਹਰ ਪਲ ਅਤੇ ਹਰ ਕੋਸ਼ਿਸ਼ ਲੋਕ ਚੇਤੰਨਤਾ ਬਣਾਉਣ ਵਿਚ ਲੱਗੀ, ਉਥੇ ਭਾਰਤੀ ਲੋਕਾਂ ਦੇ ਭਵਿੱਖ ਨੂੰ ਸਾਹਮਣੇ ਰੱਖ ਕੇ ਉਨ੍ਹਾਂ ਨੇ ਭਾਰਤ ਵਿਚ ਇਨਕਲਾਬ ਦੀ ਪੂਰੀ ਇਕ ਸਕੀਮ ਆਪਣੇ ਸਾਥੀਆਂ ਲਈ ਬਣਾ ਕੇ ਜੇਲ੍ਹ ਕੋਠੜੀ ਵਿਚੋਂ ਭੇਜੀ ਸੀ। ਇਨਕਲਾਬੀ ਪ੍ਰੋਗਰਾਮ ਦੀ ਸਕੀਮ ਦੇ ਦੋ ਹਿੱਸੇ ਹਨ। ਇਕ ਛਾਪ ਕੇ ਵੰਡਣ ਲਈ, ਜੋ ਇਕ ਖ਼ਤ ਦੀ ਤਰ੍ਹਾਂ ਲਿਖਿਆ ਗਿਆ ਹੈ ਅਤੇ ਦੂਸਰਾ ਇਨਕਲਾਬੀ ਸਾਥੀਆਂ ਦੇ ਵਿਚਾਰ ਵਟਾਂਦਰੇ ਬਹਿਸ ਅਤੇ ਕੰਮ ਵਿਚ ਅਗਵਾਈ ਕਰਨ ਲਈ ਲੇਖ ਦੀ ਸ਼ਕਲ ਵਿਚ ਹੈ। ਪਹਿਲਾ ਹਿੱਸਾ ‘ਸਿਆਸੀ ਕਾਰਕੁੰਨ ਨੌਜਵਾਨਾਂ ਦੇ ਨਾਂ ਸੁਨੇਹਾ' ਦੇ ਸਿਰਲੇਖ ਹੇਠ ਉਸ ਸਮੇਂ ਦੇ ਵੱਖ-ਵੱਖ ਅਖ਼ਬਾਰਾਂ ਵਿਚ ਕੁਝ ਕੱਟ-ਵੱਢ ਕੇ ਛਾਪਿਆ ਗਿਆ ਸੀ।‘ਪੀਪਲਜ਼’ ਲਾਹੌਰ ਵਿਚ 29 ਜੁਲਾਈ, 1931 ਅਤੇ ‘ਅਭਿਯੁੱਧ’ ਇਲਾਹਾਬਾਦ ਵਿਚ 8 ਮਈ, 1931 ਨੂੰ ਇਸਦੇ ਅੰਸ਼ ਛਪੇ ਸਨ।
ਉਸ ਸਮੇਂ ਦੇ ਕੌਮੀ ਅਖ਼ਬਾਰ ਦੇ ਇਸ ਦਸਤਾਵੇਜ਼ ਨੂੰ ਛਾਪਣ ਤੋਂ ਨਾਂਹ ਕਰਨ ਬਾਰੇ ਸ਼ਹੀਦ ਸੁਖਦੇਵ ਦਾ ਪ੍ਰਤੀਕਰਮ ਦਸਤਾਵੇਜ਼ 94 ਵਿਚ ਮਿਲਦਾ ਹੈ ਜਦ ਉਹ 3 ਤਰੀਕ ਵਾਲੇ ਖ਼ਤ ਦਾ ਜ਼ਿਕਰ ਕਰਦੇ ਹਨ। ਇਹ ਤਾਂ ਯਕੀਨੀ ਹੈ ਕਿ ਜੇਲ੍ਹ ਕੋਠੜੀਆਂ ਦੇ ਅੰਦਰ ਵੀ ਵਿਚਾਰ 'ਤੇ ਤਰਕ ਭਰਪੂਰ ਬਹਿਸ ਜਾਰੀ ਰਹੀ ਸੀ। ਇਸ ਖ਼ਤ ਦੇ ਵਿਚ ਲਿਖੇ ਸ਼ਹੀਦ ਸੁਖਦੇਵ ਦੇ ਇਹ ਲਫ਼ਜ਼ ‘ਹੁਣੇ ਹੁਣੇ ਪਤਾ ਲੱਗਾ ਹੈ ਕਿ ਸਾਡਾ 3 ਤਰੀਕ ਵਾਲਾ ਬਿਆਨ ਅਖ਼ਬਾਰ ਨੇ ਛਾਪਿਆ ਨਹੀਂ। ਕਾਰਨ ਇਹ ਕਿਹਾ ਗਿਆ ਹੈ ਕਿ ਉਸ ਵਿਚ ਲੀਡਰਾਂ ਦੀ ਨੁਕਤਾਚੀਨੀ ਕੀਤੀ ਗਈ ਹੈ। ਬਹੁਤ ਮਹੱਤਵਪੂਰਨ ਹਨ।
ਇਹ ਦਸਤਾਵੇਜ਼ ਸੰਪੂਰਨ ਰੂਪ ਵਿਚ ਹੁਣੇ-ਹੁਣੇ ਅੰਗਰੇਜ਼ ਸਰਕਾਰ ਦੀ ਇਕ ਗੁਪਤ ਕਿਤਾਬ ਵਿਚੋਂ ਪ੍ਰਾਪਤ ਹੋਇਆ ਹੈ। ਇਹ ਕਿਤਾਬ 1936 ਵਿਚ ਸੀ.ਆਈ.ਡੀ. ਦੇ ਅਫ਼ਸਰ ਸੀ.ਈ.ਐੱਸ. ਫੇਅਰਵੈਰ ਨੇ ‘ਬੰਗਾਲ ਵਿਚ ਇਕ ਯੁਨਾਈਟਡ ਫਰੰਟ ਲਹਿਰ ਦੀ ਉੱਨਤੀ 'ਤੇ ਨੋਟ’ ਦੇ ਨਾਂ ਨਾਲ ਲਿਖੀ ਸੀ। ਉਸਦੇ ਮੁਤਾਬਕ ਇਹ ਇਨਕਲਾਬੀ ਪ੍ਰੋਗਰਾਮ ਦਾ ਖਰੜਾ, ਭਗਤ ਸਿੰਘ ਨੇ ਲਿਖਿਆ ਸੀ ਅਤੇ ਸ਼੍ਰੀਮਤੀ ਬਿਮਲਾ ਪ੍ਰਭਾ ਦੇਵੀ ਦੇ ਘਰੋਂ 3 ਅਕਤੂਬਰ, 1931 ਨੂੰ ਤਲਾਸ਼ੀ ਦੇ ਦੌਰਾਨ ਮਿਲਿਆ ਸੀ। ਇਸ ਪੁਲਿਸ ਅਫ਼ਸਰ ਨੇ ਇਹ ‘ਯਕੀਨ ਨਾਲ' ਕਿਹਾ
ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/363