ਕਰ ਸਕਦੇ। ਹਕੀਕੀ ਇਨਕਲਾਬੀ ਫ਼ੌਜਾਂ, ਤਾਂ ਪਿੰਡਾਂ ਵਿਚ ਅਤੇ ਕਾਰਖ਼ਾਨਿਆਂ ਵਿਚ ਹਨ, ਕਿਸਾਨੀ ਅਤੇ ਮਜ਼ਦੂਰ। ਪਰ ਸਾਡੇ ‘ਬੁਰਜਵਾ’ ਨੇਤਾ ਉਨ੍ਹਾਂ ਨੂੰ ਨਾਲ ਲੈਣ ਦੀ ਹਿੰਮਤ ਨਾ ਕਰਦੇ ਹਨ ਅਤੇ ਨਾ ਹੀ ਕਰ ਸਕਦੇ ਹਨ। ਇਹ ਸੁੱਤੇ ਸ਼ੇਰ ਜੇ ਇਕ ਵਾਰ ਗਹਿਰੀ ਨੀਂਦ ਵਿਚੋਂ ਜਾਗ ਪਏ ਤਾਂ ਉਹ ਸਾਡੇ ਨੇਤਾਵਾਂ ਦੇ ਆਸ਼ਿਆਂ ਦੀ ਪੂਰਤੀ ਬਾਅਦ, ਰੁਕਣ ਵਾਲੇ ਨਹੀਂ ਹਨ। 1920 ਵਿਚ ਅਹਿਮਦਾਬਾਦ ਦੇ ਮਜ਼ਦੂਰਾਂ ਵਿਚ ਪਹਿਲੇ ਤਜਰਬੇ ਬਾਅਦ ਮਹਾਤਮਾ ਗਾਂਧੀ ਨੇ ਕਿਹਾ ਸੀ, “ਸਾਨੂੰ ਮਜ਼ਦੂਰਾਂ ਨਾਲ ਗਾਂਢਾ-ਸਾਂਢਾ ਨਹੀਂ ਕਰਨਾ ਚਾਹੀਦਾ। ਫੈਕਟਰੀ ਪਰੋਲੇਤਾਰੀ ਦਾ ਰਾਜਨੀਤਕ ਹਿੱਤ ਲਈ ਇਸਤੇਮਾਲ ਬਹੁਤ ਖ਼ਤਰਨਾਕ ਹੈ।” (ਮਈ 1921 ਦੇ ‘ਦੀ ਟਾਈਮਜ਼') ਤਦ ਤੋਂ ਉਨ੍ਹਾਂ ਨੇ ਇਸ ਜਮਾਤ ਨੂੰ ਪਹੁੰਚ ਕਰਨ ਦੀ ਕੋਈ ਖੇਚਲ ਨਹੀਂ ਕੀਤੀ। ਇਹੀ ਹਾਲ ਕਿਸਾਨੀ ਦਾ ਹੈ। 1922 ਦਾ ਬਾਰਦੋਲੀ ਸਤਿਆਗ੍ਰਹਿ ਪੂਰੀ ਤਰ੍ਹਾਂ ਦਰਸਾਉਂਦਾ ਹੈ ਕਿ ਨੇਤਾਵਾਂ ਨੇ ਕਿੰਨਾ ਖ਼ਤਰਾ ਮਹਿਸੂਸ ਕੀਤਾ ਜਦ ਉਨ੍ਹਾਂ ਨੇ ਕਿਸਾਨ ਜਮਾਤ ਦੀ ਉਸ ਬਗਾਵਤ ਨੂੰ ਦੇਖਿਆ ਜਿਸ ਨੇ ਸਿਰਫ ਵਿਦੇਸ਼ੀ ਕੌਮ ਦੇ ਗਲਬੇ ਨੂੰ ਹੀ ਪਰਾਂ ਨਹੀਂ ਵਗਾਹ ਮਾਰਨਾ ਸੀ, ਸਗੋਂ ਜ਼ਿਮੀਂਦਾਰਾਂ ਦਾ ਜੂਲਾ ਵੀ ਚੁੱਕ ਦੇਣਾ ਸੀ। ਇਹੀ ਕਾਰਨ ਹੈ ਕਿ ਸਾਡੇ ਲੀਡਰ ਅੰਗਰੇਜ਼ਾਂ ਅੱਗੇ ਗੋਡੇ ਟੇਕਣਾ ਪਸੰਦ ਕਰਦੇ ਹਨ, ਬਜਾਏ ਕਿਸਾਨਾਂ ਅੱਗੇ ਝੁਕਣ ਦੇ। ਪੰਡਤ ਜਵਾਹਰ ਲਾਲ ਦੀ ਗੱਲ ਵੱਖਰੀ ਹੈ। ਕੀ ਤੁਸੀਂ ਕਿਸੇ ਵੀ ਨੇਤਾ ਦਾ ਨਾਂ ਲੈ ਸਕਦੇ ਹੋ ਜਿਸ ਨੇ ਮਜ਼ਦੂਰਾਂ ਜਾਂ ਕਿਸਾਨਾਂ ਨੂੰ ਜਥੇਬੰਦ ਕਰਨ ਦੀ ਕੋਈ ਕੋਸ਼ਿਸ਼ ਕੀਤੀ ਹੋਵੇ? ਨਹੀਂ, ਉਹ ਇਹ ਖ਼ਤਰਾ ਮੂਲ ਨਹੀਂ ਲੈਣਗੇ। ਇਹੀ ਤਾਂ ਉਨ੍ਹਾਂ ਦੀ ਘਾਟ ਹੈ। ਇਸ ਕਰਕੇ ਮੈਂ ਕਹਿੰਦਾ ਹਾਂ ਕਿ ਉਹ ਸੰਪੂਰਨ ਇਨਕਲਾਬ ਨਹੀਂ ਚਾਹੁੰਦੇ। ਆਰਥਿਕ ਅਤੇ ਪ੍ਰਬੰਧਕੀ ਦਬਾਅ ਪਾ ਕੇ ਉਹ ਚੰਦ ਹੋਰ ਸੁਧਾਰ ਯਾਨੀ ਭਾਰਤੀ ਪੂੰਜੀਪਤੀਆਂ ਲਈ ਚੰਦ ਹੋਰ ਰਿਆਇਤਾਂ ਪ੍ਰਾਪਤ ਕਰਨਾ ਚਾਹੁਣਗੇ। ਇਸੇ ਕਰਕੇ ਮੈਂ ਕਹਿੰਦਾ ਹਾਂ ਕਿ ਇਸ ਅੰਦੋਲਨ ਦਾ ਭੱਠਾ ਤਾਂ ਬੈਠੇਗਾ ਹੀ। ਸ਼ਾਇਦ ਕਿਸੇ ਨਾ ਕਿਸੇ ਸਮਝੌਤੇ ਨਾਲ ਜਾਂ ਅਜਿਹੀ ਕਿਸੇ ਚੀਜ਼ ਦੇ ਬਗੈਰ ਹੀ। ਨੌਜਵਾਨ ਵਰਕਰ, ਜਿਹੜੇ ਪੂਰੀ ਤਨਦੇਹੀ ਨਾਲ ‘ਇਨਕਲਾਬ-ਜ਼ਿੰਦਾਬਾਦ’ ਦੇ ਨਾਅਰੇ ਲਗਾਉਂਦੇ ਹਨ, ਪੂਰੀ ਤਰ੍ਹਾਂ ਆਪ ਸੰਗਠਿਤ ਨਹੀਂ ਹਨ ਅਤੇ ਆਪਣੇ ਆਪ ਅੰਦੋਲਨ ਨੂੰ ਅੱਗੇ ਲਿਜਾਣ ਦੀ ਤਾਕਤ ਨਹੀਂ ਰੱਖਦੇ ਹਨ। ਅਸਲ ਵਿਚ ਸਾਡੇ ਵੱਡੇ ਲੀਡਰ, ਸਿਵਾਏ ਪੰਡਤ ਮੋਤੀ ਲਾਲ ਨਹਿਰੂ ਦੇ ਆਪਣੇ ਆਪ ਤੇ ਜ਼ਿੰਮੇਵਾਰੀ ਨਹੀਂ ਲੈਣਾ ਚਾਹੁੰਦੇ, ਇਹੀ ਕਾਰਨ ਹੈ ਕਿ ਉਹ ਘੜੀ ਮੁੜੀ ਗਾਂਧੀ ਅੱਗੇ ਬਿਨਾਂ ਸ਼ਰਤ ਦੇ ਗੋਡੇ ਟੇਕ ਦਿੰਦੇ ਹਨ। ਉਨ੍ਹਾਂ ਦੀ ਰਾਏ ਵੱਖਰੀ ਹੋਣ ਤੇ ਵੀ ਉਹ ਦੀ ਪੂਰੀ ਤਨਦੇਹੀ ਨਾਲ ਮੁਖ਼ਾਲਫਤ ਨਹੀਂ ਕਰਦੇ ਅਤੇ ਮਤੇ, ਮਹਾਤਮਾ ਕਰਕੇ ਹੀ ਪਾਸ ਕਰ ਦਿਤੇ ਜਾਂਦੇ ਹਨ। ਇਨ੍ਹਾਂ ਹਾਲਤਾਂ ਵਿਚ, ਨੌਜਵਾਨ ਕਾਰਕੁੰਨ ਜਿਹੜੇ ਇਨਕਲਾਬ ਵਾਸਤੇ ਪੂਰੀ ਸੰਜੀਦਗੀ ਰੱਖਦੇ ਹਨ, ਨੂੰ ਮੈਂ ਚਿਤਾਵਨੀ ਦੇਣਾ ਚਾਹਾਂਗਾ ਕਿ ਔਖਾ ਸਮਾਂ ਆ ਰਿਹਾ ਹੈ। ਉਹ ਚੌਕਸ ਰਹਿਣ, ਹੌਸਲਾ ਨਾ ਛੱਡਣ ਅਤੇ ਭੰਬਲ ਭੂਸੇ ਵਿਚ ਨਾ ਪੈਣ। ‘ਮਹਾਨ ਗਾਂਧੀ' ਦੀਆਂ ਘੋਲਾਂ ਦੇ ਤਜਰਬੇ ਬਾਅਦ ਅਸੀਂ ਹੁਣ ਦੇ ਹਾਲਾਤ ਬਾਰੇ ਅਤੇ ਭਵਿੱਖ ਦੇ ਪ੍ਰੋਗਰਾਮ ਬਾਰੇ ਸਾਫ਼ ਸਪੱਸ਼ਟ ਵਿਚਾਰ ਬਣਾ ਸਕਦੇ ਹਾਂ।
ਹੁਣ ਮੈਂ ਬਿਲਕੁਲ ਸਾਦੇ ਢੰਗ ਨਾਲ ਇਹ ਕੇਸ ਬਿਆਨ ਕਰਦਾ ਹਾਂ। ਤੁਸੀਂ ‘ਇਨਕਲਾਬ- ਜ਼ਿੰਦਾਬਾਦ' ਦੇ ਨਾਅਰੇ ਲਗਾਉਂਦੇ ਹੋ। ਮੈਂ ਇਹ ਮੰਨ ਕੇ ਤੁਰਦਾ ਹਾਂ ਕਿ ਤੁਸੀਂ ਇਸਦੇ ਮਤਲਬ ਸਮਝਦੇ ਹੋ। ਅਸੈਂਬਲੀ ਬੰਬ ਕੇਸ ਵਿਚ ਦਿੱਤੀ ਗਈ ਸਾਡੀ ਪਰਿਭਾਸ਼ਾ ਮੁਤਾਬਕ ਇਨਕਲਾਬ ਦਾ ਭਾਵ ਮੌਜੂਦਾ ਸਮਾਜਕ ਢਾਂਚੇ ਦੀ ਪੂਰਨ ਤਬਦੀਲੀ ਅਤੇ ਸਮਾਜਵਾਦ ਦੀ ਸਥਾਪਤੀ ਹੈ। ਇਸ ਮੰਤਵ ਲਈ ਸਾਡਾ ਫੌਰੀ ਆਸ਼ਾ ਤਾਕਤ ਹਾਸਲ ਕਰਨਾ ਹੈ। ਅਸਲ ਵਿਚ ‘ਰਿਆਸਤ’ ਯਾਨੀ ਸਰਕਾਰੀ ਮਸ਼ੀਨਰੀ ਰਾਜ ਕਰਦੀ ਜਮਾਤ ਦੇ ਹੱਥਾਂ ਵਿਚ, ਆਪਣੇ ਹਿੱਤਾਂ ਦੀ ਰਾਖੀ
ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/366