ਸਭ ਤੋਂ ਪਹਿਲਾਂ ਆਓ ਕਾਰਜਕਾਰਨੀ ਦੇ ਕਾਇਮ ਕਰਨ ਦੇ ਢੰਗ ਬਾਰੇ ਜ਼ਰੂਰ ਦੇਖੀਏ। ਕੀ ਕਾਰਜਕਾਰਨੀ ਨੂੰ ਅਸੈਂਬਲੀ ਦੇ ਚੁਣੇ ਹੋਏ ਮੈਂਬਰ ਚੁਣਦੇ ਹਨ ਜਾਂ ਅੱਗੇ ਵਾਂਗ ਉੱਪਰੋਂ ਹੀ ਠੋਸੀ ਜਾਂਦੀ ਹੈ। ਕੀ ਇਹ ਅਸੈਂਬਲੀ ਨੂੰ ਜਵਾਬਦੇਹ ਹੋਵੇਗੀ ਜਾਂ ਪਿਛਲੇ ਸਮੇਂ ਵਾਂਗ ਸਭਾ ਦੀ ਤੌਹਾਨੀ ਕਰੇਗੀ।
ਜਿਥੋਂ ਤਕ ਦੂਸਰੀ ਗੱਲ ਦਾ ਸੰਬੰਧ ਹੈ, ਉਸ ਨੂੰ ਅਸੀਂ ਬਾਲਗ ਚੋਣਾਂ ਦੇ ਹੱਕ ਦੀ ਗੁੰਜਾਇਸ਼ ਤੋਂ ਦੇਖ ਸਕਦੇ ਹਾਂ। ਜਾਇਦਾਦ ਮਾਲਕੀ ਦੀ ਧਾਰਾ ਨੂੰ ਪੂਰੀ ਤਰ੍ਹਾਂ ਖ਼ਤਮ ਕਰਕੇ ਵਿਆਪਕ ਲੋਕਾਂ ਵੋਟਾਂ ਦਾ ਅਧਿਕਾਰ ਦਿੱਤੇ ਜਾਣੇ ਚਾਹੀਦੇ ਹਨ, ਹਰ ਬਾਲਗ ਇਸਤਰੀ, ਪੁਰਸ਼ ਨੂੰ ਵੋਟ ਦਾ ਹੱਕ ਮਿਲਣਾ ਚਾਹੀਦਾ ਹੈ। ਹੁਣ ਤਾਂ ਅਸੀਂ ਸਿਰਫ ਇਹ ਦੇਖ ਸਕਦੇ ਹਾਂ ਕਿ ਵੋਟ ਅਧਿਕਾਰ ਕਿਸ ਹੱਦ ਤਕ ਦਿੱਤੇ ਜਾਂਦੇ ਹਨ।
ਜਿੱਥੋਂ ਤਕ ਢਾਂਚੇ ਦਾ ਸਵਾਲ ਹੈ, ਅਜੇ ਦੋ ਸਭਾਵਾਂ ਵਾਲੀ ਸਰਕਾਰ ਹੈ। ਮੇਰੇ ਵਿਚਾਰ ਵਿਚ ਉੱਚ ਸਭਾ ਬੁਰਜੂਆ ਭਰਮ ਜਾਲ ਜਾਂ ਝਾਂਸੇ ਬਿਨਾਂ ਹੋਰ ਕੁਝ ਨਹੀਂ। ਮੇਰੇ ਮੁਤਾਬਕ ਜਿੱਥੋਂ ਤਕ ਆਸ ਕੀਤੀ ਜਾ ਸਕਦੀ ਹੈ ਕਿ ਇਕ ਸਭਾ ਵਾਲੀ ਸਰਕਾਰ ਚੰਗੀ ਹੈ।
ਮੈਂ ਇਥੇ ਸੂਬਾਈ ਖੁਦ ਮੁਖਤਿਆਰੀ ਬਾਰੇ ਕੁਝ ਕਹਿਣਾ ਚਾਹੁੰਦਾ ਹਾਂ। ਜੋ ਕੁਝ ਮੈਂ ਸੁਣਿਆ ਹੈ, ਉਸ ਦੇ ਆਧਾਰ 'ਤੇ ਮੈਂ ਇਹ ਕਹਿ ਸਕਦਾ ਹਾਂ ਕਿ ਉਪਰੋਂ ਠੋਸਿਆ ਗਵਰਨਰ, ਜਿਸ ਨੂੰ ਅਸੈਂਬਲੀ ਤੋਂ ਉਪਰ ਖ਼ਾਸ ਤਾਕਤਾਂ ਦਿੱਤੀਆਂ ਗਈਆਂ ਹੋਣ, ਤਾਨਾਸ਼ਾਹ ਤੋਂ ਘੱਟ ਸਾਬਤ ਨਹੀਂ ਹੋਵੇਗਾ। ਆਪਾਂ ਇਸ ਨੂੰ ਸੂਬਾਈ ਖੁਦ-ਮੁਖਤਿਆਰੀ ਨਾ ਕਹਿ ਕੇ ਸੂਬਾਈ ਜ਼ੁਲਮ ਕਹੀਏ। ਇਹ ਰਾਜ ਦੀਆਂ ਸੰਸਥਾਵਾਂ ਦਾ ਅਜੀਬ ਜਮਹੂਰੀ ਕਰਨ ਹੈ।
ਤੀਸਰੀ ਗੱਲ ਤਾਂ ਬਿਲਕੁਲ ਸਾਫ ਹੈ। ਪਿਛਲੇ ਦੋ ਸਾਲਾਂ ਤੋਂ ਅੰਗਰੇਜ਼ ਸਿਆਸਤਦਾਨ ਉਸ ਵਾਅਦੇ ਨੂੰ ਖ਼ਤਮ ਕਰਨ 'ਤੇ ਲੱਗੇ ਹੋਏ ਹਨ, ਜਿਹੜਾ ਮੈਂਟੋਗਯੂ ਨੇ ਇਹ ਕਹਿ ਕੇ ਕੀਤਾ ਸੀ ਕਿ ਜਦ ਤਕ ਅੰਗਰੇਜ਼ੀ ਖਜ਼ਾਨੇ ਵਿਚ ਜਾਨ ਹੈ ਹਰ ਦਸ ਸਾਲ ਬਾਅਦ ਹੋਰ ਸੁਧਾਰ ਕੀਤੇ ਜਾਂਦੇ ਰਹਿਣਗੇ।
ਅਸੀਂ ਦੇਖ ਸਕਦੇ ਹਾਂ ਕਿ ਉਨ੍ਹਾਂ ਨੇ ਭਵਿੱਖ ਲਈ ਕੀ ਫੈਸਲਾ ਕੀਤਾ ਹੈ। ਮੈਂ ਗੱਲ ਸਪੱਸ਼ਟ ਕਰ ਦਿਆਂ ਕਿ ਅਸੀਂ ਇਨ੍ਹਾਂ ਗੱਲਾਂ ਦਾ ਵਿਸ਼ਲੇਸ਼ਣ ਇਸ ਕਰਕੇ ਨਹੀਂ ਕਰ ਰਹੇ ਕਿ ਪ੍ਰਾਪਤੀਆਂ ’ਤੇ ਖ਼ੁਸ਼ੀ ਮਨਾਈ ਜਾਵੇ, ਸਗੋਂ ਇਸ ਲਈ ਕਿ ਜਨਤਾ ਨੂੰ ਚੇਤੰਨ ਕੀਤਾ ਜਾ ਸਕੇ ਅਤੇ ਆਉਣ ਵਾਲੀ ਜੱਦੋ-ਜਹਿਦ ਲਈ ਤਿਆਰ ਕੀਤਾ ਜਾਵੇ। ਸਾਡੇ ਲਈ ਸਮਝੌਤਾ ਗੋਡੇ ਟੇਕਣਾ ਨਹੀਂ ਹੈ। ਸਗੋਂ ਇਕ ਕਦਮ ਅੱਗੇ ਤੇ ਫਿਰ ਕੁਝ ਆਰਾਮ।
ਪਰ ਨਾਲ ਹੀ ਸਾਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਸਮਝੌਤਾ ਇਸ਼ ਤੋਂ ਵੱਧ ਹੋਰ ਹੈ ਵੀ ਕੁਝ ਨਹੀਂ। ਇਹ ਆਖ਼ਰੀ ਮੰਤਵ ਤੇ ਆਖ਼ਰੀ ਆਰਾਮ ਦੀ ਥਾਂ ਨਹੀਂ ਹੈ।
* * *
ਮੌਜੂਦਾ ਹਾਲਤ ਬਾਰੇ ਕੁਝ ਹੱਦ ਤੱਕ ਵਿਚਾਰ ਕਰਨ ਬਾਅਦ ਆਓ ਭਵਿੱਖ ਦਾ ਪ੍ਰੋਗਰਾਮ 'ਤੇ ਕਾਰਜ ਨੀਤੀ ਕੀ ਹੋਵੇ, ਬਾਰੇ ਵੀ ਵਿਚਾਰ ਕਰੀਏ।
ਜਿਵੇਂ ਕਿ ਮੈਂ ਪਹਿਲਾਂ ਦਸਿਆ ਕਿ ਕਿਸੇ ਇਨਕਲਾਬੀ ਪਾਰਟੀ ਲਈ ਨਿਸ਼ਚਿਤ ਪ੍ਰੋਗਰਾਮ ਦਾ ਹੋਣਾ ਬਹੁਤ ਜ਼ਰੂਰੀ ਹੈ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਨਕਲਾਬ ਦਾ ਮਤਲਬ ਸਰਗਰਮੀ ਹੈ। ਇਸ ਦਾ ਮਤਲਬ ਜਥੇਬੰਦ ਅਤੇ ਸਿਲਸਲੇਵਾਰ ਕੰਮ ਰਾਹੀਂ ਸੋਚੀ ਸਮਝੀ ਤਬਦੀਲੀ ਲਿਆਉਣਾ ਹੈ ਅਤੇ ਇਕ ਦਮ, ਅਸੰਗਠਿਤ ਜਾਂ ਸੁੱਤੇ ਸਿੱਧ ਆਈ ਤਬਦੀਲੀ
ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/368