1928 ਵਿਚ ਸਾਈਮਨ ਕਮਿਸ਼ਨ ਦੇ ਵਿਰੋਧ ਵਿਚ ਜਨਤਕ ਲਹਿਰ ਲਾਮਬੰਦ ਕੀਤੀ ਤੇ ਜਦ ਨਵੰਬਰ 1928 ਵਿਚ ਲਾਲਾ ਲਾਜਪਤ ਰਾਏ ਮਰ ਗਏ ਤਾਂ ਦੇਸ਼ ਭਰ ਵਿਚ ਇਕ ਅਜਿਹੀ ਬੇਬਸੀ ਦੀ ਲਹਿਰ ਦੌੜ ਗਈ ਕਿ ਉਸਨੂੰ ਤੋੜਨਾ ਲੋਕਾਂ ਦੀ ਮਾਨਸਕ ਉਲਝਣ ਨੂੰ ਤੋੜਨਾ ਸੀ। ਸੋ ਸਾਂਡਰਸ ਨੂੰ ਮਾਰ ਕੇ ਲੋਕਾਂ ਦੇ ਮਾਨਸਿਕ ਡਰ ਨੂੰ ਤੋੜਿਆ ਗਿਆ। ਇਸ ਨਾਲ ਦੇਸ਼ ਦੇ ਨੇਤਾਵਾਂ ਵਿਚ ਵੀ ਇਨਕਲਾਬੀਆਂ ਲਈ ਸਤਿਕਾਰ ਵਧ ਗਿਆ। ਪਰ ਇਨਕਲਾਬੀ ਕਿਸ ਸੰਕਲਪ ਲਈ ਜੂਝ ਰਹੇ ਹਨ ਇਹ ਲੋਕਾਂ ਸਾਹਮਣੇ ਰੱਖਣ ਦਾ ਵਕਤ ਵੀ ਨਾਲ ਹੀ ਆ ਗਿਆ। 1929 ਵੇਲੇ ਦੁਨੀਆ ਵਿਚ ਸਾਮਰਾਜੀ ਮੰਦਵਾੜੇ ਦਾ ਸਮਾਂ ਸੀ, ਪਬਲਿਕ ਸੇਫਟੀ ਬਿੱਲ ਤੇ ਟਰੇਡ ਡਿਸਪਿਊਟਸ ਬਿੱਲ (ਹੁਣ ਐੱਨ.ਐੱਸ.ਏ. ਤੇ ਜ਼ਰੂਰੀ ਸੇਵਾਵਾਂ ਐਕਟ, 1981, ਇਸ ਦੇ ਹੀ ਬਦਲਵੇਂ ਨਾਂ ਹਨ) ਵਰਗੇ ਕਾਲੇ ਦਮਨਕਾਰੀ ਕਾਨੂੰਨ ਲਿਆ ਕੇ ਕਾਮੇ, ਕਿਰਤੀਆਂ ਦੀਆਂ ਜਥੇਬੰਦੀਆਂ ਦਾ ਦਮਨ ਕਰਨ ਦਾ ਇਰਾਦਾ ਅੰਗਰੇਜ਼ ਸਾਮਰਾਜ ਨੇ ਕੀਤਾ। 8 ਅਪ੍ਰੈਲ 1929 ਇਨ੍ਹਾਂ ਦੇ ਖ਼ਿਲਾਫ਼ ਭਾਰਤੀ ਆਵਾਜ਼ ਬੁਲੰਦ ਕਰਨ ਲਈ ਭਗਤ ਸਿੰਘ ਤੇ ਦੱਤ ਨੇ ਦਿੱਲੀ ਅਸੈਂਬਲੀ ਵਿਚ ਬੰਬ ਸੁੱਟਿਆ। ਡੱਟ ਕੇ ਬਿਆਨ ਦਿੱਤਾ ਅਤੇ ਜਨਤਾ ਨੂੰ ਇਨਕਲਾਬ ਦੇ ਅਰਥ ਵੀ ਸਮਝਾ ਦਿੱਤੇ।
ਇਸ ਤੋਂ ਬਾਅਦ ਜੇਲ੍ਹਾਂ ਵਿਚ ਮੰਦੇ ਹਾਲ ਦਾ ਜੋ ਸਾਹਮਣਾ ਰਾਜਨੀਤਿਕ ਕੈਦੀਆਂ ਨੂੰ ਕਰਨਾ ਪੈ ਰਿਹਾ ਸੀ, ਉਸਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ ਲੰਬੀ ਭੁੱਖ-ਹੜਤਾਲ ਕੀਤੀ ਗਈ। ਜੂਨ 1929 ਤੋਂ ਇਹ ਭੁੱਖ-ਹੜਤਾਲ ਚੱਲੀ। 13 ਸਤੰਬਰ, 1929 ਨੂੰ ਭੁੱਖ-ਹੜਤਾਲ ਦੌਰਾਨ ਜੇਤਿੰਦਰ ਨਾਥ ਸ਼ਹੀਦ ਹੋ ਗਏ। ਕੁਝ ਸ਼ਰਤਾਂ ਮੰਨ ਲਈਆਂ ਗਈਆਂ, ਜਿਸ ਵਿਚ ਕਿਤਾਬਾਂ ਪੜ੍ਹਨ, ਨੋਟਸ ਬਣਾਉਣ ਤੇ ਲਿਖਣ ਦਾ ਹੱਕ ਵੀ ਰਾਜਸੀ ਕੈਦੀਆਂ ਨੂੰ ਮਿਲਿਆ। ਇਸ ਦੌਰਾਨ ਭਾਰਤ ਵਿਚ ਸਾਂਝੀਵਾਲ ਰਾਜ ਦੀ ਕਾਮਯਾਬੀ ਲਈ ਤੇ ਦੂਸਰੇ ਅਹਿਮ ਮਸਲਿਆਂ ਤੇ ਭਗਤ ਸਿੰਘ ਬਹੁਤ ਕੁਝ ਲਿਖ ਸਕੇ। ਇਹ ਸਮਾਂ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦਾ ਅਮਲੀ ਤੌਰ 'ਤੇ ਇਨਕਲਾਬੀ ਜੀਵਨ ਲੋਕਾਂ ਸਾਹਮਣੇ ਰੱਖਣ ਦਾ ਸੀ। ਹਾਲਾਤਾਂ ਨੂੰ ਸੁਧਾਰਨ ਲਈ ਜੱਦੋ-ਜਹਿਦ ਦਾ।
ਇਸ ਸਾਰੇ ਵਕਤ ਸਮੇਂ ਪਹਿਲਕਦਮੀ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੇ ਹੱਥਾਂ ਵਿਚ ਰਹੀ, ਚਾਹੇ ਜੇਲ੍ਹ ਸੁਧਾਰ ਦੀ ਗੱਲ ਸੀ ਜਾਂ ਲਾਹੌਰ ਸਾਜ਼ਸ਼ ਕੇਸ ਦਾ ਮੁਕੱਦਮਾ। ਹਰ ਕਦਮ 'ਤੇ ਸਮਾਜਵਾਦ ਦੇ ਮਨੋਰਥ ਦਾ ਪ੍ਰਚਾਰ ਚਲਦਾ ਰਿਹਾ। ਆਪਣੇ ਮੁਕੱਦਮੇ ਦੀ ਸੰਜੀਦਗੀ ਦੇ ਬਾਵਜੂਦ ਉਨ੍ਹਾਂ ਦਾ ਮੁਕੱਦਮੇ ਵੱਲ ਰਵੱਈਆ ਮਖੌਲਕੁਨ ਰਿਹਾ ਤੇ ਲੋਕਾਂ ਵਿਚ ਭਗਤ ਸਿੰਘ ਤੇ ਉਸਦੇ ਸਾਥੀਆਂ ਦਾ ਪਿਆਰ ਵਧਦਾ ਗਿਆ ਤੇ ਅੰਗਰੇਜ਼ ਸਾਮਰਾਜ ਦਾ ਡਰ ਲੋਕਾਂ ਵਿਚ ਖ਼ਤਮ ਹੁੰਦਾ ਗਿਆ।
ਇਸ ਸਮੇਂ ਦੌਰਾਨ ਆਪਣੀਆਂ ਲਿਖਤਾਂ ਰਾਹੀਂ ਲੋਕਾਂ ਵਿਚ ਇਸ ਸਮਾਜਵਾਦ ਦੀ ਮੰਜ਼ਿਲ ਦੀ ਪ੍ਰਾਪਤੀ ਲਈ ਕੋਸ਼ਿਸ਼ ਕਰਨ ਬਾਰੇ ਲੇਖ ਲਿਖੇ ਜਾਂਦੇ ਰਹੇ।
ਆਖ਼ਰ 7 ਅਕਤੂਬਰ 1930 ਨੂੰ ਮੁਕੱਦਮੇ ਦਾ ਡਰਾਮਾ ਖ਼ਤਮ ਹੋਇਆ। ਸਜ਼ਾ, ਫ਼ਾਂਸੀ ਤਿੰਨਾਂ ਸਾਥੀਆਂ ਨੂੰ ਦਿੱਤੀ ਗਈ। ਪਰ ਜੇਲ੍ਹ ਕੋਠੜੀ ਦੇ 6 ਮਹੀਨੇ ਵੀ ਉਨ੍ਹਾਂ ਇਨਕਲਾਬ ਦੀ ਸਫਲਤਾ ਲਈ ਵਿਚਾਰ ਕਰਦੇ, ਸਾਥੀਆਂ ਨਾਲ ਵਿਚਾਰ ਸਾਂਝੇ ਕਰਦੇ ਗੁਜ਼ਾਰੇ। ਇਹ ਲਿਖਤਾਂ ਤੁਸੀਂ ਇਥੇ ਪੜ੍ਹ ਸਕੋਗੇ।
23 ਮਾਰਚ, 1931 ਦੇ ਆਖ਼ਰੀ ਦਿਨ ਭਗਤ ਸਿੰਘ ਲੈਨਿਨ ਪੜ੍ਹ ਰਹੇ ਸਨ। ਇਸ ਵਿਚ ਵੀ ਇਕ ਸੁਨੇਹਾ ਹੈ ਕਿ ਆਉਣ ਵਾਲੇ ਸਮੇਂ ਵਿਚ ਉਸ ਵਕਤ ਦਾ ‘ਸਫਲ ਤਜਰਬਾ’ ਗਹਿਰੀ
ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ / 22