ਵੱਡੀ ਤਬਾਹੀ ਵੱਲ ਵਧ ਰਿਹਾ ਹੈ। ਦੋ ਜਾਂ ਤਿੰਨ ਸਾਲ ਵਿਚ ਸ਼ਾਇਦ ਵਿਨਾਸ਼ ਹੋ ਜਾਵੇਗਾ। ਅਗਰ ਅਸੀਂ ਅਜੇ ਵੀ ਆਪਣੀ ਸ਼ਕਤੀ ਖਿੰਡਾਉਂਦੇ ਰਹੇ ਅਤੇ ਇਨਕਲਾਬੀ ਸ਼ਕਤੀਆਂ ਨੂੰ ਨਾ ਇਕਮੁੱਠ ਕਰਕੇ ਤੋਰਿਆ ਤਾਂ ਸੰਕਟ ਆਵੇਗਾ ਅਤੇ ਅਸੀਂ ਉਸ ਨੂੰ ਸੰਭਾਲਣ ਲਈ ਤਿਆਰ ਨਹੀਂ ਹੋਵਾਂਗੇ।ਆਪਾਂ ਚੇਤਾਵਨੀ ਸਵੀਕਾਰ ਕਰੀਏ ਦੋ ਜਾਂ ਤਿੰਨ ਸਾਲ ਵਿਚ ਇਨਕਲਾਬ ਵੱਲ ਵਧਣ ਦੀ ਪਲਾਨ ਬਣਾਈਏ।
* * *
104. ਜੰਗ ਅਜੇ ਜਾਰੀ ਹੈ
ਗਵਰਨਰ ਪੰਜਾਬ ਨੂੰ ਖ਼ਤ
[ਜਦ ਇੱਕ ਵਕੀਲ ਨੇ ਸੁਝਾਅ ਦਿੱਤਾ ਕਿ ਰਹਿਮ ਦੀ ਅਪੀਲ ਅਜੇ ਵੀ ਕੀਤੀ ਜਾ ਸਕਦੀ ਹੈ ਤਾਂ ਭਗਤ ਸਿੰਘ ਦਾ ਜਵਾਬ ਸੀ ਕਿ ਉਨ੍ਹਾਂ ਨੇ ਇਕ ਪੈਗਾਮ ਗਵਰਨਰ ਨੂੰ 20 ਮਾਰਚ ਨੂੰ ਹੀ ਭੇਜ ਦਿੱਤਾ ਹੈ। ਇਸ ਬੇਖੌਫ਼ ਜਵਾਬ ਨੇ ਜਿਥੇ ਅੰਗਰੇਜ਼ ਸਰਕਾਰ ਨੂੰ ਆਖ਼ਰੀ ਸੱਟ ਮਾਰੀ ਉਥੇ ਭਾਰਤੀ ਲੋਕਾਂ ਦੇ ਮਨਾਂ ਵਿਚ ਅੰਗਰੇਜ਼ੀ ਰਾਜ ਦਾ ਖੌਫ਼ ਦੂਰ ਕਰ ਦਿੱਤਾ।
ਉਨ੍ਹਾਂ ਦਾ ਇਤਿਹਾਸਕ ਪੈਗ਼ਾਮ ਸੀ ਕਿ, “ਜਦ ਤਕ ਸਮਾਜਵਾਦੀ ਲੋਕ ਰਾਜ ਸਥਾਪਤ ਨਹੀਂ ਹੋ ਜਾਂਦਾ, ਤੇ ਸਮਾਜ ਦਾ ਵਰਤਮਾਨ ਢਾਂਚਾ ਖ਼ਤਮ ਕਰਕੇ ਉਸ ਦੇ ਥਾਂ ਸਮਾਜਕ ਖੁਸ਼ਹਾਲੀ 'ਤੇ ਆਧਾਰਤ ਸਮਾਜਿਕ ਢਾਂਚਾ ਨਹੀਂ ਉਸਰ ਜਾਂਦਾ...ਜੰਗ ਹੋਰ ਨਵੇਂ ਜੋਸ਼, ਹੋਰ ਵਧੇਰੀ ਨਿਡਰਤਾ, ਬਹਾਦਰੀ ਅਤੇ ਅਟਲ ਇਰਾਦੇ ਨਾਲ ਲੜੀ ਜਾਂਦੀ ਰਹੇਗੀ।”
ਉਨ੍ਹਾਂ ਦਾ ਸੰਦੇਸ਼ ਅੱਜ ਤਕ ਗੂੰਜਦਾ ਹੈ-ਸੰਪਾਦਕ
20 ਮਾਰਚ, 1931
ਮਿਲੇ
ਗਵਰਨਰ ਪੰਜਾਬ, ਸ਼ਿਮਲਾ
ਸ਼੍ਰੀਮਾਨ,
ਉਚਿਤ ਸਨਮਾਨ ਨਾਲ ਅਸੀਂ ਤੁਹਾਡਾ ਧਿਆਨ ਹੇਠ ਲਿਖੀਆਂ ਗੱਲਾਂ ਵੱਲ ਦਿਵਾਂਦੇ ਹਾਂ।
ਭਾਰਤ ਵਿਚ ਅੰਗਰੇਜ਼ੀ ਸਰਕਾਰ ਦੇ ਮੁਖੀ, ਵਾਇਸਰਾਏ ਦੇ ਵਿਸ਼ੇਸ਼ ਲਾਹੌਰ ਸਾਜ਼ਿਸ਼ ਕੇਸ ਬਾਰੇ ਹੁਕਮ ਮੁਤਾਬਕ, ਸਾਡੇ ਕੇਸ ਦੀ ਸੁਣਵਾਈ ਲਈ ਖਾਸ ਅਦਾਲਤ (ਟ੍ਰਿਬਿਊਨਲ) ਕਾਇਮ ਕੀਤੀ ਗਈ` ਸੀ, ਜਿਸ ਨੇ ਸਾਨੂੰ 7 ਅਕਤੂਬਰ, 1930 ਵਾਲੇ ਦਿਨ ਫ਼ਾਂਸੀ ਦੀ ਸਜ਼ਾ ਸੁਣਾਈ ਸੀ। ਸਭ ਤੋਂ ਵੱਡਾ ਦੋਸ਼, ਇੰਗਲੈਂਡ ਦੇ ਰਾਜੇ ਸਮਰਾਟ ਜਾਰਜ ਪੰਚਮ ਵਿਰੁੱਧ ਜੰਗ ਛੇੜਨ ਦਾ ਸੀ।
ਇਹ ਫ਼ੈਸਲਾ ਦਿੰਦੇ ਸਮੇਂ ਅਦਾਲਤ ਨੇ ਦੋ ਗੱਲਾਂ ਮਿੱਥੀਆਂ ਹਨ।
ਪਹਿਲੀ ਇਹ ਕਿ ਅੰਗਰੇਜ਼ਾਂ ਤੇ ਭਾਰਤੀ ਜਨਤਾ ਵਿਚਾਲੇ ਜੰਗ ਚੱਲ ਰਹੀ ਹੈ। ਦੂਸਰਾ ਇਹ ਕਿ ਅਸਾਂ ਨਿਯਚਿਤ ਰੂਪ ਵਿਚ ਇਸ ਜੰਗ ਵਿਚ ਹਿੱਸਾ ਲਿਆ ਹੈ। ਜਿਸ ਕਰਕੇ ਅਸੀਂ ਜੰਗੀ ਕੈਦੀ ਹਾਂ।
ਭਾਵੇਂ ਦੂਸਰੀ ਗੱਲ ਦੀ ਵਿਆਖਿਆ ਕਰਦੇ ਹੋਏ ਬਹੁਤ ਹੱਦ ਤਕ ਚਲਾਕੀ ਤੋਂ ਕੰਮ ਲਿਆ ਗਿਆ ਹੈ, ਜਿਸ ਕਰਕੇ ਇਸ ਦੇ ਖ਼ਿਲਾਫ਼ ਕੁਝ ਕਹਿਣਾ ਜ਼ਰੂਰ ਭਾਸਦਾ ਹੈ; ਪਰ ਫਿਰ ਵੀ ਅਸੀਂ ਇਹ ਕਹੇ ਬਗ਼ੈਰ ਨਹੀਂ ਰਹਿ ਸਕਦੇ ਕਿ ਸਾਡੇ ਬਾਰੇ ਇਸ ਤਰ੍ਹਾਂ ਕਹਿ ਕੇ, ਸਾਨੂੰ ਸਨਮਾਨਿਆ ਗਿਆ ਹੈ।
ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/380