ਸਨਾਤਨੀ ਰੀਤੀ ਨਾਲ ਅਤੇ ਸੁਖਦੇਵ ਦਾ ਆਰੀਆ ਸਮਾਜ ਤਰੀਕੇ ਨਾਲ ਕੀਤਾ ਗਿਆ ਹੈ। ਇਸ ਦੀ ਗੁਆਹੀ ਕਸੂਰ ਦੇ ਗਰੰਥੀ ਤੇ ਪੰਡਤਾਂ ਤੋਂ ਪੁਆਈ ਗਈ ਸੀ। ਇਸ ਦੀ ਚਾਲ, ਜੋ ਭਾਰਤ ਦੀ ਫਿਰਕਾਪ੍ਰਸਤੀ ਦੀ ਕਮਜ਼ੋਰੀ ਦਾ ਲਾਭ ਉਠਾਉਂਦੇ ਹੋਏ ਅੰਗਰੇਜ਼ ਨੇ ਖੇਡੀ ਸੀ। ਅਗਰ ਗਰੰਥੀ ਜਨਾਬ ਸੰਸਕਾਰ 'ਤੇ ਗਏ ਸਨ ਤਾਂ ਫਿਰ ਉਹਨਾਂ ਨੂੰ ਸਿਰਫ ਵਾਲ ਹੀ ਦਿਸੇ, ਟੁਕੜੇ ਤੇ ਖ਼ੂਨ ਨਜ਼ਰ ਨਾ ਆਇਆ। ਬੀਬੀ ਜੀ ਦਸਦੇ ਹਨ ਕਿ ਸਵੇਰੇ ਪੁੱਜਣ 'ਤੇ ਉਨ੍ਹਾਂ ਨੇ ਉਥੇ ਸੰਤਰੇ ਦੇ ਛਿਲਕੇ, ਗੰਨੇ ਦੀਆਂ ਗਨੇਰੀਆਂ ਵੀ ਦੇਖੀਆਂ ਸਨ। ਇਹ ਵੀ ਪਤਾ ਲੱਗਾ ਕਿ ਲਾਸ਼ਾਂ ਨਾਲ ਸਿਰਫ ਅੰਗਰੇਜ਼ ਫ਼ੌਜੀ ਹੀ ਆਏ ਸਨ। ਅੰਗਰੇਜ਼ ਦਾ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਤੋਂ ਡਰ ਤੇ ਉਨ੍ਹਾਂ ਵਿਰੁੱਧ ਗੁੱਸਾ ਇੰਨਾ ਸੀ ਕਿ ਕਾਲਾ ਵਰੰਟ ਲਿਖਣ ਵਾਲੀ ਕਲਮ ਫਿਲੌਰ ਕਿਲ੍ਹੇ ਵਿਚ ਲਿਆ ਕੇ ਰੱਖੀ ਗਈ ਤਾਂ ਕਿ ਟਰੇਨਿੰਗ ਪਾ ਰਹੇ ਅੰਗਰੇਜ਼ ਅਫਸਰਾਂ ਨੂੰ ਸਾਂਡਰਸ ਦੀ ਫੋਟੋ ਤੇ ਕਲਮ ਦਿਖਾ ਕੇ ਹੌਸਲਾ ਵਧਾ ਸਕਣ। ਖ਼ੈਰ ਅੰਗਰੇਜ਼ਾਂ ਦੀ ਵਖਰੇਵਾਂ ਪਾਊ ਫਿਰਕਾਪ੍ਰਸਤੀ ਦੀ ਚਾਲ ਦੇ ਜਾਲ ਵਿਚ ਦੇਸ਼ ਭਗਤ ਗਿਆਨੀ ਨਾਹਰ ਸਿੰਘ ਫਸ ਹੀ ਗਏ ਕਿਉਂਕਿ ਉਨ੍ਹਾਂ ਨੂੰ ਭਾਈ ਰਣਧੀਰ ਸਿੰਘ ਦੀ ਕਰਾਮਾਤੀ ਸ਼ਖ਼ਸੀਅਤ ਵਿਚ ਅਥਾਹ ਯਕੀਨ ਸੀ।
ਹਾਂ ਇਹ ਠੀਕ ਹੈ ਕਿ ਭਾਈ ਸਾਹਿਬ ਤੇ ਸ਼ਹੀਦ ਭਗਤ ਸਿੰਘ ਵਿਚ ਇਕ ਮੁਲਾਕਾਤ 4 ਅਕਤੂਬਰ, 1930 ਨੂੰ ਹੋਈ। ਇਸ ਬਾਰੇ ਅੱਗੇ ਲਿਖਿਆ ਜਾਵੇਗਾ।
ਤੀਸਰਾ ਭੁਲੇਖੇ ਦਾ ਆਧਾਰ ਮੰਜੇ ਤੇ ਬੈਠੇ ਭਗਤ ਸਿੰਘ ਦੀ ਤੇ ਸੀ.ਆਈ.ਡੀ. ਦੇ ਇਨਸਪੈਕਟਰ ਦੀ ਫੋਟੋ ਹੈ। ਇਹ ਬੜੀ ਦੁਖਦਾਈ ਗੱਲ ਹੈ ਕਿ ਗਿਆਨੀ ਜੀ ਜੋ ਖ਼ੁਦ ਜੇਲ੍ਹ ਕੱਟ ਆਏ ਹਨ, ਨੇ ਭੁਲੇਖੇ ਤੇ ਅੰਧ-ਵਿਸ਼ਵਾਸ ਵਿਚ ਇਹ ਵੀ ਭੁਲਾ ਦਿੱਤਾ ਕਿ ਮੌਤ ਕੋਠੜੀ ਵਿਚ ਮੰਜਾ ਨਹੀਂ ਮਿਲਦਾ ਤੇ ਨਾ ਹੀ ਪਾਟੀ ਕਮੀਜ਼ ਪਾਈ ਜਾਂਦੀ ਹੈ। ਕਿਉਂਕਿ ਫੋਟੋ ਦੀ ਕਾਪੀ ਸ਼੍ਰੀ ਸ਼ਾਮ ਲਾਲ ਨੇ ਦਿਤੀ ਸੀ ਜਿਨ੍ਹਾਂ ਨੂੰ ਸ. ਕੁਲਬੀਰ ਸਿੰਘ ਭਾਈ ਸ਼ਹੀਦ ਭਗਤ ਸਿੰਘ ਨੇ ਦਿਤੀ ਸੀ, ਤੋਂ ਇਹ ਸਮਝ ਜਾਣਾ ਕਿ ਫ਼ਾਂਸੀ ਤੋਂ ਚੰਦ ਮਿੰਟ ਪਹਿਲਾਂ ਖਿਚੀ ਗਈ ਹੈ, ਇਹ ਭੁਲੇਖਾ ਸਾਰੇ ਅੰਤਰੀਵ ਖਿਆਲੀ (Subjective) ਸੋਚ ਵਾਲਿਆਂ ਨੂੰ ਲਗ ਹੀ ਜਾਂਦਾ ਹੈ, ਜਦੋਂ ਹਰ ਨਵੇਂ ਤੱਥ ਨੂੰ ਪੂਰੀ ਤਰ੍ਹਾਂ ਤਰਕ ਤੇ ਨਾ ਉਤਾਰਿਆ ਜਾਵੇ। ਇਸ ਫੋਟੋ ਦੀ ਅਸਲੀਅਤ ਕੀ ਹੈ, ਸ਼੍ਰੀ ਮਿਲਖਾ ਸਿੰਘ ਨਿੱਝਰ ਦਸ ਸਕਦੇ ਹਨ ਜਿਨ੍ਹਾਂ ਕੋਲ ਅਸਲ ਫੋਟੋ ਹੈ ਤੇ ਜਿਨ੍ਹਾਂ ਨੇ ਪੁਲਿਸ ਰਿਕਾਰਡ ਵਿਚੋਂ ਚੋਰੀ ਕਰਕੇ ਲਿਆਂਦੀ ਸੀ ਅਤੇ 1949 ਵਿਚ ਸ. ਕੁਲਬੀਰ ਸਿੰਘ ਨੂੰ ਦਿੱਤੀ ਸੀ। ਇਹ ਫੋਟੋ ਮਈ 1927 ਵਿਚ ਭਗਤ ਸਿੰਘ ਦੀ ਪਹਿਲੀ ਗ੍ਰਿਫ਼ਤਾਰੀ ਤੋਂ ਬਾਅਦ ਹਫਤੇ ਦੀ ਪੁਛ ਪੜਤਾਲ ਦੇ ਦੌਰਾਨ ਪੁਲਿਸ ਨੇ ਚੋਰੀ ਖਿੱਚੀ ਸੀ, ਨਾਲ ਬੈਠੇ ਹਨ ਸ਼੍ਰੀ ਗੋਪਾਲ ਸਿੰਘ ਨੌਸ਼ਹਿਰਾ ਪਨੂੰਆਂ ਡੀ.ਐਸ.ਪੀ. ਸੀ.ਆਈ.ਡੀ. (ਆਰਸੀ ਅਪ੍ਰੈਲ, 1980)
ਸੋ ਪਾਠਕੋ ਤੁਸੀਂ ਵਿਚਾਰੋ ਕਿ ਇਹ ਤਿੰਨੇ ਅਧਾਰ ਬੇ-ਬੁਨਿਆਦ ਹਨ। ਇਹ ਭੁਲੇਖਾ ਖੜ੍ਹਾ ਕਰਕੇ ਭਗਤ ਸਿੰਘ ਨੂੰ ਦੁਬਾਰਾ ਫ਼ਾਂਸੀ ਜ਼ਰੂਰ ਚੜ੍ਹਾਇਆ ਗਿਆ ਹੈ। ਕਿਉਂਕਿ ਅੰਗਰੇਜ਼ ਚਾਹੁੰਦੇ ਸਨ ਕਿ ਅਗਰ ਇਹ ਸਾਬਤ ਕਰ ਦਿੱਤਾ ਜਾਵੇ ਕਿ ਸਾਬਤ ਕਦਮ, ਇਨਕਲਾਬੀ ਭਗਤ ਸਿੰਘ ਅਖ਼ੀਰੀ ਪਲਾਂ 'ਤੇ ਥਿੜਕ ਗਿਆ ਸੀ ਤਾਂ ਉਨ੍ਹਾਂ ਦੇ ਭੈ ਵਾਲੇ ਹਥਿਆਰ ਦੀ ਮਾਰ ਜ਼ਰੂਰ ਹੋ ਜਾਵੇਗੀ। ਹੁਣ ਤਕ ਆਪਾਂ ਦੇਖਿਆ ਹੈ ਕਿ ਝੂਠਾ ਪ੍ਰਚਾਰ ਫਿ਼ਰਕੋਂ, ਧਰਮਾਂ ਦੀ ਬੁਨਿਆਦ ਨੂੰ ਸਾਹਮਣੇ ਰੱਖ ਕੇ ਜੋ ਹਕੂਮਤਾਂ ਕਰਦੀਆਂ ਹਨ, ਕਿੱਡਾ ਵੱਡਾ ਅਨਿਆਂ ਕਰ ਸਕਦਾ ਹੈ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਭਾਈ ਸਾਹਿਬ ਭਾਈ ਰਣਧੀਰ ਸਿੰਘ ਤੇ ਸ਼ਹੀਦ ਭਗਤ ਸਿੰਘ ਜੀ ਵਿਚ ਜੋ ਮੁਲਾਕਾਤ ਹੋਈ, ਉਸ ਦਾ ਅਸਰ ਕੀ ਸੀ। ਇਸ ਮੁਲਾਕਾਤ ਬਾਰੇ ਦੋ ਲਿਖਤੀ ਵਾਰਤਕ ਹਨ ਤੇ ਕੁਝ ਲੇਖਕ ਦੇ ਜੁਬਾਨੀ ਤਤਕਾਰ। ਲਿਖਤਾਂ ਹਨ ਭਾਈ ਸਾਹਿਬ ਦੀ ਵਾਰਤਕ ਜੋ 1937-38 ਵਿਚ ਯਾਨੀ ਮੁਲਾਕਾਤ ਦੇ 7-8 ਸਾਲ ਬਾਅਦ ਲਿਖੀ ਗਈ ਅਤੇ ਉਹ ਵੀ
ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/385