ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਠ-1

ਘਰੋਂ ਦੇਸ਼ ਸੇਵਾ ਲਈ ਜਾਣ ਤਕ

1. ਬਾਬਾ ਜੀ ਨੂੰ ਇਕ ਚਿੱਠੀ

ਸ਼ਹੀਦ ਭਗਤ ਸਿੰਘ ਦਾ ਜਨਮ 28 ਸਤੰਬਰ, 1907 ਨੂੰ ਹੋਇਆ। ਉਹ ਸਮਾਂ ਸੀ ਜਦ ਉਨ੍ਹਾਂ ਦੇ ਚਾਚਾ ਸ. ਅਜੀਤ ਸਿੰਘ ਨੂੰ ‘ਪਗੜੀ ਸੰਭਾਲ ਜੱਟਾ' ਲਹਿਰ ਚਲਾਉਣ ਕਰਕੇ ਅੰਗਰੇਜ਼ ਸਰਕਾਰ ਨੇ ਲਾਲਾ ਲਾਜਪਤ ਰਾਏ ਦੇ ਨਾਲ ਮਾਂਡਲੇ ਜਲਾਵਤਨ ਕੀਤਾ ਹੋਇਆ ਸੀ ਅਤੇ ਉਹ ਨਵੰਬਰ 1907 ਵਿਚ ਵਾਪਸ ਘਰ ਪਰਤੇ ਸਨ।

ਬਚਪਨ ਵਿਚ ਪਾਲਣ-ਪੋਸ਼ਣ ਬਾਬਾ ਅਰਜਨ ਸਿੰਘ ਨੇ ਕੀਤਾ। ਬਾਬਾ ਜੀ ਨੇ ਲੋਕ ਪਿਆਰ, ਸਮਾਜਕ ਚੇਤਨਾ, ਤਰਕ ਅਤੇ ਸਮਾਜਕ ਤਬਦੀਲੀ ਲਈ ਦ੍ਰਿੜ੍ਹਤਾ ਦਿੱਤੀ। ਸਕੂਲ ਦੇ ਪਹਿਲੇ ਚਾਰ ਸਾਲਾਂ ਦੀ ਪੜ੍ਹਾਈ ਵੀ ਪਿੰਡ ਬੰਗਾ ਚੱਕ ਨੰ. 105 ਗੁਗੈਰਾ ਬਰਾਂਚ ਜ਼ਿਲਾ ਲਾਇਲਪੁਰ ਵਿਚ ਹੀ ਕੀਤੀ ਅਤੇ ਅੱਗੇ ਪੜ੍ਹਾਈ ਵਾਸਤੇ ਆਪਣੇ ਪਿਤਾ ਜੀ ਪਾਸ ਲਾਹੌਰ ਆ ਗਿਆ। ਲਾਹੌਰ ਗ਼ਦਰ ਪਾਰਟੀ ਦੇ ਸ਼ਹੀਦਾਂ ਤੇ ਦੇਸ਼-ਭਗਤਾਂ ਦੀ ਆਵਾਜ਼ ਤੇ ਯਾਦਾਂ ਨਾਲ ਗੂੰਜ ਰਿਹਾ ਸੀ।

ਭਗਤ ਸਿੰਘ ਜੀ ਦਾ ਪਹਿਲਾ ਖ਼ਤ, ਜੋ ਸਾਡੇ ਤੱਕ ਪੁੱਜ ਸਕਿਆ ਹੈ, ਉਹ 22 ਜੁਲਾਈ, 1918 ਦਾ ਹੈ ਅਤੇ ਦਾਦਾ ਜੀ ਨੂੰ ਲਿਖਿਆ ਹੋਇਆ ਹੈ। ਭਗਤ ਸਿੰਘ ਤਦ ਛੇਵੀਂ ਜਮਾਤ ਵਿਚ ਪੜ੍ਹਦੇ ਸਨ। ਉਨ੍ਹੀਂ ਦਿਨੀਂ ਬਾਬਾ ਜੀ ਖਟਕੜ ਕਲਾਂ ਆਏ ਹੋਏ ਸਨ। ਇਹ ਖ਼ਤ ਉਰਦੂ ਵਿਚ ਲਿਖਿਆ ਗਿਆ ਸੀ।

☆ ☆ ☆

ਓਮ

ਲਾਹੌਰ
22.7.1918

ਸ੍ਰੀਮਾਨ ਪੂਜਨੀਕ ਬਾਬਾ ਜੀ,

ਨਮਸਤੇ

ਬੇਨਤੀ ਇਹ ਹੈ ਕਿ ਖ਼ਤ ਤੁਹਾਡਾ ਮਿਲਿਆ। ਪੜ੍ਹ ਕੇ ਦਿਲ ਨੂੰ ਖ਼ੁਸ਼ੀ ਹਾਸਲ ਹੋਈ। ਇਮਤਿਹਾਨ ਬਾਰੇ ਇਹ ਹੈ ਕਿ ਪਹਿਲਾਂ ਇਸ ਵਾਸਤੇ ਨਹੀਂ ਲਿਖਿਆ ਸੀ, ਸਾਨੂੰ ਦੱਸਿਆ ਨਹੀਂ ਸੀ। ਹੁਣ ਸਾਨੂੰ ਅੰਗਰੇਜ਼ੀ ਅਤੇ ਸੰਸਕ੍ਰਿਤ ਦਾ ਨਤੀਜਾ ਦੱਸਿਆ ਹੈ। ਉਸ ਵਿਚ ਮੈਂ ਪਾਸ ਹਾਂ। ਸੰਸਕ੍ਰਿਤ ਵਿਚ ਮੇਰੇ 150 ਨੰਬਰਾਂ ਵਿਚੋਂ 110 ਨੰਬਰ ਹਨ, ਅੰਗਰੇਜ਼ੀ ਵਿਚ 150 ਵਿਚੋਂ 68 ਨੰਬਰ ਹਨ। ਜੋ 150 ਨੰਬਰਾਂ ਵਿਚੋਂ 50 ਨੰਬਰ ਲੈ ਜਾਏ, ਉਹ ਪਾਸ ਹੁੰਦਾ ਹੈ। ਨੰਬਰ 68 ਲੈ ਕੇ ਚੰਗਾ ਪਾਸ ਹੋ ਗਿਆ ਹਾਂ। ਕਿਸੇ ਤਰ੍ਹਾਂ ਦਾ ਫ਼ਿਕਰ ਨਾ ਕਰਨਾ। ਬਾਕੀ ਨਹੀਂ ਦੱਸਿਆ ਅਤੇ

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/25