ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/45

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਪਾਠ-2

ਸਾਹਿਤ ਤੇ ਲੋਕ ਚੇਤੰਨਤਾ

5. ਪੰਜਾਬ ਦੀ ਭਾਸ਼ਾ ਅਤੇ ਲਿੱਪੀ ਦੇ ਮਜ਼ਮੂਨ ਸਬੰਧੀ ਮਸਲਾ

[1923-24 ਦੀ ਗੱਲ ਹੈ। ਪੰਜਾਬ ਹਿੰਦੀ ਸਾਹਿਤ ਸੰਮੇਲਨ ਨੇ ਪੰਜਾਬ ਦੀ ਭਾਸ਼ਾ ਅਤੇ ਲਿੱਪੀ ਦੇ ਮਸਲੇ 'ਤੇ ਲੇਖ ਸੱਦੇ ਸਨ। ਸਭ ਤੋਂ ਵਧੀਆ ਲੇਖ 'ਤੇ 50 ਰੁਪੈ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਸੀ। ਇਹ ਸਮਾਂ ਸੀ ਜਦੋਂ ਭਾਸ਼ਾ ਦੇ ਮਸਲੇ 'ਤੇ ਬਹਿਸ ਪੰਜਾਬ ਭਰ ਵਿਚ ਚਲਾਈ ਜਾ ਰਹੀ ਸੀ। ਇਕ ਪਾਸੇ ਉਰਦੂ ਤੇ ਦੂਜੇ ਪਾਸੇ ਹਿੰਦੀ ਭਾਸ਼ਾ ਦਾ ਪੱਖ ਲਿਆ ਜਾ ਰਿਹਾ ਸੀ। ਭਗਤ ਸਿੰਘ, ਜੋ ਕਿ ਨੈਸ਼ਨਲ ਕਾਲਜ ਦੇ ਵਿਦਿਆਰਥੀ ਸਨ, ਨੇ ਇਹ ਲੇਖ ਉਸ ਮੁਕਾਬਲੇ ਲਈ ਲਿਖਿਆ ਸੀ। ਇਹ ਸਰਵ-ਉੱਤਮ ਲੇਖਾਂ ਵਿਚੋਂ ਇੱਕ ਹੋਣ ਕਾਰਨ, ਸੰਮੇਲਨ ਦੇ ਪ੍ਰਧਾਨ ਸਕੱਤਰ ਸ੍ਰੀ ਭੀਮਸੈਨ ਵਿਦਿਆਲੰਕਾਰ ਨੇ ਸਾਂਭੀ ਰੱਖਿਆ ਤੇ 28 ਫਰਵਰੀ, 1933 ਦੇ ਹਿੰਦੀ ਸੰਦੇਸ਼ ਨਾਮੀ ਅਖ਼ਬਾਰ ਵਿਚ ਛਾਪਿਆ ਗਿਆ। ਭਗਤ ਸਿੰਘ ਦੇ ਸਾਥੀ ਯਸ਼ਪਾਲ ਜੀ ਨੇ ਵੀ ਇਸ ਲੇਖ ਮੁਕਾਬਲੇ ਲਈ ਆਪਣਾ ਲੇਖ ਦਿੱਤਾ ਸੀ। ਇਸ ਸੰਪਾਦਕ ਨੇ ਉਨ੍ਹਾਂ ਨੂੰ ਇਹ ਲੇਖ ਜਦ ਦਿਖਾਇਆ ਸੀ ਤਾਂ ਉਨ੍ਹਾਂ ਇਸ ਦੀ ਹੋਂਦ ਸਵੀਕਾਰ ਕੀਤੀ ਸੀ। 1923-24 ਵਿਚ ਪੰਜਾਬ ਵਿਚ ਭਾਸ਼ਾ ਦੇ ਨਾਂ 'ਤੇ ਇਕ ਵੱਡਾ ਵਖਰੇਵਾਂ ਤੇ ਬਹਿਸ ਚੱਲ ਰਹੀ ਸੀ। ਉਸ ਬਹਿਸ ਵਿਚ ਭਗਤ ਸਿੰਘ ਦਾ ਤਰਕ ਸਮਝਣ ਵਾਲਾ ਹੈ। ਉਨ੍ਹਾਂ ਦੀ ਸਲਾਹ ਕਿ ਮਾਮਲਾ ਮਜ਼ਹਬੀ ਵਿਚਾਰਾਂ ਤੋਂ ਉੱਪਰ ਉੱਠ ਕੇ ਲੋਕ ਜਾਗ੍ਰਤੀ ਨੂੰ ਮੁੱਖ ਰੱਖ ਕੇ ਹੀ ਹੱਲ ਹੋ ਸਕਦਾ ਹੈ।

ਇਹ ਭਗਤ ਸਿੰਘ ਦਾ ਪਹਿਲਾ ਲੇਖ ਹੈ, ਜੋ ਅੱਜ ਸਾਨੂੰ ਪ੍ਰਾਪਤ ਹੈ। ਇਸ ਵਿਚ ਮੁੱਢਲਾ ਮੁੱਦਾ ਦੇਸ਼ ਵਿਚ ਕਰਾਂਤੀ ਲਈ, ਤੇ ਸਮਾਜਿਕ ਤਰੱਕੀ ਲਈ ਸਾਹਿਤ ਦੀ ਜ਼ਰੂਰਤ ਨੂੰ ਪਛਾਣਦੇ ਹੋਏ ਭਾਸ਼ਾ ਦੀ ਮਹੱਤਤਾ ਨੂੰ ਲੈ ਕੇ ਪੰਜਾਬ ਦੀ ਭਾਸ਼ਾ ਅਤੇ ਲਿੱਪੀ 'ਤੇ ਵਿਚਾਰ ਪ੍ਰਗਟਾਏ ਗਏ ਹਨ। ਇਸ ਲੇਖ ਦੇ ਲਿਖਣ ਵੇਲੇ, ਭਗਤ ਸਿੰਘ ਅੰਦਰ ਵਿਗਿਆਨਕ ਸੋਚ ਤੇ ਤਰਕ ਕਾਫ਼ੀ ਪਸਰ ਤੇ ਪੁਖਤਾ ਹੋ ਗਿਆ ਮਿਲਦਾ ਹੈ।—ਸੰਪਾਦਕ]

“ਕਿਸੇ ਸਮਾਜ ਤੇ ਦੇਸ਼ ਨੂੰ ਪਹਿਚਾਨਣ ਦੇ ਲਈ ਉਸ ਸਮਾਜ ਜਾਂ ਦੇਸ਼ ਦੇ ਸਾਹਿਤ ਨਾਲ ਜਾਣ-ਪਛਾਣ ਹੋਣ ਦੀ ਸਭ ਤੋਂ ਵੱਧ ਜ਼ਰੂਰਤ ਹੁੰਦੀ ਹੈ, ਕਿਉਂਕਿ ਸਮਾਜ ਦੇ ਪਰਾਣਾਂ ਦੀ ਚੇਤਨਾ ਉਸ ਸਮਾਜ ਦੇ ਸਾਹਿਤ ਵਿਚ ਹੀ ਜ਼ਾਹਰ ਹੋਇਆ ਕਰਦੀ ਹੈ।”

ਉਪਰੋਕਤ ਉਕਤੀ ਦਾ ਇਤਿਹਾਸ ਗਵਾਹ ਹੈ, ਜਿਸ ਦੇਸ਼ ਦੇ ਸਾਹਿਤ ਦਾ ਵਹਾਅ ਜਿਸ ਪਾਸੇ ਵਗਦਾ ਹੈ, ਠੀਕ ਉਸੇ ਪਾਸੇ ਉਹ ਦੇਸ਼ ਵੀ ਵਧ ਰਿਹਾ ਹੁੰਦਾ ਹੈ। ਕਿਸੇ ਵੀ ਜਾਤੀ ਦੀ ਉੱਨਤੀ ਲਈ, ਉੱਚ ਕੋਟੀ ਦੇ ਸਾਹਿਤ ਦੀ ਲੋੜ ਹੁੰਦੀ ਹੈ। ਜਿਉਂ ਜਿਉਂ ਦੇਸ਼ ਦਾ ਸਾਹਿਤ ਉੱਚਾ ਉੱਠਦਾ ਹੈ, ਤਿਉਂ ਤਿਉਂ ਦੇਸ਼ ਤਰੱਕੀ ਕਰਦਾ ਜਾਂਦਾ ਹੈ। ਦੇਸ਼-ਭਗਤ, ਚਾਹੇ ਉਹ ਨਿਰੇ ਸਮਾਜ ਸੁਧਾਰਕ ਹੋਣ ਜਾਂ ਰਾਜਨੀਤਕ ਨੇਤਾ, ਉਹ ਸਭ ਤੋਂ ਵੱਧ ਧਿਆਨ ਦੇਸ਼ ਦੇ ਸਾਹਿਤ ਵੱਲ ਹੀ ਦੇਂਦੇ ਹਨ। ਜੇ ਉਹ ਮੌਕੇ ਦੇ ਮਸਲਿਆਂ ਜਾਂ ਹਾਲਤਾਂ ਦੇ ਮੁਤਾਬਕ ਨਵਾਂ ਸਾਹਿਤ ਨਹੀਂ

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/29