ਖ਼ੈਰ ਸੂਫ਼ੀ ਜੀ ਉਥੇ ਫੜੇ ਗਏ ਤੇ ਲਾਹੌਰ ਲਿਆਂਦੇ ਗਏ। ਲਾਲਾ ਪਿੰਡੀ ਦਾਸ ਦੀ ਅਖ਼ਬਾਰ ‘ਇੰਡੀਆ’ ਵਿਚ ਪ੍ਰਕਾਸ਼ਤ ਹੋਏ ਆਪ ਦੇ ਲੇਖਾਂ ਦੇ ਸੰਬੰਧ ਵਿਚ ਆਪ 'ਤੇ ਮੁਕੱਦਮਾ ਚਲਾਇਆ ਗਿਆ। ਪਰ ਬਾਅਦ ਵਿਚ ਨਿਰਦੋਸ਼ ਸਾਬਤ ਹੋਣ 'ਤੇ ਆਪ ਨੂੰ ਛੱਡ ਦਿੱਤਾ ਗਿਆ।
ਉਸ ਪਿੱਛੋਂ ਸਰਦਾਰ ਅਜੀਤ ਸਿੰਘ ਵੀ ਛੁੱਟ ਕੇ ਆ ਗਏ ਅਤੇ ਸੰਨ 1908 ਵਿਚ ਭਾਰਤ ਮਾਤਾ ਬੁੱਕ ਸੁਸਾਇਟੀ ਦੀ ਨੀਂਹ ਰੱਖੀ ਗਈ। ਇਸ ਦਾ ਬਹੁਤਾ ਕੰਮ ਸੂਫ਼ੀ ਜੀ ਹੀ ਕਰਦੇ ਸਨ। ਆਪ ਨੇ ‘ਬਾਗ਼ੀ ਮਸੀਹ’ ਜਾਂ ‘ਵਿਦਰੋਹੀ ਮਸੀਹ' ਨਾਮਕ ਕਿਤਾਬ ਛਪਵਾਈ ਜੋ ਪਿਛੋਂ ਜ਼ਬਤ ਕਰ ਲਈ ਗਈ। ਇਸੇ ਸਾਲ ਲੋਕ-ਮਾਨਯ ਤਿਲਕ 'ਤੇ ਵੀ ਮੁਕੱਦਮਾ ਚਲਾਇਆ ਗਿਆ। ਅੰਤ ਛੇ ਸਾਲ ਦੀ ਕੈਦ ਦੀ ਸਜ਼ਾ ਮਿਲੀ। ਤਦ ਦੇਸ਼-ਭਗਤ ਮੰਡਲ ਦੇ ਸਾਰੇ ਮੈਂਬਰ ਸਾਧੂ ਬਣ ਕੇ ਪਹਾੜਾਂ ਵੱਲ ਯਾਤਰਾ ਕਰਨ ਨਿਕਲ ਪਏ। ਪਰਬਤਾਂ ਦੇ ਉਪਰ ਜਾ ਰਹੇ ਸਨ। ਇਕ ਭਗਤ ਵੀ ਨਾਲ ਆਇਆ। ਸਾਧੂ ਬੈਠ ਗਏ ਤਾਂ ਉਸ ਭਗਤ ਨੇ ਸੂਫ਼ੀ ਜੀ ਦੇ ਚਰਨਾਂ 'ਤੇ ਸੀਸ ਨਿਵਾ ਕੇ ਨਮਸਕਾਰ ਕੀਤਾ! ਬੜਾ ਜੰਟਲਮੈਨ ਸੀ। ਵਾਹਵਾ ਸੂਟ ਬੂਟ ਪਾਇਆ ਹੋਇਆ ਸੀ। ਸੂਫ਼ੀ ਜੀ ਦੇ ਚਰਨਾਂ 'ਤੇ ਸਿਰ ਰੱਖਿਆ ਅਤੇ ਪੁੱਛਣ ਲੱਗਾ-ਬਾਬਾ ਜੀ ਤੁਸੀਂ ਕਿੱਥੇ-ਕਿੱਥੇ ਰਹਿੰਦੇ ਹੋ?
ਸੂਫ਼ੀ ਜੀ ਨੇ ਕਠੋਰ ਸ਼ਬਦਾਂ ਵਿਚ ਜਵਾਬ ਦਿੱਤਾ-ਰਹਿੰਦੇ ਤਾਂ ਤੇਰੇ ਸਿਰ ਵਿਚ।
-ਸਾਧੂ ਜੀ ਤੁਸੀਂ ਨਰਾਜ਼ ਕਿਉਂ ਹੋ ਗਏ?
—ਉਏ ਬੇਵਕੂਫ਼! ਤੂੰ ਮੈਨੂੰ ਨਮਸਕਾਰ ਕਿਉਂ ਕੀਤਾ, ਇੰਨੇ ਸਾਧੂ ਹੋਰ ਸਨ। ਇਹਨਾਂ ਨੂੰ ਪਰਣਾਮ ਕਿਉਂ ਨਾ ਕੀਤਾ?
—ਮੈਂ ਤੁਹਾਨੂੰ ਸਾਧੂ ਸਮਝਿਆ ਸੀ।
—ਅੱਛਾ, ਖ਼ੈਰ ਜਾਓ ਖਾਣ ਪੀਣ ਦੀਆਂ ਚੀਜ਼ਾਂ ਲਿਆਉ।
ਉਹ ਕੁਝ ਦੇਰ ਪਿਛੋਂ ਚੰਗੇ-ਚੰਗੇ ਪਦਾਰਥ ਲੈ ਕੇ ਆਇਆ। ਖਾ ਪੀ ਕੇ ਸੂਫ਼ੀ ਜੀ ਨੇ ਫਿਰ ਉਸ ਨੂੰ ਬੁਲਾਇਆ ਅਤੇ ਕਹਿਣ ਲੱਗੇ—ਕਿਉਂ ਉਇ ਸਾਡਾ ਪਿੱਛਾ ਛੱਡੇਂਗਾ ਕਿ ਨਹੀਂ
—ਭਲਾ ਮੈਂ ਤੁਹਾਨੂੰ ਕੀ ਕਹਿੰਦਾ ਹਾਂ ਜੀ?
-ਚਲਾਕੀ ਨੂੰ ਛੱਡ! ਆਇਆ ਹੈਂ ਜਾਸੂਸੀ ਕਰਨ। ਜਾਹ, ਜਾਹ ਆਪਣੇ ਪਿਓ ਨੂੰ ਕਹਿ ਦੇਈਂ ਕਿ ਸੂਫ਼ੀ ਪਹਾੜ ਵਿਚ ਗ਼ਦਰ ਕਰਨ ਜਾ ਰਹੇ ਹਨ।
ਉਹ ਪੈਰਾਂ ਤੇ ਡਿੱਗ ਪਿਆ—ਹਜ਼ੂਰ ਪੇਟ ਦੀ ਖ਼ਾਤਰ ਸਭ ਕੁਝ ਕਰਨਾ ਪੈਂਦਾ ਹੈ।
ਆਪ ਨੇ ਸੰਨ 1909 ਵਿਚ ‘ਪੇਸ਼ਵਾ’ ਅਖ਼ਬਾਰ ਕੱਢਿਆ। ਉਹਨੀਂ ਦਿਨੀਂ ਬੰਗਾਲ ਵਿਚ ਕਰਾਤਕਾਰੀ ਅੰਦੋਲਨ ਨੇ ਜ਼ੋਰ ਫੜਿਆ। ਸਰਕਾਰ ਨੂੰ ਡਰ ਪੈ ਗਿਆ ਕਿ ਕਿਤੇ ਇਹ ਪੰਜਾਬ ਨੂੰ ਵੀ ਨਾ ਲਪੇਟ ਲਵੇ। ਇਸ ਲਈ ਦਮਨ ਚੱਕਰ ਸ਼ੁਰੂ ਹੋਇਆ। ਜਦ ਸੂਫ਼ੀ ਜੀ, ਸਰਦਾਰ ਅਜੀਤ ਸਿੰਘ ਅਤੇ ਜ਼ਿਆ-ਉਲ-ਹੱਕ ਇਰਾਨ ਚਲੇ ਗਏ। ਉਥੇ ਜਾ ਕੇ ਜ਼ਿਆ-ਉਲ-ਹੱਕ ਦੀ ਨੀਅਤ ਬਦਲ ਗਈ। ਉਸ ਨੇ ਚਾਹਿਆ ਕਿ ਇਹਨਾਂ ਨੂੰ ਫੜਵਾ ਦਿਆਂ। ਇਨਾਮ ਵੀ ਮਿਲੇਗਾ ਅਤੇ ਸਜ਼ਾ ਵੀ ਨਹੀਂ ਹੋਵੇਗੀ। ਉਹਨਾਂ ਨੇ ਉਸ ਨੂੰ ਅੱਗੇ ਭੇਜ ਦਿੱਤਾ। ਆਪ ਹੀ ਫੜਿਆ ਗਿਆ ਅਤੇ ਇਹ ਦੋਵੇਂ ਬਚ ਨਿਕਲੇ।
ਇਰਾਨ ਵਿਚ ਉਹ ਕਿਵੇਂ ਰਹੇ। ਕੀ ਹੋਇਆ? ਇਹ ਗੱਲਾਂ ਤਾਂ ਕਿਸੇ ਮੌਕੇ 'ਤੇ ਹੀ ਖੁੱਲ੍ਹਣਗੀਆਂ। ਪਰ ਜੋ ਕੁਝ ਸੁਨਣ ਵਿਚ ਆਇਆ, ਉਸੇ ਦਾ ਵਰਨਣ ਇਸ ਥਾਂ ਕੀਤਾ ਜਾਂਦਾ ਹੈ। ਇਰਾਨ ਵਿਚ ਅੰਗਰੇਜ਼ਾਂ ਨੇ ਉਹਨਾਂ ਦੀ ਬੜੀ ਖੋਜ ਕੀਤੀ ਤੇ ਉਹਨਾਂ ਨੂੰ ਕਈ ਤਰ੍ਹਾਂ ਦੇ ਕਸ਼ਟ ਝਲਣੇ ਪਏ। ਕਿਹਾ ਜਾਂਦਾ ਹੈ ਕਿ ਉਹ ਇਕ ਥਾਂ ਤੇ ਘੇਰ ਲਏ ਗਏ। ਉਥੋਂ ਨਿਕਲਣਾ
ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/80