ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/99

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਜੀ ਚਲਾਣਾ ਕਰ ਗਏ। ਪ੍ਰੰਤੂ ਆਪ ਦੇ ਦਾਦਾ ਨੇ ਬਹੁਤ ਯਤਨ ਕਰਕੇ ਆਪ ਨੂੰ ਪਾਲਿਆ। ਨੌਵੀਂ ਜਮਾਤ ਪੜ੍ਹਨ ਤੋਂ ਬਾਅਦ ਆਪਣੇ ਚਾਚੇ ਕੋਲ ਚਲੇ ਗਏ। ਉਥੇ ਉਨ੍ਹਾਂ ਦਸਵੀਂ ਦਾ ਇਮਤਿਹਾਨ ਪਾਸ ਕੀਤਾ ਅਤੇ ਕਾਲਜ ਪੜ੍ਹਨ ਲੱਗ ਪਏ। ਇਹ 1910-11 ਦੇ ਦਿਨ ਸਨ। ਇੱਧਰ ਆਪ ਨੂੰ ਸਕੂਲ ਤੇ ਕਾਲਜ ਦੇ ਪਾਠ ਕ੍ਰਮ ਦੇ ਤੰਗ ਘੇਰੇ ਤੋਂ ਬਾਹਰ ਦੀਆਂ ਬਹੁਤ ਸਾਰੀਆਂ ਕਿਤਾਬਾਂ ਪੜ੍ਹਨ ਦਾ ਮੌਕਾ ਮਿਲਿਆ। ਇਹ ਅੰਦੋਲਨ ਦਾ ਜ਼ਮਾਨਾ ਸੀ। ਇਸ ਵਾਤਾਵਰਨ ਵਿਚ ਰਹਿ ਕੇ ਆਪ ਦਾ ਦੇਸ਼ ਪ੍ਰੇਮ ਦਾ ਜਜ਼ਬਾ ਭੜਕਿਆ।

ਇਸ ਤੋਂ ਬਾਅਦ ਆਪ ਦੀ ਅਮਰੀਕਾ ਜਾਣ ਦੀ ਖ਼ਾਹਸ਼ ਹੋਈ। ਘਰਦਿਆਂ ਨੇ ਉਸ ਦਾ ਕੋਈ ਵਿਰੋਧ ਨਾ ਕੀਤਾ। ਆਪ ਨੂੰ ਅਮਰੀਕਾ ਭੇਜ ਦਿੱਤਾ ਗਿਆ। ਸੰਨ 1912 ਵਿਚ ਆਪ ਸਾਨਫ੍ਰਾਂਸਿਸਕੋ ਦੀ ਬੰਦਰਗਾਹ 'ਤੇ ਪਹੁੰਚੇ। ਆਜ਼ਾਦ ਦੇਸ਼ ਵਿਚ ਜਾ ਕੇ ਕਦਮ-ਕਦਮ 'ਤੇ ਆਪ ਦੇ ਕੋਮਲ ਦਿਲ ਉੱਤੇ ਚੋਟ ਲੱਗਣ ਲੱਗੀ। ਇਨ੍ਹਾਂ ਗੋਰੀਆਂ ਦੀ ਜ਼ਬਾਨ ਤੋਂ Damn Hindu (ਨਖਿੱਧ ਹਿੰਦੂ) ਅਤੇ (ਕਾਲੇ ਆਦਮੀ) (Black man) ਆਦਿ ਸੁਣਦੇ ਹੀ ਉਹ ਪਾਗ਼ਲ ਹੋ ਉਠਦੇ ਸਨ। ਉਨ੍ਹਾਂ ਨੂੰ ਪੈਰ-ਪੈਰ 'ਤੇ ਦੇਸ਼ ਦੀ ਇੱਜ਼ਤ ਤੇ ਮਾਣ ਖ਼ਤਰੇ ਵਿਚ ਨਜ਼ਰ ਆਉਣ ਲੱਗੇ। ਘਰ ਯਾਦ ਆਉਣ 'ਤੇ ਜ਼ੰਜੀਰਾਂ ਵਿਚ ਜਕੜਿਆ ਹੋਇਆ ਬੇਵਸ ਭਾਰਤ ਸਾਹਮਣੇ ਆ ਜਾਂਦਾ। ਉਨ੍ਹਾਂ ਦਾ ਕੋਮਲ ਦਿਲ ਹੌਲੀ-ਹੌਲੀ ਸਖ਼ਤ ਹੋਣ ਲੱਗਾ। ਅਤੇ ਦੇਸ਼ ਦੀ ਆਜ਼ਾਦੀ ਲਈ ਜ਼ਿੰਦਗੀ ਕੁਰਬਾਨ ਕਰਨ ਦਾ ਇਰਾਦਾ ਮਜ਼ਬੂਤ ਹੁੰਦਾ ਗਿਆ। ਉਨ੍ਹਾਂ ਦੇ ਦਿਲ ਉੱਤੇ ਇਸ ਵੇਲੇ ਕੀ ਗੁਜ਼ਰਦੀ ਸੀ ਇਹ ਅਸੀਂ ਕਿਵੇਂ ਸਮਝ ਸਕਦੇ ਹਾਂ।

ਇਹ ਅਸੰਭਵ ਸੀ ਕਿ ਉਹ ਚੈਨ ਨਾਲ ਰਹਿ ਸਕਦੇ। ਹਰ ਵੇਲੇ ਉਨ੍ਹਾਂ ਦੇ ਸਾਹਮਣੇ ਇਹੀ ਸਵਾਲ ਆਉਣ ਲੱਗਾ ਕਿ ਜੇ ਸ਼ਾਂਤੀ ਨਾਲ ਕੰਮ ਨਾ ਚੱਲਿਆ ਤਾਂ ਦੇਸ ਕਿਸ ਤਰ੍ਹਾਂ ਆਜ਼ਾਦ ਹੋਵੇਗਾ? ਫਿਰ ਜ਼ਿਆਦਾ ਸੋਚੇ ਬਗ਼ੈਰ ਉਨ੍ਹਾਂ ਨੇ ਭਾਰਤੀ ਮਜ਼ਦੂਰਾਂ ਦੀ ਜਥੇਬੰਦੀ ਸ਼ੁਰੂ ਕਰ ਦਿੱਤੀ। ਉਨ੍ਹਾਂ ਵਿਚ ਆਜ਼ਾਦੀ ਦਾ ਜਜ਼ਬਾ ਉਭਰਨ ਲੱਗਾ। ਹਰ ਇਕ ਕੋਲ ਘੰਟਿਆਂ ਬੱਧੀ ਬੈਠ ਕੇ ਸਮਝਾਉਣ ਲੱਗੇ ਕਿ ਬੇਇੱਜ਼ਤੀ ਨਾਲ ਭਰੀ ਹੋਈ ਗ਼ੁਲਾਮੀ ਦੀ ਜ਼ਿੰਦਗੀ ਨਾਲੋਂ ਤਾਂ ਮੌਤ ਹਜ਼ਾਰ ਦਰਜੇ ਚੰਗੀ ਹੈ, ਕੰਮ ਸ਼ੁਰੂ ਹੋਣ ਤੇ ਹੋਰ ਲੋਕ ਵੀ ਉਨ੍ਹਾਂ ਨਾਲ ਆ ਮਿਲੇ। ਮਈ 1912 ਵਿਚ ਇਨ੍ਹਾਂ ਲੋਕਾਂ ਦੀ ਇਕ ਖ਼ਾਸ ਮੀਟਿੰਗ ਹੋਈ। ਇਸ ਵਿਚ ਕੁਝ ਚੁਣੇ ਹੋਏ ਹਿੰਦੋਸਤਾਨੀ ਸ਼ਾਮਲ ਹੋਏ। ਸਾਰਿਆਂ ਨੇ ਦੇਸ਼ ਦੀ ਆਜ਼ਾਦੀ ਉੱਤੋਂ ਤਨ, ਮਨ, ਧਨ ਨਿਛਾਵਰ ਕਰਨ ਦਾ ਪ੍ਰਣ ਕੀਤਾ। ਇਨ੍ਹੀਂ ਦਿਨੀਂ ਪੰਜਾਬ ਦੇ ਜਲਾਵਤਨ ਦੇਸ਼ ਭਗਤ ਭਗਵਾਨ ਸਿੰਘ ਉੱਥੇ ਪਹੁੰਚੇ। ਧੜਾ-ਧੜ ਜਲਸੇ ਹੋਣ ਲੱਗੇ। ਉਪਦੇਸ਼ ਹੋਣ ਲੱਗੇ। ਕੰਮ ਤੇ ਕੰਮ ਹੁੰਦਾ ਗਿਆ। ਮੈਦਾਨ ਤਿਆਰ ਹੋ ਗਿਆ। ਫਿਰ ਅਖ਼ਬਾਰ ਦੀ ਜ਼ਰੂਰਤ ਮਹਿਸੂਸ ਹੋਣ ਲੱਗੀ। ਗ਼ਦਰ ਨਾਮੀ ਅਖ਼ਬਾਰ ਕੱਢਿਆ ਗਿਆ। ਇਸ ਦਾ ਪਹਿਲਾ ਪਰਚਾ ਨਵੰਬਰ 1913 ਨੂੰ ਕੱਢਿਆ ਗਿਆ। ਇਸ ਦੇ ਐਡੀਟੋਰੀਅਲ ਸਟਾਫ਼ ਵਿਚ ਕਰਤਾਰ ਸਿੰਘ ਵੀ ਸਨ। ਆਪ ਦੀ ਕਲਮ ਵਿਚ ਅਥਾਹ ਜੋਸ਼ ਸੀ। ਅਖ਼ਬਾਰ ਨੂੰ ਐਡੀਟੋਰੀਅਲ ਦੇ ਮੈਂਬਰ ਹੈਂਡ ਪ੍ਰੈੱਸ 'ਤੇ ਛਾਪਦੇ ਸਨ, ਕਰਤਾਰ ਸਿੰਘ ਮਤਵਾਲੇ ਇਨਕਲਾਬ ਪਸੰਦ ਨੌਜਵਾਨ ਸਨ। ਪ੍ਰੈੱਸ ਚਲਾਉਂਦਿਆਂ ਥੱਕ ਜਾਣ 'ਤੇ ਉਹ ਗੀਤ ਗਾਇਆ ਕਰਦੇ ਸਨ—

ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ,
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
ਜਿਨ੍ਹਾਂ ਦੇਸ਼ ਸੇਵਾ ਵਿਚ ਪੈਰ ਪਾਇਆ,
ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।

ਕਰਤਾਰ ਸਿੰਘ ਜਿਸ ਲਗਨ ਨਾਲ ਮਿਹਨਤ ਕਰਦੇ ਸਨ, ਇਸ ਨਾਲ ਸਭ ਦਾ ਹੌਸਲਾ ਵਧ ਜਾਂਦਾ ਸੀ। ਭਾਰਤ ਨੂੰ ਕਿਸ ਤਰ੍ਹਾਂ ਆਜ਼ਾਦ ਕਰਵਾਇਆ ਜਾਵੇ? ਇੰਝ ਕਿਸੇ ਹੋਰ ਨੂੰ ਪਤਾ

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/83