ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਰਕਾਰੀ ਡਿਉਟੀ ਜਾਣ ਦੀ ਕੀ ਲੋੜ ਸੀ ਕਿਹੜਾ ਪਸ਼ੂਆਂ ਦੀ ਪੁਛਾਂ ਮਰੋੜੇ॥ ਕਿਹੜਾ ਸਿੰਗ ਦਾਗੇ ਤੇ ਕਿਹੜਾ ਲੋਕਾਂ ਦੀਆਂ ਮੱਝਾਂ ਗਾਵਾਂ ਨੂੰ ਵੇਲੇ ਕੁਵੇਲੇ ਸੁਆਉਂਦਾ ਫਿਰੇ। ਹੁਣ ਮੰਤਰੀ ਕੋਲੋਂ ਕੰਮ ਕਰਵਾਉਣ ਵਾਲੇ ਲੋਕ ਪਹਿਲਾਂ ਗੇਲੇ ਕੋਲ ਆਉਂਦੇ ਅਤੇ ਕੰਮ ਕਰਵਾਉਣ ਲਈ ਗੇਲੇ ਦੇ ਅੱਗੇ ਪਿੱਛੇ ਫਿਰਦੇ ਰਹਿੰਦੇ। ਹੋਰ ਤਾਂ ਹੋਰ ਜਿਸ ਮਹਿਕਮੇ ਦੇ ਮੰਤਰੀ ਦਾ ਉਹ ਪੀ.ਏ. ਸੀ ਉਸ ਮਹਿਕਮੇ ਦੇ ਵੱਡੇ ਵੱਡੇ ਅਫਸਰ ਵੀ ਗੇਲੇ ਦੀ ਹਾਜ਼ਰੀ ਭਰਦੇ। ਗੇਲਾ ਹੁਣ ਘਰੇ ਹੀ ਆਪਣਾ ਦਫ਼ਤਰ ਲਾ ਕੇ ਬਹਿੰਦਾ। ਉਸਦੇ ਘਰੇ ਹਮੇਸ਼ਾਂ ਚਹਿਲ ਪਹਿਲ ਬਣੀ ਰਹਿੰਦੀ। ਗੇਟ ਮੂਹਰੇ ਹਮੇਸ਼ਾਂ ਗਡੀਆਂ ਦਾ ਤਾਂਤਾ ਲੱਗਾ ਰਹਿੰਦਾ। ਇੱਕ ਦੋ ਵਰਦੀਧਾਰੀ ਪੁਲੀਸ ਵਾਲੇ ਵੀ ਗੇਲੇ ਦੇ ਘਰੇ ਹਮੇਸ਼ਾਂ ਫਿਰਦੇ ਰਹਿੰਦੇ। ਹੁਣ ਗੇਲੇ ਦੀ ਟੌਹਰ ਪਹਿਲਾਂ ਨਾਲੋਂ ਵੀ ਦੂਣੀ ਤੀਣੀ ਹੋ ਗਈ ਸੀ।

ਭੋਲੇ ਦਾ ਪਿਉ ਲਹਿਣਾ ਸਿਉਂ ਜੋ ਇਕ ਸਿੱਧਾ ਸਾਦਾ ਅਤੇ ਮਿਹਨਤੀ ਬੰਦਾ ਸੀ, ਜਦੋਂ ਗੇਲੇ ਦੇ ਘਰ ਅੱਗੋਂ ਦੀ ਲੰਘਿਆ ਕਰੇ, ਉਸਨੂੰ ਸਮਝ ਨਹੀਂ ਸੀ ਆਉਂਦੀ ਕਿ ਗੇਲੇ ਦੇ ਘਰ ਐਨੀ ਚਹਿਲ ਪਹਿਲ ਅਤੇ ਰੌਣਕ ਕਿਉਂ ਰਹਿੰਦੀ ਹੈ। ਉਸਦੇ ਗੇਟ ਮੂਹਰੇ ਹਮੇਸ਼ਾਂ ਦੋ ਚਾਰ ਗੱਡੀਆਂ ਖੜ੍ਹੀਆਂ ਰਹਿੰਦੀਆਂ ਹਨ। ਇੱਕ ਦੋ ਪੁਲਸ ਵਾਲੇ ਵੀ ਜ਼ਰੂਰ ਹੁੰਦੇ ਹਨ। ਉਹਨੂੰ ਇਨਾਂ ਵੀ ਪਤਾ ਸੀ ਕਿ ਗੇਲਾ ਵੀ ਇੱਕ ਸਰਕਾਰੀ ਮੁਲਾਜ਼ਮ ਹੈ ਅਤੇ ਉਸ ਦਾ ਮੁੰਡਾ ਭੋਲਾ ਵੀ ਇੱਕ ਸਰਕਾਰੀ ਮੁਲਾਜ਼ਮ ਹੈ। ਭੋਲਾ ਸਗੋਂ ਗੇਲੇ ਨਾਲੋਂ ਕਿਤੇ ਵਧ ਪੜਿਆ ਲਿਖਿਆ ਸੀ। ਫਿਰ ਗੇਲੇ ਦੇ ਘਰ ਕਿਉਂ ਐਨੀ ਚਹਿਲ ਪਹਿਲ ਰਹਿੰਦੀ ਹੈ ਅਤੇ ਭੋਲੇ ਦੇ ਮੁਕਾਬਲੇ ਗੇਲੇ ਦੀ ਐਨ ਚੜ੍ਹਾਈ ਕਿਉਂ ਹੈ।

ਆਖਰ ਇੱਕ ਦਿਨ ਲਹਿਣਾ ਸਿਉਂ ਨੇ ਭੋਲੇ ਨੂੰ ਪੁੱਛ ਹੀ ਲਿਆ, "ਭੋਲਿਆ, ਭਲਾ ਗੇਲਾ ਕਿਹੜੀ ਨੌਕਰੀ 'ਤੇ ਲੱਗਿਆ ਹੋਇਆ ਹੈ। ਅੱਗੇ ਤਾਂ ਕਦੇ ਕਦੇ ਉਹ ਡਿਉਟੀ ’ਤੇ ਵੀ ਜਾਂਦਾ ਹੁੰਦਾ ਸੀ, ਹੁਣ ਕਿਤੇ ਡਿਉਟੀ ਵੀ ਨੀਂ ਜਾਂਦਾ ਦੇਖਿਆ ਅਤੇ ਘਰੇ ਉਹਦੇ ਹਮੇਸ਼ਾਂ ਹੀ ਰੌਣਕ ਲੱਗੀ ਰਹਿੰਦੀ ਹੈ। ਗੱਡੀਆਂ ਵੀ ਇੱਕ ਦੋ ਖੜੀਆਂ ਹੁੰਦੀਆਂ ਹਨ ਅਤੇ ਆਉਣ ਜਾਣ ਵਾਲਿਆਂ ਦੀ ਵੀ ਭੀੜ ਲੱਗੀ ਰਹਿੰਦੀ ਹੈ। ਨਾਲੇ ਇੱਕ ਦੋ ਪੁਲਿਸ ਵਾਲੇ ਵੀ ਫਿਰਦੇ ਰਹਿੰਦੇ ਹਨ।" "ਉਹ ਬਾਪੂ ਜੀ ਅੱਜਕੱਲ੍ਹ ਮੰਤਰੀ ਸਾਹਬ ਦਾ ਪੀ.ਏ. ਹੈ।" ਭੋਲੇ ਨੇ ਲਹਿਣਾ ਸਿਉਂ ਨੂੰ ਦੱਸਿਆ। "ਉਸਨੂੰ ਅੱਜਕੱਲ੍ਹ ਡਿਉਟੀ ਡਿਊਟੀ ਜਾਣ ਦੀ ਲੋੜ ਨਹੀਂ। ਉਹ ਮੰਤਰੀ ਕੋਲੋਂ ਲੋਕਾਂ ਦੇ ਕੰਮ ਕਰਵਾਉਂਦਾ ਹੈ।" "ਹੈਂ!" ਲਹਿਣਾ ਸਿਉਂ ਨੇ ਹੈਰਾਨ ਹੁੰਦੇ ਹੋਏ ਨੇ ਪੁੱਛਿਆ। "ਪੀ.ਏ. ਕੋਈ ਵੱਡਾ ਅਫ਼ਸਰ ਹੁੰਦੈ? ਉਹ ਪੀ.ਏ, ਕਿਵੇਂ ਬਣ ਗਿਆ।ਉਹ ਤੇਰੇ ਨਾਲੋਂ ਜਾਦੇ ਪੜ ਗਿਆ?? ਲਹਿਣਾ ਸਿਉਂ ਪੁੱਛੀ ਜਾ ਰਿਹਾ ਸੀ। "ਨਹੀਂ ਬਾਪੂ, ਪੀ.ਏ . ਬਣਨ ਲਈ ਕੋਈ ਪੜਾਈ ਪੜਈ ਦੀ ਬਹੁਤੀ ਲੋੜ ਨਹੀਂ ਪੈਂਦੀ।" "ਹੱਦ ਲਹਿਗੀ ਯਾਰ ਤੂੰ ਨਾਲੇ ਉਹਤੋਂ ਵੱਧ ਪੜਿਆ ਹੈ, ਫਿਰ ਤੂੰ ਕਿਉਂ ਨਹੀਂ

ਸੁੱਧ ਵੈਸ਼ਨੂੰ ਢਾਬਾ/102