ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਦੂਸ਼ਣ ਲਾਇਸੈਂਸ

ਸਕੂਟਰ ਖਰੀਦੇ ਨੂੰ ਹਾਲੇ ਥੋੜ੍ਹੇ ਹੀ ਮਹੀਨੇ ਹੀ ਹੋਏ ਸਨ, ਕਾਪੀ ਵੀ ਨਵੀਂ ਬਣ ਕੇ ਆ ਗਈ ਸੀ। ਬੀਮੇ ਆਦਿ ਦੇ ਕਾਗਜ਼ ਵੀ ਪੂਰੇ ਸਨ। ਡਰਾਈਵਿੰਗ ਲਾਇਸੈਂਸ ਤਾਂ ਪਹਿਲਾਂ ਵਾਲਾ ਹੀ ਸੀ ਅਤੇ ਰੀਨਿਉ ਵੀ ਹੁਣੇਹੁਣੇ ਹੀ ਕਰਾਇਆ ਸੀ ਅਰਥਾਤ ਕਿਸੇ ਪ੍ਰਕਾਰ ਦਾ ਕੋਈ ਵੀ ਖ਼ਤਰਾ ਨਹੀਂ ਸੀ। ਸਿੱਧੇ ਸ਼ਬਦਾਂ ਵਿੱਚ ਕਾਗਜ਼ਾਂ ਪੱਤਰਾਂ ਵੱਲੋਂ ਆਪਾਂ ਕਿਵੇਂ ਵੀ ਮਾਰ ਖਾਣ ਵਾਲੇ ਨਹੀਂ ਸੀ। ਭਾਵ ਗੌਰਮਿੰਟ ਦੀ ਸੜਕ 'ਤੇ ਪੂਰੀ ਆਕੜ ਨਾਲ ਤੁਰ ਸਕਦੇ ਸੀ। ਤੁਰਨਾ ਤਾਂ ਸੁੱਖ ਨਾਲ ਕਿਉਂ, ਸਕੂਟਰ 'ਤੇ ਪੂਰੀ ਟੌਹਰ ਨਾਲ ਲੰਬੇ ਲੰਬੇ ਹਾਰਨ ਮਾਰ ਕੇ ਲੰਘ ਸਕਦੇ ਸੀ।

ਸ਼ਹਿਰ ਆ ਰਿਹਾ ਸੀ। ਸ਼ਹਿਰ ਦੇ ਬਾਹਰ ਪੁਲਸ ਨਾਕਾ ਲੱਗਾ ਹੋਇਆ ਸੀ। ਕਾਂਸਟੇਬਲ ਨੇ ਰੁਕਣ ਲਈ ਇਸ਼ਾਰਾ ਕੀਤਾ। ਸਾਨੂੰ ਤਾਂ ਕੋਈ ਖ਼ਤਰਾ ਹੈ ਹੀ ਨਹੀਂ ਸੀ। ਅਸੀਂ ਬੇਬਾਕ ਸਕੂਟਰ ਰੋਕ ਕੇ ਬੜੀ ਟੌਹਰ ਨਾਲ ਪੁੱਛਿਆ, ਦੱਸੋ ਜੀ? ‘ਸਾਹਿਬ ਕੋਲੇ ਚੱਲੋ’ ਕਾਂਸਟੇਬਲ ਨੇ ਪਾਸੇ ਖੜੇ ਹੌਲਦਾਰ ਵੱਲ ਇਸ਼ਾਰਾ ਕਰਦੇ ਹੋਏ ਆਖਿਆ। ਅਸੀਂ ਬੜੀ ਆਕੜ ਨਾਲ ਹੌਲਦਾਰ ਵੱਲ ਚੱਲ ਪਏ। ‘ਜਦੋਂ ਕਾਗ਼ਜ਼ ਪੂਰੇ ਆ, ਸਾਹਿਬ ਕੀ ਸਾਨੂੰ ਮੂੰਹ ਚ ਪਾ ਲਉ।

“ਹਾਂ ਬਈ ਕਾਗ਼ਜ਼ ਪੂਰੇ ਆ?” ਹੌਲਦਾਰ ਨੇ ਆਪਣੇ ਅਫ਼ਸਰੀ ਰੋਹਬ ਵਿੱਚ ਪੁਛਿਆ। "ਹਾਂ ਜੀ ਪੂਰੇ ਆ। ਅਸੀਂ ਉੱਤਰ ਦਿੱਤਾ। "ਸਕੂਟਰ ਦੀ ਕਾਪੀ ‘ਤਿਆਰ ਹੈ ਜੀ’।" "ਡਰਾਈਵਿੰਗ ਲਾਇਸੈਂਸ।" ਉਹ ਵੀ ਹੈਗਾ, ਹੁਣੇ ਹੀ ਰੀਨਿਊ ਕਰਵਾਇਆ ਐ ਜੀ। ਬੀਮੇ ਦੇ ਕਾਗ਼ਜ਼ ਉਹ ਵੀ ਪੂਰੇ ਆ।" ਅਸੀਂ ਆਕੜ ਨਾਲ ਜਵਾਬ ਦੇਈ ਤੁਰੇ ਜਾਂਦੇ ਸੀ। ਪਰ ਸਾਡੇ ਪੈਰਾਂ ਹੇਠੋਂ ਧਰਤੀ ਖਿਸਕ ਗਈ ਜਦੋਂ ਹੌਲਦਾਰ ਨੇ ਪੁੱਛਿਆ, "ਪ੍ਰਦੂਸ਼ਣ ਲਾਇਸੈਂਸ।" "ਹੈਂਅ! ਪ੍ਰਦੂਸ਼ਣ ਲਾਇਸੈਂਸ ਉਹ ਕਿਹੜਾ ਲਾਇਸੈਂਸ ਹੋਇਆ। ਇਹ ਤਾਂ ਕਦੇ ਸੁਣਿਆ ਨੀਂ ਜੀ। ਤੇ ਨਾਲ ਦੀ ਨਾਲ ਸਾਡੀ ਸਾਰੀ ਆਕੜ ਵੀ ਚਲੀ ਗਈ। ਜਦੋਂ ਹੌਲਦਾਰ ਨੇ ਆਖਿਆ ‘ਚੰਗਾ ਫਿਰ ਨਹੀਂ ਸੁਣਿਆ ਤਾਂ ਗੱਡੀ ਸੈਡ ’ਤੇ ਲਾ ਦੇ।" ਅਸੀਂ ਹੇਠਲੇ ਦੰਦੀ ਨਾ ਉਤਲੇ ਦੰਦੀ। ਇਹ ਵੱਖਰੀ ਗੱਲ ਸੀ ਕਿ ਇਸ ਬਾਰੇ ਕੁਝ ਸੁਣਿਆ ਤਾਂ ਜ਼ਰੂਰ ਸੀ ਅਤੇ ਇਹ ਵੀ ਪਤਾ ਸੀ ਕਿ ਹਾਲੇ ਇਹ ਕਾਨੂੰਨ ਵਜੋਂ ਲਾਗੂ ਨਹੀਂ ਸੀ ਹੋਇਆ। ਪੰਤੁ ਮੌਕੇ ਦੇ ਅਫ਼ਸਰ ਨੇ ਤਾਂ ਇਸਨੂੰ ਅਮਲੀ ਰੂਪ ਦੇ ਦਿੱਤਾ ਸੀ। ਕੋਈ ਸਪਸ਼ਟੀਕਰਨ ਤਾਂ ਦੇਣਾ ਹੀ ਪੈਣਾ ਸੀ। ਖਹਿੜਾ ਤਾਂ ਆਖਰ ਛੁਡਾਉਣਾ ਈ ਸੀ।

ਚਲੋ ਜੀ ਕੋਈ ਨੀ ਫਿਰ ਬਣਾਲਾਂਗੇ ਛੇਤੀ। ਅਜੇ ਪਤਾ ਈ ਨੀ ਸੀ ਨਾ ਹੀ ਕਾਗ਼ਜ਼ ਬਣਾਉਣ ਵਾਲਿਆਂ ਨੇ ਦੱਸਿਆ। ਨਹੀਂ ਤਾਂ ਜ਼ਰੂਰ ਹੀ ਬਣਾ

ਸੁੱਧ ਵੈਸ਼ਨੂੰ ਢਾਬਾ/106