ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੈਂਦੇ। ਨਾਲੇ ਨਵੀਂ ਗੱਡੀ ਆ ਜੀ। ਕਿਸੇ ਪ੍ਰਕਾਰ ਦਾ ਧੂੰਆਂ ਆਦਿ ਵੀ ਨਹੀਂ ਦਿੰਦੀ ਆਵਾਜ਼ ਵਗੈਰਾ ਵੀ ਨਹੀਂ ਕਰਦੀ। ਪਰ ਕੋਈ ਨੀ ਫੇਰ ਵੀ ਬਣਾਲਾਂਗੇ ਛੇਤੀ। ‘ਬਣਾਲਾਂਗੇ’ ਛੇਤੀ ਨੀਂ, ਇਹ ਤਾਂ ਭਾਈ ਸਾਹਿਬ ਬਹੁਤ ਜ਼ਰੂਰੀ ਐ, ਕੀ ਕਰਦਾ ਹੈਂ?" ਹੌਲਦਾਰ ਨੇ ਕਈ ਸਵਾਲ ਇਕੱਠੇ ਹੀ ਕਰ ਦਿੱਤਾ। "ਮਾਸਟਰ ਆਂ ਜੀ।" ਮੈਂ ਆਖਿਆ। ਹੈ! "ਮਾਸਟਰ ਆਂ, ਤਾਹੀਓਂ ਐਨੀਆਂ ਗੱਲਾਂ ਮਾਰਦੈ। ਪ੍ਰਦੂਸ਼ਣ ਲਾਇਸੈਂਸ ਦਾ ਅਜੇ ਤੱਕ ਪਤਾ ਨੀਂ, ਜਵਾਕ ਤੂੰ ਕੀ ਪੜ੍ਹਾ ਦਿੰਦਾ ਹੋਵੇਗਾ। ਹੌਲਦਾਰ ਨੇ ਆਪਣੀ ਪੂਰੀ ਦੀ ਪੂਰੀ ਅਫ਼ਸਰੀ ਮੇਰੇ ਤੇ ਝਾੜ ਸੁੱਟੀ।

ਏਨੇ ਨੂੰ ਇੱਕ ਦੋਧੀ ਦਾ ਖਟਾਰਾ ਜਿਹਾ ਮੋਟਰਸਾਈਕਲ ਲੰਘਿਆ। ਤਿੰਨ-ਚਾਰ ਉਹਦੇ 'ਤੇ ਦੁੱਧ ਦੇ ਡਰੰਮ ਲੱਦੇ ਅਤੇ ਧੂੰਆਂ ਰੋਲ ਕਰਦਾ ਰੋਲ ਦੀ ਲੰਘ ਚੱਲਿਆ। ਉਹਨੂੰ ਕਿਸੇ ਨਾ ਰੋਕਿਆ। ਆਹ ਮੋਟਰਸਾਈਕਲ ਆਲਾ ਧੂੰਆਂ ਕੋਲ ਕਰੀ ਜਾਂਦੈ, ਇਹਦੇ ਨਾਲ ਹੀ ਪ੍ਰਦੂਸ਼ਣ ਫੈਲਦੀ, ਮੇਰਾ ਤਾਂ ਸਕੂਟਰ ਵੀ ਨਵਾਂ ਏਂ, ਧੁੰਏਂ ਦੀ ਲੇਸ ਨੀਂ ਦਿਖਾਉਂਦਾ। ਮੈਂ ਹੌਲਦਾਰ ਨੂੰ ਸੰਬੋਧਨ ਕਰਦੇ ਪੁਛਿਆ। "ਧੂੰਏਂ ਧਾਏਂ ਦਾ ਨੀਂ ਪਤਾ ਉਹਦੇ ਕੋਲ ਪ੍ਰਦੂਸ਼ਣ ਲਾਇਸੈਂਸ ਐ।" ਹੌਲਦਾਰ ਨੇ ਖਿਝ ਕੇ ਆਖਿਆ।

"ਅਛਾ ਜੀ ਸਮਝ ਗਿਆ, ਜਾਣੀ ਅੱਜਕੱਲ੍ਹ ਪ੍ਰਦੂਸ਼ਣ ਫੈਲਾਉਣ ਲਈ ਲਾਇਸੈਂਸ ਜ਼ਰੂਰੀ ਹੋ ਗਿਆ ਏ।" ਮੈਂ ਆਦਤ ਮੁਤਾਬਿਕ ਵਿਅੰਗ ਕੱਸ ਮਾਰਿਆ।

"ਏਹਦਾ ਚਲਾਨ ਕੱਟ ਯਾਰ, ਆਪੇ ਇਹਨੂੰ ਮਜਿਸਟਰੇਟ ਦੱਸਦੂ ਬਈ, ਪ੍ਰਦੂਸ਼ਣ ਲਾਇਸੈਂਸ ਕੀ ਹੁੰਦੈ। ਕਾਂਸਟੇਬਲ ਵੱਲ ਇਸ਼ਾਰਾ ਕਰਕੇ ਹੌਲਦਾਰ, ਦੂਜੇ ਵਾਹਨਾਂ ਵੱਲ ਨੂੰ ਹੋ ਤੁਰਿਆ।

ਅਸੀਂ ਕਾਂਸਟੇਬਲ ਦੀ ਨਜ਼ਰ ਨਿਆਜ਼ ਦਿੱਤੀ ਅਤੇ ਪ੍ਰਦੂਸ਼ਣ ਰਹਿਤ ਗੱਡੀ 'ਤੇ ਸਵਾਰ ਹੋ ਕੇ ਸ਼ਹਿਰ ਵੱਲ ਨੂੰ ਚਾਲੇ ਪਾ ਦਿੱਤੇ।

ਸੁੱਧ ਵੈਸ਼ਨੂੰ ਢਾਬਾ/107