ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਫਰਲੋਅਇਜ਼ਮ

ਫਰਲੋ ਦਾ ਅਰਥ ਹੈ ਚੋਰੀ ਚੋਰੀ ਜ਼ਰੂਰੀ ਨਹੀਂ ਕਿ ਉਹ ਪੈਸੇ ਧੇਲੇ ਦੀ ਹੀ ਹੋਵੇ। ਚੋਰੀ ਕਾਸੇ ਦੀ ਵੀ ਹੋ ਸਕਦੀ ਹੈ। ਕੀਮਤੀ ਗਹਿਣੇ, ਪੈਸੇ ਟਕੇ, ਲੀੜੇ ਕੱਪੜੇ, ਬਸਤਰ-ਬਰਤਨ ਜਾਣੀ ਭਾਂਡੇ-ਮੀਂਡੇ, ਸਕੂਟਰ-ਸਾਈਕਲ, ਜੁੱਤੀ-ਜੋੜਾ, ਕਿਤਾਬਾਂ-ਕਾਪੀਆਂ, ਪੈਨ-ਪੈਨਸਿਲ, ਰਬੜ, ਸਿਆਹੀ ਆਦਿ। ਆਮ ਤੌਰ 'ਤੇ ਅਸੀਂ ਕਿਤਾਬਾਂ ਕਾਪੀਆਂ ਜਾਂ ਜੁੱਤੀ ਜੋੜੇ ਆਦਿ ਦੀ ਚੋਰੀ ਨੂੰ ਛੋਟੀਆਂ ਚੋਰੀਆਂ ਸਮਝਦੇ ਇਨ੍ਹਾਂ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲੈਂਦੇ ਪੰਤੁ ਇਥੇ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਦੁਨੀਆਂ ਦੇ ਹਰ ਵੱਡੇ ਤੋਂ ਵੱਡੇ ਚੋਰ ਨੇ ਆਪਣਾ ਮੁੱਢਲਾ ਸਫ਼ਰ ਇੱਥੋਂ ਹੀ ਸ਼ੁਰੂ ਕੀਤਾ ਹੁੰਦਾ ਹੈ। | ਮੈਂ ਗੱਲ ਤਾਂ ਫਰਲੋ ਦੀ ਕਰਨੀ ਸੀ। ਮੈਂ ਤਾਂ ਆਪਣਾ ਹੀ ਭਾਸ਼ਣ ਦੇਣਾ ਸ਼ੁਰੂ ਕਰ ਦਿੱਤਾ। ਮੇਰੀਆਂ ਇਨ੍ਹਾਂ ਗਿਆਨ ਧਿਆਨ ਦੀਆਂ ਗੱਲਾਂ ਨਾਲ ਨਾ ਤਾਂ ਚੋਰੀਆਂ ਹੀ ਹੋਣੋ ਬੰਦ ਹੋ ਸਕਦੀਆਂ ਹਨ ਅਤੇ ਨਾ ਹੀ ਚੋਰਾਂ ਦਾ ਜੰਮਣਾ ਬੰਦ ਹੋ ਸਕਦਾ ਹੈ। ਚੋਰੀ ਤਾਂ ਇੱਕ ਅਟਲ ਵਰਤਾਰਾ ਹੈ। ਇਹ ਹੱਟ ਨਹੀਂ ਸਕਦਾ। ਬਾਹਲਾ ਜਾਊ ਕੋਈ ਆਪਣਾ ਗਹਿਣਾ ਗੱਟਾ, ਭਾਂਡਾ-ਟੇਡਾ ਜੁੱਤੀ ਜੋੜਾ, ਸਕੂਟੀ-ਸਾਈਕਲ ਆਦਿ ’ਤੇ ਪਹਿਰੇ ਲਗਾ ਸਕਦਾ ਹੈ। ਕੀਮਤੀ ਗਹਿਣਾ ਗੱਟਾ ਲਾਕਰਾਂ ਵਿੱਚ ਜਮਾ ਕਰਵਾ ਸਕਦਾ ਹੈ ਪਰ ਜਨਾਬ, ਦਿਲ ਕਿੱਥੇ ਰੱਖੋਗੇ? ਅੱਜਕੱਲ੍ਹ ਦਿਲ ਦੇ ਚੋਰ ਵੀ ਬੜੇ ਸ਼ਾਤਰ ਪੈਦਾ ਹੋ ਰਹੇ ਹਨ। ਸੋ ਜਰਾ ਬਚ ਕੇ ਮੋੜ ਤੋਂ।

ਚੋਰੀ ਦੀ ਧੱਤ ਵੀ ਬਹੁਤ ਭੈੜੀ ਹੈ। ਚੋਰ ਚੋਰੀ ਛੱਡ ਤਾਂ ਨਹੀਂ ਸਕਦਾ, ਹਾਂ ਕਈ ਵਾਰ ਉਹ ਆਪਣਾ ਢੰਗ ਜ਼ਰੂਰ ਬਦਲ ਲੈਂਦਾ ਹੈ। ਸੁਣਿਆ ਹੋਣੋਂ ਤੁਸੀਂ ਵੀ, ਚੋਰ ਚੋਰੀ ਤੋਂ ਜਾਏ ਹੇਰਾ-ਫੇਰੀ ਤੋਂ ਨਾ ਜਾਏ। ਕਈ ਵਾਰ ਉਹ ਕਿਸੇ ਇੱਕ ਵਿਸ਼ੇਸ਼ ਵਸਤੂ ਦੀ ਚੋਰੀ ਤੋਂ ਹਟ ਕੇ ਕਿਸੇ ਹੋਰ ਖੇਤਰ ਵਿੱਚ ਆਪਣਾ ਧੰਦਾ ਸ਼ੁਰੂ ਕਰ ਦਿੰਦਾ ਹੈ। ਲੱਗਭੱਗ ਅਜਿਹਾ ਹਾਲ ਹੀ ਫਰਲੋ ਮਾਰਨ ਵਾਲਿਆਂ ਦਾ ਹੁੰਦਾ ਹੈ। ਫਰਲੋ ਤੋਂ ਆਮ ਭਾਵ ਹੈ ਸਮੇਂ ਦੀ ਚੋਰੀ ਖਾਸ ਕਰਕੇ ਸਰਕਾਰੀ ਡਿਊਟੀ ਸਮੇਂ ਸਰਕਾਰ ਦਾ ਕੰਮ ਨਾ ਕਰਕੇ ਆਪਣੇ ਕੰਮ ਲਈ ਸਮਾਂ ਕੱਢਣਾ। ਬਾਕੀ ਮਹਿਕਮਿਆਂ ਬਾਰੇ ਤਾਂ ਮੈਂ ਵਿਸਥਾਰ ਨਾਲ ਦੱਸ ਨਹੀਂ ਸਕਦਾ ਉਂਝ ਫਰਲੋ ਦਾ ਰੁਝਾਨ ਬਹੁਤਾ ਕਰਕੇ ਅਧਿਆਪਕ ਵਰਗ ਵਿੱਚ ਹੀ ਪਾਇਆ ਜਾਂਦਾ ਹੈ। ਪ੍ਰਚਲਤ ਤਾਂ ਭਾਵੇਂ ਇਹ ਸਾਰਿਆਂ ਮਹਿਕਮਿਆਂ ਵਿੱਚ ਹੀ ਹੈ ਪ੍ਰੰਤੂ ਦੂਸਰੇ ਮਹਿਕਮੇ ਤਾਂ ਇਸ ਨੂੰ ਟਿੱਚ ਹੀ ਸਮਝਦੇ ਹਨ। ਭਾਵੇਂ ਬੈਂਕ ਮੁਲਾਜ਼ਮ ਅਤੇ ਪੋਸਟ ਆਫਿਸ ਵਾਲਿਆਂ ਦੀ ਸਥਿਤੀ ਕੁਝ ਵੱਖਰੀ ਹੈ।ਕਈ ਮਹਿਕਮਿਆਂ ਵਾਸਤੇ ਫਰਲੋ ਦੀ ਪਰਿਭਾਸ਼ਾ ਹੀ ਲੱਭਣੀ ਔਖੀ ਹੈ। ਉਥੇ ਫਰਲੋ ਐਨੀ

ਸੁੱਧ ਵੈਸ਼ਨੂੰ ਢਾਬਾ/108