ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਹਿੰਦੇ ਹਨ। ਪਰ ਭਾਈ ਸਾਹਿਬ ਨੂੰ ਕੋਈ ਪੁੱਛਣ ਵਾਲਾ ਹੋਵੇ ਇਹ ਸਾਰੀਆਂ ਘਟਨਾਵਾਂ ਉਦੋਂ ਹੀ ਘਟਦੀਆਂ ਹਨ ਜਦੋਂ ਬਾਈ ਜੀ ਨੇ ਸਕੂਲ ਨੂੰ ਤੁਰਨਾ ਹੁੰਦਾ ਹੈ। ਚਲੋ ਛੱਡੋ, ਆਪਾਂ ਨੂੰ ਕੀ। ਉਸ ਨੇ ਅਜਿਹੇ ਕਿਸੇ ਬਹਾਨੇ ਦੀ ਓਟ ਵਿੱਚ ਮੁਖੀ ਨੂੰ ਗੱਲੀਂ ਲਾ ਕੇ ਆਪਣੇ ਹਾਜ਼ਰੀ ਲਾਉਣੀ ਤੇ ਰਾਹ ਪੈਣਾ। ਆਖਿਰ ਮੁਖੀ ਨੂੰ ਵੀ ਉਸ ਦੀ ਇਸ ਚਾਲ ਦਾ ਪਤਾ ਲੱਗ ਗਿਆ। ਉਹ ਵੀ ਚੌਕੰਨਾ ਹੋ ਗਿਆ।

ਆਪਣੀ ਆਦਤ ਅਨੁਸਾਰ ਭਾਈ ਸਾਹਿਬ ਇੱਕ ਦਿਨ ਫੇਰ ਲੇਟ ਆਏ ਤੇ ਕਹਿਣ ਲੱਗੇ, "ਅੱਜ ਤਾਂ ਰਸਤੇ ਵਿੱਚ ਬਹੁਤ ਭੈੜਾ ਐਕਸੀਡੈਂਟ ਹੋ ਗਿਆ। "ਅੱਛਾ ਬਹੁਤ ਮਾੜੀ ਗੱਲ ਹੋਈ? ਮੁੱਖ ਅਧਿਆਪਕ ਉਤਸੁਕਤਾ ਦਿਖਾਉਂਦੇ ਹੋਏ ਬੋਲਿਆ। "ਬਾਹਲਾ ਤਾਂ ਨਹੀਂ ਨੁਕਸਾਨ ਹੋ ਗਿਆ ਕਿਤੇ? "ਬਸ ਜੀ ਟਰਾਲੀ ਮੁੱਧੀ ਹੋ ਗਈ। ਬੜਾ ਚੀਕ ਚਿਹਾੜਾ ਪਿਆ ਬੱਚੇ, ਬੁੱਢੇ ਜੁਆਨ ਅਤੇ ਕੁੜੀਆਂ ਬੁੜੀਆਂ ਸਨ ਵਿੱਚ। ਮੈਂ ਬਸ ਥੋੜਾ ਹੀ ਪਿੱਛੇ ਸੀ ਉਸ ਨੇ ਡਿਟੇਲ ਦੱਸਣੀ ਸ਼ੁਰੂ ਕਰ ਦਿੱਤੀ। ਅਸੀਂ ਜੀ ਭੁੱਜ ਕੇ ਗਏ। ਹੋਰ ਖੇਤਾਂ ਵਿੱਚੋਂ ਲੋਕ ਆ ਗਏ। ਸੱਟਾਂ ਬਹੁਤ ਵੱਜੀਆਂ ਸੀ। ਮੱਸਾਂ ਟਰਾਲੀ ਸਿੱਧੀ ਕੀਤੀ, ਜੁਆਕਾਂ ਦਾ ਤਾਂ ਜ਼ਿਆਦਾ ਹੀ ਬੁਰਾ ਹਾਲ ਸੀ। ਇਹ ਕਹਿੰਦੇ ਕਹਿੰਦੇ ਉਸ ਨੇ ਹਾਜ਼ਰੀ ਵਾਲਾ ਰਜਿਸਟਰ ਆਪ ਵੱਲ ਖਿਸਕਾ ਲਿਆ। ਮੁੱਖ ਅਧਿਆਪਕ ਵੀ ਅੱਜ ਆਪਣੇ ਦਾਅ 'ਤੇ ਸੀ। ਉਸ ਨੇ ਹੋਰ ਗੰਭੀਰ ਹੁੰਦੇ ਪੁੱਛਿਆ, "ਚਲੋ ਸੱਟਾਂ ਦੀ ਤਾਂ ਖ਼ੈਰ ਹੈ, ਉਹ ਕੋਈ ਕੈਜੁਅਲਟੀ ਤਾਂ ਨੀਂ ਨਾ ਹੋਈ।" ਬਾਈ ਨੇ ਹੁਣ ਹਾਜ਼ਰੀ ਵਾਲਾ ਪੰਨਾ ਖੋਲ੍ਹ ਲਿਆ ਅਤੇ ਆਪਣਾ ਪੈਨ ਵੀ ਕਾਇਮ ਕਰ ਲਿਆ ਤੇ ਆਪਣਾ ਆਖਰੀ ਦਾਅ ਵਰਤਦੇ ਹੋਏ, ਮੈਨੂੰ ਤਾਂ ਉਮੀਦ ਹੈ ਕੋਈ ਇੱਕ ਅੱਧਾ ਆਦਮੀ ਤਾਂ ਜ਼ਰੂਰ ਹੀ ਮਰ ਹਾਦਸਾ ਬੜਾ ਭਿਆਨਕ ਸੀ। ਇਹ ਕਹਿੰਦੇ ਹੋਏ ਜਦੋਂ ਉਹ ਆਪਣੇ ਖਾਨੇ ਵਿੱਚ ਹਾਜ਼ਰੀ ਲਾਉਣ ਲੱਗਾ ਤਾਂ ਮੁਖੀ ਨੇ ਆਪਣਾ ਹੱਥ ਉਸ ਦੇ ਹਾਜ਼ਰੀ ਵਾਲੇ ਖਾਨੇ 'ਤੇ ਰੱਖ ਲਿਆ ਅਤੇ ਕਹਿਣ ਲੱਗਾ, "ਬਰਾੜ ਸਾਹਿਬ’ ਅੱਜ ਤਾਂ ਭਾਵੇਂ ਸਾਰੇ ਟਰਾਲੀ ਵਾਲੇ ਮਰ ਜਾਣ, ਤੁਸੀਂ ਨਹੀਂ ਹਾਜ਼ਰੀ ਲਾ ਸਕਦੇ। ਕ੍ਰਿਪਾ ਕਰਕੇ ਇੱਕ ਤਿਹਾਈ ਛੁੱਟੀ ਦੇ ਦਿਓ। ਬਾਕੀ ਸਟਾਫ ਨੇ ਹਾਸੜ ਚੁੱਕ ਦਿੱਤੀ। ਬਾਈ ਜੀ ਦਾ ਭਾਂਡਾ ਚੁਰਾਹੇ ਵਿੱਚ ਜਾ ਭੱਜਿਆ।

ਇੱਕ ਮੁਖੀ ਨੂੰ ਮੁੰਗਫਲੀ ਖਾਣ ਦਾ ਬੜਾ ਸ਼ੌਕ ਸੀ। ਇੱਕ ਭਾਈ ਸਾਹਿਬ ਜਿਸ ਨੂੰ ਲੇਟ ਆਉਣ ਦੀ ਧੱਤ ਸੀ, ਨੂੰ ਉਸ ਦੀ ਇਸ ਕਮਜੋਰੀ ਦਾ ਪਤਾ ਲਗਾ ਲਿਆ ਉਸ ਨੇ ਜਿਸ ਦਿਨ ਲੇਟ ਹੋਣ ਮੂੰਗਫਲੀ ਦਾ ਲਿਫਾਫਾ ਲੈ ਆਉਣਾ ਮੁਖੀ ਨੇ ਮੂੰਗਫਲੀ ਦੇ ਲਾਲਚ ਲੱਗ ਜਾਣਾ। ਭਾਈ ਸਾਹਿਬ ਆਪਣੀ ਹਾਜ਼ਰੀ ਲਾਉਂਦੇ ਤੇ ਸਾਥੀਆਂ ਨਾਲ ਜਾ ਰਲਦੇ। ਇੱਕ ਮੁਖੀ ਨੂੰ ਕ੍ਰਿਕਟ ਦੀ ਕੁਮੈਂਟਰੀ ਸੁਣਨ ਦਾ ਬੜਾ ਸ਼ੌਕ ਸੀ। ਲੇਟ ਆਉਣ ਵਾਲੇ ਬਾਈ ਨੇ ਉਸ ਦੀ

ਸੁੱਧ ਵੈਸ਼ਨੂੰ ਢਾਬਾ/111