ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਮਜੋਰੀ ਦਾ ਫਾਇਦਾ ਉਠਾਉਣ ਲਈ ਚਾਰ ਪੰਜ ਸੌ ਰੁਪਏ ਦਾ ਟਰਾਂਜਿਸਟਰ ਖਰੀਦ ਲਿਆ। ਕ੍ਰਿਕਟ ਦੇ ਮੈਚ ਦਾ ਆਮ ਤੌਰ 'ਤੇ ਦਿਨ ਰਾਤ ਚਲਦੇ ਹੀ ਰਹਿੰਦੇ ਹਨ। ਸੋ ਉਸ ਭਾਈ ਨੇ ਦੂਰੋਂ ਹੀ ਕੰਨ ਨਾਲ ਟਰਾਂਜਿਸਟਰ ਲਾਈ ਆਉਣਾ, ਅੱਜ ਤਾਂ ਸਚਿਨ ਕਮਾਲ ਹੀ ਕਰੀ ਜਾਂਦਾ ਹੈ। ਸੈਂਕੜੇ ਤੋਂ ਟੱਪ ਗਿਆ ਸੀ। ਏਨੀਆਂ ਵਿਕਟਾਂ ਡੇਗ ਦਿੱਤੀਆਂ, ਐਨੇ ਚੌਕੇ ਤੇ ਐਨੇ ਛੱਕੇ ਮਾਰੇ। ਰੱਖ ਦਿਖਾਈ ਜੀ ਤਦੂਲਕਰ ਨੇ ਇੰਡੀਆ ਦੀ। ਅੱਜ ਤਾਂ ਜੀ ਸ੍ਰੀਲੰਕਾ ਕਮਾਲ ਕਰੀ ਜਾਂਦਾ ਹੈ। ਕਿਤੇ ਕੁਝ ਤੇ ਕਿਤੇ ਕੁਝ, ਮੁਖੀ ਨੇ ਕੁਮੈਂਟਰੀ ਵਿੱਚ ਉਲਝ ਜਾਣਾ।

ਬਾਈ ਜੀ ਹਾਜ਼ਰੀ ਲਾਉਂਦੇ ਤੇ ਡੰਡੀ ਪੈਂਦੇ। ਕਈ ਵਾਰ ‘ਮੁਖੀ ਹੀ ਚੰਦ-ਭਾਨ ਦੇ ਟੇਸ਼ਨ ਹੁੰਦੇ ਹਨ। ਦਸ ਵਜੇ ਸਕੂਲ ਆਏ ਤਾਂ ਗਿਆਰਾਂ ਵਜੇ ਗਾਇਬ | ਸਕੂਲ ਆਇਆ ਆਇਆ, ਨਾ ਆਇਆ ਤਾਂ ਨਾ ਹੀ ਆਇਆ। ਅਜਿਹੇ ਮਾਹੌਲ ਵਿੱਚ ਤਾਂ ਫਿਰ ਫਰਲੋ ਵਾਲਿਆਂ ਦੀ ਚੜ੍ਹ ਮਚਦੀਆਂ ਹਨ। ਉਨ੍ਹਾਂ ਦੇ ਵਾਰੇ ਨਿਆਰੇ ਹੋਏ ਰਹਿੰਦੇ ਹਨ।ਉਹ ਜਿਨਾਂ ਚਿਰ ਫਰਲੋ ਚਲਦੀ ਹੈ, ਖੂਬ ਚਲਾਉਂਦੇ ਹਨ ਜਦੋਂ ਕਿਤੇ ਮੁਖੀ ਉਨ੍ਹਾਂ ਨੂੰ ਚੈਕ ਕਰਨ ਦੀ ਜ਼ੁਰੱਅਤ ਕਰਦਾ ਹੈ ਤਾਂ ਉਹ ਅੱਗੋਂ ਖਰੀਆਂ ਖਰੀਆਂ ਸੁਣਾਉਣ ’ਤੇ ਉੱਤਰ ਆਉਂਦੇ ਹਨ। ਆਖਰੀ ਸਕੂਲ ਮੁਖੀ ਨੂੰ ਹੀ ਚੁੱਪ ਕਰਨਾ ਪੈਂਦਾ... ਸੋ ਫਰਲੋ ਜਿੰਦਾਬਾਦ....

ਸੁੱਧ ਵੈਸ਼ਨੂੰ ਢਾਬਾ/112