ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਕਦੈ। ਦੂਸਰੀ ਗੱਲ ਇਹ ਵੀ ਹੈ ਕਿ ਡਾਇਰੀ ਲਿਖਣ ਨਾਲ ਨਾ ਹੀ ਕਿਸੇ ਅਧਿਆਪਕ ਦੀ ਯੋਗਤਾ ਵਿੱਚ ਵਾਧਾ ਹੁੰਦੈ ਅਤੇ ਨਾ ਹੀ ਉਸ ਦੇ ਪੜਾਉਣ ਦੇ ਢੰਗ ਵਿੱਚ ਕੋਈ ਤਬਦੀਲੀ ਹੁੰਦੀ ਹੈ। ਇੱਕ ਅਧਿਆਪਕ ਦੇ ਡਾਇਰੀ ਲਿਖਣ ਨਾਲ, ਬੱਚਿਆਂ ਨੂੰ ਜਾਂ ਮਹਿਕਮੇ ਨੂੰ ਕੋਈ ਵਿਸ਼ੇਸ਼ ਲਾਭ ਨਹੀਂ ਪੁੱਜਦਾ ਅਤੇ ਮਜੇ ਦੀ ਗੱਲ ਇਹ ਵੀ ਹੈ ਕਿ ਡਾਇਰੀ ਨਾ ਲਿਖਣ ਨਾਲ ਕਿਸੇ ਦਾ ਨੁਕਸਾਨ ਵੀ ਕੁਝ ਨਹੀਂ ਹੁੰਦਾ। ਹਾਂ, ਅਧਿਆਪਕ ਦਾ ਸਮਾਂ ਅਤੇ ਦੇਸ਼ ਦੀ ਸੰਪਤੀ ਭਾਵ, ਕਾਗਜ਼, ਸਿਆਹੀ ਅਤੇ ਕਲਮ ਘਸਾਈ ਦੀ ਬੱਚਤ ਜ਼ਰੂਰ ਹੋ ਸਕਦੀ ਹੈ।

ਸੁੱਧ ਵੈਸ਼ਨੂੰ ਢਾਬਾ/116