ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹਨਾਂ ਦੀ ਇਹ ਰੀਝ ਤਾਂ ਮੰਨ ਲਉ ਪ੍ਰਮਾਤਮਾ ਨੇ ਹੀ ਪੂਰੀ ਕਰ ਦਿੱਤੀ ਸੀ। ਜਦ ਵੀ ਕਿਸੇ ਸਾਲਾ ਸਾਹਿਬ ਨੇ ਆਪਣੀ ਭੈਣ ਨੂੰ ਮਿਲਣ ਆਉਣਾ ਤਾਂ ਸਾਡੇ ਵਾਸਤੇ ਸਪੈਸ਼ਲ ਕੈਨੀ ਭਰੀ ਆਉਣੀ।ਉਹਨਾਂ ਨੇ ਆਉਂਦਿਆਂ ਪਹਿਲਾਂ ਏਹੀ ਗੱਲ ਕਹਿਣੀ, "ਪਾਹੁਣਿਆਂ ਐਤਕੀਂ ਦੇਖੀ ਪੀ ਕੇ ਬਹੁਤ ਘੈਂਟ ਚੀਜ਼ ਬਣਾਈ ਆ।" ਅੰਨਾ ਕੀ ਭਾਲੇ ਦੋ ਅੱਖਾਂ।

ਕਹਿੰਦੇ ਨੇ ਨਵਾਂ ਨੌਂ ਦਿਨ, ਪੁਰਾਣਾ ਸੌ ਦਿਨ। ਸੋ ਨੌਂ ਦਿਨਾਂ ਵਾਲਾ ਨਵਾਂ ਖੁਮਾਰ ਲਹਿਣ ਲੱਗਾ ਅਤੇ ਸੌ ਦਿਨਾਂ ਵਾਲਾ ਦੌਰ ਸ਼ੁਰੂ ਹੋ ਗਿਆ। ਨੌਕ ਬੁੱਕ, ਟੋਕ ਟਕਾਈ ਸ਼ੁਰੂ ਹੋ ਗਈ। ਪ੍ਰੰਤੂ ਦੌਰ-ਏ-ਜਾਮ ਬਾਦਸਤੂਰ ਜਾਰੀ ਰਿਹਾ। ਬੱਚਿਆਂ ਦਰਸ਼ਨ ਦੇਣੇ ਸ਼ੁਰੂ ਕਰ ਦਿੱਤੇ। ਪਰਿਵਾਰ ਨਿਯੋਜਨ ਦਾ ਕੋਟਾ ਪੂਰਾ ਹੋ ਗਿਆ। ਗੱਡੀ ਹੁਣ ਕਬੀਲਦਾਰੀ ਵਾਲੀ ਲਾਈਨ 'ਤੇ ਚੜ੍ਹ ਚੁੱਕੀ ਸੀ।

ਟੋਕ ਟਕਾਈ ਤੋਂ ਬਚਣ ਲਈ ਸੈਂਕੜੇ ਵਾਰ ਇਸ ਢੰਗ ਨਾਲ ਪੀਣ ਦੀ ਕੋਸ਼ਿਸ਼ ਕੀਤੀ ਕਿ ਪਤਾ ਨਾ ਲੱਗੇ। ਪੰਤ ਇਹ ਕਦੋਂ ਗੱਝੀ ਰਹਿੰਦੀ ਹੈ? ਨਾਲੇ ਸ੍ਰੀਮਤੀ ਜੀ ਦਾ ਤਜ਼ਰਬਾ ਵੀ ਦਿਨੋਂ ਦਿਨ ਵੱਧ ਹੀ ਰਿਹਾ ਸੀ। ਰੋਟੀ ਫੜਾਉਣ ਲੱਗੀ ਨੇ ਉਹਨੇ ਹਰ ਵਾਰ ਕਹਿਣਾ, "ਅੱਜ ਫੇਰ ਡੱਕਿਆ ਫਿਰਦਾ।" ਜਾਨੀ ਹਰ ਵਾਰ ਤਜ਼ਰਬਾ ਫੇਲ੍ਹ।

ਸਾਲਾ ਸਾਹਿਬ ਇੱਕ ਵਾਰ ਵਧੀਆ ਬ੍ਰਾਂਡ ਤਿਆਰ ਕਰਕੇ ਲਿਆਏ। ਸਾਫ ਏਨੀ ਕਿ ਮਿਨਰਲ ਵਾਟਰ ਵੀ ਰੀਸ ਨਾ ਕਰੇ ਉਸਦੀ। ਅਸੀਂ ਵੀ ਇੱਕ ਬੋਤਲ ਵਿੱਚ ਪਾ ਕੇ ਫਰਿੱਜ ਵਿੱਚ ਲਾ ਦਿੱਤੀ, ਗਰਮੀਆਂ ਦੇ ਦਿਨ ਸਨ। ਫਰਿੱਜ ਵਿੱਚ ਲੱਸੀ ਵਾਲਾ ਡੋਲਣਾ ਵੀ ਪਿਆ ਹੁੰਦਾ ਸੀ। ਦਾਰੂ ਏਨੀ ਸਾਫ ਸੀ ਕਿ ਸਾਨੂੰ ਪਾਣੀ ਵਾਲੀ ਬੋਤਲ ਅਤੇ ਸ਼ਰਾਬ ਵਾਲੀ ਬੋਤਲ ਦੀ ਪਛਾਣ ਹੀ ਨਾ ਰਹੀ। ਹੋਇਆ ਕੀ ਕਿ ਅਸੀਂ ਲੱਸੀ ਵਾਲੇ ਡੋਲਣੇ ਵਿੱਚ ਠੰਡੀ ਕਰਨ ਲਈ ਪਾਣੀ ਦੀ ਥਾਂ ਦਾਰੂ ਵਾਲੀ ਬੋਤਲ ਉਲਟਾ ਦਿੱਤੀ। ਸਮਿੱਲ ਆਉਣ 'ਤੇ ਪਤਾ ਲੱਗਾ ਕਿ ਕੰਮ ਤਾਂ ਖਰਾਬ ਹੋ ਗਿਆ। ਫਾਇਦਾ ਇਹ ਰਿਹਾ ਕਿ ਸ੍ਰੀਮਤੀ ਜੀ ਅਤੇ ਬੱਚੇ ਪਹਿਲਾਂ ਰੋਟੀ ਖਾ ਚੁੱਕੇ ਸਨ। ਲੱਸੀ ਵਗੈਰਾ ਵੀ ਪੀ ਚੁੱਕੇ ਸਨ। ਅਸੀਂ ਸੋਚਿਆ ਹੁਣ ਰੋਟੀ ਕੀ ਖਾਣੀ ਐ ਫਿਰ। ਹੁਣ ਤਾਂ ਆਥਣ ਤੱਕ ਲੱਸੀ ਵਾਲਾ ਡੋਲਣਾ ਹੀ ਮਸਾਂ ਮੁੱਕੂ। ਖ਼ੈਰ ਜੀ ਗਲਾਸ ਭਰ ਕੇ ਲੱਸੀ ਦਾ ਅੰਦਰ ਠੋਕਿਆ ਅਤੇ ਘਰਦਿਆਂ ਨੂੰ ਬਹਾਨਾ ਜਿਹਾ ਲਾ ਦਿੱਤਾ ਅੱਜ ਤਬੀਅਤ ਜੀ ਠੀਕ ਨਹੀਂ। ਰੋਟੀ ਸ਼ਾਮ ਨੂੰ ਹੀ ਖਾਵਾਂਗੇ। ਅਸੀਂ ਤਾਂ ਜੀ ਪੰਦਰਾਂ ਵੀਹ ਮਿੰਟਾਂ ਬਾਅਦ ਫਰਿੱਜ ਖੋਲ੍ਹਣਾ ਅਤੇ ਗਲਾਸ ਭਰ ਕੇ ਲੱਸੀ ਦਾ ਪੀ ਲੈਣਾ। ਆਖਰ ਸ਼ਾਮ ਤੱਕ ਖਤਮ ਵੀ ਤਾਂ ਕਰਨਾ ਸੀ।

ਸ੍ਰੀਮਤੀ ਜੀ ਆਖੀ ਜਾਣ ਅੱਜ ਪਤਾ ਨੀ ਕੀ ਹੋਇਆ ਏਹਨੂੰ, ਆਉਂਦਾ ਬਿੰਦ ਕੁ ਪਿੱਛੋਂ ਗਲਾਸ ਭਰ ਕੇ ਲੱਸੀ ਦਾ ਪੀ ਜਾਂਦਾ। ਜਦੋਂ ਦੋ ਕੁ ਗਲਾਸ ਹੋਰ ਚਾੜ ਲਏ ਤਾਂ ਸ੍ਰੀਮਤੀ ਜੀ ਕਹਿਣ ਲੱਗੀ, "ਅੱਜ ਥੋਨੂੰ ਕੀ

ਸੁੱਧ ਵੈਸ਼ਨੂੰ ਢਾਬਾ/121