ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੌਲੀ ਹੌਲੀ ਛੁੱਟ ਜਾਵੇਗੀ। ਸਾਨੂੰ ਵੀ ਸੁਝਾਅ ਚੰਗਾ ਲੱਗਾ। ਅਸੀਂ ਘਰੇ ਐਲਾਨ ਕਰ ਦਿੱਤਾ ਕਿ ਹੁਣ ਦਾਰੂ ਨਹੀਂ ਬੀਅਰ ਹੀ ਪੀਆ ਕਰਾਂਗੇ। ਨਾਲੇ ਦਾਰੂ ਨਾਲੋਂ ਕਿਤੇ ਸਸਤੀ ਹੈ। ਬੀਅਰ ਦੀ ਬੋਤਲ ਸੱਠਾਂ ਦੀ ਤੇ ਦਾਰੂ ਦੋ ਸੌ ਦੀ ਬਹੁਤ ਫਰਕ ਹੈ। “ਇਹ ਤਾਂ ਬਹੁਤ ਚੰਗੀ ਗੱਲ ਐ, ਚੰਗਾ ਐ ਕਿਤੇ ਸਾਡੇ ਵੀ ਦਿਨ ਫਿਰਨਗੇ ਤਾਂ।” ਮਤੀ ਜੀ ਕਹਿਣ ਲੱਗੇ ਕਿਉਂਕਿ ਸੇਵਿੰਗ ਦੇ ਪੱਖ ਵਿੱਚ ਤਾਂ ਉਹ ਪਹਿਲਾਂ ਹੀ ਬਹੁਤ ਸਨ।

ਅਸੀਂ ਜੀ ਕਰਤਾ ਬੀਅਰ ਦਾ ਕੰਮ ਸ਼ੁਰੂ ਪਹਿਲੇ ਦਿਨ ਤਾਂ ਸਾਨੂੰ ਪਤਾ ਹੀ ਸੀ ਕਿ ਇੱਕ ਬੋਤਲ ਬੀਅਰ ਨਾਲ ਕੁੱਝ ਨਹੀਂ ਬਣਨਾ ਇਸ ਲਈ ਅਸੀਂ ਇੱਕ ਬੋਤਲ ਤਾਂ ਠੇਕੇ ਦੇ ਮੂਹਰੇ ਖੜ੍ਹ ਕੇ ਖਿੱਚ ਲਈ ਅਤੇ ਇੱਕ ਆ ਕੇ ਸ੍ਰੀਮਤੀ ਨੂੰ ਦਿਖਾ ਕੇ ਕਿ ਬਸ ਇੱਕ ਨਾਲ ਹੀ ਸਾਰਨਾ ਹੈ। ਦੂਜੇ ਦਿਨ ਉੱਥੇ ਦੋ, ਘਰੇ ਇੱਕ। ਤੀਜੇ ਦਿਨ ਉੱਥੇ ਤਿੰਨ, ਘਰੇ ਇੱਕ। ਹੁਣ ਊਠਾਂ ਨੂੰ ਗੁੜਤੀਆਂ ਨਾਲ ਕੀ ਬਣੂ? ਆਰ.ਸੀ. ਦੀ ਬੋਤਲ ਪੀਣ ਵਾਲੇ ਨੂੰ ਬੀਅਰ ਕੀ ਕਰੂ? ਭਲਾ ਹੌਲੀ ਹੌਲੀ ਘਰੇ ਵੀ ਦੋ ਦੋ ਬੋਤਲਾਂ ਆਉਣ ਲੱਗੀਆਂ ਅਤੇ ਇਹ ਗਿਣਤੀ ਹੌਲੀ ਹੌਲੀ ਹੋਰ ਵੱਧ ਹੁੰਦੀ ਗਈ। ਕੰਮ ਸਸਤੇ ਦੇ ਮੁਕਾਬਲੇ ਮਹਿੰਗਾ ਪੈਣ ਲੱਗ ਪਿਆ। ਘਰੇ ਵੀ ਬੈਠਕ ਵਿੱਚ ਬੀਅਰ ਦੀਆਂ ਬੋਤਲਾਂ ਹੀ ਬੋਤਲਾਂ ਰੁਲਦੀਆਂ ਫਿਰਨ। ਬੋਤਲਾਂ ਦੀ ਗਿਣਤੀ ਨੂੰ ਦੇਖ ਕੇ ਮੈਡਮ ਜੀ ਦਾ ਸੇਵਿੰਗ ਵਾਲਾ ਭਰਮ ਵੀ ਟੁੱਟ ਗਿਆ। “ਤੂੰ ਤਾਂ ਕਹਿੰਦਾ ਸੀ ਸਸਤੀ ਪਊ, ਇਹ ਤਾਂ ਉਦੈ ਵੀ ਮਹਿੰਗੀ ਪੈਂਦੀ ਲੱਗਦੀਅ ਹੈ। ਰਹਿਣ ਦੇ ਤੂੰ ਉਹੋ ਹੀ ਡੱਫ ਲਿਆ ਕਰ, ਮੈਂ ਕਹਿ ਚੁੰਗੀ ਮਿੰਦੇ (ਸਾਲਾ ਸਾਹਿਬ) ਨੂੰ ਛੱਡ ਜੁਗਾ ਤੇਰੇ ਵਾਸਤੇ ਕੈਨੀ ਹੋਰ।” ਲਉ ਜੀ ਦਾਰੂ ਛੱਡਣ ਦਾ ਸਾਡਾ ਪਹਿਲਾ ਤਜ਼ਰਬਾ ਫੇਲ੍ਹ ਹੋ ਗਿਆ।

ਫੇਰ ਜੀ ਕਿਸੇ ਹੋਰ ਸੁਹਿਰਦ ਵੀਰ ਨੂੰ ਸਾਡਾ ਫਿਕਰ ਹੋਇਆ ਕਿਉਂਕਿ ਆਪਾਂ ਵਿਗਾੜੀ ਕਿਸੇ ਨਾਲ ਵੀ ਨਹੀਂ ਅਤੇ ਹਰ ਇੱਕ ਨਾਲ ਬਣਾ ਕੇ ਰੱਖਦੀ ਹੈ। “ਮਾਸਟਰ ਦਾਰੂ ਛੱਡਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਬੰਦਾ ਮੰਗਲਵਾਰ ਅਤੇ ਵੀਰਵਾਰ ਵਾਲੇ ਦਿਨ ਦਾਰੁ ਨਾ ਪੀਵੇ।” ਬਾਈ ਜੀ ਕਹਿਣ ਲੱਗੇ। ਫਿਰ ਹੌਲੀ ਹੌਲੀ ਇੱਕ ਦਿਨ ਕਰ ਲਵੇ ਤੇ ਇੰਝ ਹੌਲੀ ਹੌਲੀ ਦਾਰੁ ਆਪੇ ਹੀ ਛੁੱਟ ਜਾਂਦੀ ਹੈ। "ਸਤ ਬਚਨ ਜੀ। ਇੰਝ ਕਰਕੇ ਦੇਖ ਲੈਨੇ ਆਂ।" ਅਸੀਂ ਜੀ ਐਲਾਨ ਕਰ ਦਿੱਤਾ ਕਿ ਮੰਗਲਵਾਰ ਅਤੇ ਵੀਰਵਾਰ ਵਾਲੇ ਦਿਨ ਦਾਰੂ ਨਹੀਂ ਪੀਣੀ ਭਾਵੇਂ ਕੁਛ ਹੋ ਜੇ। ਘਰਦਿਆਂ ਨੇ ਵੀ ਬੜੀ ਖੁਸ਼ੀ ਮਨਾਈ। ਸ਼ੁਕਰ ਹੈ ਜੇ ਮੁੜਦੀਆਂ ਦੇ ਮੋੜ ਹੋਣ ਲੱਗੇ ਹਨ ਤਾਂ ਸ੍ਰੀਮਤੀ ਜੀ ਧਰਤੀ ਨਿਮਸਕਾਰ ਰਹੀ ਸੀ।

ਲਉ ਜੀ ਮੰਗਲਵਾਰ ਆ ਗਿਆ। ਸਾਨੂੰ ਵੀ ਆਪਣੇ ਫੋਰ ਫਾਦਰ ਜੀ ਦਾ ਤੁਲਸੀ ਜੀ ਦਾ ਸ਼ਲੋਕ ਯਾਦ ਆ ਗਿਆ। "ਪਾਣ ਜਾਈ ਪਰ ਵਚਨ ਨਾ ਜਾਈ।" ਘਰਦਿਆਂ ਨੂੰ ਆਰਡਰ ਕਰ ਦਿੱਤਾ ਬਈ ਅੱਜ ਦਾਰੂ ਨਹੀਂ ਪੀਣੀ

ਸੁੱਧ ਵੈਸ਼ਨੂੰ ਢਾਬਾ/123