ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਈ ਜਾਂਦੀ ਹੈ ਤਾਂ ਹੀ ਜਚਦੀ ਹੈ। ਗੱਲ ਮੇਰੇ ਵੀ ਸਮਝ ਵਿੱਚ ਆ ਗਈ। ਪ੍ਰੰਤੁ ਪ੍ਰੈਸ ਤਾਂ ਫਿਰ ਧੋਬੀ ਹੀ ਕਰਨਗੇ। ਚਲੋ ਕਈ ਗੱਲ ਨਹੀਂ। ਫੇਰ ਇਕੱਲੀ ਪੈਸ ਹੀ ਕਾਹਤੋਂ, ਧੋਬੀ ਤੋਂ ਧੁਆਕੇ ਹੀ ਪੈਸ ਕਰਾਵਾਂਗੇ। ਦੋ ਆਨੇ ਹੋਰ ਲੱਗ ਜਾਣਗੇ। ਅਸੀਂ ਜੀ ਚੁੱਕੀ ਪੈਂਟ ਅਤੇ ਲਿਜਾ ਸੁਟੀ ਧੋਬੀ ਦੇ ਟੇਬਲ 'ਤੇ।ਇਹਨੂੰ ਬਾਈ ਜੀ ਧੋ-ਕੇ ਪ੍ਰੈਸ ਕਰ ਦਿਓ ਅਸੀਂ ਧੋਬੀ ਨੂੰ ਹੁਕਮ ਚਾੜ੍ਹ ਦਿੱਤਾ। ਧੋਬੀ ਨੇ ਪੈਂਟ ਚੁੱਕੀ ਉਲਟਾ ਪੁਲਟੀ ਕਰਕੇ ਦੇਖੀ ਅਤੇ ਕਹਿਣ ਲੱਗਾ ਬਾਈ ਜੀ ਇਹ ਤਾਂ ਨੀਂ ਧੋਤੀ ਜਾਣੀ। ਮੈਂ ਬੜਾ ਹੈਰਾਨ ਹੋਇਆ। "ਕਿਉਂ, ਇਹ ਕਿਉਂ ਨਹੀਂ ਧੋਤੀ ਜਾਣੀ।" ਮੈਂ ਹੈਰਾਨੀ ਨਾਲ ਪੁਛਿਆ। "ਸਰਦਾਰ ਜੀ ਇਹ ਗਰਮ ਪੈਂਟ ਹੈ। ਇਹ ਤਾਂ ਖਰਾਬ ਹੋ ਜੂ ਧੋਣ ਨਾਲ। ਇਹ ਤਾਂ ਡਰਾਈਕਲੀਨ ਹੀ ਹੋਊਗੀ। ਧੋਬੀ ਬੋਲਿਆ। ਹਾਂ ਹਾਂ ਡਰਾਈਕਲੀਨ ਹੀ ਮੈਂ ਆਪਣੀ ਅਗਿਆਨਤਾ ਛੁਪਾਉਂਦੇ ਹੋਏ ਆਖਿਆ। ਸ਼ੁਕਰ ਹੈ ਕੋਈ ਯਾਰ ਦੋਸਤ ਨਾਲ ਹੈਨੀ ਸੀ। ਕੋਈ ਗੱਲ ਨਹੀਂ ਜੀ ਹੋ ਜੂਗੀ। ਠੀਕ ਹੈ, ਕੱਲ ਤੱਕ ਪੈਂਟ ਤਿਆਰ ਚਾਹੀਦੀ ਐ ਅਸੀਂ ਥੋੜਾ ਰੋਹਬ ਨਾਲ ਧੋਬੀ ਨੂੰ ਆਖਿਆ ਅਤੇ ਪਿੰਡ ਨੂੰ ਵਾਪਿਸ ਚਲ ਪਏ।ਉਂਝ ਰਸਤੇ ਵਿੱਚ ਮੈਂ ਸੋਚ ਰਿਹਾ ਸਾਂ ਕਿ ਇਸ ਤੋਂ ਪਹਿਲਾਂ ਘਰੇ ਜੋ ਦੋ ਵਾਰ ਮੈਂ ਇਸਦੀ ‘ਥਾਪਾ’ ਸਰਵਿਸ ਕਰ ਚੁੱਕਾ ਹਾਂ ਉਦੋਂ ਤਾਂ ਪੈਂਟ ਨੇ ਨਹੀਂ ਆਖਿਆ ਕਿ ਮੈਂ ਨਹੀਂ ਧੋਤੀ ਜਾ ਸਕਦੀ ਮੈਂ ਤਾਂ ਡਰਾਈਕਲੀਨ ਹੀ ਹੋਊਂਗੀ।

ਦੂਜੇ ਦਿਨ ਮੌਸਮ ਕੁੱਝ ਖਰਾਬ ਹੋ ਗਿਆ, ਪੈਂਟ ਤਿਆਰ ਨਾ ਹੋ ਸਕੀ। ਬਹੁਤ ਔਖਾ ਦਿਨ ਲੰਘਿਆ। ਰਾਤ ਬਿਲਕੁਲ ਹੀ ਨਾ ਲੰਘਣ ਵਿੱਚ ਆਵੇ। ਮੌਸਮ ’ਤੇ ਬੜਾ ਗੁੱਸਾ ਆਈ ਜਾਵੇ। ਇਹਨੇ ਅੱਜ ਹੀ ਖਰਾਬ ਹੋਣਾ ਸੀ। ਖੈਰ ਤੀਸਰੇ ਦਿਨ ਕਾਲਜ ਜਾਂਦੇ ਹੋਏ ਧੋਬੀ ਨੂੰ ਫਿਰ ਤਾਕੀਦ ਕਰਦੇ ਗਏ ਬਈ ਪੈਂਟ ਆਉਂਦੇ ਨੂੰ ਤਿਆਰ ਹੋਵੇ। ਕਾਲਜ ਆਉਂਦੇ ਹੋਏ, ਧੋਬੀ ਤੋਂ ਪੈਂਟ ਫੜੀ ਅਤੇ ਦੋ ਆਨੇ ਮਾਰੇ ਉਹਦੇ ਮੇਜ਼ ’ਤੇ ਚਲਾਕੇ ਅਤੇ ਪੈਂਟ ਝੋਲੇ ਵਿੱਚ ਪਾਉਣ ਦੀ ਤਿਆਰੀ ਕਰਨ ਲੱਗੇ। "ਸਰਦਾਰ ਜੀ ਚਾਰ ਆਨੇ। ਧੋਬੀ ਬੋਲਿਆ। ਚਾਰ ਆਨੇ ਕਾਹਦੇ, ਦੋ ਆਨੇ ਲੈਂਦੇ ਆ ਸਾਰੇ।" ਨਹੀਂ ਸਰਦਾਰ ਜੀ, ਦੋ ਆਨੇ ਤਾਂ ਸੂਤੀ ਪੈਂਟ ਦੇ ਲਈ ਦੇ ਆ। ਇਹ ਗਰਮ ਪੈਂਟ ਐ ਇਹਦੇ ਚਾਰ ਆਨੇ ਹੀ ਲੱਗਦੇ ਆ। ਡਰਾਈਕਲੀਨ ਕੀਤੀ ਆ ਜੀ। ਅਛਾ! ਅੱਛਾ!! ਸੌਰੀ ਕੋਈ ਗੱਲ ਨਹੀਂ ਦੋ ਆਨੇ ਹੋਰ ਦੇਣੇ ਹੀ ਪਏ। ਆਖਰ ਪੈਂਟ ਦੀ ਮਾਲਕੀ ਦਾ ਸੁਆਲ ਸੀ। ਉਹ ਵੀ ਗਰਮ ਪੈਂਟ।

ਅਗਲੇ ਦਿਨ ਬਕਾਇਦਾ ਡਰਾਈਕਲੀਨ ਕੀਤੀ ਪੈਂਟ ਚਾੜ੍ਹਕੇ ਪਹੁੰਚ ਗਏ ਜੀ ਕਾਲਜ। ਪੈਂਟ ਤਾਂ ਆਖਰ ਵਡੇ ਭਾਈ ਸਾਹਿਬ ਦੀ ਸੀ ਇਸ ਲਈ ਫਿਟਿੰਗ ਨੇ ਤਾਂ ਮੂੰਹੋਂ ਬੋਲਣਾ ਹੀ ਸੀ। ਫਿਰ ਵੀ ਯਾਰਾਂ ਦੋਸਤਾਂ ਨੇ ਬੜੀ ਵਾਹ ਵਾਹ ਕੀਤੀ ਜਿਨ੍ਹਾਂ ਵਿੱਚੋਂ ਬਹੁਤੇ ਯਾਰ ਦੋਸਤਾਂ ਦੀ ਵਾਹ-ਵਾਹ ਵਿੱਚੋਂ ਵਿਅੰਗ ਸਾਫ ਝਲਕ ਰਿਹਾ ਸੀ। "ਟੌਹਰ ਐ ਬਾਈ ਗਿੱਲ ਦੀ ਅੱਜ ਤਾਂ। ਵਾਹ ਉਏ

ਸੁੱਧ ਵੈਸ਼ਨੂੰ ਢਾਬਾ/129