ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਿੱਲਾ ਕੱਢਤੀ ਕਪਾਹ 'ਚੋਂ ਕੁੱਤੀ। ਅੱਜ ਤਾਂ ਖ਼ੈਰ ਨੀਂ ਲੱਗਦੀ।" ਖ਼ੈਰ ਕਿਵੇਂ ਨਾ ਕਿਵੇਂ ਹਲਾਤ ਦਾ ਮੁਕਾਬਲਾ ਕਰਦੇ ਰਹੇ। ਆਖਰ ਆਪਣੇ ਕੁਝ ਖੈਰ ਖੁਆਹ ਦੋਸਤਾਂ ਦਾ ਸਾਥ ਵੀ ਤਾਂ ਸੀ।

ਦੂਜੇ ਤੀਜੇ ਦਿਨ ਇੱਕ ਸੁਹਿਰਦ ਦੋਸਤ ਨੇ ਰਾਇ ਦਿੱਤੀ, "ਗਿੱਲ ਸਾਹਿਬ ਆ ਥੋਡੀ ਪੈਂਟ ਥੋੜੀ ਜਿਹੀ ਲੂਜ਼ ਹੈ। ਅੱਜਕੱਲ੍ਹ ਤੰਗ ਮੋਹਰੀ ਦਾ ਰਿਵਾਜ ਹੈ ਇਹਨੂੰ ਜਰਾ ਟਾਈਟ ਕਰਾ ਲਉ। ਮਹਿੰਦਰ ਦਰਜੀ ਕਰ ਦਿੰਦੇ ਫਿਟਿੰਗ, ਬਾਰਾਂ ਆਨੈ ਲੈਂਦਾ ਹੈ, ਮੋਹਰੀ ਤੰਗ ਕਰਾਈ ਦੇ।"

ਦੋਸਤ ਦਾ ਸੁਝਾਅ ਬਹੁਤ ਵਧੀਆ ਲੱਗਾ। ਜੀਅ ਤਾਂ ਕਰੇ ਕਿ ਹੁਣੇ ਹੀ ਕਿਵੇਂ ਨਾ ਕਿਵੇਂ ਪਈ ਪੁਆਈ ਦੀ ਮੋਰੀ ਤੰਗ ਹੋ ਜਾਵੇ। ਪਰ ਕੋਈ ਵਾਹ ਨਹੀਂ ਸੀ ਜਾਂਦੀ। ਛੁੱਟੀ ਤੋਂ ਬਾਅਦ ਯਾਰ ਆਏ। ਪੈਂਟ ਲਾਹੀ ਪਜਾਮਾ ਪਾਇਆ ਤੇ ਤੁਰ ਪਏ ਪੈਂਟ ਨੂੰ ਲੈ ਕੇ ਸ਼ਹਿਰ ਨੂੰ ਪੈਂਟ ਦੀ ਮੋਹਰੀ ਤੰਗ ਕਰਵਾਉਣ। ਇਸ ਤੋਂ ਪਹਿਲਾਂ ਦੋ ਚਾਰ ਦਿਨ ਜਿਹੜੇ ਲੂਜ ਪੈਂਟ ਨਾਲ ਲੰਘੇ, ਪਤਾ ਨਹੀਂ ਕਿਵੇਂ ਲੰਘਾ ਲਏ।

ਚਾਹੀਦਾ ਤਾਂ ਇਹ ਸੀ ਕਿ ਦਰਜੀ ਰਾਤੋ ਰਾਤ ਪੈਂਟ ਦੀ ਫਿਟਿੰਗ ਕਰਕੇ ਕੱਲ੍ਹ ਨੂੰ ਸਾਡੇ ਹਵਾਲੇ ਕਰ ਦਿੰਦਾ। ਪ੍ਰੰਤੁ ਟੇਲਰ ਦੀਆਂ ਆਪਣੀਆਂ ਮਜਬੂਰੀਆਂ। ਉਹਨੇ ਪਰਸੋਂ ਦਾ ਇਕਰਾਰ ਕਰ ਦਿੱਤਾ ਉਹ ਵੀ ਗੱਲ ਸਾਹਬ ਥੋਡੇ ਕਰਕੇ ਨਹੀਂ ਤਾਂ ਕੰਮ ਸਾਡੇ ਕੋਲ ਪਹਿਲਾਂ ਹੀ ਬਹੁਤ ਹੈ। ਚਲੋ ਸਾਡੀ ਖੁਸ਼ਕਿਸਮਤੀ ਕਿ ਉਸ ਦਿਨ ਸ਼ੁੱਕਰਵਾਰ ਸੀ। ਚਲੋ ਸ਼ਨੀਵਾਰ ਦੀ ਛੁੱਟੀ ਮਾਰ ਲੈਨੇ ਆਂ ਕਿਉਂਕਿ ਹੁਣ ਪਜਾਮਾ ਪਾ ਕੇ ਤਾਂ ਕਿਸੇ ਹਾਲਤ ਵੀ ਕਾਲਜ ਨਹੀਂ ਜਾਇਆ ਜਾ ਸਕਦਾ। ਐਤਵਾਰ ਸ਼ਾਮ ਦਾ ਇਕਰਾਰ ਸੀ ਪਰ ਦਰਜੀ ਕਦੋਂ ਇਕਰਾਰ 'ਤੇ ਪੂਰੇ ਉਤਰਦੇ ਹਨ। ਸਾਡੀ ਖੁਸ਼ਕਿਸਮਤੀ ਕਿ ਸੋਮਵਾਰ ਦਾ ਪੰਦਰਾ ਅਗਸਤ ਆ ਗਿਆ ਕਾਲਜ ਛੁੱਟੀ ਸੀ। ਪੰਦਰਾਂ ਅਗਸਤ ਦਾ ਸਾਰਾ ਦਿਨ ਸਾਡਾ ਟੇਲਰ ਦੀ ਦੁਕਾਨ ਤੇ ਹੀ ਲੰਘਿਆ ਅਤੇ ਸ਼ਾਮ ਨੂੰ ਟੇਲਰ ਨੇ ਪੰਜ ਵਜੇ ਦੇ ਇਕਰਾਰ ਨਾਲ ਪੈਂਟ ਤਿਆਰ ਕਰ ਦਿੱਤੀ। ਪੈਂਟ ਫੜੀ ਅਤੇ ਬਾਰੇ ਆਨੇ ਕੱਢਕੇ ਟੇਲਰ ਨੂੰ ਫੜਾਏ ਕਿਉਂਕਿ ਟੇਲਰ ਵਿਚਾਰੇ ਨੇ ਮਿਹਨਤ ਕੀਤੀ ਸੀ ਇਸ ਲਈ ਉਧਾਰ ਕਾਹਨੂੰ ਕਰਨੈ। "ਗਿੱਲ ਸਾਹਿਬ ਡੇਢ ਰੁਪਿਆ।" ਟੇਲਰ ਕਹਿਣ ਲੱਗਾ। "ਸਾਰੇ ਤਾਂ ਯਾਰ ਬਾਰ੍ਹਾਂ ਆਨੇ ਲੈਂਦੇ ਆ ਮੋਹਰੀ ਤੰਗ ਕਰਾਈ ਦੇ।" "ਨਹੀਂ ਗਿੱਲ ਸਾਹਬ ਉਹ ਤਾਂ ਸੂਤੀ ਪੈਂਟ ਦੇ ਚਲਦੇ ਆ। ਥੋਡੀ ਗਰਮ ਪੈਂਟ ਆ ਇਹਦਾ ਤਾਂ ਡੇਢ ਰੁਪਈਆ ਹੀ ਲੱਗਦਾ ਹੈ।" ਕੰਮ ਤਾਂ ਬਹੁਤ ਖਰਾਬ ਹੋ ਗਿਆ ਸੀ ਪ੍ਰੰਤੂ ਕੁਦਰਤੀ ਇਕ ਰੁਪਿਆ ਹੋਰ ਸੀਗਾ ਜੇਬ 'ਚ। ਚਾਰ ਆਨੇ ਫੇਰ ਵੀ ਜੇਬ ਖਰਚ ਜੋਗੇ ਬਚਦੇ ਸਨ। ਪੈਂਟ ਫੜੀ ਅਤੇ ਘਰ ਨੂੰ ਚਲ ਪਏ।

ਕੰਮ ਤਾਂ ਭਾਵੇਂ ਕਾਫੀ ਮਹਿੰਗਾ ਪੈਂਦਾ ਜਾ ਰਿਹਾ ਸੀ। ਪ੍ਰੰਤੁ ਮੈਂ ਰਸਤੇ ਵਿੱਚ ਫੁੱਲਿਆ ਨਹੀਂ ਸੀ ਸਮਾਉਂਦਾ ਕਿਉਂਕਿ ਪੈਂਟ ਦੇ ਗੁਣਾ ਦਾ ਕੋਈ ਅੰਤ

ਸੁੱਧ ਵੈਸ਼ਨੂੰ ਢਾਬਾ/130