ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਹਿੰਦੀ ਹੈ।

ਹੱਥਲੀ ਪੁਸਤਕ ਵਿੱਚ ਹਰ ਵਿਅੰਗ ਕਿਸੇ ਇੱਕ ਠੋਸ ਵਿਸ਼ੇ ਦੇ ਦੁਆਲੇ ਹੀ ਘੁੰਮ ਰਿਹਾ ਪ੍ਰਤੀਤ ਹੋਵੇਗਾ। ਜੇਕਰ ਪਾਠਕ ਵੀ ਅਜਿਹਾ ਮਹਿਸੂਸ ਕਰਨ ਤਾਂ ਮੈਂ ਆਪਣੀ ਇਸ ਕ੍ਰਿਤ ਨੂੰ ਕਿਸੇ ਹੱਦ ਤੱਕ ਸਫਲ ਸਮਝਾਂਗਾ।

ਇਸ ਪੁਸਤਕ ਨੂੰ ਪਾਠਕਾਂ ਦੇ ਹੱਥਾਂ ਤੱਕ ਪੁੱਜਦਾ ਕਰਨ ਲਈ ਉਂਝ ਤਾਂ ਮੈਂ ਕਾਇਨਾਤ ਦੇ ਹਰ ਅਣੂ ਦਾ ਸ਼ੁਕਰ ਗੁਜਾਰ ਹਾਂ, ਪ੍ਰੰਤੂ ਫਿਰ ਵੀ ਸ: ਕੁਲਦੀਪ ਸਿੰਘ ਬੇਦੀ ਜੱਗਬਾਣੀ ਜਲੰਧਰ ਦਾ ਵਿਸ਼ੇਸ਼ ਕਰਕੇ ਧੰਨਵਾਦੀ ਹਾਂ ਜਿਹਨਾਂ ਦੀ ਰਾਹਨੁਮਾਈ ਅਤੇ ਹੌਸਲਾ ਅਫ਼ਜਾਈ ਨੇ ਮੈਨੂੰ ਇਸ ਮੁਕਾਮ 'ਤੇ ਪੁੱਜਦਾ ਕਰਨ ਵਿੱਚ ਵਿਸ਼ੇਸ਼ ਸਹਾਇਤਾ ਕੀਤੀ ਹੈ। ਤਸਵੀਰ ਪ੍ਰਕਾਸ਼ਨ, ਕਾਲਾਂਵਾਲੀ ਜ਼ਿਲ੍ਹਾ ਸਿਰਸਾ (ਹਰਿਆਣਾ) ਦਾ ਵੀ ਧੰਨਵਾਦੀ ਹਾਂ। ਮੈਨੂੰ ਇਹ ਕਹਿਣ ਵਿੱਚ ਵੀ ਫ਼ਖ਼ਰ ਮਹਿਸੂਸ ਹੋ ਰਿਹਾ ਹੈ ਕਿ ਸ: ਅਵਤਾਰ ਬਖਤੂ (ਕੋਟ ਬਖਤੂ ਜ਼ਿਲ੍ਹਾ ਬਠਿੰਡਾ) ਦੇ ਅਣਥੱਥ ਯੋਗਦਾਨ ਬਿਨਾਂ ਇਹ ਪ੍ਰੋਜੈਕਟ ਕਿਸੇ ਵੀ ਹਿਸਾਬ ਨਾਲ ਅੰਜਾਮ ਤੱਕ ਨਹੀਂ ਸੀ ਪਹੁੰਚ ਸਕਦਾ।ਜਿਸਦਾ ਵਿਸ਼ੇਸ਼ ਧੰਨਵਾਦ ਕਰਨਾ ਬਣਦਾ ਹੈ।

ਆਮੀਨ!

ਸੁਰਜੀਤ ਸਿੰਘ ਕਾਲੇਕੇ
(Maths Master Retd.)
ਪਿੰਡ ਅਤੇ ਡਾਕ. ਕਾਲੇਕੇ
ਤਹਿਸੀਲ ਬਾਘਾਪੁਰਾਣਾ ਜ਼ਿਲ੍ਹਾ ਮੋਗਾ (ਪੰਜਾਬ)
ਮੋ. 94174-10736

ਸੁੱਧ ਵੈਸ਼ਨੂੰ ਢਾਬਾ/14