ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਿਫਾਫੇ

ਜਦੋਂ ਕਿਸੇ ਪ੍ਰਤਿਭਾਵਾਨ ਗੱਭਰੂ ਵਿੱਚ ਲੇਖਕ ਬਣਨ ਦੇ ਗੁਣ ਪੈਦਾ ਹੋਣ ਲੱਗਦੇ ਹਨ ਤਾਂ ਉਸਦੇ ਸਾਈਨ ਸਸਟਮ ਵਿੱਚ ਇੱਕਦਮ ਤਬਦੀਲੀ ਆਉਣੀ ਸ਼ੁਰੂ ਹੋ ਜਾਂਦੀ ਹੈ। ਸਾਈਨ ਸਿਸਟਮਮਜ ਤੋਂ ਭਾਵ ਉਸ ਦੇ ਲਛਣ, ਤੌਰ ਤਰੀਕੇ, ਉਸਦੀ ਬੋਲ-ਚਾਲ ਉੱਠਣ ਬੈਠਣ ਅਤੇ ਚਾਲ ਢਾਲ ਵਿੱਚ ਇੱਕ ਵਿਸ਼ੇਸ਼ ਤਬਦੀਲੀ ਨਜ਼ਰ ਆਉਣ ਲੱਗ ਜਾਂਦੀ ਹੈ। ਹੋਰ ਸਾਰੇ ਕਾਰਜਾਂ ਤੋਂ ਪਹਿਲਾਂ ਤਾਂ ਉਸਨੂੰ ਆਪਣੇ ਨਾਮ ਨਾਲ ਲੱਗੇ ਸਿੰਘ, ਕੁਮਾਰ, ਲਾਲ, ਦਾਸ ਆਦਿਕ ਸ਼ਬਦਾਂ ਤੋਂ ਅਲਰਜੀ ਹੋਣ ਲੱਗ ਜਾਂਦੀ ਹੈ ਤੇ ਉਹ ਸੱਪ ਦੀ ਕੁੰਜ ਵਾਂਗੂੰ ਇਹਨਾਂ ਨੂੰ ਲਾਹ ਕੇ ਪਰੇ ਵਗਾਹ ਮਾਰਦਾ ਹੈ ਤੇ ਬਣ ਜਾਂਦਾ ਹੈ ‘ਗ’ ਗਿੱਲ, ‘ਬ’ ਬਰਾੜ, ਜਾਂ ‘ਗ’ ਗੋਇਲ ਅਤੇ ‘ਬ’ ਬਾਂਸਲ ਆਦਿ ਅਤੇ ਕਰ ਦਿੰਦਾ ਹੈ ਆਪਣੇ ਲੇਖਕ ਹੋਣ ਦਾ ਐਲਾਨ। ਕੁਝ ਚਿਰ ਤਾਂ ਕੰਮ ਚੱਲਿਆ ਪ੍ਰੰਤੂ ਜਲਦੀ ਹੀ ਇਹਨਾਂ ਜੱਟਕੇ ਜਿਹੇ ਤਖਲਸਾ ਤੋਂ ਲੇਖਕਾਂ ਦਾ ਮਨ ਉਚਾਟ ਹੋ ਗਿਆ। ਹੁਣ ਉਹ ਬਣਗੇ ਦੇਸੀ, ਰਾਹੀ ਪਾਂਧੀ, ਮੁਸਾਫ਼ਰ ਆਦਿ। ਉਸ ਤੋਂ ਉਤਲੇ ਗੇੜ 'ਚ ਬਣਗੇ ਭੌਰੇ, ਪਤੰਗੇ, ਪਪੀਹੇ ਤੇ ਪਰਵਾਨੇ ਆਦਿ। ਵਿੱਚ ਵਿਚਾਲੇ ਕਾਮਰੇਡ ਵੀਰਾਂ ਦਾ ਦੌਰ ਚੱਲਿਆ ਤਾਂ ਸਾਥੀਆਂ ਦੀ ਨੇਰੀ ਆ ਗਈ। ਚਾਰ ਚੁਫੇਰੇ ਸਾਥੀ ਹੀ ਸਾਥੀ ਹੋਗੇ। ਦਾਦਾ ਵੀ ਸਾਥੀ ਤੇ ਪੋਤਾ ਵੀ ਸਾਥੀ ਡਰਾਈਵਰ ਵੀ ਸਾਥੀ ਕੰਡਕਟਰ ਵੀ ਸਾਥੀ। ਸਾਹਬ ਵੀ ਸਾਥੀ ਦਰਜਾ ਚਾਰ ਵੀ ਸਾਥੀ ਮੀਆਂ ਵੀ ਸਾਥੀ ਬੀਵੀ ਵੀ ਸਾਥਣ। ਸਮੇਂ ਦੇ ਵਹਿਣ ਵਿੱਚ ਇਹ ਵੀ ਵਹਿ ਗਿਆ ਪੰਤੁ ਮੋਗੇ ਵਾਲੇ ਰੂਪ ਲਾਲ ਸਾਥੀ ਨੇ ਸਾਥੀ ਸ਼ਬਦ ਦਾ ਸਾਥ ਮਰਦੇ ਦਮ ਤੱਕ ਨਿਭਾਇਆ ਹੈ। ਹੁਣ ਉਸਦਾ ਫਰਜ਼ੰਦ ਵਿਜੇ ਸਾਥੀ, ਸਾਥੀ ਤਾਂ ਜ਼ਰੂਰ ਹੈ ਪ੍ਰੰਤੂ ਉਹ ਗੱਲ ਨਹੀਂ ਬਣ ਸਕਦੀ। ਹੁਣ ਤਾਂ ਸ਼ਾਇਦ ਜਲੰਧਰ ‘ਨਵਾਂ ਜ਼ਮਾਨਾ’ ਦੇ ਅਦਾਰੇ ਵਿੱਚੋਂ ਵੀ ਕੋਈ ਸਾਥੀ ਨਾ ਲੱਭ ਸਕੇ। ਖੈਰ ਕਹਿਣ 'ਚ ਕੀ ਹਰਜ਼ ਹੈ ਸਾਥੀ ਸਾਥ ਨਿਭਾਣਾ।

ਹਾਂ ਜਦੋਂ ਗੱਲ ਰੀਸ ਕਰਨ ਦੀ ਚੱਪੇ ਤਾਂ ਫਿਰ ਮਾੜੇ ਧੀੜੇ ਦੀ ਰੀਸ ਕੀ ਕਰਨੀ ਹੋਈ। ਰੀਸ ਕਰੇ ਤਾਂ ਫਿਰ ਚੋਟੀ ਦੇ ਬੰਦਿਆਂ ਦੀ ਕਰੇ।ਜਿਵੇਂ ਦਾਗ ਦੇਹਲਵੀ, ਸਾਹਿਰ ਲੁਧਿਆਣਵੀ, ਸਾਬਰ ਲਖਨਵੀ ਆਦਿ। ਭਾਵ ਆਪਣੇ ਪਿੰਡ ਜਾਂ ਸ਼ਹਿਰ ਦਾ ਨਾਮ ਲਵੋ ਤੇ ਉਸਦੇ ਅਖੀਰ ਤੇ ਲਾਦਿਓ ‘ੴ’ ਤੇ ਬਣ ਜੋ ਲੇਖਕ। ਤਾਂ ਤੇ ਏਥੇ ਕਿਤੇ ਜੁੜਣ ਜੜਾਉਣ ਦੇ ਚੱਕਰ ਵਿੱਚ ਨਾ ਪੈ ਜਾਇਓ ਫੇਰ ਗੱਲ ਨਹੀਂ ਬਣਨੀ। ਅਖੇ ‘ਜੱਟ ਜੱਟ ਤੇਰੇ ਸਿਰ `ਤੇ ਫੱਟ'। ਤੇ ਜੱਟ ਕਹਿੰਦਾ ‘ਤੇਲੀ ਤੇਲੀ, ਤੇਰੇ ਸਿਰ ਤੇ ਕੋਹਲੂ’ਤੇਲੀ ਕਹਿੰਦਾ ਇਹ ਤਾਂ ਗੱਲ ਜੁੜਦੀ ਨਹੀਂ। ਜੱਟ ਕਹਿੰਦਾ ਜੁੜਨ ਜੁੜਾਉਣ ਦਾ ਨੀਂ ਪਤਾ, ਬਰਾਬਰ ਭਾਰ ਨਾਲ ਤਾਂ ਮਰੇਂਗਾ। ਸੋ ਜੀ ਜੁੜੇ ਨਾ ਜੁੜੇ। ਪਿੰਡ ਜਾਂ ਸ਼ਹਿਰ ਦਾ ਨਾਮ

ਸੁੱਧ ਵੈਸ਼ਨੂੰ ਢਾਬਾ/21