ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੰਦਰ ਵਧੇ ਯਾਰ ਦੋਸਤ ਤਾਂ ਉਸ ਤੇ ਵਧਾਈਆਂ ਦੀ ਵਾਛੜ ਕਰੀ ਜਾਣ। ਮੁਬਾਰਕਾਂ, ਮੁਬਾਰਕਾਂ ਘੈਂਟ ਸਾਹਬ ਮੁਬਾਰਕਾਂ ਹਰੇ ਰੰਗ ਦੀਆਂ। ਆਹ ਤਾਂ ਬਈ ਕਮਾਲ ਕਰਤੀ ਘੈਂਟ ਸਾਹਬ, ਪਾਰਟੀ ਹੋਗੀ ਬਈ। ਪਾਰਟੀ ਘੈਂਟ ਸਿਰ ਅਸੀਂ ਵੀ ਉਡੀਕ ਰਹੇ ਸੀ ਕਿ ਪੈਂਟ ਆਵੇ ਤਾਂ ਅਸੀਂ ਵੀ ਉਹਨੂੰ ਮੁਬਾਰਕਾਂ ਦੇਈਏ। ਪ੍ਰੰਤੂ ਦੂਰੋਂ ਸਾਨੂੰ ਦਾਲ 'ਚ ਕੁਝ ਕਾਲਾ ਕਾਲਾ ਮਹਿਸੂਸ ਹੋਣ ਲੱਗਾ। ਅਸੀਂ ਨੋਟ ਕੀਤਾ ਕਿ ਪਹਿਲਾਂ ਪਹਿਲਾਂ ਤਾਂ ਵਧਾਈਆਂ ਦੇਣ ਵਾਲਿਆਂ ਦਾ ਜੋਸ਼ ਬੜਾ ਗਰਮਜੋਸ਼ੀ ਵਾਲਾ ਹੁੰਦਾ ਪ੍ਰੰਤੂ ਜਦੋਂ ਘੈਂਟ ਸਾਹਿਬ ਕੋਲ ਆ ਜਾਂਦਾ ਉਦੋਂ ਕੁਝ ਘਟ ਜਾਂਦਾ ਅਤੇ ਘੈਂਟ ਸਾਹਬ ਦੇ ਹਾਸੇ ਦਾ ਮਜਾਜ ਵੀ ਕੁਝ ਖਮਿਆਨਾ ਜਿਹਾ ਹੋ ਜਾਂਦਾ। ਆਖਿਰ ਜੀ ਜਦੋਂ ਤੱਕ ਘੈਂਟ ਸਾਡੇ ਤੱਕ ਪੁੱਜਿਆ ਗੱਲ ਬਿੱਲ ਕੁਲ ਸਾਫ ਹੋ ਚੁੱਕੀ ਸੀ।

ਹੋਇਆ ਇੰਝ ਕਿ ਛੁੱਟੀਆਂ ਵਿੱਚ ਘਰੇ ਫਿਰਦੇ ਨੂੰ ਘੈਂਟਟ ਨੂੰ ਕਿਤੇ ਬੁੜੀ ਦੇ ਸੰਦੂਕ 'ਚੋਂ ਇਕ ਚਿੱਟੀ ਪੱਗ ਥਿਆਗੀ। ਇਹ ਚਿੱਟੀ ਜਾਲਖਾਂ ਜੇਹੀ ਪੱਗ ਬੜਿਆਂ ਦੇ ਮਰਨੇ-ਪਰਨੇ ਤੇ ਦੇਣ ਵਾਲੀ ਵਿਸ਼ੇਸ਼ ਪੱਗ ਹੁੰਦੀ ਸੀ। ਇਹ ਤਾਣੀਆਂ ਖੱਡੀਆਂ ਆਦਿ ਦੀ ਸੂਤੀ ਧਾਗਿਆਂ ਦੀ ਬਣੀ ਹੋਈ ਵਿਸ਼ੇਸ਼ ਪੱਗ ਹੁੰਦੀ ਸੀ ਜਿਸਦੇ ਵਿਰਲੇ ਵਿਰਲੇ ਧਾਗੇ ਦੂਰੋਂ ਹੀ ਅੱਡੋ ਅੱਡ ਦੇਖੇ ਜਾ ਸਕਦੇ ਸਨ। ਇਸਦਾ ਸਟੈਂਡਰਡ ਸਾਇਜ਼ ਪੰਣੇ ਤਿੰਨ ਗਜ ਹੁੰਦਾ ਸੀ ਅਤੇ ਰੇਟ ਪੌਣੇ ਤਿੰਨ ਆਨੇ ਗਜ, ਕਿਉਂਕਿ ਮਰਨੇ-ਪਰਨੇ ਦੀ ਮਿਣਤੀ ਵਿੱਚ ਪੌਣੇ ਨੂੰ ਮੁੱਖ ਰੱਖਿਆ ਜਾਂਦਾ ਸੀ। ਭਾਵੇਂ ਮਿਣਤੀ ਅਤੇ ਰੇਟ ਮੁਤਾਬਕ ਏਸ ਪੱਗ ਦਾ ਮੁੱਲ ਸੱਤ ਆਨੇ ਬਣ ਜਾਂਦਾ ਸੀ ਪ੍ਰੰਤੂ ਲੈਣ ਦੇਣ ਵੇਲੇ ਪੌਣੇ ਸੱਤ ਆਨੇ ਹੀ ਲਏ ਜਾਂਦੇ ਸਨ। ਸੋ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਵੋ, ਕਿ ਪੱਗ ਦਾ ਮੁੱਲ ਤਾਂ ਪੌਣੇ ਸੱਤ ਆਨੇ ਅਤੇ ਰੰਗ ਦਾ ਮੁੱਲ ਡੇਢ ਰੁਪਿਆ। ਸੋ ਗੱਲ ਬਣੇ ਤਾਂ ਕਿਵੇਂ ਬਣੇ!

ਪ੍ਰੰਤੁ ਏਸ ਗੁੜੇ ਹਰੇ ਰੰਗ ਦਾ ਜਾਮਣੀ ਰੰਗ ਤਿੰਨਾਂ ਕੁ ਮਹੀਨਿਆਂ ਪਿੱਛੋਂ ਜਾ ਉਘੜਿਆ। ਅਸੀਂ ਕਾਲਜੋਂ ਵਾਪਸ ਆ ਰਹੇ ਸਾਂ ਕਿ ਦੂਰੋਂ ਲੱਗਿਆ ਜਿਵੇਂ ਬਾਜ਼ਾਰ ਵਿੱਚ ਕੋਈ ਹੰਗਾਮਾ ਹੋ ਰਿਹਾ ਹੋਵੇ। ਵਾਹਵਾ ਬੰਦੇ ਜੇ 'ਕੱਠੇ ਹੋਏ ਖੜ੍ਹੇ ਸੀ। ਅਸੀਂ ਉਤਸਕਤਾ ਨਾਲ ਅੱਗੇ ਵਧੇ ਤਾਂ ਕਿ ਦੇਖਿਆ ਜਾਵੇ ਕੀ ਹੋ ਗਿਆ ਜਾਂ ਅੱਗੇ ਦੇਖਿਆ ਤਾਂ ਜੀ ਲਲਾਰੀ ਦਾ ਘੋਟ ਦੇ ਗਲ 'ਚ ਪਾਇਆ ਸਾਫਾ ਤੇ ਖਿਚੀ ਫਿਰੇ। ਅਸੀਂ ਦਖਲ ਦੇ ਕੇ ਕਾਰਨ ਜਾਨਣ ਦੀ ਕੋਸ਼ਿਸ਼ ਕੀਤੀ। ਕਿਉਂਕਿ ਅਸੀਂ ਵੀ ਆਪਣੀਆਂ ਪੱਗਾਂ ਉਸੇ ਲਲਾਰੀ ਤੋਂ ਰੰਗਾਉਂਦੇ ਹੁੰਦੇ ਸੀ। ਇਸ ਲਈ ਰਾਜੀਨਾਮੇ ਵਾਲੀ ਧਿਰ ਬਣਨ ਦੇ ਪੂਰੇ ਹੱਕਦਾਰ ਸਾਂ। ਤਾਂ ਵੀ ਬਈ ਪਤਾ ਤਾਂ ਲੱਗੇ ਰੌਲਾ ਕੀ ਐ? ਅਸੀਂ ਦੁਬਾਰਾ ਪੁੱਛਿਆ। ਰੌਲਾ ਕਾਹਦਾ ਯਾਰ, ਲਲਾਰੀ ਜੋ ਪੂਰਾ ਖਿਝਿਆ ਪਿਆ ਸੀ। ਬੋਲਣ ਲੱਗਾ, ਤਿੰਨ ਮਹੀਨੇ ਹੋਗੇ ਇੱਕ ਲੰਡੀ ਜੀ ਜਾਲਖਾ ਜੀ ਪੱਗ ਚੁੱਕ ਲਿਆਇਆ ਕਿਤੇ ਘਰੋਂ ਤੇ ਕਹਿੰਦਾ

ਸੁੱਧ ਵੈਸ਼ਨੂੰ ਢਾਬਾ/25