ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਿਆਨ ਨਹੀਂ ਕੀਤਾ ਜਾ ਸਕਦਾ।

‘ਮਰਾਤੇ ਸੀ ਪਤੰਦਰੋ’ ਇਹ ਸ਼ਬਦ ਸੀ ਦੁਖੀ ਸਾਹਬ ਦੇ ਜਦੋਂ ਛੁੱਟੀਆਂ ਤੋਂ ਬਾਅਦ ਦੁਖੀ ਸਾਹਬ ਨਾਲ ਸਾਡਾ ਸਾਹਮਣਾ ਹੋਇਆ। "ਕਿਉਂ ਕੀ ਗੱਲ ਹੋਗੀ।" ਅਸੀ ਹੱਸਦਿਆਂ ਹੱਸਦਿਆਂ ਪੁੱਛਿਆ। "ਬੜਾ ਤਾਂ ਉਦੋਂ ਦਾ ਮੈਨੂੰ ਨਿੱਠ ਹੀ ਨਹੀਂ ਕਰਨੋਂ ਹਟਦਾ। ਗੱਲ ਗੱਲ ’ਤੇ ਦੁਖੀ ਸਾਹਬ ਦੁਖੀ ਸਾਹਬ ਕਰਦਾ ਰਹਿੰਦਾ ਹੈ। ਅੱਜ ਵੀ ਤੁਰਨ ਲੱਗੇ ਨੂੰ ਕਹਿੰਦਾ ਸੀ ਜੇ ਦੁਖੀ ਆ ਤਾਂ ਰਹਿਣ ਦੇ ਨਾ ਜਾਹ ਪੜ੍ਹਨ। ਆ ਜਾ ਚਲਦੇ ਆਂ ਖੇਤ ਨੂੰ ਨਰਮਾ ਗੁੱਡਣ।"

ਸੁੱਧ ਵੈਸ਼ਨੂੰ ਢਾਬਾ/28