ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੈਤਿਕਤਾ ਦੇ ਆਧਾਰ 'ਤੇ

ਦੋ ਅਕਤੂਬਰ ਦਾ ਦਿਨ ਸੀ। ਜਿਵੇਂ ਕਿ ਅਸੀਂ ਜਾਣਦੇ ਹੀ ਹਾਂ। 2 ਅਕਤੂਬਰ ਗਾਂਧੀ ਜੀ ਦੇ ਨਾਲ ਨਾਲ ਭਾਰਤ ਦੂਸਰੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜੀ ਦਾ ਵੀ ਜਨਮ ਦਿਹਾੜਾ ਹੈ।

ਟੀ.ਵੀ. ਤੇ ਗੱਲਬਾਤ ਚੱਲ ਰਹੀ ਸੀ। ਲਾਲ ਬਹਾਦਰ ਸ਼ਾਸਤਰੀ ਜੀ ਦਾ ਜ਼ਿਕਰ ਚੱਲ ਰਿਹਾ ਸੀ। ਕਿਵੇਂ ਸੀ ਸ਼ਾਸਤਰੀ ਜੀ ਨੇ ਇੱਕ ਸਾਧਰਣ ਪਰਿਵਾਰ ਵਿੱਚ ਜਨਮ ਲੈ ਕੇ ਆਪਣੀ ਸੱਚੀ ਸੁੱਚੀ ਸਿਆਸਤ ਦੇ ਸਿਰ 'ਤੇ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਬਣਨ ਦਾ ਮਾਣ ਪ੍ਰਾਪਤ ਕੀਤਾ। 1965 ਦੀ ਭਾਰਤ ਪਾਕ ਜੰਗ ਦੇ ਸਮੇਂ ਸ਼ਾਸਤਰੀ ਜੀ ਨੇ ਬੜੇ ਖੁੱਲ੍ਹੇ ਦਿਲ ਨਾਲ ਫੌਜ਼ ਨੂੰ ਸਾਰੇ ਅਧਿਕਾਰ ਸੌਂਪ ਦਿੱਤੇ ਜਿਸਦੇ ਫਲ ਸਰੂਪ ਭਾਰਤੀ ਫੌਜ ਨੇ ਪਾਕਿਸਤਾਨ ਦੇ ਅਜਿਹੇ ਦੰਦ ਖੱਟੇ ਕੀਤੇ ਕਿ ਦੁਨੀਆਂ ਅੱਜ ਤੱਕ ਯਾਦ ਕਰਦੀ ਹੈ। ਇਸੇ ਹੌਸਲੇ ਦਾ ਹੀ ਹਿੱਸਾ ਸੀ ਕਿ 1999 ਵਿੱਚ ਕਾਰਗਿੱਲ ਦੀ ਜੰਗ ਵਿੱਚ ਵੀ ਪਾਕਿਸਤਾਨ ਨੂੰ ਮੂੰਹ ਦੀ ਖਾਣੀ ਪਈ।

ਹਾਂ ਤੇ ਗੱਲ ਚਲਦੀ ਚਲਦੀ ਉਸ ਸਮੇਂ ਦਾ ਜ਼ਿਕਰ ਆ ਗਿਆ ਜਦੋਂ ਸ਼ਾਸਤਰੀ ਜੀ ਭਾਰਤ ਦੇ ਰੇਲ ਮੰਤਰੀ ਸਨ। ਉਸ ਸਮੇਂ ਇੱਕ ਰੇਲ ਹਾਦਸਾ ਵਾਪਰ ਗਿਆ ਅਤੇ ਸ਼ਾਸਤਰੀ ਜੀ ਨੇ ਉਸ ਰੇਲ ਹਾਦਸੇ ਦੀ ਜੁਮੇਵਾਰੀ ਕਬੂਲਦਿਆਂ ਬਤੌਰ ਰੇਲ ਮੰਤਰੀ ਦੇ ਅਹੁਦੇ ਤੋਂ ਆਪਣਾ ਅਸਤੀਫਾ ਪ੍ਰਧਾਨ ਮੰਤਰੀ ਨੂੰ ਸੌਂਪ ਦਿੱਤਾ ਕਿਉਂਕਿ ਉਨ੍ਹਾਂ ਅਨੁਸਾਰ ਇੱਕ ਰੇਲ ਹਾਦਸਾ ਹੋ ਜਾਣਾ ਰੇਲਵੇ ਦੇ ਕੁ ਪ੍ਰਬੰਧਾਂ ਦਾ ਸੰਕੇਤ ਦਿੰਦਾ ਹੈ ਅਤੇ ਇਸ ਦੀ ਨੈਤਿਕ ਜ਼ਿੰਮੇਵਾਰੀ ਕੇਵਲ ਅਤੇ ਕੇਵਲ ਰੇਲ ਮੰਤਰੀ ਦੀ ਹੀ ਬਣਦੀ ਹੈ। ਇਸ ਤਰ੍ਹਾਂ ਸ਼ਾਸਤਰੀ ਜੀ ਨੇ ਨੈਤਿਕਤਾ ਦੀ ਇੱਕ ਨਿਵੇਕਲੀ ਉਦਾਹਰਣ ਦੇ ਕੇ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ।

ਗੱਲਬਾਤ ਬੜੀ ਵਧੀਆ ਲੱਗੀ ਅਤੇ ਦੂਰਦਰਸ਼ਨ ਨੂੰ ਵੀ ਅਜਿਹੇ ਮਿਆਰੀ ਪ੍ਰੋਗਰਾਮ ਪੇਸ਼ ਕਰਨ 'ਤੇ ਵਧਾਈ ਦੇਣੀ ਬਣਦੀ ਸੀ। ਮੈਂ ਮਨ ਹੀ ਮਨ ਵਿੱਚ ਦੂਰਦਰਸ਼ਨ ਵਾਲਿਆਂ ਨੂੰ ਪ੍ਰਸੰਸਾ ਪੱਤਰ ਲਿਖਣ ਬਾਰੇ ਸੋਚ ਰਿਹਾ ਸੀ।

ਪ੍ਰੰਤੂ ਕੁਝ ਸਮੇਂ ਬਾਅਦ ਪਤਾ ਲੱਗਾ ਕਿ ਇਸ ਮਿਆਰੀ ਪ੍ਰੋਗਰਾਮ ਨੇ ਸਮੁੱਚੇ ਦੂਰਦਰਸ਼ਨ ਭਾਰਤੀ ਸਿਆਸਤ ਅਤੇ ਸਿਆਸਤਦਾਨਾਂ ਅੱਗੇ ਇੱਕ ਬੜੀ ਵੱਡੀ ਸਮੱਸਿਆ ਖੜ੍ਹੀ ਕਰ ਦਿੱਤੀ।

ਹੋਇਆ ਇੰਜ ਕਿ ਸ਼ਾਸਤਰੀ ਜੀ ਦੇ ਬਤੌਰ ਰੇਲ ਮੰਤਰੀ ਹੁੰਦਿਆਂ ਇੱਕ ਰੇਲ ਹਾਦਸੇ ਦੀ ਜਿੰਮੇਵਾਰੀ ਕਬੂਲਦਿਆਂ ਨਿਰੋਲ ਨੈਤਿਕਤਾ ਦੇ ਅਧਾਰ 'ਤੇ ਰੇਲ ਮੰਤਰੀ ਦੀ ਅਸਤੀਫਾ ਦੇਣ ਵਾਲੀ ਗੱਲ ਕਿੱਧਰੇ ਮੌਜੂਦਾ ਰੇਲ ਮੰਤਰੀ ਵੀ ਸੁਣ ਰਿਹਾ ਸੀ। ਉਹ ਤਾਂ ਜੀ ਹੋ ਗਿਆ ਅੱਗ ਬਬੂਲਾ। ਇੱਥੇ ਤਾਂ ਨਿੱਤ ਈ

ਸੁੱਧ ਵੈਸ਼ਨੂੰ ਢਾਬਾ/29