ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਫ਼ਰੀ ਥੈਲਾ

ਮੈਂ ਇੱਕ ਥੈਲਾ ਹਾਂ। ਸਫ਼ਰੀ ਥੈਲਾ। ਕੁੱਝ ਲੋਕ ਮੈਨੂੰ ਚੰਡੀਗੜ੍ਹੀ ਥੈਲਾ ਕਹਿ ਕੇ ਵੀ ਸੰਬੋਧਨ ਕਰਦੇ ਹਨ। ਅੱਜ ਕੱਲ੍ਹ ਮੇਰਾ ਵਾਹ ਬਹੁਤਾ ਕਰਕੇ ਸਾਹਿਤਕਾਰਾਂ ਨਾਲ ਜਾਂ ਲੇਖਕਾਂ ਨਾਲ ਹੀ ਪੈਂਦਾ ਹੈ। ਸਾਨੂੰ ਵੀ ਜਦੋਂ ਸਾਹਿਤਕ ਚੇਟਕ ਲੱਗੀ, ਅਸੀਂ ਵੀ ਦੋ ਚਾਰ ਇਹ ਥੈਲੇ ਹੰਢਾਏ ਹਨ।ਉਸ ਤੋਂ ਬਾਅਦ ਵੀ ਇਸ ਸਫ਼ਰੀ ਥੈਲੇ ਦੇ ਦਰਸ਼ਨ ਸਾਨੂੰ ਸਕੂਟਰਾਂ ਦੀਆਂ ਡਿੱਗੀਆਂ ਵਿੱਚ ਕਾਫੀ ਚਿਰ ਤਾਂਈ ਹੁੰਦੇ ਰਹੇ। ਪੰਤੂ ਹੁਣ ਇਨਾਂ ਤੋਂ ਤੋਬਾ ਕੀਤੀ ਹੈ ਕਿਉਂਕਿ ਕੁਝ ਤਾਂ ਇਨ੍ਹਾਂ ਦਾ ਰਿਵਾਜ਼ ਵੀ ਘਟਦਾ ਘਟਦਾ ਘੱਟ ਗਿਆ ਅਤੇ ਸਾਡਾ ਵੀ ਸਟੈਂਡਰਡ ਕੁਝ ਵੱਧਦਾ ਵੱਧਦਾ ਜ਼ਿਆਦਾ ਹੀ ਵਧ ਗਿਆ ਕਿ ਅਸੀਂ ਹੁਣ ਸਫ਼ਰੀ ਥੈਲੇ ਤੋਂ ਲੈਦਰ ਬੈਗ ਦੀ ਸ਼੍ਰੇਣੀ ਵਿੱਚ ਪਹੁੰਚ ਚੁੱਕੇ ਹਾਂ। ਤੁ ਯਾਦ ਸਾਨੂੰ ਅੱਜ ਵੀ ਉਸੇ ਸਫ਼ਰੀ ਜਾਂ ਚੰਡੀਗੜੀ ਥੈਲੇ ਦੀ ਹੀ ਆਉਂਦੀ ਰਹਿੰਦੀ ਹੈ ਕਿਉਂਕਿ ਲੈਦਰ ਬੈਗ ਵਿੱਚ ਉਹ ਖੂਬੀਆਂ ਕਿੱਥੇ ਜੋ ਇੱਕ ਸਫ਼ਰੀ ਥੈਲੇ ਵਿੱਚ ਹੋ ਸਕਦੀਆਂ ਹਨ।

ਸਫ਼ਰੀ ਥੈਲਾ ਇੱਕ ਤਾਂ ਸਾਡੀ ਸਾਹਿਤਕ ਪਛਾਣ ਵਿੱਚ ਵਾਧਾ ਕਰਦਾ ਹੈ ਅਤੇ ਦੂਜਾ ਸਾਡੀਆਂ ਫਟੀਆਂ ਪੁਰਾਣੀਆਂ ਡਾਇਰੀਆਂ ਅਤੇ ਉਹਨਾਂ ਵਿੱਚ 20-25 ਸਾਲ ਪਹਿਲਾਂ ਲਿਖੀਆਂ ਸਾਡੀਆਂ ਨਜ਼ਮਾਂ ਜਾ ਕਵਿਤਾਵਾਂ ਜਿਨ੍ਹਾਂ ਨੂੰ ਅਸੀਂ ਹਰ ਸਾਹਿਤਕ ਸਮਾਗਮ ਵਿੱਚ ਮੇਰੀ ਨਵੀਂ ਨਜ਼ਮ ਕਹਿਕੇ ਸੰਬੋਧਨ ਕਰਦੇ ਹਾਂ, ਬੜੀਆਂ ਬਾਖੂਬੀ ਮਹਿਫੂਜ਼ ਰਹਿੰਦੀਆਂ ਹਨ। ਉਨ੍ਹਾਂ ਵਿੱਚ ਸਫ਼ਰ ਦੌਰਾਨ ਮੈਲੇ ਕੁਚੈਲੇ ਹੋਏ ਕਮੀਜ਼ ਪਜਾਮੇ, ਠਾਠੀਆਂ, ਟਾਨਿਕਾਂ ਗੋਲੀ ਗੱਟਾ ਅਤੇ ਕਈ ਕਦਾਈ ਬਚਿਆ ਖੁਚਿਆ ਦਾਰੂ ਦਾ ਅਧੀਆ ਪਊਆ ਹਮੇਸ਼ਾਂ ਸੁਰੱਖਿਅਤ ਰਹਿੰਦਾ ਹੈ।

ਇੱਕ ਲੈਦਰ ਬੈਗ ਵਿੱਚ ਐਨੀਆਂ ਖੂਬੀਆਂ ਕਦੇ ਵੀ ਨਹੀਂ ਸਮਾ ਸਕਦੀਆਂ। ਇਸ ਲਈ ਸਾਨੂੰ ਉਸ ਸਫ਼ਰੀ ਥੈਲੇ ਦੀ ਯਾਦ ਹਾਲੇ ਵੀ ਗਾਹੇ ਬਗਾਹੇ ਆਉਂਦੀ ਹੀ ਰਹਿੰਦੀ ਹੈ।

ਇਸ ਸਫ਼ਰੀ ਥੈਲੇ ਦੀ ਯਾਦ ਸਾਨੂੰ ਇਸ ਕਰਕੇ ਵੀ ਉਮਰ ਭਰ ਭੁੱਲ ਨਹੀਂ ਸਕਦੀ ਕਿਉਂਕਿ ਸਾਡੇ ਘਰਦਿਆਂ ਨੂੰ ਯਾਨੀ ਸਾਡੀ ਸ੍ਰੀਮਤੀ ਜੀ ਨੂੰ ਮੁੱਢ ਵਿੱਚ ਹੀ ਜਾਣੀ ਪਹਿਲੀ ਨਜ਼ਰੇਂ ਇਸ ਤੋਂ ਕਾਫੀ ਅਲਰਜੀ ਹੋ ਗਈ ਸੀ। ਜੇਕਰ ਕਦੀ ਕਦਾਈਂ ਕੰਮ ਕਾਜ ਕਰਦਿਆਂ ਉਨ੍ਹਾਂ ਦੀ ਨਜ਼ਰ ਕਿਤੇ ਸਾਡੇ ਕਿੱਲੀ ਟੰਗੇ ਇਸ ਸਫ਼ਰੀ ਥੈਲੇ ’ਤੇ ਪੈ ਜਾਂਦੀ ਤਾਂ ਉਹ ਝੱਟ ਹੀ ਉਸ ਨੂੰ ਉੱਥੋਂ ਲਾਹ ਕੇ ਕਿਸੇ ਐਸੀ ਥਾਂ 'ਤੇ ਰੱਖ ਦੇਣਾ ਜਿਥੋਂ ਥੈਲਾ ਕੰਮ ਕਰਦਿਆਂ ਜਾਂ ਆਮ ਤੁਰਿਆਂ ਫਿਰਦਿਆਂ ਨੂੰ ਸਿੱਧੀ ਨਜ਼ਰ ਮੱਥੇ ਵਿੱਚ ਨਾ ਵੱਜੇ। ਨਾਲੇ ਉਹਨਾਂ ਸਾਨੂੰ ਹਦਾਇਤ ਵੀ ਕਰ ਦੇਣੀ, ਥੋਨੂੰ ਕਿੰਨੀ ਵਾਰ ਆਖਿਆ ਕਿ ਇਹਨੂੰ ਸਾਹਮਣੇ ਕਿਲਿਆਂ ਤੇ ਨਾ ਟੰਗਿਆ ਕਰੋ। ਅੰਦਰ ਕਿਸੇ ਮੰਜੇ ਦੇ ਪਾਵੇ ਨਾਲ

ਸੁੱਧ ਵੈਸ਼ਨੂੰ ਢਾਬਾ/34