ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੇਬ ਵਿੱਚ ਜ਼ਿਲ੍ਹਾ

ਬਰਮਾ ਦਾ ਪੁੱਤਰ ਸੀ ਨਾਰਦ। ਨਾਰਦ ਨੂੰ ਕਹਿੰਦੇ ਚੁਆਤੀ ਲਾਉਣ ਦੀ ਆਦਤ ਸੀ। ਭਾਵ ਉਹ ਜਿੱਥੇ ਵੀ ਜਾਂਦਾ ਕੋਈ ਨਾ ਕੋਈ ਪੰਗਾ ਖੜਾ ਕਰ ਦਿੰਦਾ। ਇਸ ਲਈ ਰਿਖੀਆਂ ਮੁਨੀਆਂ ਨੇ ਉਸਨੂੰ ਸਰਾਪ ਦੇ ਦਿੱਤਾ ਕਿ, ਉਹ ਢਾਈ ਘੜੀਆਂ ਤੋਂ ਵਧੇਰੇ ਕਿਤੇ ਟਿਕ ਨਹੀਂ ਸਕੇਗਾ। ਬਸ ਨਾਰਦ ਉਦੋਂ ਦਾ ਕਹਿੰਦੇ ਆ ਨਰਾਇਣ, ਨਰਾਇਣ ਕਰਦਾ ਬੱਸ ਤੁਰੀਆ ਹੀ ਫਿਰਦਾ ਹੈ, ਪ੍ਰੰਤੂ ਚੁਆਤੀ ਫਿਰ ਵੀ ਕਿਤੇ ਨਾ ਕਿਤੇ ਨਾ ਹੀ ਜਾਂਦਾ ਹੈ।

ਇੱਕ ਵਾਰੀ ਸ਼ਿਵ-ਪਾਰਵਤੀ ਦੇ ਹੋ ਰਹੇ ਸੁਅੰਬਰ ਬਾਰੇ ਨਾਰਦ ਜੀ ਨੂੰ ਵੀ ਭਿਣਕ ਪੈ ਗੀ। ਨਾਰਦ ਜੀ ਦਾ ਚਿੱਤ ਵੀ ਵਿਆਹ ਕਰਵਾਉਣ ਲਈ ਕਰ ਆਇਆ। ਨਾਰਦ ਬਰਮਾ ਜੀ ਪਾਸ ਜਾ ਕੇ ਕਹਿਣ ਲੱਗਾ ਕਿ ਉਹ ਉਸਦੇ ਇੱਕ ਵਿਲੱਖਣ ਜਿਹਾ ਸੋਹਣਾ ਚਿਹਰਾ ਲਾ ਦੇਣ ਤਾਂਕਿ ਪਾਰਵਤੀ ਉਸਦੀ ਸੁੰਦਰਤਾ ਤੇ ਮੋਹਿਤ ਹੋ ਕੇ ਵਰਮਾਲਾ ਨਾਰਦ ਜੀ ਦੇ ਗਲ ਪਾ ਦੇਵੇ। ਪ੍ਰੰਤੂ ਬਰਮਾ ਜੀ ਨੂੰ ਨਾਰਦ ਦੀ ਇਹ ਗੱਲ ਪੰਸਦ ਨਾ ਆਈ, ਕਿਉਂਕਿ ਇੱਕ ਤਾਂ ਨਾਰਦ ਜੀ ਦਾ ਸਟੇਟਸ ਸ਼ਿਵ-ਪਾਰਵਤੀ ਦੇ ਸਟੇਟਸ ਤੋਂ ਕਿਤੇ ਨੀਵਾਂ ਸੀ। ਦੂਸਰਾ ਬਰਮਾ ਜੀ ਜਾਣਦੇ ਹੀ ਸਨ ਕਿ ਪਾਰਵਤੀ ਦਾ ਵਰ ਤਾਂ ਸ਼ਿਵ ਜੀ ਨਾਲ ਪਹਿਲਾਂ ਹੀ ਤੈਅ ਹੈ, ਭਾਵ ਗਿਟ-ਮਿਟ ਪਹਿਲਾਂ ਹੀ ਹੋਈ ਹੋਈ ਹੈ। ਇਸ ਲਈ ਬਰਮਾ ਜੀ ਨੇ ਨਾਰਦ ਨੂੰ ਟਾਲਣ ਵਾਸਤੇ ਉਸਦੇ ਬਾਂਦਰ ਦਾ ਮੂੰਹ ਲਗਾ ਦਿੱਤਾ।

ਨਾਰਦ ਜੀ ਪਹੁੰਚ ਗਏ ਸੁਅੰਬਰ ਵਿੱਚ। ਜਦੋਂ ਜਦੋਂ ਵੀ ਪਾਰਵਤੀ ਵਰਮਾਲਾ ਲੈ ਕੇ ਨਾਰਦ ਜੀ ਦੇ ਕੋਲ ਦੀ ਲੰਘਿਆ ਕਰੇ, ਨਾਰਦ ਜੀ ਹਰ ਵਾਰੀ ਆਪਣੀ ਖੁਸ਼ਫਹਿਮੀ ਵਿੱਚ ਧੌਣ ਅੱਗੇ ਵਧਾ ਦਿਆ ਕਰੇ ਕਿਉਂਕਿ ਉਨ੍ਹਾਂ ਅਨੁਸਾਰ ਵਰਮਾਲਾ ਦੇ ਯੋਗ ਤਾਂ ਕੇਵਲ ਉਨ੍ਹਾਂ ਦਾ ਵਿੱਲਖਣ ਚਿਹਰਾ ਹੀ ਹੈ। ਪ੍ਰੰਤੁ ਨਤੀਜਾ ਨਿਰਾਸ਼ਾਜਨਕ ਹੀ ਨਿਕਲਿਆ।

ਨਾਰਦ ਜੀ ਬੜੇ ਖਫ਼ਾ ਹੋਏ। ਨਾਰਦ ਜੀ ਦੌੜਿਆ ਦੌੜਿਆ ਗਿਆ ਤਾਂ ਕਿ ਕਿਸੇ ਤਲਾਬ ਦੇ ਪਾਣੀ ਵਿੱਚ ਆਪਣੇ ਨਵੇਂ ਚਿਹਰੇ ਦੇ ਦਰਸ਼ਨ ਕਰਨ ਸਕਣ, ਕਿਉਂਕਿ ਮੁੱਖ ਦੇਖਣ ਵਾਲੇ ਸ਼ੀਸ਼ੇ ਤਾਂ ਉਦੋਂ ਉਪਲਬਧ ਨਹੀਂ ਸਨ। ਦੇਖਿਆ ਤਾਂ ਜਨਾਬ ਦੇ ਬਾਂਦਰ ਦਾ ਚਿਹਰਾ ਸ਼ਸ਼ੋਭਿਤ ਹੋ ਰਿਹਾ ਹੈ। ਬੜਾ ਗੁੱਸਾ ਆਇਆ ਮੇਰੇ ਨਾਲ ਐਡਾ ਵੱਡਾ ਮਜਾਕ ਕੀਤਾ ਗਿਆ। ਸੋ ਨਾਰਦ ਵੀ ਕਿਹੜਾ ਘੱਟ ਸੀ। ਆਖਰ ਬਰਮਾ ਦਾ ਮੁੰਡਾ ਸੀ, ਫਿਰ ਵੀ ਉਹਨੇ ਵੀ ਸਰਾਪ ਦੇ ਦਿੱਤਾ, ਜਾਹ ਜਦੋਂ ਤੂੰ ਤਰੇਤੇ ਯੁੱਗ ਵਿੱਚ ਰਾਮ ਅਵਤਾਰ ਵਜੋਂ ਜਨਮ ਧਾਰੇਗਾ ਤਾਂ ਤੇਰੀ ਵੀ ਪਾਰਬਤੀ ਜਾਣੀ ਸੀਤਾ ਨੂੰ ਰਾਵਣ ਰੂਪੀ ਰਾਖਸ਼ ਚੁੱਕ ਕੇ ਲੈ ਜਾਵੇਗਾ ਤਾਂ ਤੈਨੂੰ ਵੀ ਬਾਂਦਰਾਂ ਦਾ ਸਹਾਰਾ ਹੀ ਲੈਣਾ ਪਵੇਗਾ। ਸੋ ਕਹਾਣੀ

ਸੁੱਧ ਵੈਸ਼ਨੂੰ ਢਾਬਾ/39