ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੱਗੇ ਵੁਲਸਟਾਪ।

ਸੋ ਗੱਲ ਤਾਂ ਚੱਲੀ ਸੀ ਬਰ੍ਹਮਾ ਦੇ ਪੁੱਤਰ ਨਾਰਦ ਤੋਂ ਜਿਸਨੂੰ ਸਰਾਪ ਹੈ। ਕਿ ਉਹ ਢਾਈ ਘੜੀਆਂ ਤੋਂ ਵੱਧ ਕਿਤੇ ਰੁੱਕ ਨਹੀਂ ਸਕਦਾ ਇਸਦਾ ਮਤਬਲ ਹੋਇਆ ਮਿਸਟਰ ਨਾਰਦ ਦਾ ਕੋਈ ਪਰਮਾਨੈਂਟ ਐਡਰੈਸ ਉਪਲਬਧ ਨਹੀਂ ਹੋ ਸਕਦਾ, ਸੋ ਲੱਗਪੱਗ ਇਹੋ ਹੀ ਤਰਾਸਦੀ ਸਾਡੀ ਅਤੇ ਸਾਡੇ ਪੰਜਾਬ ਦੀ ਹੋਈ ਹੈ।

ਸੁਣਿਆ ਹੈ ਕਿ ਪੰਜਾਬ ਕਦੇ ਸਪਤ-ਸਿੰਧੂ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਤਾਂ ਸ਼ਾਇਦ ਇਹ ਕਿਤੇ ਪਹਿਲਾਂ ਦੀ ਗੱਲ ਹੋਵੇਗੀ। ਜੇਕਰ ਮੇਰਾ ਅੰਦਾਜਾ ਗ਼ਲਤ ਨਾ ਹੋਵੇ ਤਾਂ ਹੋ ਸਕਦਾ ਹੈ ਸਿੰਧੂ-ਘਾਟੀ ਦੀ ਸੱਭਿਅਤਾ ਵੇਲੇ ਹੀ ਪੰਜਾਬ ਸਪਤ ਸਿੰਧੂ ਦੇ ਨਾਂ ਨਾਲ ਜਾਣਿਆ ਜਾਂਦਾ ਹੋਵੇਗਾ। ਪੰਜਾਬ ਦੇ ਅਰਥ ਹੈ ਪੰਜ-ਆਬ ਜਾਂ ਪੰਜ ਪਾਣੀ ਭਾਵ ਕਿ ਪੰਜਾਬ ਧਰਤੀ ਦੇ ਉਸ ਖੁਸ਼ਹਾਲ ਹਿੱਸੇ ਦਾ ਨਾਮ ਹੈ ਜਿੱਥੇ ਪੰਜ ਦਰਿਆ ਮੌਜ ਮਸਤੀ ਨਾਲ ਵਗ ਰਹੇ ਹਨ। ਅਤੇ ਸਪਤ-ਸਿੰਧੁ ਦਾ ਅਰਥ ਹੈ ਜਿੱਥੇ ਸੱਤ ਦਰਿਆ ਵਹਿੰਦੇ ਹੋਣ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਵੇਂ ਕਾਫੀ ਵਿਸ਼ਾਲ ਸੀ ਪ੍ਰੰਤੂ ਸੱਤ ਦਰਿਆ ਕਿਧਰੇ ਨਜ਼ਰ ਨਹੀਂ ਆਏ। ਦੋ ਪਤਾ ਨਹੀਂ ਕਿੱਧਰ ਗਾਇਬ ਹੋ ਗਏ ਸੋ ਮਹਾਰਾਜਾ ਰਣਜੀਤ ਸਿੰਘ ਦੇ ਸਮੁਚੇ ਰਾਜ ਦਾ ਨਾਮ ਪਿਆ ‘ਪੰਜਾਬ ਅਤੇ ਬਿਨਾਂ ਸ਼ੱਕ ਉਸ ਵੇਲੇ ਦੇ ਪੰਜਾਬ ਵਿੱਚ ਪੰਜ ਦਰਿਆ ਜਾਣੀ ਜੇਹਲਮ, ਚਨਾਬ, ਬਿਆਸ, ਰਾਵੀ ਅਤੇ ਸਤਲਜ ਕਲਕਲ ਝਲ-ਝਲ ਕਰਕੇ ਵਹਿੰਦੇ ਸਨ। ਅਸੀਂ ਅੱਧੀ ਸਦੀ ਨੂੰ ਪਾਰ ਕਰ ਚੁੱਕੇ ਹਾਂ। ਸਾਡੀ ਸੁਰਤ ਸੰਭਾਲਣ ਵੇਲੇ ਤੋਂ ਅਸੀਂ ਸਾਡੇ ਸੂਬੇ ਦਾ ਨਾਮ ਆਪਣੇ ਐਡਰੈਸ ਵਿੱਚ ਤਸੀਲ ਅਤੇ ਜ਼ਿਲ੍ਹੇ ਤੋਂ ਬਾਅਦ ਪੰਜਾਬ ਹੀ ਲਿਖਦੇ ਆ ਰਹੇ ਹਾਂ ਪ੍ਰੰਤੂ ਸਾਨੂੰ ਪੰਜਾਬ ਵਿੱਚ ਕਿਧਰੇ ਪੰਜ ਦਰਿਆ ਨਜ਼ਰ ਨਹੀਂ ਆਏ। ਹਾਂ ਸੁਰਤ ਸੰਭਲਣ ਦੇ ਨਾਲ ਨਾਲ ਇਹ ਗਿਣਤੀ ਘਟਦੀ ਜ਼ਰੂਰ ਗਈ ਹੈ। ਦਰਿਆਵਾਂ ਦੀ ਗੱਲ ਤਾਂ ਛੱਡੋ ਭੂਗੋਲਿਕ ਤੌਰ 'ਤੇ ਵੀ ਇਸਦੀ ਛਾਂਗ ਛੰਗਾਈ ਬਾਦਸਤੂਰ ਜਾਰੀ ਹੈ।

1947 ਵਿੱਚ ਭਾਰਤ ਪਾਕ ਦੀ ਪੱਕੀ ਵੰਡ ਹੋਣ ਤੋਂ ਲੱਗਪੱਗ 2025 ਸਾਲ ਪਹਿਲਾਂ ਇਸ ਵੰਡ ਬਾਰੇ ਕੁਝ ਸ਼ੰਕੇ ਸਨ ਪ੍ਰੰਤੂ 15-20 ਸਾਲ ਪਹਿਲਾਂ ਤਾਂ ਇਹ ਗੱਲ ਤੈਅ ਹੋ ਹੀ ਗਈ ਸੀ ਕਿ ਭਾਰਤ ਦੀ ਵੰਡ ਹਰ ਹਾਲਤ ਵਿੱਚ ਹੋਵੇਗੀ। ਸੋ ਇਸ 20-25 ਸਾਲ ਦੇ ਸਮੇਂ ਵਿੱਚ ਪੰਜਾਬ ਦੇ ਅਕਾਲੀਆਂ ਕਾਂਗਰਸੀਆਂ ਤੋਂ ਪੰਜਾਬੀਆਂ ਦੇ ਹਿੱਸੇ ਆਉਣ ਵਾਲੇ ਪੰਜਾਬ ਦੀ ਨਿਸ਼ਾਨਦੇਹੀ ਹੀ ਨਾ ਹੋ ਸਕੀ। ਪੰਜਾਬ ਦੇ ਲੀਡਰ ਉੱਠ ਦਾ ਬੁੱਲ੍ਹ ਡਿਗਣ ਦੀ ਉਡੀਕ ਕਰਦੇ ਰਹੇ ਅਤੇ ਸ਼ਾਤਰ ਅੰਗਰੇਜ਼ ਪੰਜਾਬ ਦੇ ਦੋ ਟੁਕੜੇ ਕਰਕੇ ਤੁਰਦੇ ਬਣੇ। ਅੱਧਾ ਪੰਜਾਬ ਅੱਲ੍ਹਾ ਦੇ ਨਾਮ ਤੇ ਪੱਛਮੀ ਪੰਜਾਬ ਬਣ ਗਿਆ ਅਤੇ ਭਾਰਤ ਵਿੱਚ

ਸੁੱਧ ਵੈਸ਼ਨੂੰ ਢਾਬਾ/41