ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਹਿ ਗਏ ਪੰਜਾਬ ਦੇ ਹਿੱਸੇ ਨੂੰ ਪੂਰਬੀ ਪੰਜਾਬ ਜਾਂ ਚੜ੍ਹਦਾ ਪੰਜਾਬ ਕਹਿ ਕੇ ਨਿਵਾਜਿਆ ਜਾਣ ਲੱਗਾ। ਮਾਸਟਰ ਤਾਰਾ ਸਿੰਘ ਅੰਗਰੇਜ਼ਾਂ ਤੋਂ ਮਹਾਂ ਪੰਜਾਬ ਮੰਗ ਰਿਹਾ ਸੀ ਪੰਤ ਹਿੱਸੇ ਆਇਆ ਲੰਗੜਾ ਪੰਜਾਬ। ਮਾਸਟਰ ਤਾਰਾ ਸਿੰਘ ਤਾਂ ਵਿਚਾਰਾ ਅਜੇ ਲੰਗੜੇ ਪੰਜਾਬ ਦੀ ਸਾਂਭ ਸੰਭਾਈ ਵਿੱਚ ਲੱਗਾ ਹੋਇਆ ਸੀ ਕਿ ਸੰਤ ਫਤਿਹ ਸਿੰਘ ਨੂੰ ਪੰਜਾਬੀ ਸੂਬੇ ਦਾ ਹੇਜ ਜਾਗ ਪਿਆ। ਤਾਂ ਸਿੰਘਾਂ ਨੇ ਲਾਤੇ ਮੋਰਚੇ। ਸਾਨੂੰ ਪੰਜਾਬ ਨਹੀਂ ਚਾਹੀਦਾ ਸਾਨੂੰ ਤਾਂ ਪੰਜਾਬੀ ਸੂਬਾ ਚਾਹੀਦਾ ਹੈ। ਮਰਜਾਂਗੇ ਜਾਂ ਮਾਰ ਦਿਆਂਗੇ। ਪੰਜਾਬੀ ਸੂਬਾ ਲੈ ਕੇ ਰਹਾਂਗੇ। ਹਾਲਾਂਕਿ ਗ੍ਰਿਫਤਾਰੀਆਂ ਹੋਣ ਵੇਲੇ ਤੱਕ 90 ਫੀਸਦੀ ਲੋਕਾਂ ਨੂੰ ਪੰਜਾਬੀ ਸੂਬੇ ਦੇ ਸੰਕਲਪ ਦਾ ਉੱਕਾ ਹੀ ਗਿਆਨ ਨਹੀਂ ਸੀ। ਕਈ ਤਾਂ ਵਿਚਾਰੇ ਨਾਅਰੇ ਲਾਉਂਦੇ ਲਾਉਂਦੇ ਪੰਜਾਬੀ ਸੂਬੇ ਨੂੰ ਸੂਬੀ ਪੰਜਾਬਾ ਲੈ ਕੇ ਰਹਾਂਗੇ ਹੀ ਆਖੀ ਜਾਂਦੇ। ਅਜਿਹੇ ਗੰਢ ਦੇ ਪੁਰੇ ਪੁਰਸ਼ਾਂ ਨਾਲ ਜਦੋਂ ਕੋਈ ਮੁਲਾਕਾਤ ਕਰਨ ਜਾਂਦਾ ਜਾਂ ਉਨ੍ਹਾਂ ਦੀ ਰਿਹਾਈ ਸੰਬੰਧੀ ਕੋਈ ਸੰਕੇਤ ਕਰਦਾ ਤਾਂ ਉਹ ਬੇਝਿਜਕ ਅੱਗੋਂ ਆਖ ਦਿੰਦੇ ਅਸੀਂ ਤਾਂ ਜੇਲ 'ਚੋਂ ਉਦੋਂ ਹੀ ਬਾਹਰ ਆਵਾਂਗੇ ਜਦੋਂ ਸੁਬੀ ਪੰਜਾਬੀ ਮਿਲੂਗਾ। ਮਾਸਟਰ ਤਾਰਾ ਸਿੰਘ ਤਾਂ ਵਿਚਾਰਾ ਏਸੇ ਰੋਲ ਘਚੋਲ ਵਿੱਚ ਆਪਣੇ ਮਹਾਂ ਪੰਜਾਬ ਦੇ ਸੰਕਲਪ ਨੂੰ ਲੈ ਕੇ ਲੋਕ ਗਮਨ ਕਰ ਗਿਆ। ਵਿੱਚੋਂ ਵਿੱਚ ਦਰਸ਼ਨ ਸਿੰਘ ਫੇਰੂਮਾਨ ਵੀ ਸ਼ਹੀਦੀ ਪ੍ਰਾਪਤ ਕਰ ਗਿਆ ਪਰ ਪੰਜਾਬੀ ਸੂਬੇ ਦਾ ਮੈਦਾਨ ਭਖਿਆ ਰਿਹਾ। ਗਿਫ਼ਤਾਰੀਆਂ ਮੋਰਚਿਆਂ ਨਾਲ ਗੱਲ ਬਣਦੀ ਨਾ ਦਿਸੀ ਤਾਂ ਬਣਾਲੇ ਅਗਨ ਕੁੰਡ ਫਤਿਹ ਸਿਉਂ ਆਖੇ ਸੜਕੇ ਮਰੂੰਗਾ, ਨਹੀਂ ਤਾਂ ਦਿਓ ਪੰਜਾਬੀ ਸੂਬਾ। ਹਿਲਾ ਕੇ ਰੱਖਤੀ ਦਿਲੀ ਸਰਕਾਰ। ਵਿਚਾਰਾ ਹੁਕਮ ਸਿਉਂ ਤਤਕਾਲੀਨ ਲੋਕ ਸਭਾ ਸਪੀਕਰ ਦੌੜਿਆ ਦਿਲੀਓ। ਲਿਆ ਹੈਲੀਕਾਪਟਰ 'ਤੇ ਸਿੱਧਾ ਆ ਉਤਰਿਆ ਅੰਮ੍ਰਿਤਸਰ ਗੁਰੂ ਕੀ ਨਗਰੀ। ਜਿੱਥੇ ਅਗਨ ਕੁੰਡਾਂ ਦਾ ਕੰਮ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਸੀ। ਬਹੁਤ ਹੀ ਨਿਮਾਣਾ ਜਿਹਾ ਬਣਕੇ ਜਾਣੀ ਗਲ ਪੱਲੂ ਤੇ ਮੂੰਹ ਵਿੱਚ ਘਾਹ ਵਾਲੀ ਸਥਿਤੀ ਵਿੱਚ ਪਹੁੰਚ ਗਿਆ ਫਹਿਤ ਸਿਉਂ ਕੋਲੇ। ਕਹਿੰਦਾ ਤੂੰ ਸੜਦਾ ਕਿਹੜੀ ਗੱਲੋਂ ਆਂ। ਅਸੀਂ ਹਰਿਆਣਾ ਦਾ ਭਾਗ ਵਿੱਚੋਂ ਕੱਟ ਦਿੰਦੇ ਹਾਂ ਤੁਸੀਂ ਸੰਭਾਲੋ ਆਵਦਾ ਪੰਜਾਬੀ ਸੂਬਾ ਅਤੇ ਵਸੋ ਰਸੋ। ਉਂਝ ਤਾਂ ਅਸੀਂ ਅਬੋਹਰ ਤੇ ਫਾਜਿਲਕਾ ਨੂੰ ਵੀ ਹਰਿਆਣੇ ਦਾ ਹਿੱਸਾ ਹੀ ਮੰਨਦੇ ਆਂ ਪ੍ਰੰਤੁ ਹਾਲ ਦੀ ਘੜੀ ਤੁਸੀਂ ਇਹਨੂੰ ਸਾਂਭੀ ਰੱਖੋ, ਚਲੋ ਧੱਕੇ ਨਾਲ ਹੀ ਸਹੀ, ਨਾਲ ਥੋਡਾ ਰੰਘੜਉ ਰਹਿਜੂ (ਧੱਕਾ ਕਰਨ ਵਾਲਾ) ਨਾਲੇ ਮਸਲਾ ਹੱਲ ਹੋ ਜੂ। ਸਿਰਸਾ ਜ਼ਿਲ੍ਹਾ, ਰਾਣੀਆਂ, ਜੀਵਨ ਨਗਰ, ਜਗਮਲੇਰਾ ਧੁਰ ਐਲਨਾਬਾਦ ਤੱਕ ਦਾ ਜੇ ਸ਼ੁੱਧ ਪੰਜਾਬੀ ਬੋਲੀ ਵਾਲਾ ਇਲਾਕਾ ਅਤੇ ਜਿੱਥੇ ਸ਼ੁੱਧ ਕੁਕਿਆਂ, ਨਾਮਧਾਰੀਆਂ ਦੀ 75 ਫੀਸਦੀ ਵਸੋਂ ਰਹਿੰਦੀ ਹੈ ਅਤੇ ਜਿਹੜਾ ਹਰਿਆਣੇ ਦੇ ਨਕਸ਼ੇ ਵਿੱਚ ਮਿਲਾ ਦਿੱਤਾ ਗਿਆ ਸੀ, ਉਸਦੀ ਹੁਕਮ ਸਿਉਂ ਨੇ ਭੋਲ ਨਹੀਂ ਭੰਨੀ ਅਤੇ ਵਿੱਚੋਂ ਵਿੱਚ ਲਵੇਟਣਾ ਲਵੇਟ ਦਿੱਤਾ।

ਸੁੱਧ ਵੈਸ਼ਨੂੰ ਢਾਬਾ/42