ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਉਂ ਨਾ ਅੱਜ ਤੋਂ ਹੀ

ਰੁਟੀਨ ਮੁਤਾਬਕ ਹਾਕਰ ਅਖ਼ਬਾਰ ਦਰਵਾਜੇ ਦੇ ਅੰਦਰ ਸੁਟ ਗਿਆ ਸੀ। ਪਤੀ ਸਾਹਬ ਨੇ ਅਖ਼ਬਾਰ ਚੁੱਕਿਆ। ਮੁੱਖ ਮੁੱਖ ਖ਼ਬਰਾਂ 'ਤੇ ਨਿਗਾਹ ਮਾਰਦਾ ਉਹ ਵਿਹੜੇ ਵਿੱਚ ਪਏ ਮੰਜੇ 'ਤੇ ਬੈਠ ਕੇ ਅਖ਼ਬਾਰ ਦੇ ਵਰਕਿਆਂ ਨੂੰ ਐਧਰ ਉਧਰ ਕਰਨ ਲੱਗ ਪਿਆ। ਏਨੇ ਨੂੰ ਉਸਦੀ ਪਤਨੀ ਵੀ ਕੰਮ ਕਾਰ ਕਰਦੀ ਉਸ ਕੋਲ ਆ ਬੈਠੀ। ਕੀ ਖ਼ਬ ਅੱਜ ਦੀਆਂ? ਖ਼ਬਰਾਂ ਖੁਬਰਾਂ ਤਾਂ ਉਹ ਤਾਂ ਨਿੱਤ ਆਲੀਆਂ ਈ ਆ ਘਸੀਆਂ ਪਿਟੀਆਂ ਜੀਆਂ। ਤੂੰ ਆਹ ਲੇਖ ਸੁਣ ਕਿਸੇ ਲੇਖਕ ਨੇ ਕਮਾਲ ਕਰਤੀ ਲਿਖਣ ਵਾਲੀ। ਅੱਛਾ ਸੁਣਾਓ ਫਿਰ, ਪਤਨੀ ਨੇ ਉਤਸ਼ਕਤਾ ਨਾਲ ਪੁੱਛਿਆ। ਸਤਰਾਂ ਕੁਝ ਇਸ ਤਰਾਂ ਸਨ।

‘ਜੇਕਰ ਕੋਈ ਪਤਨੀ ਆਪਣੇ ਸ਼ਰਾਬੀ ਪਤੀ ਦਾ ਸ਼ਰਾਬ ਤੋਂ ਖਹਿੜਾ ਛੁਡਾਉਣਾ ਚਾਹੁੰਦੀ ਹੋਵੇ ਤਾਂ ਉਹ ਆਪਣੇ ਸ਼ਰਾਬੀ ਪਤੀ ਨੂੰ ਸ਼ਰਾਬ ਵਿਰੋਧੀ ਸਾਹਿਤ ਪੜ੍ਹਨ ਦੀ ਚੇਟਕ ਲਾਵੇ। ਭਾਵ ਉਹ ਉਸਨੂੰ ਅਜਿਹੇ ਅਖ਼ਬਾਰ ਰਸਾਲੇ ਸਪਤਾਹਿਕ ਜਾਂ ਮਾਸਿਕ ਆਦਿ ਪੜ੍ਹਨ ਦਾ ਸੁਝਾਅ ਦੇਵੇ ਜੋ ਸ਼ਰਾਬ ਵਿਰੋਧੀ ਹੋਣ। ਹੋ ਸਕੇ ਤਾਂ ਉਹ ਅਜਿਹੇ ਅਖ਼ਬਾਰ ਰਸਾਲੇ ਕਿਸੇ ਆਂਢ ਗੁਆਂਢ ਜਾਂ ਕਿਸੇ ਪੜ੍ਹੇ ਲਿਖੇ ਸੂਝਵਾਨ ਤੋਂ ਲਿਆਕੇ ਪੜ੍ਹਨ ਨੂੰ ਦੇਵੇ ਜਾਂ ਕਿਸੇ ਲਾਈਬ੍ਰੇਰੀ ਤੋਂ ਪ੍ਰਾਪਤ ਕਰਕੇ ਉਸ ਨੂੰ ਪੜਾਵੇ ਤਾਂ ਉਸਦੇ ਪਤੀ ਦੀ ਸ਼ਰਾਬ ਪੀਣ ਦੀ ਆਦਤ ਵਿੱਚ ਕਾਫੀ ਕਮੀ ਹੋ ਸਕਦੀ ਹੈ। ਪੰਤੂ ਜੇਕਰ ਉਹ ਆਪਣੇ ਪਤੀ ਦਾ ਪੱਕੇ ਤੌਰ 'ਤੇ ਹੀ ਸ਼ਰਾਬ ਤੋਂ ਖਹਿੜਾ ਛੁਡਾਉਣਾ ਚਾਹੁੰਦੀ ਹੋਵੇ ਉਸਨੂੰ ਆਪਣੇ ਪਤੀ ਨੂੰ ਖੁਦ ਹੀ ਅਜਿਹਾ ਸਾਹਿਤ ਖਰੀਦ ਕੇ ਪੜ੍ਹਨ ਦੀ ਚੇਟਕ ਲਉਣੀ ਚਾਹੀਦੀ ਹੈ। ਕਿਉਂਕਿ ਮੰਗਵੇਂ ਸਾਹਿਤ ਨਾਲ ਲੋੜੀਂਦੇ ਨਤੀਜੇ ਪ੍ਰਾਪਤ ਨਹੀਂ ਹੋ ਸਕਦੇ। ਕਿਉਂਕਿ ਮੰਗਵੀਆਂ ਪੁਸਤਕਾਂ ਰਸਾਲੇ ਅਗਲਾ ਕਦੋ ਵੀ ਮੰਗਣ ਆ ਸਕਦਾ ਹੈ ਅਤੇ ਉਦੋਂ ਤੱਕ ਜੇਕਰ ਪਤੀ ਸਾਹਬ ਦਾ ਥੋੜਾ ਬਹੁਤਾ ਮੂਡ ਬਣਿਆ ਵੀ ਹੋਵੇਗਾ ਤਾਂ ਉਹ ਵੀ ਖ਼ਰਾਬ ਹੋ ਜਾਵੇਗਾ। ਅਸਲ ਵਿੱਚ ਤਾਂ ਅਜਿਹੇ ਆਦਮੀ ਕੋਲ ਤਾਂ ਸ਼ਰਾਬ ਵਿਰੋਧੀ ਸਾਹਿਤ ਦੀ ਆਪਣੀ ਹੀ ਲਾਇਬ੍ਰੇਰੀ ਹੋਣੀ ਚਾਹੀਦੀ ਹੈ, ਫੇਰ ਤਾਂ ਮਤਲਬ ਹੀ ਨਹੀਂ ਕਿ ਉਸਦਾ ਪਤੀ ਸ਼ਰਾਬ ਵੱਲ ਮੂੰਹ ਵੀ ਕਰ ਜਾਵੇ।’

ਇਹ ਤਾਂ ਜੀ ਬੜਾ ਵਧੀਆ ਸੁਝਾਅ ਹੈ ਪਤਨੀ ਨੇ ਖੁਸ਼ ਹੁੰਦੀ ਨੇ ਆਖਿਆ। ਕਿਉਂ ਨਹੀਂ ਆਖਰ ਲੇਖਕ ਇੱਕ ਬਹੁਤ ਹੀ ਸਿਆਣਾ ਵਰਗ ਹੁੰਦਾ ਹੈ। ਫਿਰ ਵੀ ਉਹ ਬੁੱਧੀਜੀਵੀ ਲੋਕ ਹੁੰਦੇ ਹਨ ਪਤੀ ਨੇ ਵੀ ਪ੍ਰੋੜਤਾ ਕਰ ਦਿੱਤੀ।

ਦੇਖੋ ਨਾ ਲੇਖਕ ਬੜੇ ਦਾਅਵੇ ਨਾਲ ਏਸ ਗੱਲ ਦੀ ਗਰੰਟੀ ਦੇ ਰਿਹਾ ਹੈ ਪਤਨੀ ਕਹਿ ਰਹੀ ਸੀ। ਲੱਗਦਾ ਸੀ ਕਿ ਪਤਨੀ ਨੂੰ ਲੇਖਕ ਦੇ ਅਜਿਹੇ

ਸੁੱਧ ਵੈਸ਼ਨੂੰ ਢਾਬਾ/47