ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੈਠੀ।

ਰਾਤ ਨੂੰ ਅੱਠ ਨੌਂ ਵਜੇ ਸਰਦਾਰ ਹੋਰੀਂ ਰੋਜ਼ ਵਾਂਗ ਡਿਕੋ ਡੋਲੇ ਖਾਂਦੇ ਪਹੁੰਚ ਗਏ। ਅੱਜ ਤਾਂ ਤੋਰ ਕੁਝ ਵਧੇਰੇ ਹੀ ਨਵਾਬੀ ਬਣੀ ਹੋਈ ਸੀ। ਆਉਂਦੇ ਹੀ ਸਰਦਾਰ ਸਾਹਿਬ ਮੰਜੇ ਤੇ ਲੇਟ ਗਏ ਅਤੇ ਲੱਗੇ ਆਪਣੀ ਰਾਮ ਕਹਾਣੀ ਸੁਣਾਉਣ। "ਕੀ ਦੱਸਾਂ ਡਾਰਲਿੰਗ ਸ਼ਰਾਬ ਵਿਰੋਧੀ ਸਾਹਿਤ ਦੀ ਚੰਗੀ ਪੁਸਤਕ ਬਾਜ਼ਾਰ ਵਿੱਚ ਮਿਲੀ ਹੀ ਨਹੀਂ ਰਹੀ। ਮੈਂ ਸਾਰੀਆਂ ਦੁਕਾਨਾਂ ਗਾਹ ਮਾਰੀਆਂ। ਦਰਅਸਲ ਦੁਕਾਨਦਾਰਾਂ ਨੂੰ ਆਪਣੇ ਮੁਨਾਫ਼ੇ ਦੀ ਲੱਗੀ ਰਹਿੰਦੀ ਹੈ। ਉਹ ਤਾਂ ਵਿਦਿਆਰਥੀਆਂ ਦੀ ਛਿੱਲ ਲਾਹੀ ਜਾਂਦੇ ਆ। ਰਹਿੰਦਾ ਖੁਹੰਦਾ ਵਿੱਚੋਂ ਅਧਿਆਪਕ ਕਮਿਸ਼ਨ ਖਾਈ ਜਾਂਦੇ ਆ। ਚੰਗੀ ਕਿਤਾਬ ਤਾਂ ਕੋਈ ਦੁਕਾਨਦਾਰ ਲਿਆਕੇ ਈ ਨੀਂ ਰਾਜੀ। ਐਂਓ ਆ ਨਾ ਚੰਗੀ ਕਿਤਾਬ ’ਤੇ ਕਮਿਸ਼ਨ ਘੱਟ ਮਿਲਦਾ ਹੈ। ਤੇ ਦੁਕਾਨਦਾਰ ਕਦੋ ਅਜਿਹੀ ਪੁਸਤਕ ਨੂੰ ਹੱਥ ਪਾਉਂਦੇ ਆ। ਉਨ੍ਹਾਂ ਨੂੰ ਤਾਂ ਆਪਣੇ ਮੁਨਾਫ਼ੇ ਦੀ ਆ। ਨਾਲੇ ਲੋਕਾਂ ਦੀ ਸਿਹਤ ਦਾ ਕੀਹਨੂੰ ਫਿਕਰ ਐ। ਕੌਮ ਡਿੱਗੇ ਜਿਹੜੇ ਮਰਜੀ ਖੂਹ ਖਾਤੇ 'ਚ। ਕੋਈ ਪੁੱਛਦੈ ਇਨ੍ਹਾਂ ਨੂੰ। ਅੰਨ੍ਹੀ ਪੀਹਦੀ ਆ ਕੁੱਤੇ, ਚੱਟੀ ਜਾਂਦੇ ਆ। ਬਈ ਭਲਿਓ ਮਾਨਸੋ ਤੁਸੀਂ ਕੋਈ ਚੰਗੀਆਂ ਪੁਸਤਕਾਂ ਲਿਆਓ ਜਿਨ੍ਹਾਂ ਨੂੰ ਪੜ੍ਹਕੇ ਲੋਕਾਂ ਦਾ ਵੀ ਭੋਰਾ ਫਾਇਦਾ ਹੋਵੇ। ਉਂ ਤਾਂ ਸੀਗੀਆਂ ਇੱਕ ਦੋ ਕਿਤਾਬਾਂ ਪਰ ਉਹ ਮੈਨੂੰ ਆਪ ਨੂੰ ਨਹੀਂ ਜਚੀਆਂ। ਇੱਕ ਕਿਤਾਬ ਦਾ ਟਾਈਟਲ ਸੀ ਸ਼ਰਾਬੀ ਮਾਨਸਿਕ ਰੋਗੀ ਹੁੰਦਾ ਹੈ ਲੋ ਇਹ ਵੀ ਕੋਈ ਗੱਲ ਹੋਈ। ਹੈ ਭਲਾ ਸ਼ਰਾਬੀ ਦੇ ਨੇੜੇ ਮਾਨਸਿਕ ਰੋਗ ਕਿਵੇਂ ਆ ਜੁ। ਜਦੋਂ ਟਾਈਟਲ ਚ ਹੀ ਨਾ ਜਾਨ ਹੋਵੇ ਤਾਂ ਫਿਰ ਵਿੱਚ ਕੀ ਸੁਆਹ ਹੋਉ ਏਹੋ ਜਿਹੀ ਪੁਸਤਕ ਐਂਵੇਂ ਪੈਸੇ ਲਾਉਣੇ ਐਹੋ ਜਿਹੀ ਪੁਸਤਕ 'ਤੇ। ਇੱਕ ਪੁਸਤਕ ਦਾ ਟਾਈਟਲ ਸੀ, "ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ।" ਲਉ ਕਰਲੋ ਗੱਲ। ਇਹਦੇ ਲੇਖਕ ਨੂੰ ਪੁੱਛਣ ਵਾਲਾ ਹੋਵੇ ਬਈ ਇਹ ਤਾਂ ਬੋਤਲ ’ਤੇ ਵੀ ਲਿਖਿਆ ਹੁੰਦੈ। ਅਸੀਂ ਨਿੱਤ ਈ ਪੜਦੇ ਆ। ਐਂਵੇ ਮਗਜਪੱਚੀ ਕਰੀ ਜਾਣੀ ਐ ਐਹੋ ਜਿਹੀਆਂ ਕਿਤਾਬਾਂ ਨਾਲ। ਦਰਅਸਲ ਡਾਰਲਿੰਗ ਇਹ ਮੋਗੇ ਵਾਲੇ ਐਵੇਂ ਟੱਚ ਦੁਕਾਨਦਾਰ ਐ ਇਹਨਾਂ ਨੇ ਕਦੋਂ ਲਿਆਉਣੀਆ ਏਹੋ ਜਿਹੀਆਂ ਕਿਤਾਬਾਂ। ਅੱਗੇ ਵਿਚਾਰੇ ਮੇਹਰ ਚੰਦ ਐਂਡ ਸਨਜ ਵਾਲੇ ਹੁੰਦੇ ਸੀ।ਉਹ ਲਿਆਉਂਦੇ ਸੀ ਚੰਗੀਆਂ ਕਿਤਾਬਾਂ। ਇੱਕ ਵਿਚਾਰਾ ਕਰਤਾਰ ਸਿੰਘ ਹੁੰਦਾ ਸੀ ‘ਭਾਪਾ’ ਉਹ ਹਰੇਕ ਦੇ ਗਲ਼ ਈ ਪੈ ਜਾਂਦਾ ਸੀ। ਇੱਕ ਵਿਚਾਰਾ ਪ੍ਰੇਮ ਹੁੰਦਾ ਸੀ ਕਿਤਾਬਾਂ ਵਾਲਾ। ਹੁਣ ਤਾਂ ਹੋਰ ਈ ਆਗੇ ਆ ਮਲਹੋਤਰੇ ਜਿਹੇ। ਇਹ ਜੱਟ ਨਾ ਬਾਣੀਏ। ਇਹਨਾਂ ਨੇ ਕੀ ਸੁਆਹ ਚੰਗੀਆਂ ਕਿਤਾਬਾਂ ਲਿਆਉਣੀਆਂ ਐ।"

“ਦਰਅਸਲ ਮੈਂ ਕੱਲ੍ਹ ਨੂੰ ਲੁਧਿਆਣੇ ਮਾਰਨੇਂ ਗੇੜਾ। ਡੇਢ ਕੁ ਸੌ ਅੱਜ ਵਾਲਾ ਹੈਗਾ, ਦੋ ਕੁ ਸੌ ਦਾ ਤੂੰ ਕੱਲ ਨੂੰ ਹੋਰ ਜੁਗਾੜ ਕਰਨੀਂ। ਉਥੇ ਆਪਣੇ

ਸੁੱਧ ਵੈਸ਼ਨੂੰ ਢਾਬਾ/49