ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੀ ਮਾਂ ਦੇ ਦੁੱਧ ਦੀ ਲਾਜ ਬਰਕਰਾਰ ਰੱਖਦਿਆਂ ਹੋਇਆਂ ਗੱਦੀ ਬੈਠਦਿਆਂ ਹੀ ਆਪਣੀ ਮਾਤ ਭੂਮੀ ਜਾਣੀ ਪੰਜਾਬ ਵੱਲ ਅਤੇ ਖ਼ਾਸ ਕਰਕੇ ਜਲੰਧਰ ਸ਼ਹਿਰ ਵੱਲ ਵਿਸ਼ੇਸ਼ ਧਿਆਨ ਦਿੱਤਾ ਅਤੇ ਸੀਤਾ ਰਾਮ ਕੇਸਰੀ ਜੀ ਦੇ ਵੇਂਹਦਿਆਂ ਵੇਂਹਦਿਆਂ ਉਨ੍ਹਾਂ ਨੇ ਨਾਲੇ ਤਾਂ ਕਾਂਗਰਸੀਆਂ ਨੂੰ ਲਾਲਚ ਲਾਈ ਰੱਖਿਆ ਅਤੇ ਨਾਲੇ ਪੰਜਾਬ ਅਤੇ ਆਪਣੀ ਜਨਮ ਭੂਮੀ ਜਲੰਧਰ ਪ੍ਰਤੀ ਆਪਣੀਆਂ ਢੇਰ ਸਾਰੀਆਂ ਜ਼ਿੰਮੇਵਾਰੀਆਂ ਪੂਰੀਆਂ ਕਰ ਦਿੱਤੀਆਂ। ਜਦੋਂ ਤੱਕ ਕੇਸਰੀ ਸਾਹਬ ਅਤੇ ਕਾਂਗਰਸੀਆਂ ਨੂੰ ਸੁਰਤ ਆਈ ਗੁਜਰਾਲ ਸਾਹਬ ਆਪਣਾ ਕਾਫੀ ਸਫ਼ਰ ਤੈਅ ਕਰ ਚੁੱਕੇ ਸਨ।

ਹੋਰ ਕੋਈ ਚਾਰਾ ਬਾਕੀ ਨਹੀਂ ਸੀ। ਗੁਜਰਾਲ ਸਾਹਿਬ ਨੇ ਫਤੇ ਬੁਲਾ ਦਿੱਤੀ। ਚੋਣ ਬਿਗਲ ਫੇਰ ਵੱਜ ਗਿਆ ਅਤੇ ਤੀਜੇ ਮੋਰਚੇ ਵਾਲਿਆਂ ਨੇ ਫੇਰ ਮੁੱਠੀਆਂ ਵਿੱਚ ਬੁੱਕ ਲਿਆ। ਅਸੀਂ ਤਾਂ ਜੀ ਧਰਮ ਨਿਰਲੇਪ ਕਾਂਗਰਸ ਮੁਕਤ ਜਨਤਾ ਪਾਰਟੀ ਮੁਕਤ ਖੱਬੇ ਪੱਖੀ ਇੱਕ ਬਿਲਕੁਲ ਨਵਾਂ ਫਰੰਟ ਬਣਾਵਾਂਗੇ ਜੀ। ਇਹ ਵੱਖਰੀ ਗੱਲ ਹੈ ਕਿ ਚੇਹਰੇ ਭਾਵੇਂ ਉਸ ਵਿੱਚ ਉਹੀ ਘਸੇ ਪਿਟੇ ਪੁਰਾਣੇ ਚੱਲੇ ਕਾਰਤੂਸ਼ਾਂ ਦੇ ਹੀ ਕਿਉਂ ਨਾ ਹੋਣ।

ਅੱਜ ਭਾਵੇਂ ਮੋਦੀ ਸਰਕਾਰ ਕੋਲ ਇਕੱਲਿਆਂ ਸਰਕਾਰ ਚਲਾਉਣ ਲਈ ਭਾਜਪਾ ਦੇ ਮੈਂਬਰਾਂ ਦੀ ਗਿਣਤੀ ਦਰਕਾਰ ਹੈ, ਪੰਤੁ ਦੇਖਿਆ ਜਾਵੇ ਤਾਂ ਮੋਦੀ ਸਰਕਾਰ ਵੀ, ਤੀਜੇ ਮੋਰਚੇ ਦੀ ਬਦੌਲਤ ਹੀ ਸੱਤਾ ਦੀਆਂ ਪੌੜੀਆਂ ਚੜਨ ਦੇ ਕਾਬਲ ਹੋਈ ਹੈ। ਇਸ ਤੋਂ ਪਹਿਲਾਂ ਕਾਂਗਰਸ ਦੀ ਮਨਮੋਹਨ ਸਿੰਘ ਸਰਕਾਰ ਵੀ ਦਸ ਸਾਲ ਤੀਜੇ ਮੋਰਚੇ ਦੇ ਸਿਰ 'ਤੇ ਹੀ ਕੱਟ ਗਈ ਸੀ। ਅੱਜ ਫੇਰ 2019 ਦੀਆਂ ਚੋਣਾਂ ਲਈ ਤੀਜੇ ਮੋਰਚੇ ਵਾਲਿਆਂ ਨੇ ਫੇਰ ਰੱਸੇ ਪੈੜੇ ਵੱਟਣ ਸ਼ੁਰੂ ਕਰ ਦਿੱਤੇ ਹਨ।

ਤੀਜੇ ਮੋਰਚੇ ਦਾ ਸਭ ਤੋਂ ਵੱਡਾ ਫਾਇਦਾ ਤਾਂ ਇਹ ਹੈ ਕਿ ਇਸ ਨਾਲ ਖੱਬੇ ਪੱਖੀਆਂ ਜਾਣੀ ਕਾਮਰੇਡਾਂ ਨੂੰ ਆਹਰ ਮਿਲ ਜਾਂਦਾ ਹੈ ਸਿਤਮ ਜਰੀਫੀ ਇਹ ਵੀ ਹੈ ਕਿ ਤੀਜੇ ਮੋਰਚੇ ਦੀ ਸ਼ੁਰੂਆਤ ਵੀ ਇਹੋ ਹੀ ਕਰਦੇ ਹਨ, ਤੋੜ ਵੀ ਇਹੋ ਚੜ੍ਹਾਉਂਦੇ ਹਨ ਅਤੇ ਕਿਸੇ ਸਰਕਾਰ ਵਿੱਚ ਇਹਨਾਂ ਦਾ ਬਣਿਆ ਕਿਤੇ ਵੀ ਕੁਝ ਨਹੀਂ। ਜੇਕਰ ਕਦੀ ਕੋਈ ਸਰਕਾਰ ਮੇਹਰਬਾਨ ਹੋ ਵੀ ਜਾਵੇ ਤਾਂ ਇਨ੍ਹਾਂ ਦਾ ਆਪਣਾ ਸ਼ੀਰਾਜਾ ਬਿਖੜ ਜਾਂਦਾ ਹੈ। ਹੁਣ ਤਾਂ ਸ਼ਾਇਦ ਸ਼ੀਰਾਜਾ ਵੀ ਬਾਕੀ ਨਹੀਂ ਬਚਿਆ।

ਇਹ ਮਾਨ ਸਨਮਾਨ ਵੀ ਤੀਜੇ ਮੋਰਚੇ ਦੇ ਸੰਕਲਪ ਨੂੰ ਹੀ ਜਾਂਦਾ ਹੈ ਕਿ ਉਹ ਪਾਰਟੀ ਜਿਸਨੂੰ 1985 ਵਿੱਚ ਰਾਜੀਵ ਗਾਂਧੀ ਵੇਲੇ ਕੇਵਲ ਦੋ ਸੀਟਾਂ ਹੀ ਮਿਲੀਆਂ ਸਨ ਅਤੇ ਅੱਜ ਉਹੀ ਪਾਰਟੀ ਦੋ ਤਿਹਾਈ ਬਹੁਮਤ ਨਾਲ ਦੇਸ਼ ਤੇ ਰਾਜ ਕਰ ਰਹੀ ਹੈ ਅਤੇ ਅੱਜ ਰਾਜੀਵ ਗਾਂਧੀ ਦੇ ਫਰਜ਼ੰਦ ਰਾਹੁਲ ਦੀ ਕਮਾਨ ਹੇਠ ਉਸੇ ਪਾਰਟੀ ਨੂੰ ਵਿਰੋਧੀ ਧਿਰ ਬਣਨ ਜੋਗੀਆਂ ਸੀਟਾਂ ਵੀ ਦਰਕਾਰ

ਸੁੱਧ ਵੈਸ਼ਨੂੰ ਢਾਬਾ/54